BREAKING NEWS
ਜ਼ਿਲ੍ਹਾ ਪੁਲਿਸ ਮੁਖੀ ਨੇ ਵਿਦਿਅੱਕ ਸੰਸਥਾਵਾਂ ਦੇ ਪ੍ਰੰਬਧਕਾਂ ਨਾਲ ਕੀਤੀ ਮੀਟਿੰਗਪੰਜਾਬ ਕੈਬਨਿਟ ਦੇ ਫ਼ੈਸਲੇ : ਨਵੇਂ ਸਰਕਾਰੀ ਕਾਲਜਾਂ ’ਚ 160 ਸਹਾਇਕ ਪ੍ਰੋਫੈਸਰਾਂ ਤੇ 17 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਪ੍ਰਵਾਨਗੀਜੀਐਸਟੀ ਕੌਂਸਲ ਦੀ ਮੀਟਿੰਗ : ਪੈਟਰੋਲ-ਡੀਜ਼ਲ ਨੂੰ ਜੀਐਸਟੀ ਅਧੀਨ ਲਿਆਉਣ ਦਾ ਹਾਲੇ ਸਮਾਂ ਨਹੀਂ : ਨਿਰਮਲਾ ਸੀਤਾਰਮਨਸੁਪਰੀਮ ਕੋਰਟ ਕੌਲੇਜੀਅਮ ਵੱਲੋਂ 8 ਹਾਈ ਕੋਰਟਾਂ ’ਚ ਨਵੇਂ ਚੀਫ਼ ਜਸਟਿਸ ਲਾਉਣ ਲਈ ਨਾਵਾਂ ਦੀ ਸਿਫਾਰਸ਼ਐੱਸ. ਜੈਸ਼ੰਕਰ ਨੇ ਚੀਨ ਤੇ ਕਿਰਗਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤਨਵੇਂ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ: ਕੈਪਟਨਖੇਤੀ ਕਾਨੂੰਨਾਂ ਖ਼ਿਲਾਫ਼ ਅਕਾਲੀ ਦਲ ਵੱਲੋਂ ਦਿੱਲੀ ’ਚ ਰੋਸ ਮਾਰਚਬੀਐਸਐਫ ਜਵਾਨਾਂ ਨੇ ਸਰਹੱਦ ’ਤੇ ਉੱਡਦੇ ਪਾਕਿਸਤਾਨੀ ਡਰੋਨ ’ਤੇ ਕੀਤੀ ਫਾਇਰਿੰਗਕੁਪਵਾੜਾ : ਇੱਕ ਘਰ ’ਚ ਹੋਇਆ ਧਮਾਕਾ ਨਾਬਾਲਿਗ ਲੜਕੀ ਦੀ ਮੌਤ, 6 ਜ਼ਖ਼ਮੀਵਾਜੇ ਨੇ ਈਡੀ ਨੂੰ ਦੱਸਿਆ: ਤਬਾਦਲੇ ਰੁਕਵਾਉਣ ਲਈ 10 ਡੀਸੀਪੀਜ਼ ਨੇ ਦੇਸ਼ਮੁਖ ਤੇ ਪਰਬ ਨੂੰ 40 ਕਰੋੜ ਰੁਪਏ ਦਿੱਤੇ

ਹਰਿਆਣਾ

ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਬਾਰਵੀਂ ਦਾ ਨਤੀਜਾ ਐਲਾਨਿਆ

July 27, 2021 11:53 AM

ਪੀ. ਪੀ. ਵਰਮਾ
ਪੰਚਕੂਲਾ/26 ਜੁਲਾਈ : ਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸੀਨੀਅਰ ਸੈਕੰਡਰੀ ਰੈਗੂਲਰ ਅਤੇ ਕੰਪਾਰਟਮੈਂਟ ਪਰੀਖਿਆ ਇਮਤਿਹਾਨ 2021 ਦਾ ਨਤੀਜਾ ਅੱਜ ਐਲਾਨਿਆ ਗਿਆ। ਇਸ ਪ੍ਰੀਖਿਆ ਦਾ ਨਤੀਜਾ 100% ਰਿਹਾ। ਕਿਸੇ ਵੀ ਵਿਦਿਆਰਥੀ ਨੂੰ ਫੇਲ੍ਹ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਵਿਦਿਆਰਥੀ ਦੀ ਕੰਪਾਰਟਮੈਂਟ ਆਈ ਹੈ। ਹਰਿਆਣਾ ਸਕੂਲ ਬੋਰਡ ਦੇ ਚੇਅਰਮੈਨ ਜਗਬੀਰ ਸਿੰਘ ਅਨੁਸਾਰ ਪ੍ਰੀਖਿਆ ਅਪ੍ਰੈਲ ਮਹੀਨੇ ਵਿੱਚ ਕਰਵਾਈ ਜਾਣੀ ਸੀ ਪਰੰਤੂ ਕੋਵਿਡ-19 ਮਹਾਂਮਾਰੀ ਕਾਰਨ ਪ੍ਰੀਖਿਆਵਾਂ ਨਹੀਂ ਕਰਵਾਈਆਂ ਗਈਆਂ। ਸਿੱਖਿਆ ਵਿਭਾਗ ਹਰਿਆਣਾ ਸਰਕਾਰ ਦੇ ਹੁਕਮ ਅਨੁਸਾਰ ਪ੍ਰੀਖਿਆਵਾਂ ਇਸ ਬਾਰ ਰੱਦ ਕਰ ਦਿੱਤੀਆਂ ਗਈਆਂ ਸਨ। ਸਕੂਲ ਬੋਰਡ ਵੱਲੋਂ ਸੀਨੀਅਰ ਸੈਕੰਡਰੀ (ਰੈਗੂਲਰ) ਵਿਦਿਆਰਥੀਆਂ ਦਾ ਨਤੀਜਾ 30:10:60 ਦਾ ਫਾਰਮੂਲਾ ਨਿਰਧਾਰਿਤ ਕੀਤਾ ਗਿਆ ਹੈ। ਇਸ ਫਾਰਮੂਲੇ ਦੇ ਆਧਾਰ ਤੇ ਨਤੀਜਾ ਐਲਾਨਿਆ ਗਿਆ ਹੈ। ਸਕੂਲ ਬੋਰਡ ਸੀਨੀਅਰ ਸੈਕੰਡਰੀ ਬੋਰਡ ਦੇ ਇਸ 2,27,585 ਵਿਦਿਆਰਥੀਆਂ ਵਿੱਚੋਂ 2,21,263 ਦਾ ਨਤੀਜਾ ਐਲਾਨਿਆ ਗਿਆ। ਜਿਸ ਵਿੱਚ 1,14,416 ਲੜਕੇ ਅਤੇ 1,06,847 ਲੜਕੀਆਂ ਸ਼ਾਮਿਲ ਸਨ। ਓਪਨ ਸਕੂਲ ਦੇ 5605 ਵਿਦਿਆਰਥੀਆਂ ਵਿੱਚੋਂ 3893 ਲੜਕੇ ਅਤੇ 1782 ਲੜਕੀਆਂ ਸ਼ਾਮਿਲ ਸਨ । 1338 ਵਿਦਿਆਰਥੀਆਂ ਦੇ ਨਤੀਜਾ ਕਾਰਡ ਵਿੱਚ ਅੰਕ ਸਪਸ਼ਟ ਨਾ ਹੋਣ ਕਾਰਨ ਨਤੀਜਾ ਆਰ.ਐਲ.ਏ ਕੀਤਾ ਗਿਆ ਹੈ। ਕੰਪਾਰਟਮੈਂਟ ਵਿਦਿਆਰਥੀਆਂ ਦਾ ਨਤੀਜਾ ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੇ ਵੱਖ ਵੱਖ ਵਿਸ਼ਿਆਂ ਦੇ ਅੰਕਾਂ ਦੀ ਔਸਤ ਦੇ ਆਧਾਰ ਤੇ ਕੰਪਾਰਟਮੈਂਟ ਅੰਕ ਮੰਨ ਕੇ ਨਤੀਜਾ ਐਲਾਨਿਆ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਦੁਆਰਾ ਨੰਬਰ ਸੁਧਾਰ/ਜਾਂ ਦੁਬਾਰਾ ਪੇਪਰ ਦੇਣ ਲਈ ਫਾਰਮ ਭਰੇ ਸਨ ਉਹਨਾਂ ਦੇ ਫਾਰਮ ਬਿਨਾਂ ਕਿਸੇ ਵਾਧੂ ਖਰਚੇ ਦੇ ਬੋਰਡ ਵੱਲੋਂ ਆਉਣ ਵਾਲੀਆਂ ਪ੍ਰੀਖਿਆਵਾਂ ਵਿੱਚ ਪੇਪਰ ਲਏ ਜਾਣਗੇ। ਜਿਹੜੇ ਵਿਦਿਆਰਥੀ ਆਪਣੇ ਨੰਬਰਾਂ ਤੋਂ ਸੰਤੁਸ਼ਟ ਨਹੀਂ ਹਨ ਉਹ ਵਿਦਿਆਰਥੀ ਵੀ ਬੋਰਡ ਵਿੱਚ ਆਪਣੀਆਂ ਪ੍ਰੀਖਿਆਵਾਂ ਦੁਬਾਰਾ ਦੇ ਸਕਣਗੇ। ਉਹਨਾਂ ਲਈ ਵੀ ਪੇਪਰਾਂ ਦੀ ਮਿਤੀ ਨਿਰਧਾਰਤ ਕਰ ਦਿੱਤੀ ਗਈ ਹੈ। ਜਿਨ੍ਹਾਂ ਦੇ ਪੇਪਰ 18 ਅਤੇ 19 ਅਗਸਤ ਤੋਂ ਸ਼ੁਰੂ ਹੋਣਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਪਹਿਲੀ ਤੋਂ ਤੀਸਰੀ ਤੱਕ ਦੀਆਂ ਕਲਾਸਾਂ 20 ਸਤੰਬਰ ਤੋਂ ਸ਼ੁਰੂ ਹੋਣਗੀਆਂ

ਤਹਿਸੀਲ ਐਲਨਾਬਾਦ ਦੇ ਰਜਿਸਟਰੀ ਘੋਟਾਲੇ ਦੇ ਲਪੇਟੇ ’ਚ ਆਏ ਦਫ਼ਤਰ ਦੇ ਤਿੰਨ ਕਰਮਚਾਰੀ

ਪ੍ਰਧਾਨ ਮੰਤਰੀ ਦਸੇ ਕਿ ਕਣਕ ਦੀ ਕੀਮਤ 40 ਰੁਪਏ ਤੇ ਗੰਨੇ ਦੀ ਕੀਮਤ 12 ਰੁਪਏ ਵਧਾ ਕੇ ਕਿਸਾਨਾਂ ਦੀ ਆਮਦਨ ਕਿਵੇਂ ਦੁੱਗਣੀ ਕੀਤੀ ਜਾਵੇਗੀ : ਇੰਦਰਜੀਤ ਸਿੰਘ ਗੁਰਾਇਆ

ਸਾਬਕਾ ਸਾਂਸਦ ਤਾਰਾ ਸਿੰਘ ਦੇ ਪੁੱਤਰ ਕਵਲਜੀਤ ਪ੍ਰਿੰਸ ਦਾ ਕਾਂਗਰਸ ਨੇਤਾਵਾਂ ਨੇ ਕੀਤਾ ਪੁਰਾਣੇ ਘਰ ਆਉਣ ’ਤੇ ਸਵਾਗਤ

ਇਨੈਲੋ ’ਚ ਵਾਪਸੀ ਸਮੇਂ ਵਰਕਰਾਂ ਦਾ ਕਰਾਂਗੇ ਜ਼ੋਰਦਾਰ ਸਵਾਗਤ : ਅਭੈ ਚੌਟਾਲਾ

ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਈਕਲ ’ਤੇ ਕਿਸਾਨੀ ਹੱਕ ’ਚ ਪ੍ਰਚਾਰ ਕਰਕੇ ਆਪਣੇ ਪਿੰਡ ਨੋਰੰਗ ਪੁੱਜਾ ਜਗਤਾਰ ਸਿੰਘ

ਹਰਿਆਣਾ ਦੀ ਖੇਡ ਨੀਤੀ ਜਾਨਣ ਲਈ ਗੁਜਰਾਤ ਦੀ ਟੀਮ ਪੰਚਕੂਲਾ ਪਹੁੰਚੀ

ਹਰ-ਹਿਤ ਰਿਟੇਲ ਯੋਜਨਾ : ਐਗਰੀਮੈਂਟ ਕੈਪਾਂ ਦਾ ਆਯੋਜਨ ਸ਼ੁਰੂ

ਕਰਨਾਲ ਧਰਨੇ ਨੂੰ ਖ਼ਤਮ ਕਰਨ ਲਈ ਸਰਕਾਰ ਅਤੇ ਕਿਸਾਨਾਂ ਦਰਮਿਆਨ ਹੋਏ ਸਮਝੌਤੇ ਲਈ ਝੀਂਡਾ ਦੀ ਅਹਿਮ ਭੂਮਿਕਾ

ਚੌਟਾਲਾ ਪਰਿਵਾਰ ਤੇ ਕਾਂਡਾ ਭਰਾਵਾਂ ’ਤੇ ਵਰ੍ਹੇ ਕਿਸਾਨ ਨੇਤਾ ਅਤੁਲ ਅੰਜਾਨ