BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਲੇਖ

ਬੇਲੋੜੀ ਕਾਹਲੀ ਉਰਫ਼ ਬੇਸਬਰੀ

July 27, 2021 10:55 AM

 

ਰਾਜਿੰਦਰ ਪਾਲ ਸ਼ਰਮਾ

ਕਈ ਹਾਲਤਾਂ ਵਿਚੋਂ ਕਾਹਲੀ ਬਹੁਤ ਜ਼ਰੂਰੀ ਹੁੰਦੀ ਹੈ। ਮਿਸਾਲ ਵਜੋਂ ਅੱਗ ਬੁਝਾਉਣ ਵੇਲੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਛੇਤੀ ਤੋਂ ਛੇਤੀ ਪੁੱਜਣ ਦੀ ਲੋੜ ਹੁੰਦੀ ਹੈ। ਜੇ ਕਾਹਲੀ ਨਾ ਕੀਤੀ ਜਾਵੇ ਤਾਂ ਨੁਕਸਾਨ ਵਧ ਹੋ ਸਕਦਾ ਹੈ। ਇਸੇ ਪ੍ਰਕਾਰ ਕਿਸੇ ਐਮਰਜੈਂਸੀ ਵੇਲੇ ਸਾਨੂੰ ਕਾਹਲੀ ਕਰਨੀ ਪੈਂਦੀ ਹੈ। ਮਿਸਾਲ ਵਜੋਂ ਗੰਭੀਰ ਹਾਲਤ ਲਈ ਮਰੀਜ਼ ਦਵਾਈ ਅਤੇ ਇਲਾਜ ’ਚ ਦੇਰੀ ਮਾਰੂ ਸਿੱਧ ਹੋ ਸਕਦੀ ਹੈ। ਸਪਸ਼ੱਟ ਹੈ ਕਿ ਵਿਸ਼ੇਸ਼ ਸੇਵਾਵਾਂ ਵਿੱਚ ਕਾਹਲੀ ਅਤਿਜ਼ਰੂਰੀ ਹੁੰਦੀ ਹੈ। ਪਰ ਸਾਡੇ ਵਧ ਗਿਣਤੀ ਭੈਣ-ਭਰਾ ਬਗ਼ੈਰ ਲੋੜ ਦੇ ਅੱਚੋਵਾਈ ਤੇ ਬੇਸਬਰੀ ਦਾ ਪ੍ਰਗਟਾਵਾ ਕਰਦੇ ਹਨ ਜੋ ਅਤਿ ਬੁਰਾ ਵਾਪਰਦਾ ਹੈ।
ਬੈਂਕਾਂ ’ਚ ਲੈਣ-ਦੇਣ ਖਾਤਰ ਲਾਈਨਾਂ ਤੋੜਨ ਦਾ ਸ਼ੌਕ ਆਮ ਦਿਸ ਜਾਂਦਾ ਹੈ। ਪੈਟਰੋਲ ਪੰਪਾਂ ’ਤੇ ਮੋਟਰਸਾਇਕਲ ਵਾਲੇ ਮੁੰਡੇ ਵਿਸ਼ੇਸ਼ ਕਰਕੇ ਧੁੱਸ ਦੇ ਕੇ ਮੋਹਰੇ ਹੋਣ ਦਾ ਯਤਨ ਕਰਦੇ ਹਨ ਜੋ ਕਾਫ਼ੀ ਚੁਭਦਾ ਹੈ। ਇਸ ਰੁਚੀ ਦਾ ਆਧਾਰ ਸਾਡੇ ਵਿਚੋਂ ਅਨੁਸ਼ਾਸਨ ਦੀ ਘਾਟ ਸਦਕਾ ਹੈ। ਕਾਨੂੰਨ ਦੀ ਸਰਵਉਚਤਾ ਦਾ ਹੋਣ ਸਦਕਾ ਸਿਫ਼ਾਰਸ਼ੀ ਟੱਟੂ ਤਾਂ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਸੜਕਾਂ ’ਤੇ ਦੁਰਘਟਨਾਵਾਂ ਜ਼ਿਆਦਾ ਰਫ਼ਤਾਰ ਤੇ ਅਗਾਂਹ ਲੰਘਣ ਦੀ ਰੁਚੀ ਹੀ ਕਰਾਉਂਦੀ ਹੈ। ‘ਹਮ ਤੋਂ ਡੂਬੇ ਹੈਂ ਸਨਮ, ਤੁਝ ਕੋ ਭੀ ਲੇ ਡੂਬੇਂਗੇ’ ਭਾਵ ਅਜਿਹੇ ਕਾਹਲੀਗ੍ਰਸਤ ਬੰਦੇ ਆਪ ਵੀ ਮਰਦੇ ਹਨ ਤੇ ਦੂਜਿਆਂ ਨੂੰ ਵੀ ਮਾਰਦੇ ਹਨ। ਜ਼ਿਆਦਾਤਰ ਦੁਰਘਟਨਾਵਾਂ ਬੇਲੋੜੀ ਕਾਹਲੀ ਸਦਕਾ ਹੀ ਹੁੰਦੀਆਂ ਹਨ। ਮਸ਼ੀਨਰੀ ਤਾਂ ਕਿਤੇ ਹੀ ਫੇਲ੍ਹ ਹੁੰਦੀ ਹੈ ਜੋ ਦੁਰਘਟਨਾ ਦਾ ਕਾਰਨ ਬਣੇ।
ਪੱਛਮੀ ਦੇਸ਼ਾਂ ’ਚ ਅਸੀਂ ਭੱਜ-ਭੱਜ ਇਸੇ ਕਾਰਨ ਜਾਂਦੇ ਹਾਂ ਕਿਉਂਕਿ ਉਥੇ ਜੀਵਨ ਨਿਯਮਬੱਧ ਹੈ। ਕਾਨੂੰਨ ਤੇ ਨਿਯਮ ਦੀ ਪਾਲਣਾ ਵੱਡੇ ਛੋਟੇ ਸਭ ਕਰਦੇ ਹਨ। ਹੋਰ ਤਾਂ ਹੋਰ ਉਥੇ ਮੰਤਰੀ ਵੀ ਲਾਈਨ ’ਚ ਖਲੋਕੇ ਆਪਣੀ ਵਾਰੀ ਦਾ ਇੰਤਜਾਰ ਕਰਦੇ ਹਨ। ਨਤੀਜੇ ਵਜੋਂ ਉਹਨਾਂ ਦੇਸ਼ਾਂ ’ਚ ਮਜ਼ਦੂਰੀ ਕਰਕੇ ਵੀ ਲੋਕ ਖੁਸ਼ੀ ਮਹਿਸੂਸ ਕਰਦੇ ਹਨ । ਸਾਡੇ ਵਾਂਗ ਮਜ਼ਦੂਰੀ ਦੇਣ ਵੇਲੇ ਆਨਾਕਾਣੀ ਨਹੀਂ ਹੁੰਦੀ। ਰੇਟ ਵੀ ਮਜ਼ਦੂਰੀ ਦੇ ਵਾਜ਼ਿਬ ਹਨ ਤੇ ਮਜ਼ਦੂਰੀ ਮਿਲਦੀ ਵੀ ਨਾਲ-ਨਾਲ ਹੈ।
ਉਂਝ ਤੇ ਸਾਡੇ ਕੌਮੀ ਚਰਿੱਤਰ ਵਿੱਚੋਂ ਬੇਲੋੜਾ ਵਿਖਾਵਾ ਬਲਕਿ ਕਈ ਪ੍ਰਕਾਰ ਦੇ ਫ਼ਕਰਪੁਣੇ ਵੀ ਹਨ ਪਰ ਬੋਲੜੀ ਕਾਹਲੀ ਅਤੇ ਬੇਸਬਰੀ ਪੈਰ ਪੈਰ ’ਤੇ ਰੜ੍ਹਕਦੀ ਹੈ। ਚੈਨ ਨਾਲ ਤੇ ਵਾਰੀ ਆਉਣ ’ਤੇ ਕੰਮ ਕਰਾਉਣ ਵਾਲੇ ਘੱਟ ਹਨ। ਇਸ ਦਾ ਮੂਲ ਕਾਰਨ ਹੈ ਸਾਡੇ ਬਹੁਤੇ ਬੰਦਿਆਂ ਦਾ ਹਉਮੈਗ੍ਰਸਤ ਹੋਣਾ ਤੇ ਜਾਂ ਫਿਰ ਜ਼ਿਆਦਾ ਕਰਕੇ ਸਿਫ਼ਾਰਸ਼ ਜਾਂ ਪਹੁੰਚ ਕੰਮ ਖ਼ਰਾਬ ਕਰਦੀ ਹੈ। ਟ੍ਰੈਫਿਕ ਪੁਲਿਸ ਗਲਤ ਗੱਡੀ ਚਲਾਉਣ ਵਾਲੇ ਨੂੰ ਰੋਕਦੀ ਹੈ ਤਾਂ ਉਹ ਕਿਸੇ ਮੰਤਰੀ ਜਾਂ ਵਿਧਾਇਕ ਤੋਂ ਫੋਨ ਕਰਵਾ ਦਿੰਦਾ ਹੈ। ਪੁਲਿਸ ਮੁਲਾਜਮ ਜੇ ਨਿਯਮ ਮੁਤਾਬਕ ਜੇ ਚਲਾਨ ਕੱਟਦਾ ਹੈ ਤਾਂ ਸਿਆਸੀ ਯੋਧੇ ਤੋਂ ਖ਼ਤਰਾ ਹੁੰਦਾ ਹੈ ਤੇ ਜੋ ਛੱਡਦਾ ਹੈ ਤਾਂ ਨਿਯਮ ਦੇ ਵਿਰੁੱਧ ਹੈ। ਭਾਵ ਇਕ ਪਾਸੇ ਖੂਹ ਤੇ ਦੂਜੇ ਪਾਸੇ ਖਾਈ , ਅਜਿਹੇ ਕੇਸ ਸਾਡੇ ਹਰ ਰੋਜ਼ ਅਨੇਕ ਵਾਪਰਦੇ ਹਨ। ਸਿਸਟਮ ਜਿਉਂ ਤਾਕਤ ਦੀ ਦੁਰਵਰਤੋਂ ਵਾਲਾ ਬਣ ਗਿਆ ਹੈ। ਸਿਆਸੀ ਲੀਡਰ ਲੋਕਰਾਜ ਦੇ ਰਾਜੇ ਹੁੰਦੇ ਹਨ ਚਾਹੇ ਚੋਣਾਂ ਸਦਕਾ ਪਾਰਟੀਆਂ ਬਦਲ ਜਾਂਦੀਆਂ ਹਨ ਪਰ ਮੂਲ ਰੂਪ ਵਿੱਚ ਸਿਆਸੀ ਤਾਕਤ ਹੀ ਸਰਵਉਚ ਹੁੰਦੀ ਹੈ। ਇਹ ਲੋਕ ਜੇ ਆਪ ਨਿਯਮ ਦੀ ਪਾਲਣਾ ਕਰਨ ਤੇ ਕਿਸੇ ਨੂੰ ਹੱਲਾਸ਼ੇਰੀ ਨਾ ਦੇਣ ਤਾਂ ਕੰਮ ਕਈ ਪੱਖਾਂ ਤੋਂ ਫਰੀ ਹੋ ਸਕਦਾ ਹੈ। ਧੱਕੇਸ਼ਾਹੀ ਘੱਟ ਸਕਦੀ ਹੈ, ਹਰੇਕ ਨੂੰ ਇਨਸਾਫ਼ ਮਿਲ ਸਕਦਾ ਹੈ। ਤੇ ਸੁਚੱਜੇ ਸਮਾਜ ਤੋਂ ਸਿਸਟਮ ਸਥਾਪਤ ਹੋ ਸਕਦਾ ਹੈ , ਪਰ ਸਾਡੇ ਪਹੁੰਚ ਤੇ ਸਿਫ਼ਾਰਸ਼ਾਂ ਦਾ ਜਾਲ ਕੰਮ ਖ਼ਰਾਬ ਕਰੀ ਜਾ ਰਿਹਾ ਹੈ । ਅਨੁਸ਼ਾਸਨ ਜਾਣਬੁੱਝ ਕੇ ਅਸੀਂ ਭੰਗ ਕਰਦੇ ਹਾਂ ਜੋ ਪਹੁੰਚ ਰੱਖਦੇ ਹਨ।
ਸਾਫ਼ ਤੌਰ ’ਤੇ ਜੇ ਸੁਧਾਰ ਹੋ ਸਕਦਾ ਹੈ ਤਾਂ ਇਹ ਸੱਤਾਧਾਰੀ ਸਿਆਸਤਦਾਨ ਕਰ ਸਕਦੇ ਹਨ। ਇਹ ਆਪ ਨਿਯਮ ਤੇ ਕਾਨੂੰਨ ਦਾ ਪੂਰਾ ਸਤਿਕਾਰ ਕਰਨ ਤਾਂ ਜੋ ਚਮਚੇ ਪੈਦਾ ਹੀ ਨਾ ਹੋਣ। ਹੁਣ ਚਮਚਾਗਿਰੀ ਦਾ ਸਭਿਆਚਾਰ ਇਸੇ ਕਾਰਨ ਪੈਦਾ ਹੁੰਦਾ ਹੈ, ਕਿਉਂਕਿ ਪੰਹੁਚ ਤੇ ਸਿਫਾਰਿਸ਼ ਦੇ ਸਿਰ ’ਤੇ ਅਨੁਸ਼ਾਸਨ ਭੰਗ ਕੀਤਾ ਜਾ ਸਕਦਾ ਹੈ ਤੇ ਗਲਤ ਕੰਮ ਕਰਕੇ ਕੋਈ ਸਜ਼ਾ ਦਾ ਡਰ ਨਹੀਂ ਹੁੰਦਾ। ਆਸ ਕਰਦੇ ਹਾਂ, ਕਿ ਸਾਡੇ ਸੱਤਾਧਾਰੀ ਲੋਕ ਆਪ ਚੰਗਾ ਨਮੂਨੇ ਦੇ ਕਿਰਦਾਰ ਨੂੰ ਪੇਸ਼ ਕਰਕੇ ਜਨਤਾ ਨੂੰ ਸਹੀ ਸੇਧ ਦੇਣਗੇ।
ਜਿਹੜੀ ਰੁਚੀ ਅੱਚੋਵਾਈ ਜਾਂ ਬੇਲੋੜੀ ਕਾਹਲੀ ਦੀ ਸੁਭਾਅ ਪੱਖੋਂ ਹੈ ਉਹ ਵੀ ਟਿਕਾਅ ਫੜ੍ਹ ਜਾਵੇਗੀ ਜਦੋਂ ਨਿਯਮ ਦੀ ਪਾਲਣਾ ਸਖ਼ਤੀ ਨਾਲ ਹੋਣ ਲੱਗੇਗੀ ਤਾਂ ਸਭ ਬੋਲੜੀ ਕਾਹਲੀ ਤੋਂ ਮੁਕਤ ਹੋ ਜਾਣਗੇ ਤੇ ਆਪਣੀ ਆਪਣੀ ਵਾਰੀ ਦਾ ਆਰਾਮ ਨਾਲ ਇੰਤਜ਼ਾਰ ਕਰਨਗੇ ਤੇ ਸਭ ਨੂੰ ਟਿਕਾਅ ਆ ਜਾਵੇਗਾ। ਬੋਲੋੜੀ ਕਾਹਲੀ ਜਾਂ ਬੇਸਬਰੀ ਨਿਕੰਮੀ ਤੇ ਚਿੜ੍ਹਾਉਣ ਵਾਲੀ ਸ਼ੈਅ ਹੈ ਤੇ ਆਸ ਕਰਦੇ ਹਾਂ ਕਿ ਸਮਾਜ ਇਸ ਤੋਂ ਮੁਕਤ ਹੋ ਜਾਵੇਗਾ ਤੇ ਬੰਦੇ ਬੰਦਿਆਂ ਵਾਂਗ ਆਰਾਮ ਨਾਲ ਆਪਣੀ ਵਾਰੀ ਆਉਣ ਤੇ ਕੰਮ ਕਰਵਾਉਣਗੇ।


 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ