BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਲੇਖ

ਕੰਮ ਵਿੱਚ ਇਮਾਨਦਾਰੀ ਉੱਚ ਨੈਤਿਕਤਾ ਦਾ ਪ੍ਰਮਾਣ

July 30, 2021 11:20 AM

 

ਰਾਕੇਸ਼ ਕੁਮਾਰ

ਕੰਮ ਵਿੱਚ ਇਮਾਨਦਾਰੀ ਦਿਖਾਉਂਦਾ ਮਨੁੱਖ ਉੱਚ ਨੈਤਿਕਤਾ ਦਾ ਧਾਰਨੀ ਮਨੁਖ ਕਹਿਲਾਉਂਦਾ ਹੈ।ਜਿਸ ਦਾ ਆਦਰਸ਼ ਆਪਣੇ ਕੰਮ ਵਿੱਚ ਇਮਾਨਦਾਰੀ ਵਰਤ ਕੇ ਦੂਜਿਆਂ ਨੂੰ ਨਿਆਂ ਦੇਣਾ ਹੈ।ਇਹ ਸਾਡੀ ਕੰਮ ਪ੍ਰਤੀ ਆਸਥਾ ਅਤੇ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ।ਕਿਸੇ ਇੱਕ ਵਿਅਕਤੀ ਦੁਆਰਾ ਆਪਣੇ ਕੰਮ ਵਿੱਚ ਵਰਤੀ ਗਈ ਇਮਾਨਦਾਰੀ ਦੂਜੇ ਵਿਅਕਤੀ ਲਈ ਕੰਮ ਹੋਣ ਦੀ ਗਰੰਟੀ ਹੈ।ਇਹ ਇੱਕ ਕੰਮ ਵਿੱਚ ਪਾਰਦਰਸ਼ਤਾ ਹੈ ਜੋ ਚੰਗੀ ਸੋਚ,ਸਮਝ ਅਤੇ ਨਿਯਮਾਂ ਅਨੁਸਾਰ ਕੰਮ ਕਰਨ ਦੀ ਜ਼ਿੰਮੇਵਾਰੀ ਨੂੰ ਦਰਸਾਉਂਦੀ ਹੈ। ਕੰਮ ਵਿੱਚ ਇਮਾਨਦਾਰੀ ਵਿਅਕਤੀ ਦਾ ਉਹ ਗੁਣ ਹੈ ਜੋ ਉਸ ਨੂੰ ਇੱਕ ਵੱਖਰੀ ਪਹਿਚਾਣ ਦਿੰਦਾ ਹੈ।ਉਸਨੂੰ ਮਾਨਸਿਕ ਸੰਤੁਸ਼ਟੀ ਦਿੰਦਾ ਹੈ।ਕੰਮ ਵਿੱਚ ਇਮਾਨਦਾਰੀ ਖੁਸ਼ਹਾਲ ਸਮਾਜ ਦੀ ਸਿਰਜਣਾ ਕਰਦੀ ਹੈ। ਜਿੱਥੇ ਹਰ ਵਿਅਕਤੀ ਨੂੰ ਉਸ ਦੁਆਰਾ ਕੀਤੀ ਕੋਸ਼ਿਸ਼ ਦਾ ਫਲ ਜਾਂ ਇਨਾਮ ਮਿਲਦਾ ਹੈ।ਕੰਮ ਦੇ ਵਿੱਚ ਇਮਾਨਦਾਰੀ ਸਾਡੇ ਦੁਆਰਾ ਕੰਮ ਪ੍ਰਤੀ ਜਿੰਮੇਵਾਰੀ ਅਤੇ ਸਤਿਕਾਰ ਦੀ ਭਾਵਨਾ ਦਾ ਪ੍ਰਤੀਕ ਵੀ ਹੈ।
ਮਨੁੱਖ ਦੇ ਜਿਉਣ ਦਾ ਅਧਾਰ ਕਰਮ ਹੈ।ਕੋਈ ਵੀ ਮਨੁੱਖ ਕਰਮ ਕੀਤੇ ਬਿਨਾਂ ਨਹੀ ਰਹਿ ਸਕਦਾ।ਉਸਨੂੰ ਆਪਣਾ ਖੁਦ ਦਾ ਪਾਲਣ ਪੋਸ਼ਣ ਕਰਨ ਲਈ ਕੋਈ-ਨਾ-ਕੋਈ ਕਰਮ ਜ਼ਰੂਰ ਕਰਨਾ ਪੈਂਦਾ ਹੈ।ਕੋਈ ਵੀ ਕੰਮ ਮੂਲ ਰੂਪ ਵਿੱਚ ਛੋਟਾ-ਵੱਡਾ ਨਹੀਂ ਹੁੰਦਾ ਬਲਕਿ ਸਾਡੇ ਦੁਆਰਾ ਕੀਤੀ ਗਈ ਮਿਹਨਤ ਅਤੇ ਵਰਤੀ ਗਈ ਇਮਾਨਦਾਰੀ ਉਸ ਕੰਮ ਨੂੰ ਛੋਟਾਵ ੱਡਾ ਕਰਦੀ ਹੈ।ਬਹੁਤ ਸਾਰੇ ਸਰਕਾਰੀ ਅਫ਼ਸਰ ਉੱਚੀਆਂ ਪਦਵੀਆਂ ਤੇ ਬੈਠ ਕੇ ਵੀ ਰਿਸ਼ਵਤਖੋਰੀ ਵਿੱਚ ਮਗਨ ਰਹਿੰਦੇ ਹਨ।ਜਿੰਨਾਂ ਦਾ ਕੰਮ ਵਿੱਚ ਇਮਾਨਦਾਰੀ ਦੇ ਨਾਲ ਦੂਰ-ਦੂਰ ਤੱਕ ਸਬੰਧ ਨਹੀਂ ਹੁੰਦਾ ਅਤੇ ਇਹਨਾਂ ਅਧਿਕਾਰੀਆਂ ਤੋਂ ਕੰਮ ਹੋਣ ਦੀ ਆਸ ਰੱਖਣਾ ਸਮੇਂ ਦੀ ਬਰਬਾਦੀ ਹੈ। ਸਿਰਫ ਪੈਸੇ ਬਾਰੇ ਹੀ ਸੋਚਣਾ ਅਹੁਦੇ ਦੀ ਤੌਹੀਨ ਹੋਣ ਦੇ ਬਰਾਬਰ ਹੈ ਅਤੇ ਨਾ ਇਸ ਤਰ੍ਹਾਂ ਦੇ ਕਾਰਜ ਉਹਨਾਂ ਦੀ ਕੁਰਸੀ ਨੂੰ ਸ਼ੋਭਾ ਦਿੰਦੇ ਹਨ। ਇਸ ਤੋਂ ਇਲਾਵਾ ਕਈ ਰੇਹੜੀ ਵਾਲੇ ਜਾਂ ਦਿਹਾੜੀਦਾਰ ਆਪਣੇ ਕੰਮ ਵਿੱਚ ਇਮਨਾਦਾਰ ਦਿਖਾ ਕੇ ਘੱਟ ਮੁਨਾਫ਼ੇ ਵਿੱਚ ਵੀ ਖੁਸ਼ ਰਹਿੰਦੇ ਹਨ ਅਤੇ ਕੋਈ ਠੱਗੀਆਂ ਮਾਰ-ਮਾਰ ਕੇ ਅਰਬਾਂ ਰੁਪਏ ਕਮਾਉਣ ਤੋਂ ਬਾਅਦ ਵੀ ਸਬਰ ਨਹੀਂ ਹੁੰਦਾ।ਕੰਮ ਵਿੱਚ ਇਮਾਨਦਾਰੀ ਵਿੱਚ ਇਸ ਕਦਰ ਨਿਘਾਰ ਆ ਚੁੱਕਿਆ ਕਿ ਕਈ ਵਾਰ ਲੋਕਾਂ ਦੀ ਜਾਨ ਖਤਰੇ ਵਿੱਚ ਆ ਜਾਂਦੀ ਹੈ। ਅਸੀਂ ਅਕਸਰ ਸੁਣਦੇ ਹਾਂ ਕਿ ਨਵੇਂ ਪੁੱਲ ਦੇ ਉਦਘਾਟਨ ਤੋਂ ਪਹਿਲਾਂ ਹੀ ਡਿੱਗ ਗਿਆ ਜਾਂ ਉਸ ਵਿੱਚ ਤਰੇੜਾ ਆ ਗਈਆਂ ਜਿਸ ਨਾਲ ਆਵਾਜਾਈ ਦੇ ਸਾਧਨਾਂ ਅਤੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।ਸੜਕ ਬਣਾਉਣ ਵਿੱਚ ਘਟੀਆਂ ਮਟੀਰੀਅਲ ਦੀ ਵਰਤੋਂ ਕੀਤੀ ਗਈ ਜਿਸ ਨਾਲ ਸੜਕ ਦਿਨਾਂ ਵਿੱਚ ਟੁੱਟ ਗਈ ਜਿਸ ਨਾਲ ਲੋਕਾਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ।10 ਮੰਜ਼ਲਾ ਇਮਾਰਤ ਦੇ ਡਿੱਗਣ ਨਾਲ ਮਜ਼ਦੂਰਾਂ ਦੀ ਮੌਤ।ਠੇਕੇਦਾਰ ਦੁਆਰਾ ਸਮਾਨ ਵਿੱਚ ਗੜਬੜੀ ਕੀਤੀ ਗਈ।ਇੰਜ ਸਾਰੀਆਂ ਗੱਲਾਂ ਮਾਨਵਤਾ ਲਈ ਬਹੁਤ ਖਤਰਨਾਕ ਹਨ।ਸਰਕਾਰ ਦੁਆਰਾ ਲਏ ਫੈਸਲਿਆਂ ਦੁਆਰਾ ਕਰੋੜਾਂ ਲੋਕ ਪ੍ਰਭਾਵਿਤ ਹੁੰਦੇ ਹਨ।ਕਈ ਵਾਰ ਫੈਸਲੇ ਉਹਨਾਂ ਦੀਆਂ ਇਛਾਵਾਂ ਦੇ ਵਿਰੁੱਧ ਹੁੰਦੇ ਹਨ ਜਿਸ ਨਾਲ ਅੰਦੋਲਨ ਪੈਦਾ ਹੁੰਦਾ ਹੈ।ਕਿੱਤੇ ਜਾਂ ਕੰਮ ਵਿੱਚ ਇਮਾਨਦਾਰੀ ਨਾ ਹੋਣ ਕਾਰਨ ਪਤਾ ਨਹੀਂ ਕਿੰਨੇ ਹੀ ਆਮ ਲੋਕ ਦੁੱਖੀ ਹੁੰਦੇ ਹਨ।
ਸਰਕਾਰੀ ਅਧਿਕਾਰੀਆਂ, ਡਾਕਟਰਾਂ, ਦਫਤਰਾਂ ਦੇ ਬਾਬੂਆਂ, ਵਪਾਰੀਆਂ ਅਤੇ ਬਹੁਤ ਸਾਰੇ ਅਜਿਹੇ ਹੋਰ ਕੰਮ ਜਿਥੇ ਇਮਾਨਦਾਰੀ ਨਾਲ ਆਪਣਾ ਕਰਮ ਨਹੀਂ ਕੀਤਾ ਜਾਂਦਾ ਸਗੋ ਲੁੱਟ, ਲਾਲਚ ਦੁਆਰਾ ਲੋਕਾਂ ਨੂੰ ਪ੍ਰੇਸ਼ਾਨੀ ਵਿੱਚ ਪਾਇਆ ਜਾਂਦਾ ਹੈ।ਲੋਕਾਂ ਦੁਆਰਾ ਆਪਣੇ ਕੰਮ ਕਰਾਉਣ ਲਈ ਦਫਤਰਾਂ,ਮਰੀਜ਼ ਦਾ ਇਲਾਜ ਕਰਾਉਣ ਲਈ ਹਸਪਤਾਲਾਂ ਵਿੱਚ ਜਦੋਂ ਧੱਕੇ ਖਾਣੇ ਪੈਂਦੇ ਹਨ ਤਾਂ ਗੁੱਸਾ ਪੈਦਾ ਹੁੰਦਾ ਹੈ ਅਤੇ ਇਹ ਗੁੱਸਾ ਕਈ ਵਾਰ ਵਿਰਾਟ ਰੂਪ ਧਾਰਨ ਕਰ ਲੈਂਦਾ ਹੈ।ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ।ਸਾਡੀ ਰਾਜਨੀਤੀ ਵਿੱਚ ਵੀ ਭ੍ਰਿਸ਼ਟ ਮੰਤਰੀਆਂ ਦਾ ਇੱਕ ਲੰਮਾ ਕਾਫਲਾ ਹੈ।ਇਹਨਾਂ ਮੰਤਰੀਆਂ ਵਿੱਚ ਆਪਣੇ ਕੰਮ ਵਿੱਚ ਇਮਾਨਦਾਰੀ ਵਾਲਾ ਜ਼ਜਬਾ ਨਾ ਹੋਣ ਕਰਕੇ ਦੇਸ਼ ਦੀ ਸੰਸਦ,ਵਿਧਾਨ ਸਭਾ ਵਿੱਚ ਲਏ ਗਏ ਲੋਕ ਵਿਰੋਧੀ ਫੈਸਲਿਆਂ ਦੁਆਰਾ ਦੇਸ਼ ਦੀ ਜਨਤਾ ਕਿਥੋ ਤੱਕ ਪ੍ਰਭਾਵਿਤ ਹੁੰਦੀ। ਇਸ ਗੱਲ ਦਾ ਅੰਦਾਜ਼ਾ ਅਸੀਂ ਰੋਜ਼ਾਨਾ ਸੜਕਾਂ ਤੇ ਸਰਕਾਰਾਂ ਖ਼ਿਲਾਫ ਹੋ ਰਹੇ ਮੁਜ਼ਾਹਰਿਆਂ, ਪਿਟ-ਸਿਆਪਿਆਂ ਤੋਂ ਲਗਾ ਸਕਦੇ ਹਾਂ। ਕਿਸੇ ਦੇਸ਼ ਦੀ ਤਰੱਕੀ ਤਾਂ ਹੀ ਸਕਦੀ ਹੈ ਜੇਕਰ ਹਰ ਵਿਅਕਤੀ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਹੈ। ਰਿਸ਼ਵਤਖੋਰੀ, ਮਿਲਾਵਟਖੋਰੀ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਅਸੀਂ ਆਪਣੇ ਕੰਮ ਪ੍ਰਤੀ ਇਮਾਨਦਾਰ ਨਹੀਂ ਹੁੰਦੇ ਅਤੇ ਲਾਲਚ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਇਸ ਨੂੰ ਅੰਜ਼ਾਮ ਦਿੰਦੇ ਹਾਂ।ਸਮਾਜ ਵਿੱਚ ਆਪੋ-ਧਾਪੀ ਨਾ ਹੋਵੇ ਇਸ ਲਈ ਸਾਰਿਆਂ ਨੂੰ ਆਪਣੇ ਕੰਮ ਪ੍ਰਤੀ ਇਮਾਨਦਾਰੀ ਵਾਲਾ ਭਾਵ ਰੱਖਦੇ ਹੋਏ ਕੰਮ ਕਰਨਾ ਚਾਹੀਦਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ