BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਹਰਿਆਣਾ

ਪੁਲਿਸ ਫੌਜ ਦੀਆਂ ਮੋਟੀਆਂ ਵਰਦੀਆਂ ਤੇ ਮਾਸਕ ਵੀ ਲਿਆ ਰਹੇ ਨੇ ਜਵਾਨਾਂ ਨੂੰ ਅੱਤ ਦੀ ਗਰਮੀ ’ਚ ਚੱਕਰ

July 28, 2021 02:33 PM

- ਸਿਰਸਾ ਵਿਖੇ ਗਰਮੀ ਲੱਗਣ ਕਾਰਨ ਕਰੀਬ 20 ਜਵਾਨਾਂ ਨੂੰ ਕਰਵਾਇਆ ਗਿਆ ਸਰਕਾਰੀ ਹਸਪਤਾਲ ਵਿੱਚ ਭਰਤੀ

ਸੁਰਿੰਦਰ ਪਾਲ ਸਿੰਘ
ਸਿਰਸਾ, 27 ਜੁਲਾਈ : ਪੁਲਿਸ ਫੌਜ ਦੀਆਂ ਵਰਦੀਆਂ ਵਿਚ ਖੜੇ ਜਵਾਨਾਂ ਨੂੰ ਗਰਮੀ ਸਰਦੀ ਵਿਚ ਕਿਹੜੇ ਹਾਲਾਤਾਂ ਵਿਚੋ ਗੁਜ਼ਰਨਾ ਪੈਦੈ ਇਹ ਸਭ ਪੁਛਣ ਦੀ ਥਾਂ ਅਸੀ ਅਕਸਰ ਇਹ ਸੋਚ ਲੈਦੇ ਹਾਂ ਕਿ ਇਹ ਤਾਂ ਮੌਜ ਕਰਦੇ ਨੇ ਪਰ ਅਜਿਹਾ ਨਹੀ। ਪਿਛਲੇ ਦਿਨੀ ਸਿਰਸਾ ਦੀ ਪੁਲਿਸ ਲਾਈਨ ਵਿੱਚ ਠਹਿਰੇ ਆਰਏਐਫ( ਰੈਪਿਡ ਪੁਲਿਸ ਫੋਰਸ) ਦੇ ਜਵਾਨਾਂ ਦੀ ਸਖਤ ਗਰਮੀ ਕਾਰਨ ਸਿਹਤ ਵਿਗੜਨ ਦੇ ਬਾਅਦ ਜਨ ਸਿਹਤ ਵਿਭਾਗ ਦੀ ਟੀਮ ਨੇ ਪੁਲਿਸ ਲਾਈਨ ਦੇ ਕੈਂਪਰਾਂ, ਟੈਂਕਰਾਂ, ਵਾਟਰ ਕੂਲਰਾਂ ਅਤੇ ਟੂਟੀਆਂ ਸਮੇਤ ਸੱਤ ਸਥਾਨਾਂ ਦੇ ਸੈਂਪਲ ਲਏ ਹਨ। ਜਨ ਸਿਹਤ ਵਿਭਾਗ ਦੇ ਐਕਸੀਅਨ ਆਰ ਕੇ ਸ਼ਰਮਾ ਦਾ ਕਹਿਣਾ ਹੈ ਕਿ ਸੈਂਪਲਾਂ ਦੀ ਰਿਪੋਰਟ ਆਉਣ ਦੇ ਬਾਅਦ ਹੀ ਪਾਣੀ ਦੇ ਖ਼ਰਾਬ ਜਾਂ ਠੀਕ ਹੋਣ ਦੀ ਜਾਣਕਾਰੀ ਮਿਲ ਸਕੇਗੀ। ਪਰ ਫਿਲਹਾਲ ਹੁਣ ਪੁਲਿਸ ਦੇ ਜਵਾਨਾਂ ਲਈ ਆਰ ਓ ਯੁਕਤ ਕੈਂਪਰ ਪੁਲਿਸ ਲਾਈਨ ਵਿੱਚ ਪਹੁੰਚਾਏ ਜਾ ਰਹੇ ਹਨ। ਧਿਆਨ ਰਹੇ ਕਿ ਪਿਛਲੇ ਦਿਨੀ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨੇ ਗਿਰਫਤਾਰ ਕੀਤੇ ਕਿਸਾਨਾਂ ਦੀ ਰਿਹਾਈ ਲਈ ਐਸਪੀ ਦਫ਼ਤਰ ਦੇ ਘਿਰਾਉ ਦਾ ਐਲਾਨ ਕੀਤਾ ਸੀ। ਜਿਲ੍ਹਾ ਪ੍ਰਸਾਸਨ ਵਲੋ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਆਰਏਐਫ ਦੀਆਂ ਚਾਰ ਕੰਪਨੀਆਂ ਨੂੰ ਸਿਰਸਾ ਬੁਲਾਇਆ ਗਿਆ ਸੀ। ਇਹਨਾਂ ਕੰਪਨੀਆਂ ਨੂੰ ਸਿਰਸਾ ਸੱਕਤਰੇਤ ਦੇ ਗੇਟ ਅਤੇ ਕੋਰਟ ਸਮੇਤ ਹੋਰ ਸਥਾਨਾਂ ਉੱਤੇ ਤਾਇਨਾਤ ਕੀਤਾ ਗਿਆ ਸੀ। ਉਸ ਦਿਨ ਗਰਮੀ ਵੀ ਹੱਦੋ ਵੱਧ ਸੀ। ਗਰਮੀ ਜ਼ਿਆਦਾ ਹੋਣ ਦੇ ਕਾਰਨ ਅਤੇ ਪਾਣੀ ਦੀ ਵਰਤੋ ਜਿਆਦਾ ਹੋਣ ਕਾਰਨ ਕਰੀਬ 20 ਜਵਾਨਾਂ ਨੂੰ ਡਾਇਰੀਆ ਅਤੇ ਖਰਾਬ ਸਿਹਤ ਕਾਰਨ ਸਰਕਾਰੀ ਹਸਪਤਾਲ ਵਿੱਚ ਵੀ ਭਰਤੀ ਕਰਵਾਇਆ ਗਿਆ ਸੀ। ਪੁਲਿਸ ਜਵਾਨਾਂ ਦੀ ਸਿਹਤ ਖ਼ਰਾਬ ਹੋਣ ਦੀ ਸੂਚਨਾ ਮਿਲਣ ਬਾਅਦ ਸਿਹਤ ਵਿਭਾਗ ਦੀ ਟੀਮ ਨੂੰ ਪੁਲਿਸ ਲਾਈਨ ਵਿੱਚ ਪੀਣ ਵਾਲੇ ਪਾਣੀ ਦੀ ਜਾਂਚ ਲਈ ਭੇਜਿਆ ਗਿਆ। ਦੂਜੇ ਪਾਸੇ ਉਸੇ ਦਿਨ ਸਾਡੇ ਪੱਤਰਕਾਰ ਨੇ ਦੇਖਿਆ ਕਿ ਪੁਲਿਸ ਦੀ ਮੋਟੀ ਵਰਦੀ ਵਿਚ ਸਵੇਰ ਦੇ 10 ਵਜੇ ਤੋ ਸ਼ਾਮ ਦੇ 6 ਵਜੇ ਤੱਕ ਚਲੇ ਕਿਸਾਨ ਅੰਦੋਲਨ ਦੌਰਾਨ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਦੇ ਜਵਾਨ ਕੜਕਦੀ ਧੁਪ ਅਤੇ ਸਖਤ ਗਰਮੀ ਵਿਚ ਖੜੇ ਖੜੇ ਆਪਣੀ ਡਿਊਟੀ ਦੇ ਰਹੇ ਸਨ। ਸਖਤ ਅਨੂੰਸਾਸ਼ਨੀ ਫੋਰਸ ਹੋਣ ਕਾਰਨ ਜਵਾਨ ਕਿਸੇ ਛਾਂ ਜਾਂ ਥੋੜੇ ਅਰਾਮ ਦਾ ਸਹਾਰਾ ਲੈਣ ਤੋ ਵੀ ਅਸਮਰਥ ਵਿਖਾਈ ਦੇ ਰਹੇ ਸਨ। ਸਾਡੇ ਪੱਤਰਕਾਰ ਨੇ ਕਿਸਾਨਾਂ ਨੂੰ ਇਹ ਕਹਿੰਦੇ ਸੁਣਿਆਂ ਕਿ ਇਨ੍ਹਾਂ ਵਿਚਾਰਿਆਂ ਨੂੰ ਸਰਕਾਰ ਨੇ ਆਪਣੇ ਕਰਕੇ ਸਾਰਾ ਦਿਨ ਧੁਪੈ ਖੜਾ ਕਰਕੇ ਰਖਿਐ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ