BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਖੇਡਾਂ

ਮੈਰੀਕਾਮ ਹਾਰ ਤੋਂ ਬਾਅਦ ਟੋਕੀਓ ਓਲੰਪਿਕਸ ਤੋਂ ਹੋਈ ਬਾਹਰ

July 30, 2021 10:53 AM

ਏਜੰਸੀਆਂ
ਟੋਕੀਓ/29 ਜੁਲਾਈ : ਮੈਰੀਕਾਮ ਦਾ ਸਫ਼ਰ ਟੋਕੀਓ ਓਲੰਪਿਕ ਵਿਚ ਖ਼ਤਮ ਹੋ ਗਿਆ ਹੈ ਅਤੇ ਇਹ ਉਨ੍ਹਾਂ ਦੇ ਕਰੀਅਰ ਦਾ ਆਖ਼ਰੀ ਓਲੰਪਿਕ ਵੀ ਮੰਨਿਆ ਜਾ ਰਿਹਾ ਹੈ। 38 ਸਾਲ ਦੀ 6 ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਮੁੱਕੇਬਾਜ਼ ਐਮਸੀ ਮੈਰੀਕਾਮ 51 ਕਿੱਲੋਗ੍ਰਾਮ ਫਾਈਟਵੇਟ ਵਰਗ ਦੇ ਪ੍ਰੀ ਕੁਆਟਰ ਫਾਈਨਲ ਮੁਕਾਬਲੇ ਵਿਚ ਕੋਲੰਬੀਆ ਦੀ ਖਿਡਾਰਣ ਇੰਗਰਿਟ ਵੈਲੈਂਸੀਆ ਤੋਂ 2-3 ਨਾਲ ਹਾਰ ਕੇ ਟੋਕੀਓ ਓਲੰਪਿਕ ਤੋਂ ਬਾਹਰ ਹੋ ਗਈ ਹੈ। ਮੁਕਾਬਲੇ ਤੋਂ ਬਾਅਦ ਮੈਰੀ ਕੌਮ ਨੇ ਕਿਹਾ, ‘ਪਤਾ ਨਹੀਂ ਕੀ ਹੋਇਆ, ਪਹਿਲੇ ਰਾਊਂਡ ਵਿਚ ਮੈਂ ਸੋਚਿਆ ਕਿ ਅਸੀਂ ਦੋਵੇਂ ਇਕ ਦੂਜੇ ਦੀ ਰਣਨੀਤੀ ਦਾ ਪਤਾ ਲਗਾਉਣ ਦੀ ਕੋਸਸਿ ਕਰ ਰਹੇ ਹਾਂ ਅਤੇ ਇਸ ਤੋਂ ਬਾਅਦ ਮੈਂ ਦੋਵੇਂ ਰਾਊਂਡ ਜਿੱਤੇ।’ ਭਾਰਤੀ ਮੁੱਕੇਬਾਜ ਪਹਿਲੇ ਰਾਊਂਡ ਵਿਚ 1-4 ਨਾਲ ਪੱਛੜ ਗਈ, ਜਿਸ ’ਚ 5 ਵਿਚੋਂ 4 ਜੱਜਾਂ ਨੇ ਵਾਲੈਂਸੀਆ ਦੇ ਹੱਕ ਵਿਚ 10-9 ਦੇ ਸਕੋਰ ਨਾਲ ਫੈਸਲਾ ਸੁਣਾਇਆ। ਅਗਲੇ ਦੋ ਰਾਊਂਡਸ ਵਿਚ 5 ਵਿਚੋਂ 3 ਜੱਜਾਂ ਨੇ ਮੈਰੀਕਾਮ ਦੇ ਹੱਕ ਵਿਚ ਫੈਸਲਾ ਕੀਤਾ ਪਰ ਸਮੁੱਚਾ ਸਕੋਰ ਅਜੇ ਵੀ ਵੈਲੈਂਸੀਆ ਦੇ ਪੱਖ ਵਿਚ ਸੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ