BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਦੇਸ਼

ਜੰਮੂ ਕਸ਼ਮੀਰ : ਕਿਸ਼ਤਵਾੜ ’ਚ ਬਦਲ ਫਟਣ ਕਾਰਨ ਕਈ ਘਰ ਪਾਣੀ ’ਚ ਰੁੜ੍ਹੇ, 7 ਮੌਤਾਂ, 50 ਲਾਪਤਾ

July 29, 2021 11:00 AM

ਏਜੰਸੀਆਂ
ਜੰਮੂ/28 ਜੁਲਾਈ : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਬੁੱਧਵਾਰ ਸਵੇਰੇ 4.30 ਵਜੇ ਬਦਲ ਫਟਣ ਤੋਂ ਬਾਅਦ ਹੜ੍ਹ ਆ ਗਿਆ। ਇਸ ਹੜ੍ਹ ’ਚ ਹੁੰਜਰ ਪਿੰਡ ਦੇ ਛੇ ਘਰ ਅਤੇ ਇੱਕ ਰਾਸ਼ਨ ਸਟੋਰ ਪਾਣੀ ਵਿੱਚ ਰੁੜ੍ਹ ਗਿਆ, ਜਿਸ ਨਾਲ 50 ਲੋਕ ਲਾਪਤਾ ਦੱਸੇ ਜਾ ਰਹੇ ਹਨ। ਹਾਲੇ ਤੱਕ ਸੱਤ ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ ਅਤੇ 17 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਿਨ੍ਹਾਂ ਵਿੱਚ ਪੰਜ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਉਧਰ ਡੀਸੀ ਕਿਸ਼ਤਵਾੜ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ 7 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ । ਉਨ੍ਹਾਂ ਦੱਸਿਆ ਕਿ ਫੌਜ, ਪੁਲਿਸ ਅਤੇ ਐਸਡੀਆਰਐਫ਼ ਵੱਲੋਂ ਵੱਡੇ ਪੱਧਰ ’ਤੇ ਬਚਾਅ ਮੁਹਿੰਗ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸ਼ਤਵਾੜ ਤੋਂ ਐਸਡੀਆਰਐਫ਼ ਦੀ ਟੀਮ ਮੌਕੇ ’ਤੇ ਮੌਜੂਦ ਹੈ।
ਜਦਕਿ ਜੰਮੂ, ਊਧਮਪੁਰ ਅਤੇ ਸ੍ਰੀਨਗਰ ਤੋਂ ਟੀਮਾਂ ਘਟਨਾ ਸਥਾਨ ਲਈ ਰਵਾਨਾ ਹੋ ਗਈਆਂ ਹਨ।
ਸ੍ਰੀ ਸ਼ਰਮਾ ਅਨੁਸਾਰ ਹੁੰਜਰ ਪਿੰਡ ਤੋਂ ਇਲਾਵਾ ਲੰਬਾਰਡ ਖੇਤਰ ’ਚ ਵੀ ਦੋ ਹੋਰ ਥਾਵਾਂ ’ਤੇ ਬਦਲ ਫਟੇ ਹਨ। ਹੋਮਗਾਰਡ, ਸਿਵਲ ਡਿਫੈਂਸ ਅਤੇ ਐਸਡੀਆਰਐਫ਼ ਦੇ ਸੀਨੀਅਰ ਅਧਿਕਾਰੀ ਬੀ. ਕੇ. ਸਿੰਘ ਨੇ ਕਿਹਾ ਕਿ 60 ਘਰ ਖਾਲੀ ਕਰਵਾ ਕੇ ਲੋਕ ਸੁਰੱਖਿਅਤ ਸਥਾਨਾਂ ’ਤੇ ਭੇਜ ਦਿੱਤੇ ਹਨ। ਬਚਾਅ ਟੀਮਾਂ ਮੌਕੇ ’ਤੇ ਮੌਜੂਦ ਹਨ। ਜਦਕਿ ਕਈ ਹੋਰ ਟੀਮਾਂ ਨੂੰ ਵੀ ਬਚਾਅ ਮੁਹਿੰਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ’ਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਨਦੀਆਂ ਅਤੇ ਨਾਲਿਆਂ ’ਚ ਪਾਣੀ ਦਾ ਪੱਧਰ ਵਧਣ ਦੀ ਉਮੀਦ ਹੈ।
ਦੱਸਣਾ ਬਣਦਾ ਹੈ ਮੰਗਲਵਾਰ ਦੇਰ ਸ਼ਾਮ ਕਿਸ਼ਤਵਾੜ ਦੇ ਗੁਲਾਬਗੜ੍ਹ ਤੋਂ 25 ਕਿਲੋਮੀਟਰ ਦੂਰ ਚਸੌਤੀ ਪਿੰਡ ਨੇੜੇ ਬੱਦਲ ਫਟਣ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਹੌਲ ਸੀ। ਇਸ ਕਾਰਨ, ਮਚੈਲ ਤੋਂ ਆਉਣ ਵਾਲੀਆਂ ਕਿਸ਼ਤੀਆਂ ਬੂਮ ’ਤੇ ਆ ਗਈਆਂ। ਅਚਾਨਕ ਪਾਣੀ ਦਾ ਵਹਾਅ ਰਸਤੇ ਵਿਚ ਸਭ ਕੁਝ ਵਹਾਉਂਦਾ ਜਾਂਦਾ ਰਿਹਾ। ਇਕ-ਇਕ ਕਰਕੇ, ਚਾਰ ਪੁਲ ਇਸ ਵਿਚ ਤੇਜੀ ਨਾਲ ਵਹਿ ਗਏ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ