BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਦੁਨੀਆ

ਭਾਰਤੀ ਕਾਰੋਬਾਰੀ ਯੂਸੁਫ ਅਲੀ ਬਣੇ ਆਬੂਧਾਬੀ ਦੇ ਸਰਬਉੱਚ ਕਾਰੋਬਾਰੀ ਬੋਰਡ ਦੇ ਉਪ ਮੁੱਖੀ

July 26, 2021 05:45 PM

ਦੁਬਈ, 26 ਜੁਲਾਈ (ਏਜੰਸੀ) : ਆਬੂਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਹਯਾਨ ਨੇ ਮਸ਼ਹੂਰ ਭਾਰਤੀ ਕਾਰੋਬਾਰੀ ਯੂਸੁਫ ਅਲੀ ਐਮਏ ਨੂੰ ਸਰਕਾਰ ਦੇ ਸਰਬਉੱਚ ਸੰਗਠਨ ’ਚ ਉਪ ਮੁੱਖੀ ਨਿਯੁਕਤ ਕੀਤਾ ਹੈ। ਇਹ ਸੰਗਠਨ ਯੂਏਈ ਦੇ ਸਾਰੇ ਕਾਰੋਬਾਰਾਂ ਦੀ ਨਿਗਰਾਨੀ ਕਰਦਾ ਹੈ। 29 ਮੈਂਬਰੀ ਇਸ ਬੋਰਡ ’ਚ ਸ਼ਾਮਲ ਕੀਤੇ ਜਾਣ ਵਾਲੇ ਉਹ ਇਕੱਲੇ ਭਾਰਤੀ ਹਨ। 65 ਸਾਲਾ ਯੂਸੁਫ ਅਲੀ ਆਬੂਧਾਬੀ ਸਥਿਤ ਲੁਲੁ ਗਰੁੱਪ ਦੇ ਮੁੱਖੀ ਤੇ ਮੈਨੇਜਿੰਗ ਡਾਇਰੈਕਟਰ ਹਨ। ਇਹ ਕੰਪਨੀ ਕਈ ਦੇਸ਼ਾਂ ’ਚ ਹਾਈਪਮਾਰਕਿਟ ਤੇ ਰਿਟੇਲ ਕੰਪਨੀਆਂ ਦਾ ਸੰਚਾਲਨ ਕਰਦੀ ਹੈ। ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਨੇ ਆਬੂਧਾਬੀ ਚੈਂਬਰ ਆਫ ਦਾ ਮਰਸ ਐਂਡ ਇੰਡਸਟਰੀ (ਏਡੀਸੀਸੀਆਈ) ਦੇ ਡਾਇਰੈਕਟਰ ਨੂੰ ਇਕ ਨਵੇਂ ਬੋਰਡ ਦੇ ਗਠਨ ਦੀ ਤਜਵੀਜ਼ ਜਾਰੀ ਕੀਤੀ ਸੀ। ਏਡੀਸੀਸੀਆਈ ਦੇ ਮੁੱਖੀ ਅਬਦੁੱਲਾ ਮੁਹੰਮਦ ਅਲਮਜਰੋਈ ਤੇ ਯੂਸੁਫ ਅਲੀ ਉਪ ਮੁੱਖੀ ਨਿਯੁਕਤ ਕੀਤੇ ਗਏ ਹਨ। ਏਡੀਸੀਸੀਆਈ ਆਬੂਧਾਬੀ ’ਚ ਸਥਾਪਿਤ ਸਾਰੇ ਕਾਰੋਬਾਰਾਂ ਦਾ ਸਰਬਉੱਚ ਸੰਗਠਨ ਹੈ। ਇਹ ਖਿੱਤੇ ਦਾ ਸਭ ਤੋਂ ਰਈਸ ਰਸੂਖ ਵਾਲਾ ਸੰਗਠਨ ਹੈ। ਇੱਥੋਂ ਦੇ ਸਾਰੇ ਅਸਰਦਾਰ ਤੇ ਵੱਡੇ ਕਾਰੋਬਾਰਾਂ ਨੂੰ ਏਡੀਸੀਸੀਆਈ ਤੋਂ ਹੀ ਲਾਇਸੈਂਸ ਲੈਣਾ ਪੈਂਦਾ ਹੈ। ਅਮੀਰਾਤ ਤੇ ਸੀਈਓ ਵਾਲੇ ਇਸ ਬੋਰਡ ’ਚ ਯੂਸੁਫ ਅਲੀ ਇਕੱਲੇ ਭਾਰਤੀ ਹਨ। ਉਨ੍ਹਾਂ ਨੇ ਆਪਣੀ ਨਿਯੁਕਤੀ ਨੂੰ ਆਪਣੇ ਜੀਵਨ ਦਾ ਸਭ ਤੋਂ ਗੌਰਵਸ਼ਾਲੀ ਪਲ ਦੱਸਿਆ ਹੈ। ਨਾਲ ਹੀ ਕ੍ਰਾਊਨ ਪ੍ਰਿੰਸ ਪ੍ਰਤੀ ਧੰਨਵਾਦ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਭਾਰਤ-ਯੂਏਈ ਵਪਾਰ ਸਬੰਧਾਂ ਨੂੰ ਹੋਰ ਬੜਾਵਾ ਦੇਣ ਦੇ ਲਈ ਇਮਾਨਦਾਰੀ ਨਾਲ ਕੰਮ ਕਰਾਂਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ