BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਹਰਿਆਣਾ

ਪੋਸਟਰ ਮੇਕਿੰਗ ਵਿੱਚ ਪਰਜਿੰਦਰ ਕੌਰ ਅਤੇ ਲੇਖ ਲਿਖਣ ਮੁਕਾਬਲੇ ਵਿੱਚ ਕਸ਼ਿਸ਼ ਨੇ ਮਾਰੀ ਬਾਜ਼ੀ

July 27, 2021 05:04 PM

- ਜੀਐਨਜੀ ਕਾਲਜ ਨੇ ਪਾਣੀ ਦੀ ਸੰਭਾਲ ਬਾਰੇ ਆਨਲਾਈਨ ਸੂਬਾ ਪੱਧਰੀ ਇੰਟਰ ਕਾਲਜ ਮੁਕਾਬਲੇ ਕਰਵਾਏ

ਜਗਾਧਰੀ, 27 ਜੁਲਾਈ (ਜਗਜੀਤ ਸਿੰਘ) : ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਦੇ ਗ੍ਰਹਿ ਵਿਗਿਆਨ ਅਤੇ ਸੰਗੀਤ ਵਿਭਾਗ ਵੱਲੋਂ ਸੈਪ ਕਮੇਟੀ ਦੇ ਸਾਂਝੇ ਯਤਨਾਂ ਸਦਕਾ ਪਾਣੀ ਸੰਭਾਲ, ਇਕ ਬੂੰਦ, ਦੇ ਵਿਸ਼ੇ 'ਤੇ ਆਨਲਾਈਨ ਸੂਬਾ ਪੱਧਰੀ ਇੰਟਰ-ਕਾਲਜ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਪ੍ਰਭਜੋਤ ਕੌਰ ਅਤੇ ਡਾ. ਮਨਦੀਪ ਕੌਰ ਸਨ । ਡਾ.ਮਨਦੀਪ ਕੌਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਕਾਲਜ ਦੇ ਡਾਇਰੈਕਟਰ ਡਾ.ਵਰਿੰਦਰ ਗਾਂਧੀ ਅਤੇ ਪ੍ਰਿੰਸੀਪਲ ਡਾ.ਅਨੂ ਅਤਰੇਜਾ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ । ਇਸ ਦੌਰਾਨ ਪਾਣੀ ਦੀ ਸੰਭਾਲ ਦੇ ਸੰਦੇਸ਼ ਦੇ ਅਧਾਰ ਤੇ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ। ਜਿਸ ਵਿਚ ਹਰਿਆਣਾ ਰਾਜ ਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਪ੍ਰੋ. ਡਾ. ਨੀਨਾ ਗੋਇਲ, ਡਾ.ਪ੍ਰਭਜੋਤ ਕੌਰ, ਡਾ: ਸ਼ਕਤੀ ਬੁਧੀਰਾਜਾ, ਵਿਭਾ ਅਵਸਥੀ, ਡਾ.ਵੰਦਨਾ ਸਿੰਘ ਅਤੇ ਡਾ.ਨਿਰੂਪਮਾ ਸੈਣੀ ਨੇ ਜੱਜ ਸਹਿਬਾਨ ਦੀ ਭੂਮਿਕਾ ਨਿਭਾਈ । ਪੋਸਟਰ ਮੇਕਿੰਗ ਮੁਕਾਬਲੇ ਵਿੱਚ ਜੀਐਨਜੀ ਕਾਲਜ ਯਮੁਨਾਨਗਰ ਤੋਂ ਬੀ.ਏ. ਦੂਜਾ ਸਾਲ ਦੀ ਪਰਜਿੰਦਰ ਕੌਰ ਪਹਿਲੇ, ਆਦਰਸ਼ ਮਹਿਲਾ ਮਹਾਵਿਦਿਆਲਿਆ ਭਿਵਾਨੀ ਤੋਂ ਬੀਏ ਦੂਜੇ ਸਾਲ ਦੀ ਸਵਰਨਦੀਪ ਕੌਰ ਅਤੇ ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਤੋਂ ਐਮਐਸਸੀ ਫਿਜਿਕਸ ਤੋਂ ਰਿਸ਼ਭ ਦੂਜੇ ਅਤੇ ਜੀਐਨਜੀ ਕਾਲਜ ਯਮੁਨਾਨਗਰ ਦੀ ਬੀਐਸਸੀ ਬੀਐਡ ਦੀ ਨਸਰੂਮਾ ,ਆਦਰਸ਼ ਮਹਿਲਾ ਮਹਾਵਿਦਿਆਲਿਆ ਭਿਵਾਨੀ ਤੋਂ ਬੀ.ਏ. ਤੀਜੇ ਸਾਲ ਦੀ ਰਵੀਨਾ ਅਤੇ ਸੀਆਈਐੱਸ ਕੇਐਮਵੀ ਢਾਂਡ ਤੋਂ ਬੀ.ਏ. ਪਹਿਲੇ ਸਾਲ ਦੇ ਮਹਵਿਸ ਤੀਜੇ ਸਥਾਨ ਤੇ ਰਹੇ। ਇਸੇ ਤਰਾਂ ਜੀਐਨਜੀ ਕਾਲਜ ਯਮੁਨਾਨਗਰ ਤੋਂ ਐਮਐਸਸੀ ਐੱਫਐੱਨ ਪਹਿਲੇ ਸਾਲ ਦੀ ਅਕਸ਼ਿਤਾ ਭਾਰਗਵ, ਰਾਵਲ ਕਾਲਜ ਆਫ਼ ਐਜੂਕੇਸ਼ਨ ਦੀ ਬੀਐਡ ਪਹਿਲੇ ਸਾਲ ਦੀ ਅਨੀਸ਼ਾ ਅਤੇ ਜੀਐੱਨਜੀ ਕਾਲਜ ਯਮੁਨਾਨਗਰ ਤੋਂ ਬੀਐਸਸੀ ਬੀਐੱਡ ਪਹਿਲੇ ਸਾਲ ਦੀ ਰੀਤਿਕਾ ਨੇ ਹੌਸਲਾਂ ਅਫ਼ਜਾਈ ਇਨਾਮ ਪ੍ਰਾਪਤ ਕੀਤਾ।
ਸਲੋਗਨ ਲਿਖਣ ਮੁਕਾਬਲੇ ਵਿੱਚ ਜੀਐੱਨਜੀ ਕਾਲਜ ਯਮੁਨਾਨਗਰ ਤੋਂ ਬੀਐੱਸਸੀ ਹੋਮ ਸਾਇੰਸ ਦੀ ਕਸ਼ਿਸ਼, ਐਮਐੱਸਸੀ ਐਚਡੀ ਦੀ ਗੁਰਪ੍ਰੀਤ, ਬੀਏ ਦੀ ਗੌਰਵੀ ਸ਼ਰਮਾ ਅਤੇ ਰਾਵਲ ਕਾਲਜ ਆਫ਼ ਐਜੂਕੇਸ਼ਨ ਦੀ ਅਨੀਸ਼ਾ ਰਾਵਲ ਪਹਿਲੇ ਸਥਾਨ ਤੇ, ਕੇਵੀਏ ਡੀਏਵੀ ਕਾਲਜ ਫਾਰ ਵੂਮੈਨ ਕਰਨਾਲ ਤੋਂ ਬੀ.ਕਾਮ ਦੀ ਸ਼ਵੀ, ਜੀਐਨਜੀ ਕਾਲਜ ਯਮੁਨਾਨਗਰ ਦੀ ਬੀ.ਕਾਮ ਤੀਜੇ ਸਾਲ ਦੀ ਪਾਇਲ ਅਤੇ ਬੀਐੱਸਸੀ ਬੀਐਡ ਦੀ ਦਾਮਿਨੀ ਸ਼ਰਮਾ ਦੂਜੇ ਸਥਾਨ ਤੇ ਰਹੀਆਂ। ਇਸੇ ਤਰਾਂ ਜੀਐਨਜੀ ਕਾਲਜ ਯਮੁਨਾਨਗਰ ਦੀ ਬੀਏ ਬੀਐਡ ਦੀ ਰਣੀਤਾ ਅਤੇ ਗੁਰੂ ਨਾਨਕ ਖਾਲਸਾ ਕਾਲਜ ਤੋਂ ਐਮਐਸਸੀ ਫਿਜ਼ਿਕਸ ਦੇ ਰਿਸ਼ਭ ਤੀਜੇ ਨੰਬਰ 'ਤੇ ਰਹੇ ।
ਇਸ ਤੋਂ ਇਲਾਵਾ ਡੀਏਵੀ ਗਰਲਜ਼ ਕਾਲਜ ਯਮੁਨਾਨਗਰ ਦੀ ਬੀਐਸਸੀ ਐਫਡੀ ਈਸ਼ਾ ਕੰਬੋਜ ਨੇ ਉਤਸ਼ਾਹ ਵਧਾਉ ਇਨਾਮ ਪ੍ਰਾਪਤ ਕੀਤਾ। ਲੇਖ ਲਿਖਣ ਮੁਕਾਬਲੇ ਵਿੱਚ ਜੀਐਨਜੀ ਕਾਲਜ ਯਮੁਨਾਨਗਰ ਤੋਂ ਬੀਐੱਸਸੀ ਹੋਮ ਸਾਇੰਸ ਦੀ ਕਸ਼ਿਸ਼ ਨੇ ਪਹਿਲਾ, ਡੀਏਵੀ ਗਰਲਜ਼ ਕਾਲਜ ਯਮੁਨਾਨਗਰ ਦੀ ਬੀਐੱਸਸੀ ਐਫਡੀ ਦੀ ਈਸ਼ਾ ਕੰਬੋਜ ਨੇ ਦੂਜਾ ਅਤੇ ਆਦਰਸ਼ ਮਹਿਲਾ ਮਹਾਵਿਦਿਆਲਿਆ ਭਿਵਾਨੀ ਦੇ ਬੀਏ ਦੂਜੇ ਸਾਲ ਦੀ ਮਧੂਬਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਾਲਜ ਪ੍ਰਿੰਸੀਪਲ ਡਾ.ਅਨੂ ਅਤਰੇਜਾ ਨੇ ਗ੍ਰਹਿ ਵਿਗਿਆਨ ਵਿਭਾਗ, ਸੰਗੀਤ ਵਿਭਾਗ ਅਤੇ ਸੈਪ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਪ੍ਰੋਗਰਾਮ ਦੇ ਸਫਲ ਸੰਚਾਲਨ ਲਈ ਵਧਾਈ ਦਿੱਤੀ। ਉਨ੍ਹਾਂ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ