BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਹਰਿਆਣਾ

ਕਿਸਾਨਾਂ ਵੱਲੋਂ ਬੀਜੇਪੀ ਦੇ ਖੇਡ ਮੰਤਰੀ ਤੇ ਐਮਪੀ ਦਾ ਭਾਰੀ ਵਿਰੋਧ, ਪ੍ਰੋਗਰਾਮ ਰੱਦ ਕਰਨਾ ਪਿਆ

July 27, 2021 11:48 AM

ਜਸਪਾਲ ਸਿੰਘ
ਪਿਹੋਵਾ/26 ਜੁਲਾਈ : ਅੱਜ ਖੇਡ ਮੰਤਰੀ ਸੰਦੀਪ ਸਿੰਘ ਅਤਰ ਐਮ ਪੀ ਨਾਇਬ ਸੈਣੀ ਦਾ ਪਿਹੋਵਾ ਵਿਖ਼ੇ ਬੀਜੇਪੀ ਦੇ ਵਰਕਰਾਂ ਨਾਲ ਪ੍ਰੋਗਰਾਮ ਤੈ ਸੀ ਜਿਸਦੀ ਭਿਣਕ ਕਿਸਾਨਾਂ ਨੂੰ ਲੱਗ ਗਈ ਦੇਖਦੇ ਦੇਖਦੇ ਸੈਂਕੜੇ ਕਿਸਾਨ ਇਕੱਠੇ ਹੋ ਗਏ ਕਿਸਾਨਾਂ ਨੇ ਬੀਜੇਪੀ ਵਰਕਰਾਂ ਖਿਲਾਫ ਰੱਜ ਕੇ ਨਾਹਰੇ ਬਾਜੀ ਕੀਤੀ ਜਿਸਦੇ ਡਰੋਂ ਮੰਤਰੀ ਸੰਦੀਪ ਅਤੇ ਐਮ ਪੀ ਨਾਇਬ ਸੈਣੀ ਨੂੰ ਦੌਰਾ ਰੱਦ ਕਰਨਾ ਪਿਆ!
ਕਿਸਾਨ ਆਗੂ ਪ੍ਰਿੰਸ ਵੜੈਚ ਨੇ ਕਿਹਾ ਕਿ ਯਦ ਸੰਯੁਕਤ ਕਿਸਾਨ ਮੋਰਚੇ ਵਲੋਂ ਬੀਜੇਪੀ ਅਤੇ ਜੇ ਜੇ ਪੀ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੋਈ ਹੈ ਕੇ ਜੱਦ ਤੱਕ ਤਿੰਨੋਂ ਕਿਸਾਨ ਮਾਰੂ ਕਾਲੇ ਖੇਤੀ ਕਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਇਹਨਾਂ ਪਾਰਟੀਆਂ ਨੂੰ ਕੋਈ ਸਭਾ ਯਾ ਪ੍ਰੋਗਰਾਮ ਨਹੀਂ ਕਰਨ ਦੇਵਾਂ ਗੇ ਫੇਰ ਇਹ ਜਾਣਬੁਝ ਕੇ ਇਲਾਕੇ ਦਾ ਮਾਹੌਲ ਖਰਾਬ ਕਰਨ ਲਈ ਸ਼ੇਡਖਾਨਿਆ ਕਰਦੇ ਹਨ ਕਿਸਾਨਾਂ ਨੇ ਬੀਜੇਪੀ ਲੀਡਰਾਂ ਨੂੰ ਚੇਤਾਵਨੀ ਦਿੱਤੀ ਕਿ ਅੱਗੇ ਤੋਂ ਇਹੋ ਜਹੀ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸਦੇ ਲਈ ਉਹ ਅਤੇ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ! ਮਹੌਲ ਖਰਾਬ ਹੁੰਦਾ ਵੇਖਦਿਆਂ ਪ੍ਰਸ਼ਾਸਨ ਨੇ ਬੀਜੇਪੀ ਵਰਕਰ ਪ੍ਰੋਗਰਾਮ ਵਾਲੀ ਥਾਂ ਤੋਂ ਜਲਦੀ ਜਲਦੀ ਪੁਲਿਸ ਦੀ ਮਦਦ ਨਾਲ ਉਥੋਂ ਕਢੇ!

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ