BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਲੇਖ

ਚੀਨ ਤੋਂ ਬਾਅਦ ਸਭ ਤੋਂ ਵੱਧ ਆਬਾਦੀ ਭਾਰਤ ਵਿੱਚ ਹੀ ਹੈ

July 26, 2021 11:35 AM

 

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਭਾਰਤ ਦੀ ਤਰੱਕੀ ਦੇ ਰਾਹ ਵਿੱਚ ਇਸ ਵੇਲੇ ਸਭ ਤੋਂ ਵੱਡਾ ਰੋੜਾ ਬੇਤਹਾਸ਼ਾ ਵਧ ਰਹੀ ਜਨਸੰਖਿਆ ਹੈ। ਵੋਟਾਂ ਖੁੱਸ ਜਾਣ ਦੇ ਡਰੋਂ ਇਸ ਮੁੱਦੇ ’ਤੇ ਬਹੁਤ ਘੱਟ ਲੀਡਰ ਬੋਲਦੇ ਹਨ। ਕੁਝ ਦਿਨਾਂ ਤੋਂ ਉਤਰ ਪ੍ਰਦੇਸ਼ ਸਰਕਾਰ ਵੱਲੋਂ ਕਾਨੂੰਨ ਬਣਾ ਕੇ ਆਬਾਦੀ ਕੰਟਰੋਲ ਕਰਨ ਬਾਰੇ ਮੀਡੀਆ ਵਿੱਚ ਚਰਚਾ ਚੱਲ ਰਹੀ ਹੈ। ਇਸ ਕਾਨੂੰਨ ਅਨੁਸਾਰ ਦੋ ਤੋਂ ਵੱਧ ਬੱਚਿਆਂ ਵਾਲੇ ਪਰਿਵਾਰਾਂ ਨੂੰ ਸਰਕਾਰੀ ਸਹੂਲਤਾਂ ਨਹੀਂ ਮਿਲਣਗੀਆਂ ਅਤੇ ਨਾ ਹੀ ਅਜਿਹੇ ਵਿਅਕਤੀ ਪੰਚਾਇਤ ਜਾਂ ਮਿਊਂਸਪੈਲਟੀ ਵਰਗੀਆਂ ਛੋਟੀਆਂ ਚੋਣਾਂ ਲੜ ਸਕਣਗੇ। ਪਰ ਇਹ ਕਾਨੂੰਨ ਅਸੈਂਬਲੀ ਜਾਂ ਪਾਰਲੀਮੈਂਟ ਦੀਆਂ ਚੋਣਾਂ ਲੜਨ ’ਤੇ ਲਾਗੂ ਨਹੀਂ ਹੁੰਦਾ ਕਿਉਂਕਿ ਕੋਈ ਕਾਨੂੰਨ, ਕਾਨੂੰਨਘਾੜੇ ’ਤੇ ਕਿਵੇਂ ਲਾਗੂ ਹੋ ਸਕਦਾ ਹੈ? ਭਾਰਤ ਵਿੱਚ 1976 ਦੌਰਾਨ ਆਬਾਦੀ ਕੰਟਰੋਲ ਕਰਨ ਦੇ ਯਤਨ ਵਜੋਂ ਨਸਬੰਦੀ ਲਾਗੂ ਕੀਤੀ ਗਈ ਸੀ। ਮੈਂ ਉਸ ਵੇਲੇ 6ਵੀਂ ਜਾਂ 7ਵੀਂ ਜ਼ਮਾਤ ਵਿੱਚ ਪੜ੍ਹਦਾ ਸੀ। ਪਿੰਡਾਂ ਸ਼ਹਿਰਾਂ ਵਿੱਚ ਡਾਕਟਰਾਂ ਦੀ ਦਹਿਸ਼ਤ ਕਾਲੇ ਕੱਛਿਆਂ ਵਾਲਿਆਂ ਵਾਂਗ ਫੈਲੀ ਹੋਈ ਸੀ। ਭਾਰਤ ਦੇ ਮਰਦਾਂ ਨੂੰ ਸਭ ਤੋਂ ਵੱਧ ਫ਼ਿਕਰ ਆਪਣੀ ਮਰਦਾਨਗੀ ਦਾ ਹੁੰਦਾ ਹੈ। ਉਸ ਸਮੇਂ ਵੀ ਕੋਰੋਨਾ ਟੀਕਾਕਰਣ ਵਾਂਗ ਅਫਵਾਹਾਂ ਦਾ ਬਾਜ਼ਾਰ ਗਰਮ ਸੀ ਕਿ ਨਸਬੰਦੀ ਕਰਾਉਣ ਨਾਲ ਆਦਮੀ ਨਾਮਰਦ ਹੋ ਜਾਂਦਾ ਹੈ ਤੇ ਦੋ ਤੋਂ ਵੱਧ ਬੱਚੇ ਡਾਕਟਰ ਤੇ ਪੁਲਿਸ ਚੁੱਕ ਕੇ ਲੈ ਜਾਂਦੀ ਹੈ। ਜਦੋਂ ਕਿਤੇ ਡਾਕਟਰਾਂ ਦੀ ਟੀਮ ਪਿੰਡ ਵੱਲ ਆਉਂਦੀ ਦਿਖਾਈ ਦੇਣੀ ਤਾਂ ਗੁਰਦਵਾਰੇ ਦੇ ਸਪੀਕਰਾਂ ਤੋਂ ਅਨਾਊਂਸਮੈਂਟ ਹੋ ਜਾਣੀ “ਆ ਗਏ ਉਏ, ਆ ਗਏ।” ਮਰਦਾਂ ਨੇ ਛਾਲਾਂ ਮਾਰ ਕੇ ਕਮਾਦਾਂ ਚਰ੍ਹੀਆਂ ਵਿੱਚ ਲੁਕ ਜਾਣਾ ਤੇ ਦੋ ਤੋਂ ਵੱਧ ਬੱਚਿਆਂ ਵਾਲੇ ਪਰਿਵਾਰਾਂ ਦੀਆਂ ਜਨਾਨੀਆਂ ਨੇ ਛੋਟੇ ਬੱਚੇ ਡੰਗਰਾਂ ਵਾਲੇ ਕੋਠਿਆਂ ਵਿੱਚ ਲੁਕਾਉਂਦੀਆਂ ਫਿਰਨਾਂ।
ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਪਰਿਵਾਰ ਨਿਯੋਜਨ ਅਤੇ ਨਸਬੰਦੀ ਦੇ ਮਹੱਤਵ ਨੂੰ ਸਮਝਾਉਣ ਲਈ ਸਿਵਲ ਸਰਜਨ ਅਤੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਮਾਗਮ ਚੱਲ ਰਿਹਾ ਸੀ। ਪਿੰਡ ਵਾਸੀ ਬਹੁਤ ਧਿਆਨ ਨਾਲ ਆਏ ਹੋਏ ਪਤਵੰਤਿਆਂ ਦੇ ਵਿਚਾਰ ਸੁਣ ਰਹੇ ਸਨ। ਐਸ.ਡੀ.ਐਮ., ਸਿਵਲ ਸਰਜਨ ਅਤੇ ਹੋਰ ਅਫਸਰਾਂ ਤੋਂ ਬਾਅਦ ਡੀ.ਸੀ. ਨੇ ਆਪਣਾ ਪ੍ਰਧਾਨਗੀ ਭਾਸ਼ਣ ਦਿੱਤਾ ਤੇ ਅਖੀਰ ਵਿੱਚ ਕਿਹਾ ਕਿ ਜੇ ਕਿਸੇ ਦੇ ਮਨ ਵਿੱਚ ਕੋਈ ਸ਼ੱਕ ਜਾਂ ਸਵਾਲ ਹੈ ਤਾਂ ਉਹ ਬਿਨਾਂ ਝਿਜਕ ਪੁੱਛ ਸਕਦਾ ਹੈ। ਸਰਪੰਚ ਦੇ ਕੰਨਾਂ ਵਿੱਚ ਪਿੰਡ ਵਾਲੇ ਕਾਫੀ ਦੇਰ ਤੋਂ ਘੁਸਰ ਮੁਸਰ ਕਰ ਰਹੇ ਸਨ। ਇਸ ਲਈ ਉਸ ਨੇ ਫੌਰਨ ਉਠ ਕੇ ਮਾਈਕ ਸੰਭਾਲ ਲਿਆ ਤੇ ਡੀ.ਸੀ. ਵੱਲ ਮੁਖਾਤਬ ਹੋ ਕੇ ਸਲਾਮ ਠੋਕੀ ਤੇ ਬੋਲਿਆ, “ਅਸੀਂ ਸਾਰੇ ਅਫਸਰਾਂ ਦੇ ਬਹੁਤ ਧੰਨਵਾਦੀ ਹਾਂ ਜਿੰਨ੍ਹਾ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਪਰਿਵਾਰ ਨਿਯੋਜਨ ਸਬੰਧੀ ਗਿਆਨ ਵੰਡਿਆ ਹੈ। ਪਰ ਪਿੰਡ ਵਾਲਿਆਂ ਦਾ ਇੱਕ ਸਵਾਲ ਹੈ, ਜੇ ਡੀ.ਸੀ. ਸਾਹਿਬ ਆਗਿਆ ਦੇਣ ਤਾਂ ਪੁੱਛ ਲਵਾਂ?” ਡੀ.ਸੀ. ਵੱਲੋਂ ਹਾਂ ਵਿੱਚ ਸਿਰ ਹਿਲਾਉਣ ’ਤੇ ਸਰਪੰਚ ਨੇ ਅਗਨੀ ਮਿਜ਼ਾਈਲ ਵਰਗਾ ਸਵਾਲ ਦਾਗਿਆ, “ਡੀ.ਸੀ. ਸਾਹਿਬ, ਪਿੰਡ ਵਾਲੇ ਪੁੱਛ ਰਹੇ ਨੇ ਕਿ ਤੁਸੀਂ ਨਸਬੰਦੀ ਕਰਵਾਈ ਹੋਈ ਹੈ?” ਅਚਾਨਕ ਹੋਏ ਇਸ ਅਜੀਬ ਜਿਹੇ ਸਵਾਲ ਕਾਰਨ ਡੀ.ਸੀ. ਦੇ ਹਵਾਸ ਉਡ ਗਏ। ਉਹ ਤਾਂ ਫਰੀ ਦਾ ਗਿਆਨ ਵੰਡਣ ਲਈ ਆਇਆ ਹੋਇਆ ਸੀ, ਇਹ ਤਾਂ ਉਲਟੇ ਚੋਰਾਂ ਨੂੰ ਮੋਰ ਪੈ ਗਏ। ਉਸ ਨੇ ਮਰੀ ਜਿਹੀ ਅਵਾਜ਼ ਵਿੱਚ ਇਨਕਾਰ ਕਰ ਦਿੱਤਾ। ਸਰਪੰਚ ਫਿਰ ਬੋਲਿਆ, “ਕੀ ਪਟਵਾਰੀ ਸਾਹਿਬ, ਤਹਿਸੀਲਦਾਰ ਸਾਹਿਬ, ਐਸ.ਡੀ.ਐਮ. ਸਾਹਿਬ ਨੇ ਨਸਬੰਦੀ ਕਰਵਾਈ ਹੈ?” ਡੀ.ਸੀ. ਨੇ ਫਿਰ ਨਾ ਵਿੱਚ ਜਵਾਬ ਦਿੱਤਾ। ਉਸ ਦਾ ਸਰਪੰਚ ਨੂੰ ਸਟੇਜ ਉਤੇ ਹੀ ਢਾਹ ਕੇ ਕੁੱਟਣ ਲਈ ਦਿਲ ਕਰ ਰਿਹਾ ਸੀ।
ਸਰਪੰਚ ਦਾ ਮਨ ਅਜੇ ਵੀ ਨਹੀਂ ਸੀ ਭਰਿਆ, “ਸਿਵਲ ਸਰਜਨ ਸਾਹਿਬ ਅਤੇ ਸਿਹਤ ਮੰਤਰੀ ਸਾਹਿਬ ਨੇ ਤਾਂ ਪੱਕਾ ਨਸਬੰਦੀ ਕਰਵਾਈ ਹੋਣੀ ਆ। ਇਹ ਸਿਹਤ ਵਿਭਾਗ ਦੇ ਮਾਲਕ ਜੋ ਹੋਏ।” ਡੀ.ਸੀ. ਨੇ ਰੋਣਹਾਕਾ ਜਿਹਾ ਹੋ ਕੇ ਜਵਾਬ ਦਿੱਤਾ, “ਸਿਵਲ ਸਰਜਨ ਸਾਹਿਬ ਨੇ ਨਸਬੰਦੀ ਨਹੀਂ ਕਰਵਾਈ ਹੋਈ ਤੇ ਜਿੱਥੋਂ ਤੱਕ ਮੈਨੂੰ ਪਤਾ ਹੈ, ਸਿਹਤ ਮੰਤਰੀ ਸਾਹਿਬ ਨੇ ਵੀ ਨਸਬੰਦੀ ਨਹੀਂ ਕਰਵਾਈ।” ਸਰਪੰਚ ਵੱਲੋਂ ਕਾਰਨ ਪੁੱਛੇ ਜਾਣ ’ਤੇ ਡੀ.ਸੀ. ਨੇ ਜਵਾਬ ਦਿੱਤਾ, “ਅਸੀਂ ਸਾਰੇ ਪੜ੍ਹੇ ਲਿਖੇ ਹੋਏ ਲੋਕ ਹਾਂ, ਨਸਬੰਦੀ ਤੋਂ ਬਿਨਾਂ ਵੀ ਪਰਿਵਾਰ ਨਿਯੋਜਨ ਕਰ ਸਕਦੇ ਹਾਂ। ਇਸ ਲਈ ਸਾਨੂੰ ਨਸਬੰਦੀ ਦੀ ਜ਼ਰੂਰਤ ਨਹੀਂ ਹੈ।” ਸਰਪੰਚ ਅਸਲੀ ਮੁੱਦੇ ’ਤੇ ਆ ਗਿਆ, “ਤਾਂ ਫਿਰ ਸਾਨੂੰ ਵੀ ਲਿਖਾ ਪੜ੍ਹਾ ਕੇ ਸਿਆਣੇ ਬਣਾਉ ਨਾ, ਅਸੀਂ ਵੀ ਆਪਣਾ ਬੁਰਾ ਭਲਾ ਸੋਚ ਸਕੀਏ। ਪਿੰਡਾਂ ਵਿੱਚ ਸਕੂਲ ਕਾਲਜ ਖੋਲ੍ਹੋ। ਜਿੰਨਾਂ ਪੈਸਾ ਤੁਸੀਂ ਇਹੋ ਜਿਹੇ ਫਾਲਤੂ ਸਮਾਗਮਾਂ ’ਤੇ ਫੂਕ ਰਹੇ ਉ, ਉਨੇ ਵਿੱਚ ਤਾਂ ਸਰਕਾਰੀ ਸਕੂਲ ਦੇ ਦੋ ਕਮਰੇ ਪੈ ਜਾਣੇ ਸਨ। ਨਸਬੰਦੀ ਦੇ ਨਾਂ ’ਤੇ ਸਾਡੀ ਚੀਰ ਫਾੜ ਕਰਨ ’ਤੇ ਕਿਉਂ ਤੁਲੇ ਹੋਏ ਉ?” ਨਿਰੁੱਤਰ ਹੋਇਆ ਡੀ.ਸੀ. ਇੱਕ ਦਮ ਛਾਲ ਮਾਰ ਕੇ ਉਠਿਆ ਤੇ ਉਸ ਦੇ ਮਗਰੇ ਮਗਰ ਸਾਰੇ ਅਫ਼ਸਰ ਗੱਡੀਆਂ ਵਿੱਚ ਬੈਠ ਕੇ ਪੱਤਰੇ ਵਾਚ ਗਏ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ