BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਖੇਡਾਂ

ਟੋਕੀਓ ਓਲੰਪਿਕਸ : ਮੈਰੀਕਾਮ, ਸਿੰਧੂ ਤੇ ਬਤਰਾ ਨੇ ਆਪਣੇ-ਆਪਣੇ ਮੁਕਾਬਲੇ ਜਿੱਤੇ

July 26, 2021 11:14 AM

ਏਜੰਸੀਆਂ
ਨਵੀਂ ਦਿੱਲੀ/25 ਜੁਲਾਈ : ਟੋਕੀਓ ਓਲੰਪਿਕਸ ’ਚ ਭਾਰਤ ਦੀ ਧੀਆਂ ਨੇ ਐਤਵਾਰ ਨੂੰ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਮੁੱਕੇਬਾਜ਼ੀ ’ਚ ਐਮ.ਸੀ ਮੈਰੀਕਾਮ, ਬੈਡਮਿੰਟਨ ’ਚ ਪੀ.ਵੀ. ਸਿੰਧੂ ਤੇ ਟੇਬਲ ਟੈਨਿਸ ’ਚ ਮਨਿਕਾ ਬੱਤਰਾ ਨੇ ਆਪੋ-ਆਪਣੇ ਮੁਕਾਬਲੇ ਜਿੱਤੇ।
ਇਸੇ ਦੌਰਾਨ 6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐਮ.ਸੀ. ਮੈਰੀਕਾਮ (51 ਕਿਲੋਗ੍ਰਾਮ) ਨੇ ਐਤਵਾਰ ਨੂੰ ਇੱਥੇ ਸ਼ੁਰੂਆਤੀ ਰਾਉਂਡ ਵਿਚ ਡੋਮੇਨਿਕਾ ਗਣਰਾਜ ਦੀ ਮਿਗੁਏਲੀਨਾ ਹਰਨਾਡੇਜ਼ ਗਾਰਸੀਆ ਨੂੰ ਹਰਾ ਕੇ ਓਲੰਪਿਕ ਖੇਡਾਂ ਦੇ ਪ੍ਰੀ ਕੁਆਟਰ ਫਾਈਨਲ ਵਿਚ ਥਾਂ ਬਣਾ ਲਈ ਹੈ। ਸਾਲ 2012 ਓਲੰਪਿਕ ਖੇਡਾਂ ਦੀ ਕਾਂਸੀ ਤਮਗਾ ਜੇਤੂ ਮੈਰੀਕਾਮ ਨੇ ਆਪਣੇ ਤੋਂ 15 ਸਾਲ ਜੂਨੀਅਰ ਅਤੇ ਪੈਨ ਅਮਰੀਕੀ ਖੇਡਾਂ ਦੀ ਕਾਂਸੀ ਤਮਗਾ ਜੇਤੂ ਨੂੰ 4-1 ਨਾਲ ਮਾਤ ਦਿੱਤੀ। ਮੁਕਾਬਲਾ ਸ਼ੁਰੂ ਤੋਂ ਹੀ ਕਾਫ਼ੀ ਰੋਮਾਂਚਕ ਰਿਹਾ, ਜਿਸ ਵਿਚ ਮੈਰੀਕਾਮ ਨੇ ਕੁੱਝ ਸ਼ਾਨਦਾਰ ਤਕਨੀਕ ਦਿਖਾਈ ਅਤੇ ਗਾਰਸੀਆ ਦੀ ਸਖ਼ਤ ਚੁਣੌਤੀ ਨੂੰ ਹਰਾ ਦਿੱਤਾ।
ਪਹਿਲੇ ਰਾਊਂਡ ਵਿਚ ਮੈਰੀਕਾਮ ਨੇ ਆਪਣੇ ਵਿਰੋਧੀ ਨੂੰ ਪਰਖਣ ਦਾ ਸਮਾਂ ਲਿਆ ਪਰ ਇਸ ਦੇ ਬਾਅਦ ਤਜ਼ਰਬੇਕਾਰ ਮੁੱਕੇਬਾਜ਼ ਨੇ ਤੀਜੇ ਰਾਉਂਡ ਦੇ 3 ਮਿੰਟ ਵਿਚ ਹਮਲਾਵਰਤਾ ਦਿਖਾਈ। ਗਾਰਸੀਆ ਨੇ ਹਾਲਾਂਕਿ ਦੂਜੇ ਰਾਉਂਡ ਵਿਚ ਕੁੱਝ ਦਮਦਾਰ ਮੁੱਕਿਆਂ ਨਾਲ ਅੰਕ ਜੁਟਾਏ। ਮੈਰੀਕਾਮ ਨੇ ਆਪਣੇ ਦਮਦਾਰ ‘ਰਾਈਟ ਹੁੱਕ’ ਨਾਲ ਪੂਰੇ ਮੁਕਾਬਲੇ ਦੌਰਾਨ ਦਬਦਬਾ ਬਣਾਈ ਰੱਖਿਆ। ਉਨ੍ਹਾਂ ਨੇ ਗਾਰਸੀਆ ਨੂੰ ਖ਼ੁਦ ਵੱਲ ਵੱਧਣ ਲਈ ਉਕਸਾਇਆ ਵੀ ਤਾਂ ਕਿ ਉਨ੍ਹਾਂ ਨੂੰ ਸਹੀ ਮੁੱਕੇ ਜੜਨ ਲਈ ਜਗ੍ਹਾ ਮਿਲ ਜਾਏ। ਡੋਮੇਨਿਕਾ ਗਣਰਾਜ ਦੀ ਮੁੱਕੇਬਾਜ ਨੇ ਸਖ਼ਤ ਚੁਣੌਤੀ ਪੇਸ਼ ਕੀਤੀ ਪਰ ਉਹ ਮੁੱਕੇ ਸਹੀ ਤਰੀਕੇ ਨਾਲ ਹੀ ਮਾਰ ਸਕੀ। ਚਾਰ ਬੱਚਿਆਂ ਦੀ ਮਾਂ ਮੈਰੀਕਾਮ ਹੁਣ ਅਗਲੇ ਰਾਉਂਡ ਦੇ ਮੁਕਾਬਲੇ ਵਿਚ ਕੋਲੰਬੀਆ ਦੀ ਤੀਜਾ ਦਰਜਾ ਪ੍ਰਾਪਤ ਇੰਗਿ੍ਰਟ ਵਾਲੇਂਸੀਆ ਨਾਲ ਭਿੜੇਗੀ, ਜੋ 2016 ਰਿਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਹੈ।
ਇਸੇ ਤਰ੍ਹਾਂ ਭਾਰਤ ਦੀ ਤਮਗਾ ਉਮੀਦ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਨੇ ਟੋਕੀਓ ਓਲੰਪਿਕ ਬੈਡਮਿੰਟਨ ਮਹਿਲਾ ਸਿੰਗਲ ਵਰਗ ’ਚ ਇਜ਼ਰਾਇਲ ਦੀ ਸੇਨੀਆ ਪੋਲੀਕਾਰਪੋਵਾ ’ਤੇ ਸਿੱਧੇ ਗੇਮਾਂ ’ਚ ਆਸਾਨ ਜਿੱਤ ਦਰਜ ਕਰਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਰੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਛੇਵਾਂ ਦਰਜਾ ਪ੍ਰਾਪਤ ਸਿੰਧੂ ਨੇ 58ਵੀਂ ਰੈਂਕਿੰਗ ਵਾਲੀ ਇਜਰਾਇਲੀ ਮੁਕਾਬਲੇਬਾਜ ਦੇ ਖਲਿਾਫ 21-7, 21-10 ਨਾਲ 28 ਮਿੰਟਾਂ ’ਚ ਇਹ ਮੁਕਾਬਲਾ ਜਿੱਤਿਆ। ਦੁਨੀਆ ਦੀ ਸਤਵੇਂ ਨੰਬਰ ਦੀ ਖਿਡਾਰੀ ਸਿੰਧੂ ਦਾ ਸਾਹਮਣਾ ਹੁਣ ਹਾਂਗਕਾਂਗ ਦੀ ਚਿਯੁੰਗ ਏਂਗਾਨ ਯਿ ਨਾਲ ਹੋਵੇਗਾ ਜੋ ਵਿਸ਼ਵ ਰੈਂਕਿੰਗ ’ਚ 34ਵੇਂ ਸਥਾਨ ’ਤੇ ਹੈ।
ਸਿੰਧੂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਇਕ ਸਮੇਂ ਉਹ 3-4 ਨਾਲ ਪਿੱਛੇ ਚਲੀ ਗਈ।ਉਨ੍ਹਾਂ ਨੇ ਹਾਲਾਂਕਿ ਵਾਪਸੀ ਕਰਦੇ ਹੋਏ ਸੇਨੀਆ ਨੂੰ ਗਲਤੀ ਕਰਨ ’ਤੇ ਮਜਬੂਰ ਕੀਤਾ ਤੇ ਬ੍ਰੇਕ ਤਕ 11-5 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ 13 ਅੰਕ ਬਣਾਏ। ਸੇਨੀਆ ਦੇ ਇਕ ਸ਼ਾਟ ਤੋਂ ਖੁੰਝਣ ਦੇ ਨਾਲ ਹੀ ਸਿੰਧੂ ਨੇ ਪਹਿਲਾ ਗੇਮ ਜਿੱਤਿਆ। ਦੂਜੇ ਪਾਸ ਗੋਡੇ ’ਤੇ ਪੱਟੀ ਬੰਨ੍ਹ ਕੇ ਖੇਡ ਰਹੀ ਸੇਨੀਆ ਆਪਣੀ ਲੈਅ ਹਾਸਲ ਕਰਨ ਤੋਂ ਜੂਝਦੀ ਦਿਸੀ। ਦੂਜੇ ਗੇਮ ’ਚ ਸਿੰਧੂ ਨੇ 9-3 ਨਾਲ ਬੜ੍ਹਤ ਬਣਾ ਲਈ ਤੇ ਬ੍ਰੇਕ ਦੇ ਸਮੇਂ ਤਕ 7 ਅੰਕਾਂ ਦੇ ਫਾਇਦੇ ’ਤੇ ਸੀ। ਬ੍ਰੇਕ ਦੇ ਬਾਅਦ ਇਜਰਾਇਲੀ ਖਿਡਾਰੀ ਦੀ ਗਲਤੀ ਦਾ ਸਿੰਧੂ ਨੇ ਪੂਰਾ ਲਾਹਾ ਲਿਆ ਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤ ਹਾਸਲ ਕੀਤੀ।
ਉਧਰ ਭਾਰਤੀ ਸਟਾਰ ਮਨਿਕਾ ਬਤਰਾ ਨੇ ਪਹਿਲੇ ਦੋ ਗੇਮ ’ਚ ਪਛੜਨ ਦੇ ਬਾਅਦ ਸ਼ਾਨਦਾਰ ਵਾਪਸੀ ਕਰਕੇ ਐਤਵਾਰ ਨੂੰ ਇੱਥੇ ਯੂਕ੍ਰੇਨ ਦੀ ਮਾਰਗ੍ਰੇਟ ਪੇਸੋਤਸਕਾ ਨੂੰ ਸੰਘਰਸ਼ਪੂਰਨ ਮੁਕਾਬਲੇ ’ਚ 4-3 ਨਾਲ ਹਰਾ ਕੇ ਟੋਕੀਓ ਓਲੰਪਿਕ ਦੀ ਟੇਬਲ ਟੈਨਿਸ ਪ੍ਰਤੀਯੋਗਿਤਾ ਦੇ ਮਹਿਲਾ ਸਿੰਗਲ ਦੇ ਦੂਜੇ ਦੌਰ ’ਚ ਪ੍ਰਵੇਸ਼ ਕੀਤਾ। ਮਨਿਕਾ ਨੂੰ ਲੈਅ ਹਾਸਲ ਕਰਨ ’ਚ ਥੋੜ੍ਹੀ ਪਰੇਸ਼ਾਨੀ ਹੋਈ, ਪਰ ਉਹ ਅਖੀਰ ’ਚ 56 ਮਿੰਟ ਤਕ ਚਲੇ ਮੁਕਾਬਲੇ ’ਚ 20ਵੀਂ ਰੈਂਕਿੰਗ ਦੀ ਯੂਕ੍ਰੇਨੀ ਖਿਡਾਰੀ ਨੂੰ 4-11, 4-11, 11-7, 12-10, 8-11, 11-5, 11-7 ਨਾਲ ਹਰਾਉਣ ’ਚ ਸਫਲ ਰਹੀ।
ਜਦੋਂ ਮਨਿਕਾ ਪੱਛੜ ਰਹੀ ਸੀ ਤਾਂ ਦਬਾਅ ਹੋਣ ਦੇ ਬਾਵਜੂਦ ਉਸ ਨੇ ਸ਼ਾਨਦਾਰ ਖੇਡ ਦਿਖਾਈ ਤੇ ਆਪਣੇ ਸ਼ਾਰਟ ’ਤੇ ਸ਼ਾਨਦਾਰ ਕੰਟਰੋਲ ਬਣਾਏ ਰੱਖਿਆ। ਫੈਸਲਾਕੁੰਨ ਗੇਮ ’ਚ ਮਨਿਕਾ ਦੇ ਸ਼ਾਨਦਾਰ ਸੈਮਸ਼ ਦਾ ਉਸ ਦੀ ਵਿਰੋਧੀ ਯੂਕ੍ਰੇਨੀ ਖਿਡਾਰੀ ਕੋਲ ਕੋਈ ਜਵਾਬ ਨਹੀਂ ਸੀ। ਨਤੀਜੇ ਵਜੋਂ ਮਨਿਕਾ ਇਸ ਮੈਚ ਨੂੰ ਜਿੱਤਣ ’ਚ ਸਫਲ ਰਹੀ। ਮਨਿਕਾ ਇਸ ਮੈਚ ’ਚ ਵੀ ਆਪਣੇ ਕੋਚ ਦੇ ਬਿਨਾ ਉਤਰੀ ਸੀ। ਉਸ ਦੇ ਨਿੱਜੀ ਕੋਚ ਨੂੰ ਸਟੇਡੀਅਮ ’ਚ ਆਉਣ ਦੀ ਇਜਾਜਤ ਨਹੀਂ ਮਿਲੀ ਸੀ ਤੇ ਇਸ ਭਾਰਤੀ ਖਿਡਾਰੀ ਨੇ ਵਿਰੋਧ ’ਚ ਰਾਸ਼ਟਰੀ ਕੋਚ ਸੌਮਯਦੀਪ ਰਾਏ ਦੀਆਂ ਸੇਵਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ