BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਖੇਡਾਂ

ਟੋਕਿਓ ਓਲੰਪਿਕ : ਕੁਆਟਰ ਫਾਈਨਲ 'ਚ ਪਹੁੰਚਿਆ ਭਾਰਤੀ ਮੁੱਕੇਬਾਜ਼ ਸਤੀਸ਼ ਕੁਮਾਰ

July 29, 2021 06:10 PM

ਟੋਕਿਓ, 29 ਜੁਲਾਈ (ਏਜੰਸੀ) : ਮੁੱਕੇਬਾਜ਼ ਸਤੀਸ਼ ਕੁਮਾਰ ਨੇ 91 ਕਿੱਲੋ ਵਰਗ ਦੇ ਆਖਰੀ-16ਵੇਂ ਮੈਚ ਵਿੱਚ ਜਮੈਕਾ ਦੇ ਰਿਕਾਰਡੋ ਬਰਾਊਨ ਨੂੰ ਹਰਾਇਆ। ਉਨ੍ਹਾਂ ਨੇ ਇਹ ਮੈਚ 4-1 ਨਾਲ ਜਿੱਤ ਲਿਆ। ਸਤੀਸ਼ ਨੇ ਪਹਿਲਾ ਗੇੜ 5-0, ਦੂਜਾ ਅਤੇ ਤੀਜਾ 4-1 ਨਾਲ ਜਿੱਤਿਆ। ਇਸ ਜਿੱਤ ਨਾਲ ਸਤੀਸ਼ ਕੁਮਾਰ ਟੋਕਿਓ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਉਹ ਤਮਗਾ ਜਿੱਤਣ ਤੋਂ ਇੱਕ ਕਦਮ ਦੂਰ ਹਨ। ਸਤੀਸ਼ ਕੁਮਾਰ ਆਖਰੀ ਅੱਠ 'ਚ ਪਹੁੰਚਣ ਵਾਲੇ ਤੀਜੇ ਭਾਰਤੀ ਮੁੱਕੇਬਾਜ਼ ਹਨ। ਸਤੀਸ਼ ਤੋਂ ਪਹਿਲਾਂ ਐਮਸੀ ਮੈਰੀਕਾਮ ਅਤੇ ਪੂਜਾ ਰਾਣੀ ਆਖ਼ਰੀ ਅੱਠ ਵਿੱਚ ਪਹੁੰਚ ਗਈ ਹੈ। ਦੋ ਵਾਰ ਦਾ ਏਸ਼ੀਅਨ ਚੈਂਪੀਅਨਸ਼ਿਪ ਕਾਂਸੀ ਦਾ ਤਗਮਾ ਜੇਤੂ ਸਤੀਸ਼ ਨੂੰ ਬਰਾਊਨ ਦੇ ਖਰਾਬ ਫੁੱਟਵਰਕ ਦਾ ਫਾਇਦਾ ਮਿਲਿਆ। ਹਾਲਾਂਕਿ, ਮੈਚ ਵਿੱਚ ਉਨ੍ਹਾਂ ਦੇ ਮੱਥੇ 'ਤੇ ਇੱਕ ਖਰੋਚ ਵੀ ਲੱਗ ਗਈ ਸੀ। ਹੁਣ ਸਤੀਸ਼ ਦਾ ਸਾਹਮਣਾ ਉਜ਼ਬੇਕਿਸਤਾਨ ਦੇ ਬਖੋਦਿਰ ਜਲਲੋਵ ਨਾਲ ਹੋਵੇਗਾ, ਜੋ ਮੌਜੂਦਾ ਵਿਸ਼ਵ ਅਤੇ ਏਸ਼ੀਅਨ ਚੈਂਪੀਅਨ ਹਨ। ਜਲਲੋਵ ਨੇ ਅਜ਼ਰਬਾਈਜਾਨ ਦੇ ਮੁਹੰਮਦ ਅਬਦੁੱਲਯੇਵ ਨੂੰ 5-0 ਨਾਲ ਹਰਾਇਆ। ਰਾਸ਼ਟਰਮੰਡਲ ਖੇਡਾਂ 2018 ਦੇ ਚਾਂਦੀ ਤਮਗਾ ਜੇਤੂ ਸਤੀਸ਼ ਨੇ ਬਰਾਊਨ ਨੂੰ ਸੱਜੇ ਹੱਥ ਨਾਲ ਲਗਾਤਾਰ ਮੁੱਕਾ ਮਾਰਦੇ ਹੋਏ ਗਲਤੀਆਂ ਕਰਨ ਲਈ ਮਜਬੂਰ ਕਰ ਦਿੱਤਾ। ਬਰਾਊਨ ਉਨ੍ਹਾਂ ਨੂੰ ਇੱਕ ਵੀ ਮਜ਼ਬੂਤ ਮੁੱਕਾ ਨਹੀਂ ਮਾਰ ਸਕੇ। ਬਰਾਊਨ 1996 ਤੋਂ ਲੈ ਕੇ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਜਮੈਕਨ ਮੁੱਕੇਬਾਜ਼ ਹੈ, ਉਦਘਾਟਨੀ ਸਮਾਰੋਹ ਵਿੱਚ ਉਹ ਆਪਣੇ ਦੇਸ਼ ਦਾ ਝੰਡਾਧਾਰਕ ਸਨ। ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦੇ ਵਸਨੀਕ ਸਤੀਸ਼ ਕੁਮਾਰ ਪਹਿਲੀ ਵਾਰ ਓਲੰਪਿਕ ਵਿੱਚ ਹਿੱਸਾ ਲੈ ਰਹੇ ਹਨ। ਸਤੀਸ਼ ਕੁਮਾਰ ਟੋਕਿਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਭਾਰਤ ਦੇ ਸਭ ਤੋਂ ਭਾਰੀ ਮੁੱਕੇਬਾਜ਼ ਹਨ। ਭਾਰਤੀ ਫੌਜ ਵਿੱਚ ਨਾਇਬ ਸੂਬੇਦਾਰ ਵਜੋਂ ਸੇਵਾ ਨਿਭਾ ਰਹੇ ਸਤੀਸ਼ ਕੁਮਾਰ ਨੇ ਏਸ਼ੀਅਨ ਖੇਡਾਂ 2014, ਏਸ਼ੀਅਨ ਚੈਂਪੀਅਨਸ਼ਿਪ 2015 ਅਤੇ 2019 ਵਿੱਚ ਕਾਂਸੀ ਦੇ ਤਗਮੇ ਜਿੱਤੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ