BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਹਰਿਆਣਾ

ਕਰਨਾਲ ਦੇ ਵਿਕਾਸ ਨੂੰ ਲੈ ਕੇ ਮੁੱਖ ਮੰਤਰੀ ਕਿਸੇ ਵੀ ਸਟੇਜ ’ਤੇ ਆ ਕੇ ਬਹਿਸ ਕਰਨ : ਕੁਲਦੀਪ ਸ਼ਰਮਾ

July 28, 2021 02:34 PM

ਸੁਨੀਤਾ
ਕਰਨਾਲ, 27 ਜੁਲਾਈ : ਅੱਜ ਕਰਨਾਲ ਵਿਖੇ ਕਾਂਗਰਸ ਦੇ ਸਾਬਕਾ ਕਾਰਜਕਾਰੀ ਸੂਬਾ ਪ੍ਰਧਾਨ ਅਤੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੁਲਦੀਪ ਸਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਰਨਾਲ ਦੇ ਵਿਕਾਸ ਅਤੇ ਸਮਾਰਟ ਸਿਟੀ ਨੂੰ ਬਣਾਉਣ ਨੂੰ ਲੈ ਕੇ ਜੌ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਇਨਕਲਾਬੀਆਂ ਦੇ ਸਹੀ ਤਰੀਕੇ ਨਾਲ ਲਗਾਉ ਦੇ ਮੁੱਦੇ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਕਰਨਾਲ ਤੋਂ ਵਿਧਾਇਕ ਮਨੋਹਰ ਲਾਲ ਨੂੰ ਖੁੱਲ੍ਹੀ ਬਹਿਸ ਦੀ ਚੁਨੌਤੀ ਦਿੰਦੇ ਹਾਂ। ਉਹਨਾਂ ਨੇ ਕਿਹਾ ਅਗਰ ਮੁੱਖ ਮੰਤਰੀ ਇਸ ਬਹਿਸ ਤੂੰ ਭੱਜਦੇ ਹਨ ਤਾਂ ਉਹ ਆਪਣੇ ਪ੍ਰਤੀਨਿਧੀ ਜਾਂ ਸਾਂਸਦ ਸੰਜੇ ਭਾਟੀਆ ਨੂੰ ਕਿਸੇ ਵੀ ਸਟੇਜ ਤੇ ਭੇਜ ਸਕਦੇ ਹਨ ਉਹਨਾਂ ਨੇ ਕਿਹਾ ਅਗਰ ਮੁੱਖ ਮੰਤਰੀ ਖੁੱਲ੍ਹੀ ਬਹਿਸ ਤੋਂ ਭੱਜਦੇ ਹਨ ਤਾਂ ਲਾਲ ਦੇ ਵਿਕਾਸ ਤੇ ਕੀਤੇ ਗਏ ਖਰਚੇ ਤੇ ਸਵੇਤ ਪੱਤਰ ਜਾਰੀ ਕਰ ਦੇਣ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਅਫਸਰਾਂ ਅਤੇ ਸੀ ਐਮ ਉ ਵਿੱਚ ਬੈਠੇ ਸੀਨੀਅਰ ਉ ਐੱਸ ਡੀ ਦੇ ਹੱਥਾਂ ਦੀ ਕਠਪੁਤਲੀ ਬਣ ਗਏ ਹਨ ਅਫਸਰ ਜੋ ਕੁਝ ਵਿਖਾਉਣਾ ਚਾਹੁੰਦੇ ਹਨ ਮੁੱਖ ਮੰਤਰੀ ਸਿਰਫ ਉਹ ਹੀ ਦੇਖਦੇ ਹਨ ਜਮੀਨ ਤੇ ਆ ਕੇ ਕੁਝ ਨਹੀਂ ਦੇਖਦੇ ਤੇ ਨਾ ਹੀ ਕਰਨਾਲ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਨ। ਉਹਨਾਂ ਨੇ ਕਿਹਾ ਕਰਨਾਲ ਦੇ ਲੋਕਾਂ ਨੂੰ ਸਭ ਤੋਂ ਨਕਾਰਾ ਸਾਂਸਦ ਮਿਲਿਆ ਹੈ ਜਿਸ ਨੇ ਅੱਜ ਤੱਕ ਲੋਕ ਸਭਾ ਵਿਚ ਕਰਨਾਲ ਜਾਂ ਸੂਬੇ ਨੂੰ ਲੈ ਕੇ ਕਦੇ ਕੋਈ ਸਵਾਲ ਨਹੀਂ ਕੀਤਾ ਕਰਨਾਲ ਦੇ ਲੋਕ ਸੰਜੇ ਭਾਟੀਆ ਨੂੰ ਸੰਸਦ ਬਣਾ ਕੇ ਪਛਤਾ ਰਹੇ ਹਨ ਸਾਂਸਦ ਕਦੇ ਵੀ ਲੋਕਾਂ ਦੇ ਵਿਚ ਨਜਰ ਨਹੀਂ ਆਉਂਦੇ ਉਹਨਾਂ ਨੇ ਕਿਹਾ ਬੜੇ ਸਰਮ ਦੀ ਗੱਲ ਹੈ ਕੀ ਬੀਜੇਪੀ ਸਰਕਾਰ ਰਾਜਨੇਤਾਵਾਂ, ਪੱਤਰਕਾਰਾਂ, ਅਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਜਾਸੂਸੀ ਕਰਵਾ ਰਹੀ ਹੈ ਇਹ ਬਹੁਤ ਦੁਰਭਾਗੀ ਪੂਰਨ ਹੈ। ਕੁਲਦੀਪ ਸਰਮਾ ਨੇ ਕਿਹਾ 9 ਮਹੀਨੇ ਬੀਤਣ ਤੋਂ ਬਾਅਦ ਵੀ ਸਰਕਾਰ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਆਪਣੀ ਗੱਲ ਨਹੀਂ ਸਮਝਾ ਸਕੇ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਸਮਝਣ ਲਈ ਤਿਆਰ ਨਹੀਂ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਨਜਰ-ਅੰਦਾਜ ਕਰ ਰਹੀ ਹੈ ਕਾਂਗਰਸ ਪਾਰਟੀ ਕਿਸਾਨਾਂ ਦੇ ਲਈ ਕਿਸੇ ਵੀ ਤਰ੍ਹਾਂ ਦਾ ਬਲਿਦਾਨ ਕਰਨ ਨੂੰ ਤਿਆਰ ਹੈ ਸਰਕਾਰ ਦੇ ਖਿਲਾਫ ਕਾਂਗਰਸ ਦੇ ਰਾਸਟਰੀ ਨੇਤਾ ਰਾਹੁਲ ਗਾਂਧੀ ਨੇ ਝੰਡਾ ਬੁਲੰਦ ਕਰ ਸਾਫ ਕਰ ਦਿੱਤਾ ਹੈ ਕਿ ਕਾਂਗਰਸ ਸਭ ਤੋਂ ਜÇਆਦਾ ਚਿੰਤਾ ਕਿਸਾਨਾਂ ਨੂੰ ਲੈ ਕੇ ਹੈ ਕਾਂਗਰਸ ਹਮੇਸਾ ਕਿਸਾਨਾਂ ਦਾ ਸਾਥ ਦਿੰਦੀ ਰਹੇਗੀ। ਉਹਨਾਂ ਨੇ ਕਿਹਾ ਪਟਰੋਲ ਡੀਜਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਰਸੋਈ ਗੈਸ ਦੇ ਵਧੇ ਰੇਟ ਨੇ ਲੋਕਾਂ ਦੀ ਰਸੋਈ ਦਾ ਬਜਟ ਖਰਾਬ ਕਰ ਦਿੱਤਾ ਹੈ ਸਰਕਾਰ ਲੋਕਾਂ ਦਾ ਸੰਕੇਤਕ ਵਿਰੋਧ ਨਹੀਂ ਸਮਝ ਆ ਰਹੀ। ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਮੁੱਖ ਮੰਤਰੀ ਆਪ ਆ ਕੇ ਕਿਸੇ ਵੀ ਸਟੇਜ ਤੇ ਵਿਕਾਸ ਦੇ ਮੁੱਦੇ ਨੂੰ ਲੈ ਕੇ ਬਹਿਸ ਕਰਨ ਅਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿਆਂਗੇ। ਉਹਨਾਂ ਨੇ ਕਿਹਾ ਕਰਨਾਲ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਉੱਤੇ ਇਕ ਹਜਾਰ ਕਰੋੜ ਖਰਚ ਕਰਨ ਤੋਂ ਬਾਅਦ ਵੀ ਕਰਨਾਲ ਦੇ ਹਰ ਬਾਜਾਰ ਹਰ ਗਲੀ ਪਾਣੀ ਨਾਲ ਭਰੇ ਰਹੇ ਸਾਰੇ ਪਾਸੇ ਤਲਾਬ ਨਜਰ ਆ ਰਹੇ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ