BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਖੇਡਾਂ

ਟੋਕੀਓ ਓਲੰਪਿਕਸ : ਪੂਜਾ ਰਾਣੀ, ਦੀਪਿਕਾ ਕੁਮਾਰੀ ਤੇ ਪੀ.ਵੀ ਸਿੰਧੂ ਨੇ ਆਪੋ-ਆਪਣੇ ਮੁਕਾਬਲੇ ਜਿੱਤੇ

July 29, 2021 11:02 AM

ਏਜੰਸੀਆਂ
ਟੋਕੀਓ/28 ਜੁਲਾਈ : ਟੋਕੀਓ ਓਲੰਪਿਕਸ ’ਚ ਬੁੱਧਵਾਰ ਨੂੰ ਭਾਰਤ ਦੀਆਂ ਲੜਕੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਬਾਕਸਿੰਗ ’ਚ ਪੂਜਾ ਰਾਣੀ ਮਹਿਲਾਵਾਂ ਦੀ 75 ਕਿਲੋਗ੍ਰਾਮ ਵਜ਼ਨ ਵਰਗ ਦੇ ਕੁਆਰਟਰ ਫਾਇਨਲ ’ਚ ਪਹੁੰਚ ਗਈ ਹੈ, ਇੱਕ ਮੈਚ ਹੋਰ ਜਿੱਤਣ ਨਾਲ ਉਨ੍ਹਾਂ ਦਾ ਤਮਗਾ ਪੱਕਾ ਹੋ ਜਾਵੇਗਾ।
ਮੁੱਕੇਬਾਜ਼ ਪੂਜਾ ਰਾਣੀ (75 ਕਿਲੋਗ੍ਰਾਮ) ਨੇ ਬੁੱਧਵਾਰ ਨੂੰ ਇੱਥੇ ਓਲੰਪਿਕ ਖੇਡਾਂ ’ਚ ਡੈਬਿਊ ਕਰਦੇ ਹੋਏ ਸ਼ੁਰੂਆਤੀ ਮੁਕਾਬਲੇ ’ਚ ਅਲਜੀਰੀਆ ਦੀ ਇਚਰਕ ਚਾਏਬ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। 30 ਸਾਲਾ ਭਾਰਤੀ ਮੁੱਕੇਬਾਜ਼ ਨੇ ਪੂਰੇ ਮੁਕਾਬਲੇ ਦੇ ਦੌਰਾਨ ਆਪਣੇ ਤੋਂ 10 ਸਾਲ ਜੂਨੀਅਰ ਮੁਕਾਬਲੇਬਾਜ਼ ’ਤੇ ਦਬਦਬਾ ਬਣਾਏ ਰੱਖਿਆ।
ਦੋ ਵਾਰ ਦੀ ਏਸ਼ੀਅਨ ਚੈਂਪੀਅਨ ਸੱਜੇ ਹੱਥ ਨਾਲ ਸਿੱਧੇ ਦਮਦਾਰ ਮੁੱਕਿਆਂ ਨਾਲ ਕੰਟਰੋਲ ਬਣਾਏ ਹੋਏ ਸੀ ਤੇ ਉਸ ਨੇ ਚਾਏਬ ਦੇ ਰਿੰਗ ’ਚ ਸੰਤੁਲਨ ਦੀ ਕਮੀ ਦਾ ਵੀ ਕਾਫੀ ਫਾਇਦਾ ਉਠਾਇਆ। ਤਿੰਨੇ ਰਾਊਂਡ ’ਚ ਰਾਣੀ ਦਾ ਦਬਦਬਾ ਰਿਹਾ, ਜਦਕਿ ਚਾਏਬ ਆਪਣਾ ਪਹਿਲਾ ਓਲੰਪਿਕ ਖੇਡ ਰਹੀ ਸੀ, ਪਰ ਉਹ ਮੁੱਕੇ ਵੀ ਸਹੀ ਤਰੀਕੇ ਨਾਲ ਜੜਨ ’ਚ ਅਸਫਲ ਹੋ ਰਹੀ ਸੀ। ਰਾਣੀ ਨੇ ਪੂਰੀ ਬਾਊਟ ਦੇ ਦੌਰਾਨ ਜਵਾਬੀ ਹਮਲੇ ਕੀਤੇ ਜਦਕਿ ਚਾਏਬ ਵੀ ਦਮਦਾਰ ਮੁੱਕੇ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਟੀਚੇ ਤੋਂ ਖੁੰਝਦੇ ਗਏ।
ਇਸੇ ਦੌਰਾਨ ਦੁਨੀਆ ਦੀ ਨੰਬਰ ਇਕ ਤੀਰਅੰਦਾਜ਼ ਦੀਪਿਕਾ ਕੁਮਾਰੀ ਓਲੰਪਿਕ ’ਚ ਤਮਗਾ ਜਿੱਤਣ ਦੇ ਕਰੀਬ ਪਹੁੰਚ ਗਈ ਹੈ। ਉਨ੍ਹਾਂ ਨੇ ਆਖਰੀ 8 ’ਚ ਜਗ੍ਹਾ ਬਣਾ ਲਈ ਹੈ। ਦੀਪਿਕਾ ਨੇ ਆਖਰੀ 16 ’ਚ ਅਮਰੀਕਾ ਦੀ ਜੇਨਿਫਰ ਫਰਨਾਂਡੇਜ ਨੂੰ 6-4 ਨਾਲ ਹਰਾਇਆ। ਇਸ ਤੋਂ ਪਹਿਲਾਂ ਦੀਪਿਕਾ ਕੁਮਾਰੀ ਮਹਿਲਾਵਂ ਦੀ ਤੀਰਅੰਦਾਜੀ ਪ੍ਰਤੀਯੋਗਿਤਾ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਆਖਰੀ 16 ’ਚ ਪਹੁੰਚ ਗਈ ਸੀ। ਉਨ੍ਹਾਂ ਨੇ ਰਾਊਂਡ ਆਫ 32 ’ਚ ਭੂਟਾਨ ਦੀ ਕਰਮਾ ਨੂੰ 6-0 ਨਾਲ ਹਰਾਇਆ ਸੀ ।
ਉਧਰ ਬੈਡਮਿੰਟਨ ’ਚ ਪੀਵੀ ਸਿੰਧੂ ਅਤੇ ਤੀਰਅੰਦਾਜ਼ੀ ’ਚ ਦੀਪਿਕਾ ਕੁਮਾਰੀ ਨੇ ਮਹਿਲਾ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਇਨਲ ’ਚ ਥਾਂ ਪੱਕੀ ਕਰ ਲਈ ਹੈ। ਹਾਲਾਂਕਿ ਹਾਕੀ ਟੀਮ ਨੂੰ ਲਗਾਤਾਰ ਤੀਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੇ ਟੋਕੀਓ ਓਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਾਕਆਊਟ ਪੜਾਅ ’ਚ ਥਾਂ ਬਣਾ ਲਈ ਹੈ। ਗਰੁੱਪ-ਜੇ ਦੇ ਆਪਣੇ ਦੂਜੇ ਮੁਕਾਬਲੇ ’ਚ ਸਿੰਧੂ ਨੇ ਹਾਂਗਕਾਂਗ ਦੀ ਚਿਯੂੰਗ ਐਨਗਾਨ ਯੀ ਨੂੰ ਆਸਾਨੀ ਨਾਲ 21-9, 21-16 ਨਾਲ ਹਰਾਇਆ। ਮਹਿਲਾ ਸਿੰਗਲਸ ’ਚ ਭਾਰਤ ਦੀ ਇਕਮਾਤਰ ਚੁਣੌਤੀ ਸਿੰਧੂ ਨੇ 36 ਮਿੰਟਾਂ ’ਚ ਇਹ ਮੁਕਾਬਲਾ ਆਪਣੇ ਨਾਂ ਕੀਤਾ।
ਸਿੰਧੂ ਹੁਣ ਪ੍ਰੀ-ਕੁਆਰਟਰ ਫਾਈਨਲ ’ਚ ਗਰੁੱਪ-ਆਈ ’ਚ ਚੋਟੀ ’ਤੇ ਰਹਿਣ ਵਾਲੀ ਡੈਨਮਾਰਕ ਦੀ ਦੁਨੀਆ ਦੀ 12ਵੇਂ ਨੰਬਰ ਦੀ ਖਿਡਾਰੀ ਮੀਆ ਬਲਿਚਫੇਕਟ ਨਾਲ ਭਿੜੇਗੀ। ਸਿੰਧੂ ਦਾ ਬਲਿਚਫੇਕਟ ਖਲਿਾਫ ਜਿੱਤ-ਹਾਰ ਦਾ ਰਿਕਾਰਡ 4-1 ਹੈ, ਡੈਨਮਾਰਕ ਦੀ ਖਿਡਾਰੀ ਨੇ ਸਿੰਧੂ ਦੇ ਖਲਿਾਫ ਇਕਮਾਤਰ ਜਿੱਤ ਇਸ ਸਾਲ ਥਾਈਲੈਂਡ ਓਪਨ ’ਚ ਦਰਜ ਕੀਤਾ ਸੀ। ਸਿੰਧੂ ਤੋਂ ਟੋਕੀਓ ਓਲੰਪਿਕ ’ਚ ਤਮਗੇ ਦੀ ਉਮੀਦ ਕੀਤੀ ਜਾ ਰਹੀ ਹੈ। ਰੀਓ ਓਲੰਪਿਕ ਦੀ ਚਾਂਦੀ ਦਾ ਤਮਗਾ ਜੇਤੂ ਸਿੰਧੂ ਨੇ ਖਤਿਾਬੀ ਮੁਹਿੰਮ ਦਾ ਸ਼ਾਨਦਾਰ ਆਗਾਜ ਕੀਤਾ ਸੀ। ਐਤਵਾਰ ਨੂੰ ਆਪਣੇ ਪਹਿਲੇ ਮੁਕਾਬਲੇ ’ਚ ਸਿੰਧੂ ਨੇ ਇਜਰਾਇਲ ਦੀ ਸੇਨੀਆ ਪੋਲੀਕਾਰਪੋਵਾ ਨੂੰ ਆਸਾਨੀ ਨਾਲ 21-7, 21-10 ਨਾਲ ਹਰਾਇਆ ਸੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ