BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਹਰਿਆਣਾ

ਅੰਬਾਲਾ ’ਚ ਟਾਂਗਰੀ ’ਤੇ ਬਣਾਇਆ ਜਾ ਰਿਹਾ ਪੁਲ : ਅਨਿਲ ਵਿਜ

July 30, 2021 11:43 AM

ਜਸਬੀਰ ਸਿੰਘ ਦੁੱਗਲ
ਕੁਰੂਕਸ਼ੇਤਰ/ ਅੰਬਾਲਾ/29 ਜੁਲਾਈ : ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਦੱਸਿਆ ਕਿ ਜਿਲ੍ਹਾ ਅੰਬਾਲਾ ਵਿਚ ਬਬਿਆਲ ਤੋਂ ਚੰਦਪੁਰਾ ਜਾਣ ਵਾਲੇ ਰਸਤੇ ਵਿਚ ਟਾਂਗਰੀ ਨਦੀ ’ਤੇ ਬਣਾਇਆ ਜਾ ਰਿਹਾ ਪੁੱਲ ਲੋਕਾਂ ਲਈ ਵੱਡੀ ਰਾਹਤ ਲੈ ਕੇ ਆਵੇਗਾ। ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਇਸ ਪੁੱਲ ਦੇ ਨਿਰਮਾਣ ਦਾ ਕਾਰਜ 80 ਫੀਸਦੀ ਤੱਕ ਪੂਰਾ ਹੋ ਗਿਆ ਹੈ ਅਤੇ ਬਾਕੀ ਕਾਰਜ ਨੂੰ ਅਕਤੂਬਰ ਤੱਕ ਪੂਰਾ ਕਰ ਲਿਆ ਜਾਵੇਗਾ।
ਉਨ੍ਹਾਂ ਨੇ ਦਸਿਆ ਕਿ ਇਸ ਪੁੱਲ ਦੇ ਬਣਨ ਨਾਲ ਜ਼ਿਲ੍ਹਾ ਅੰਬਾਲਾ ਦੇ ਚੰਦਪੁਰਾ, ਬਬਿਆਲ, ਰਾਮਪੁਰ, ਸਰਸਹੇੜੀ, ਮਹੇਸ਼ ਨਗਰ ਦੇ ਨਾਲ-ਨਾਲ ਹੋਰ ਖੇਤਰਾਂ ਦੇ ਲੋਕਾਂ ਨੂੰ ਬਿਹਤਰ ਸਹੂਲਤ ਮਿਲ ਸਕੇਗੀ। ਸ੍ਰੀ ਵਿਜ ਨੇ ਦਸਿਆ ਕਿ ਲੋਕਾਂ ਨੂੰ ਆਵਾਜਾਈ ਦੇ ਲਈ ਟਾਂਗਰੀ ਨਦੀ ਦੇ ਵਿਚੋ ਲੰਘਣਾ ਪੈਂਦਾ ਸੀ, ਪਰ ਇਸ ਪੁੱਲ ਦਾ ਨਿਰਮਾਣ ਪੂਰਾ ਹੋਣ ਨਾਲ ਸਬੰਧਿਤ ਖੇਤਰ ਦੇ ਲੋਕਾਂ ਨੂੰ ਸਿੱਧਾ ਲਾਭ ਪਹੁੰਚੇਗਾ। ਆਵਾਜਾਈ ਦੀ ਵਿਵਸਥਾ ਸੁਚਾਰੂ ਹੋਣ ਦੇ ਨਾਲ-ਨਾਲ ਲੋਕਾਂ ਨੂੰ ਆਉਣ-ਜਾਣ ਵਿਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ। ਵਰਨਣਯੋਗ ਹੈ ਕਿ ਇਸ ਪੁੱਲ ਦੀ ਲੰਬਾਈ ਨਿਰਧਾਰਤ ਵਿਵਸਥਾ ਦੇ ਤਹਿਤ ਕੀਤੀ ਗਈ ਹੈ ਅਤੇ ਇਸ ਦੀ ਚੌੜਾਈ ਕਰੀਬ 7 ਮੀਟਰ ਹੈ। ਇਸ ਪੁੱਲ ’ਤੇ ਹਰ ਤਰ੍ਹਾਂ ਦਾ ਟ੍ਰੈਫਿਕ ਆ ਜਾ ਸਕੇਗਾ। ਪੁੱਲ ਦੇ ਬਣਨ ਨਾਲ ਬਬਿਆਲ ਤੋਂ ਚੰਦਪੁਰਾ, ਸਰਸਹੇੜੀ ਵੱਲ ਜਾਣ ਵਾਲੇ ਲੋਕਾਂ ਨੁੰ ਮਹੇਸ਼ ਨਗਰ ਤੋਂ ਘੁੰਮ ਕੇ ਨਹੀਂ ਆਉਣਾ ਪਵੇਗਾ, ਸਗੋ ਇਹ ਪੁਲ ਰਾਹੀਂ ਸਿੱਧੇ ਆ ਜਾ ਸਕਣਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਨਕਾਬਪੋਸ਼ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਵਿਅਕਤੀ ’ਤੇ ਚਲਾਈ ਗੋਲੀ

ਚੂਲੇ ਦੀ ਹੱਡੀ ਦਾ ਦੋਹਰਾ ਅਪਰੇਸ਼ਨ ਕਰਕੇ 50 ਸਾਲਾ ਵਿਅਕਤੀ ਨੂੰ ਨਵਾਂ ਜੀਵਨ ਦਿੱਤਾ

ਸਿਰਸਾ ’ਚ ਨੌਜਵਾਨ ਨੇ ਖ਼ੁਦ ਨੂੰ ਮਾਰੀ ਗੋਲੀ

ਕਾਲਾਂਵਾਲੀ ਖੇਤਰ ਦੇ ਕਿਸਾਨਾਂ ਨੇ ਖਰਾਬ ਹੋਈਆਂ ਫਸਲਾਂ ਲਈ ਮੰਗੀ ਸਪੈਸ਼ਲ ਗਿਰਦਾਵਰੀ

ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ’ਤੇ ਖੁਸ਼ੀ ਦੀ ਲਹਿਰ

ਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ

ਮੋਰਨੀ ਦੇ ਪਹਾੜ ਦੀ ਸੜਕ ਧਸੀ

ਨਾਜਾਇਜ਼ ਕਲੋਨੀ ਕੱਟਣ ਦੇ ਦੋਸ਼ ਹੇਠ ਦੋ ਜਣਿਆ ਖ਼ਿਲਾਫ਼ ਮਾਮਲਾ ਦਰਜ

ਪੰਜਾਬ ਨੈਸ਼ਨਲ ਬੈਂਕ ਤਰਾਵੜੀ ’ਚ ਵਣ ਮਹਾਂਉਤਸਵ ਮਨਾਇਆ

ਵਪਾਰ ਮੰਡਲ ਵੱਲੋਂ ਕਮਲਦੀਪ ਰਾਣਾ ਇੰਸਪੈਕਟਰ ਨੂੰ ਦਿੱਤੀ ਵਿਦਾਈ, ਇੰਸਪੈਕਟਰ ਬਲਜੀਤ ਦਾ ਕੀਤਾ ਸਵਾਗਤ