BREAKING NEWS
ਜ਼ਿਲ੍ਹਾ ਪੁਲਿਸ ਮੁਖੀ ਨੇ ਵਿਦਿਅੱਕ ਸੰਸਥਾਵਾਂ ਦੇ ਪ੍ਰੰਬਧਕਾਂ ਨਾਲ ਕੀਤੀ ਮੀਟਿੰਗਪੰਜਾਬ ਕੈਬਨਿਟ ਦੇ ਫ਼ੈਸਲੇ : ਨਵੇਂ ਸਰਕਾਰੀ ਕਾਲਜਾਂ ’ਚ 160 ਸਹਾਇਕ ਪ੍ਰੋਫੈਸਰਾਂ ਤੇ 17 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਪ੍ਰਵਾਨਗੀਜੀਐਸਟੀ ਕੌਂਸਲ ਦੀ ਮੀਟਿੰਗ : ਪੈਟਰੋਲ-ਡੀਜ਼ਲ ਨੂੰ ਜੀਐਸਟੀ ਅਧੀਨ ਲਿਆਉਣ ਦਾ ਹਾਲੇ ਸਮਾਂ ਨਹੀਂ : ਨਿਰਮਲਾ ਸੀਤਾਰਮਨਸੁਪਰੀਮ ਕੋਰਟ ਕੌਲੇਜੀਅਮ ਵੱਲੋਂ 8 ਹਾਈ ਕੋਰਟਾਂ ’ਚ ਨਵੇਂ ਚੀਫ਼ ਜਸਟਿਸ ਲਾਉਣ ਲਈ ਨਾਵਾਂ ਦੀ ਸਿਫਾਰਸ਼ਐੱਸ. ਜੈਸ਼ੰਕਰ ਨੇ ਚੀਨ ਤੇ ਕਿਰਗਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤਨਵੇਂ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ: ਕੈਪਟਨਖੇਤੀ ਕਾਨੂੰਨਾਂ ਖ਼ਿਲਾਫ਼ ਅਕਾਲੀ ਦਲ ਵੱਲੋਂ ਦਿੱਲੀ ’ਚ ਰੋਸ ਮਾਰਚਬੀਐਸਐਫ ਜਵਾਨਾਂ ਨੇ ਸਰਹੱਦ ’ਤੇ ਉੱਡਦੇ ਪਾਕਿਸਤਾਨੀ ਡਰੋਨ ’ਤੇ ਕੀਤੀ ਫਾਇਰਿੰਗਕੁਪਵਾੜਾ : ਇੱਕ ਘਰ ’ਚ ਹੋਇਆ ਧਮਾਕਾ ਨਾਬਾਲਿਗ ਲੜਕੀ ਦੀ ਮੌਤ, 6 ਜ਼ਖ਼ਮੀਵਾਜੇ ਨੇ ਈਡੀ ਨੂੰ ਦੱਸਿਆ: ਤਬਾਦਲੇ ਰੁਕਵਾਉਣ ਲਈ 10 ਡੀਸੀਪੀਜ਼ ਨੇ ਦੇਸ਼ਮੁਖ ਤੇ ਪਰਬ ਨੂੰ 40 ਕਰੋੜ ਰੁਪਏ ਦਿੱਤੇ

ਹਰਿਆਣਾ

ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਅਭੈਪੁਰ ਪਿੰਡ ’ਚ ਪੇਚਿਸ਼ ਫੈਲੀ : ਐਸ.ਪੀ. ਅਰੋੜਾ

July 28, 2021 02:32 PM

- ਬਿਮਾਰੀ ਨਾ ਫੈਲਦੀ ਜੇਕਰ ਪ੍ਰਸ਼ਾਸਨ ਪਹਿਲਾਂ ਹੀ ਅਲਰਟ ਹੁੰਦਾ

ਪੀ. ਪੀ. ਵਰਮਾ
ਪੰਚਕੂਲਾ, 27 ਜੁਲਾਈ : ਕਾਂਗਰਸ ਦੇ ਸਥਾਨਕ ਸੀਨੀਅਰ ਨੇਤਾ ਐੱਸ.ਪੀ.ਅਰੋੜਾ ਨੇ ਕਿਹਾ ਹੈ ਕਿ ਪੰਚਕੂਲਾ ਜ਼ਿਲ੍ਹੇ ਦੇ ਇੰਡਸਟਰੀਅਲ ਏਰੀਏ ਨਾਲ ਪੈਂਦੇ ਪਿੰਡ ਅਭੈਪੁਰ ਵਿੱਚ ਪੇਚਿਸ਼ ਦੇ ਕੇਸ ਨਾ-ਮਾਤਰ ਹੋ ਸਕਦੇ ਸਨ ਜੇਕਰ ਪ੍ਰਸ਼ਾਸਨ ਪਹਿਲਾਂ ਦੀ ਅਲਰਟ ਹੋ ਜਾਂਦਾ। ਉਹਨਾਂ ਕਿਹਾ ਕਿ ਪਿੰਡ ਅਭੈਪੁਰ ਅਤੇ ਬੁੱਢਣਪੁਰ ਵਿੱਚ ਪੇਚਿਸ਼ ਦੇ ਕੇਸ ਪਿਛਲੇ ਕੁਝ ਸਾਲਾਂ ਤੋਂ ਆਉਣੇ ਸ਼ੁਰੂ ਹੋਏ ਹਨ। ਨਾ ਹੀ ਸਿਹਤ ਵਿਭਾਗ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਇਹਨਾਂ ਪਿੰਡਾਂ ਵੱਲ ਕੋਈ ਧਿਆਨ ਦਿੱਤਾ। ਸ੍ਰੀ ਅਰੋੜਾ ਨੇ ਕਿਹਾ ਇਸ ਮਾਮਲੇ ਸਬੰਧੀ ਕਿਸੇ ਵੀ ਵਿਭਾਗ ਨੇ ਆਪਣੀ ਜ਼ਿੰਮੇਵਾਰੀ ਨਹੀਂ ਚੱਕੀ ਸਗੋਂ ਇਲਾਕੇ ਦੇ ਲੋਕਾਂ ਦੇ ਸਿਰ ਉੱਤੇ ਹੀ ਠਿੱਕਰਾ ਭੰਨ ਦਿੱਤਾ ਅਤੇ ਕਿਹਾ ਕਿ ਪਿੰਡ ਅਭੈਪੁਰ ਦੇ ਲੋਕਾਂ ਨੇ ਪਾਣੀ ਦੀ ਸਪਲਾਈ ਲਈ ਨਜ਼ਾਇਜ ਕੁਨੈਕਸ਼ਨ ਲੈ ਕੇ ਇਸ ਬਿਮਾਰੀ ਨੂੰ ਬੁਲਾਇਆ ਹੈ। ਉਹਨਾਂ ਕਿਹਾ 525 ਪੇਚਿਸ਼ ਦੇ ਮਰੀਜ਼ ਸਰਕਾਰੀ ਅੰਕੜਿਆਂ ਅਨੁਸਾਰ ਸਾਹਮਣੇ ਆਏ ਹਨ ਅਤੇ ਸਿਹਤ ਵਿਭਾਗ ਕੋਲ ਇਹ ਰਿਕਾਰਡ ਨਹੀਂ ਹੈ ਕਿ ਜਿਹੜੇ ਲੋਕ ਬਿਮਾਰ ਹੋਣ ਤੋਂ ਬਾਅਦ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਵਾ ਰਹੇ ਹਨ। ਉਹਨਾਂ ਕਿਹਾ ਨਾ ਸਿਹਤ ਵਿਭਾਗ ਨਾ ਸ਼ਹਿਰੀ ਵਿਕਾਸ ਅਥਾਰਟੀ ਦਾ ਜਨ ਸਿਹਤ ਡਵੀਜਨ ਅਤੇ ਨਾ ਹੀ ਕੋਈ ਹੋਰ ਅੰਦਾਰਾ ਆਪਣੀ ਗਲਤੀ ਮੰਨਣ ਨੂੰ ਤਿਆਰ ਹੈ। ਸ੍ਰੌ ਅਰੋੜਾ ਉਹਨਾਂ ਕਿਹਾ ਕਿ ਚੰਗਾ ਹੁੰਦਾ ਕਿ ਜਿਹੜੇ ਅਫ਼ਸਰ ਹੁਣ ਅਭੈਪੁਰ ਪਿੰਡ ਵਿੱਚ ਗੇੜੇ ਮਾਰ ਕੇ ਫਾਲਟ ਲੱਭ ਰਹੇ ਹਨ ਜੇਕਰ ਉਹ ਇਹੀ ਕੰਮ ਬਰਸਾਤ ਤੋਂ ਪਹਿਲਾਂ ਕਰ ਲੈਂਦੇ ਤਾਂ ਬਹੁਤ ਵਧੀਆ ਹੁੰਦਾ। ਐੱਸ.ਪੀ. ਅਰੋੜਾ ਨੇ ਕਿਹਾ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਖੁਦ ਅਭੈਪੁਰ ਪਿੰਡ ਵਿੱਚ ਪੇਚਿਸ਼ ਦੀ ਘਟਨਾ ਵਾਪਰ ਜਾਣ ਤੋਂ ਇੱਕ ਹਫ਼ਤੇ ਬਾਅਦ ਪਿੰਡ ਵਿੱਚ ਗਏ ਹਨ। ਅਜਿਹੇ ਪ੍ਰਸ਼ਾਸਨਿਕ ਅਫ਼ਸਰਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਹਾਲੇ ਬਰਸਾਤ ਦਾ ਮੌਸਮ ਚੱਲ ਰਿਹਾ ਹੈ। ਅਭੈਪੁਰ ਪਿੰਡ ਵਿੱਚ ਇਸ ਬਿਮਾਰੀ ਨੂੰ ਲੈ ਕੇ ਪੱਕੇ ਤੌਰ ਤੇ ਪ੍ਰਸ਼ਾਸਨ ਪੱਕੇ ਤੌਰ ’ਤੇ ਇੰਤਜਾਮ ਕਰੇ ਤਾਂ ਜੋ ਹੋਰ ਕੋਈ ਵਿਅਕਤੀ ਬਿਮਾਰ ਨਾ ਹੋ ਸਕੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਪਹਿਲੀ ਤੋਂ ਤੀਸਰੀ ਤੱਕ ਦੀਆਂ ਕਲਾਸਾਂ 20 ਸਤੰਬਰ ਤੋਂ ਸ਼ੁਰੂ ਹੋਣਗੀਆਂ

ਤਹਿਸੀਲ ਐਲਨਾਬਾਦ ਦੇ ਰਜਿਸਟਰੀ ਘੋਟਾਲੇ ਦੇ ਲਪੇਟੇ ’ਚ ਆਏ ਦਫ਼ਤਰ ਦੇ ਤਿੰਨ ਕਰਮਚਾਰੀ

ਪ੍ਰਧਾਨ ਮੰਤਰੀ ਦਸੇ ਕਿ ਕਣਕ ਦੀ ਕੀਮਤ 40 ਰੁਪਏ ਤੇ ਗੰਨੇ ਦੀ ਕੀਮਤ 12 ਰੁਪਏ ਵਧਾ ਕੇ ਕਿਸਾਨਾਂ ਦੀ ਆਮਦਨ ਕਿਵੇਂ ਦੁੱਗਣੀ ਕੀਤੀ ਜਾਵੇਗੀ : ਇੰਦਰਜੀਤ ਸਿੰਘ ਗੁਰਾਇਆ

ਸਾਬਕਾ ਸਾਂਸਦ ਤਾਰਾ ਸਿੰਘ ਦੇ ਪੁੱਤਰ ਕਵਲਜੀਤ ਪ੍ਰਿੰਸ ਦਾ ਕਾਂਗਰਸ ਨੇਤਾਵਾਂ ਨੇ ਕੀਤਾ ਪੁਰਾਣੇ ਘਰ ਆਉਣ ’ਤੇ ਸਵਾਗਤ

ਇਨੈਲੋ ’ਚ ਵਾਪਸੀ ਸਮੇਂ ਵਰਕਰਾਂ ਦਾ ਕਰਾਂਗੇ ਜ਼ੋਰਦਾਰ ਸਵਾਗਤ : ਅਭੈ ਚੌਟਾਲਾ

ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਈਕਲ ’ਤੇ ਕਿਸਾਨੀ ਹੱਕ ’ਚ ਪ੍ਰਚਾਰ ਕਰਕੇ ਆਪਣੇ ਪਿੰਡ ਨੋਰੰਗ ਪੁੱਜਾ ਜਗਤਾਰ ਸਿੰਘ

ਹਰਿਆਣਾ ਦੀ ਖੇਡ ਨੀਤੀ ਜਾਨਣ ਲਈ ਗੁਜਰਾਤ ਦੀ ਟੀਮ ਪੰਚਕੂਲਾ ਪਹੁੰਚੀ

ਹਰ-ਹਿਤ ਰਿਟੇਲ ਯੋਜਨਾ : ਐਗਰੀਮੈਂਟ ਕੈਪਾਂ ਦਾ ਆਯੋਜਨ ਸ਼ੁਰੂ

ਕਰਨਾਲ ਧਰਨੇ ਨੂੰ ਖ਼ਤਮ ਕਰਨ ਲਈ ਸਰਕਾਰ ਅਤੇ ਕਿਸਾਨਾਂ ਦਰਮਿਆਨ ਹੋਏ ਸਮਝੌਤੇ ਲਈ ਝੀਂਡਾ ਦੀ ਅਹਿਮ ਭੂਮਿਕਾ

ਚੌਟਾਲਾ ਪਰਿਵਾਰ ਤੇ ਕਾਂਡਾ ਭਰਾਵਾਂ ’ਤੇ ਵਰ੍ਹੇ ਕਿਸਾਨ ਨੇਤਾ ਅਤੁਲ ਅੰਜਾਨ