BREAKING NEWS
ਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀਕਾਂਗਰਸ ਲੋਕਾਂ ਨਾਲ ਕੀਤੇ ਵਾਅਦੇ ਤੁਰੰਤ ਪੂਰੇ ਕਰੇ : ਕਾਮਰੇਡ ਸੇਖੋਂ

ਹਰਿਆਣਾ

ਹਰਿਆਣਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

July 26, 2021 12:43 PM

- 505 ਕਿਲੋ ਡੋਡੇ, 265 ਕਿਲੋ ਗਾਂਜਾ ਪੱਤੀ ਤੇ 2 ਕਿਲੋ 962 ਗ੍ਰਾਮ ਅਫ਼ੀਮ ਬਰਾਮਦ
- ਦਾਲ ਅਤੇ ਕਾਜੂ ਬੁਰਾਦਾ ਦੇ ਕੱਟਿਆਂ ਦੇ ਹੇਠਾਂ ਛੁਪਾ ਕੇ ਕੀਤੀ ਜਾ ਰਹੀ ਤਸਕਰੀ

ਦਸਨਸ
ਚੰਡੀਗੜ੍ਹ, 25 ਜੁਲਾਈ : ਹਰਿਆਣਾ ਪੁਲਿਸ ਨੇ ਨਸ਼ੀਲੇ ਪਦਾਰਥ ਤਸਕਰੀ ਦੇ ਸਮੂਹਾਂ ਦੇ ਮਨਸੂਬਿਆਂ ਨੂੰ ਅਸਫਲ ਕਰਦੇ ਹੋਏ ਭਿਵਾਨੀ ਅਤੇ ਨੂੰਹ ਜ਼ਿਲ੍ਹਿਆਂ ਤੋਂ ਟਰੱਕਾਂ ਵਿਚ ਤਸਕਰੀ ਕਰ ਕੇ ਲਿਜਾਇਆ ਜਾ ਰਿਹਾ 505 ਕਿਲੋਗ੍ਰਾਮ ਡੋਡਾ ਪੋਸਤ, 2 ਕਿਲੋ 962 ਗ੍ਰਾਮ ਅਫੀਮ ਅਤੇ 265 ਕਿਲੋ ਤੋਂ ਵੱਧ ਗਾਂਜਾ ਪੱਤੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿਚ ਹੁਣ ਤੱਕ ਹਰਿਆਣਾ ਤੋਂ ਤਿੰਨ ਅਤੇ ਪੰਜਾਬ ਤੋਂ ਇੱਕ ਸਮੇਤ ਕੁੱਲ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੀ ਘਟਨਾ ਵਿਚ ਪੁਲਿਸ ਟੀਮ ਨੂੰ ਬੱਸ ਅੱਡਾ ਨਿਮਡੀਵਾਲਾ ਦੇ ਕੋਲ ਪੇਟਰੋਲਿੰਗ ਅਤੇ ਚੈਕਿੰਗ ਦੌਰਾਨ ਸੂਚਨਾ ਮਿਲੀ ਕਿ ਇੱਕ ਟਰੱਕ ਵਿਚ ਦਾਦਰੀ ਵੱਲੋਂ ਭਾਰੀ ਗਿਣਤੀ ਵਿਚ ਨਸ਼ੀਲੇ ਪਦਾਰਥ ਲਿਆਏ ਜਾ ਰਹੇ ਹਨ। ਪੁਲਿਸ ਨੇ ਤੇਜੀ ਨਾਲ ਕਾਰਵਾਈ ਕਰਦੇ ਹੋਏ ਇੱਕ ਢਾਬੇ ਕੋਲ ਨਾਕਾ ਲਗਾ ਕੇ ਵਾਹਨਾਂ ਦੀ ਜਾਂਚ ਸ਼ੁਰੂ ਕੀਤੀ ਅਤੇ ਦਾਦਰੀ ਵੱਲੋਂ ਆ ਰਹੇ ਇਕ ਟਰੱਕ ਨੂੰ ਰੋਕ ਕੇ ਤਲਾਸ਼ੀ ਲੈਣ ’ਤੇ 2 ਕਿਲੋ 962 ਗ੍ਰਾਮ ਅਫੀਮ ਬਰਾਮਦ ਹੋਇਆ। ਪੁਲਿਸ ਨੇ ਜਾਂਚ ਤੋਂ ਬਾਅਦ ਟਰੱਕ ਵਿਚ ਪੈਕ ਕੀਤੇ ਗਏ 800 ਦਾਲ ਦੇ ਬੋਰੇ ਦੇ ਵਿੱਚ ਲੁਕਾ ਕੇ ਲਿਆਂਦੇ ਜਾ ਰਹੇ 34 ਪਲਾਸਟਿਕ ਬੈਗ ਵੀ ਬਰਾਮਦ ਕੀਤੇ ਜਿਨ੍ਹਾਂ ਵਿਚ ਕੁੱਲ 505 ਕਿਲੋ 738 ਗ੍ਰਾਮ ਡੋਡਾ ਪੋਸਤ ਭਰਿਆ ਹੋਇਆ ਸੀ।
ਸ਼ੁਰੂਆਤੀ ਜਾਂਚ ਵਿਚ ਖੁਲਾਸਾ ਹੋਇਆ ਕਿ ਜਬਤ ਨਸ਼ੀਲੇ ਪਦਾਰਥ ਦੀ ਸਪਲਾਈ ਉੱਤਰ ਪ੍ਰਦੇਸ਼ ਵਿਚ ਕੀਤੀ ਜਾਣੀ ਸੀ। ਗ੍ਰਿਫ਼ਤਾਰ ਕੀਤੇ ਗਏ ਡਰਾਇਵਰ ਅਤੇ ਕਲੀਨਰ ਨੂੰ ਪ੍ਰਤੀ ਚੱਕਰ ਨਸ਼ੀਲੇ ਪਦਾਰਥਾਂ ਦੀ ਖੇਪ ਲਿਆਉਣ ਲਈ ਵੱਖ-ਵੱਖ 20,000 ਰੁਪਏ ਦਿੱਤੇ ਜਾਂਦੇ ਸਨ। ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਅੰਬਾਲਾ ਨਿਵਾਸੀ ਪਰਮਜੀਤ ਸਿੰਘ ਉਫ ਕਾਲਾ ਅਤੇ ਮੋਹਾਨੀ ਦੇ ਬਲਦੇਵ ਸਿੰਘ ਵਜੋ ਹੋਈ ਹੈ।
ਦੂਜੀ ਘਟਨਾ ਵਿਚ ਪੁਲਿਸ ਨੇ ਨੁੰਹ ਜ਼ਿਲ੍ਹੇ ਵਿਚ ਕਾਜੂ ਬੁਰਾਦਾ ਦੇ ਕੱਟਿਆਂ ਦੇ ਹੇਠਾਂ ਲੁਕਾ ਕੇ ਤਸਕਰੀ ਕੀਤੇ ਜਾ ਰਹੇ 265 ਕਿਲੋ 400 ਗ੍ਰਾਮ ਗਾਂਜਾ ਪੱਤੀ ਜਬਤ ਕਰ ਕੇ ਇਸ ਸਬੰਧੀ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਬਤ ਨਸ਼ੀਲੇ ਪਦਾਰਥ ਰਾਜਿਸਥਾਨ ਨੰਬਰ ਦੇ ਟਰੱਕ ਵਿਚ ਕਾਨਪੁਰ, ਉੱਤਰ ਪ੍ਰਦੇਸ਼ ਤੋਂ ਭਰਕੇ ਨੁੰਹ ਹੁੰਦੇ ਹੋਏ ਲਿਜਾਇਆ ਜਾ ਰਿਹਾ ਸੀ।
ਉੱਤਰ ਪ੍ਰਦੇਸ਼ ਤੋਂ ਭਾਰੀ ਗਿਣਤੀ ਵਿਚ ਨਸ਼ੀਲਾ ਪਦਾਰਥ ਲਿਆਏ ਜਾਣ ਦੀ ਗੁਪਤ ਸੂਚਨਾ ਮਿਲਣ ’ਤੇ ਪੁਲਿਸ ਟੀਮ ਨੇ ਤੁਰੰਤ ਨਾਕਾ ਲਾ ਕੇ ਟਰੱਕ ਵਿਚ ਸਵਾਰ ਦੋ ਲੋਕਾਂ ਨੂੰ ਫੜ ਕੇ 265 ਕਿਲੋ 400 ਗ੍ਰਾਮ ਨਸ਼ੀਲਾ ਪਦਾਰਥ ਜਬਤ ਕੀਤਾ।
ਗ੍ਰਿਫ਼ਤਾਰ ਦੋਸ਼ੀਆਂ ਦੀ ਪਹਿਚਾਣ ਨੁੰਹ ਜ਼ਿਲ੍ਹੇ ਦੇ ਗੁਰਨਾਵਤ ਨਿਵਾਸੀ ਸਲੀਮ ਅਤੇ ਅਖਲਾਕ ਵਜੋ ਹੋਈ।
ਦੋਸ਼ੀਆਂ ਦੇ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਤਜਵੀਜ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲਿਆਂ ਦੀ ਵਿਸਥਾਰ ਜਾਂਚ ਕੀਤੀ ਜਾ ਰਹੀ ਹੈ। ਇੱਕ ਹੋਰ ਮਾਮਲੇ ਵਿਚ, ਰੋਹਤਕ ਵਿਚ ਅਪਰਾਧ ਜਾਂਚ ਏਜੰਸੀ ਦੀ ਟੀਮ ਨੇ ਮੁਕੇਸ਼ਦਾਸ ਵਜੋ ਪਹੁੰਚਾਉਣ ਜਾਣ ਵਾਲੇ ਬਿਹਾਰ ਨਿਵਾਸੀ ਦੇ ਕਬਜੇ ਤੋਂ 10 ਕਿਲੋ 130 ਗ੍ਰਾਮ ਗਾਂਜਾ ਜਬਤ ਕੀਤਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ