BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਦੇਸ਼

ਯੇਦੀਯੁਰੱਪਾ ਬਣੇ ਮੋਦੀ ਦੇ ਤਾਜ਼ਾ ਸ਼ਿਕਾਰ : ਸੁਰਜੇਵਾਲਾ

July 27, 2021 11:22 AM

- ਕਿਹਾ, ਜਬਰਨ ਸੇਵਾਮੁਕਤੀ ਕਲੱਬ ’ਚ ਕੀਤੇ ਗਏ ਸ਼ਾਮਲ

ਏਜੰਸੀਆਂ
ਨਵੀਂ ਦਿੱਲੀ/26 ਜੁਲਾਈ : ਕਾਂਗਰਸ ਨੇ ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਤੋਂ ਬੀ.ਐੱਸ. ਯੇਦੀਯੁਰੱਪਾ ਦੇ ਅਸਤੀਫ਼ਾ ਦੇਣ ਤੋਂ ਬਾਅਦ ਸੋਮਵਾਰ ਨੂੰ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਵਿੰਨ੍ਹਿਆ । ਕਾਂਗਰਸ ਨੇ ਦੋਸ਼ ਲਗਾਇਆ ਕਿ ‘ਜਬਰਨ ਸੇਵਾਮੁਕਤੀ ਕਲੱਬ’ ’ਚ ਸ਼ਾਮਲ ਕੀਤੇ ਗਏ ਯੇਦੀਯੁਰੱਪਾ ਪ੍ਰਧਾਨ ਮੰਤਰੀ ਮੋਦੀ ਦੇ ‘ਸਭ ਤੋਂ ਤਾਜ਼ਾ ਸ਼ਿਕਾਰ’ ਹਨ। ਪਾਰਟੀ ਜਨਰਲ ਸਕੱਤਰ ਅਤੇ ਕਰਨਾਟਕ ਇੰਚਾਰਜ ਰਣਦੀਪ ਸੁਰਜੇਵਾਲਾ ਨੇ ਇਹ ਦਾਅਵਾ ਵੀ ਕੀਤਾ ਕਿ ਚਿਹਰਾ ਬਦਲਣ ਨਾਲ ਕਰਨਾਟਕ ’ਚ ਭਾਜਪਾ ਦਾ ‘ਭ੍ਰਿਸ਼ਟ ਚਰਿੱਤਰ’ ਨਹੀਂ ਬਦਲਣ ਵਾਲਾ ਹੈ। ਉਨ੍ਹਾਂ ਨੇ ਟਵੀਟ ਕੀਤਾ, ‘‘ਸਿਰਫ ਚਿਹਰਾ ਬਦਲਣ ਨਾਲ ਭਾਜਪਾ ਦਾ ਭਿ੍ਰਸ਼ਟ ਚਰਿੱਤਰ ਨਹੀਂ ਬਦਲਣ ਵਾਲਾ ਹੈ। ਸੱਚਾਈ ਇਹ ਹੈ ਕਿ ਮੋਦੀ ਜੀ ਆਦਤਨ ਸੀਨੀਅਰ ਭਾਜਪਾ ਨੇਤਾਵਾਂ ਨੂੰ ਅਪਮਾਨਤ ਕਰਦੇ ਹਨ ਅਤੇ ਉਨ੍ਹਾਂ ਨੂੰ ਇਤਿਹਾਸ ਦੇ ਕੂੜੇਦਾਨ ’ਚ ਪਾ ਦਿੰਦੇ ਹਨ।’’ ਸੁਰਜੇਵਾਲਾ ਨੇ ਦਾਅਵਾ ਕੀਤਾ, ‘‘ਮੋਦੀ ਜੀ ਦਾ ਰਿਕਾਰਡ ਹੈ ਕਿ ਉਨ੍ਹਾਂ ਨੇ ਅਡਵਾਨੀ ਜੀ, ਮੁਰਲੀ ਮਨੋਹਰ ਜੋਸ਼ੀ ਜੀ, ਕੇਸ਼ੂਭਾਈ ਪਟੇਲ ਜੀ, ਸ਼ਾਂਤਾ ਕੁਮਾਰ ਜੀ, ਯਸ਼ਵੰਤ ਸਿਨਹਾ ਜੀ ਅਤੇ ਕਈ ਹੋਰ ਲੋਕਾਂ ਦੀ ਜਬਰਨ ਸੇਵਾਮੁਕਤੀ ਕਰਵਾਈ। ਮੋਦੀ ਜੀ ਦੇ ਸ਼ਿਕਾਰ ਭਾਜਪਾ ਨੇਤਾਵਾਂ ’ਚ ਸੁਮਿਤਰਾ ਮਹਾਜਨ, ਸੁਸ਼ਮਾ ਸਵਰਾਜ, ਉਮਾ ਭਾਰਤ, ਸੀ.ਪੀ. ਠਾਕੁਰ, ਏ.ਕੇ. ਪਟੇਲ, ਹਰੇਨ ਪਾਂਡਿਆ, ਹਰੀਨ ਪਾਠਕ ਅਤੇ ਕਲਿਆਣ ਸਿੰਘ ਵੀ ਹਨ। ਇਨ੍ਹਾਂ ’ਚੋਂ ਸਭ ਤੋਂ ਤਾਜਾ ਨਾਮ ਹਰਸ਼ਵਰਧਨ, ਰਵੀਸ਼ੰਕਰ ਪ੍ਰਸਾਦ ਅਤੇ ਸੁਸ਼ੀਲ ਮੋਦੀ ਦਾ ਹੈ।’’ ਉਨ੍ਹਾਂ ਨੇ ਦੋਸ਼ ਲਗਾਇਆ,‘‘ਅਸਤੀਫਾ ਦੇਣ ਲਈ ਆਦੇਸ਼ ਦੇ ਕੇ ਮੋਦੀ ਜੀ ਵੱਲੋਂ ਯੇਦੀਯੁਰੱਪਾ ਨੂੰ ਅਪਮਾਨਤ ਕੀਤਾ ਗਿਆ ਹੈ। ਉਹ ਮੋਦੀ ਜੀ ਦੇ ਸਭ ਤੋਂ ਤਾਜ਼ਾ ਸ਼ਿਕਾਰ ਹਨ ਅਤੇ ‘ਜਬਰਨ ਸੇਵਾਮੁਕਤੀ ਕਲੱਬ’ ਦੇ ਮੈਂਬਰ ਬਣੇ ਹਨ। ਅਸੀਂ ਜਾਣਦੇ ਹਾਂ ਕਿ ਹੁਣ ਭਾਜਪਾ ਦੇ ਵਿਧਾਇਕ ਨਹੀਂ, ਸਗੋਂ ਦਿੱਲੀ ਦਾ ਤਾਨਾਸ਼ਾਹੀ ਮੁੱਖ ਮੰਤਰੀ ਦਾ ਫੈਸਲਾ ਕਰਦਾ ਹੈ।’’
ਦੱਸਣਾ ਬਣਦਾ ਹੈ ਕਿ ਬੀ.ਐੱਸ. ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਤੋਂ ਆਪਣਾ ਅਸਤੀਫ਼ਾ ਸੋਮਵਾਰ ਨੂੰ ਰਾਜਪਾਲ ਥਾਵਰਚੰਦ ਗਹਿਲੋਤ ਨੂੰ ਸੌਂਪ ਦਿੱਤਾ। ਯੇਦੀਯੁਰੱਪਾ ਨੇ ਰਾਜ ਭਵਨ ’ਚ ਗਹਿਲੋਤ ਨੂੰ ਅਸਤੀਫ਼ਾ ਸੌਂਪਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਤਿਆਗ ਪੱਤਰ ਸਵੀਕਾਰ ਕਰ ਲਿਆ ਗਿਆਹੈ। ਇਸ ਤੋਂ ਕੁਝ ਘੰਟੇ ਪਹਿਲਾਂ, ਭਾਜਪਾ ਦੇ 78 ਸਾਲਾ ਨੇਤਾ ਨੇ ਕਿਹਾ ਸੀ ਕਿ ਉਹ ਦੁਪਹਿਰ ਭੋਜਨ ਤੋਂ ਬਾਅਦ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦੇਣਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ