BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਹਰਿਆਣਾ

ਬਰਸਾਤ ਕਾਰਨ ਪੰਜ ਥਾਂਵਾਂ ’ਤੇ ਦੀਵਾਰਾਂ ਡਿੱਗੀਆਂ

July 30, 2021 11:44 AM

- ਇੱਕ ਜਗ੍ਹਾਂ ’ਤੇ ਪਾਣੀ ’ਚ ਰੁੜੀ ਕਾਰ

ਪੀ.ਪੀ ਵਰਮਾ
ਪੰਚਕੂਲਾ/29, ਜੁਲਾਈ : ਪੰਚਕੂਲਾ ਵਿੱਚ ਵਿੱਚ ਪਹਿਰ ਰਹੀ ਬਰਸਾਤ ਕਾਰਨ ਵੱਖ ਵੱਖ ਪੰਜ ਥਾਂਵਾਂ ਤੇ ਦੀਵਾਰਾਂ ਗਿਰ ਗਈਆਂ। ਮਨੀਮਾਜਰਾ ਤੋਂ ਪੰਚਕੂਲਾ ਤੋਂ ਆਉਂਦੇ ਨਾਲੇ ਦੀ ਦੀਵਾਰ ਅੱਧੀ ਤੋਂ ਵੱਧ ਗਿਰ ਗਈ ਜਿਸ ਕਾਰਨ ਪਾਣੀ ਰੁੱਕ ਗਿਆ ਅਤੇ ਨਾਲ ਲਗਦੀਆਂ ਕਲੋਨੀਆਂ ਦੇ ਘਰਾਂ ਵਿੱਚ ਪਾਣੀ ਜਾ ਵੜਿਆ।
ਇਸੇ ਤਰ੍ਹਾਂ ਇੰਦਰਾਂ ਕਲੋਨੀ ਅਤੇ ਰਾਜੀਵ ਕਲੋਨੀ ਵਿੱਚ ਵੀ ਦੋ ਘਰਾਂ ਦੀ ਦੀਵਾਰ ਡਿੱਗ ਪਈ। ਖੁਸ਼ਕਿਸਮਤੀ ਇਹ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਲੇਬਰ ਚੌਂਕ ਦੇ ਕੋਲ ਬਣਾਈ ਗਈ ਸਰਕਾਰੀ ਕੰਨਟੀਨ ਦੀ ਦੀਵਾਰ ਵੀ ਡਿੱਗ ਗਈ। ਇੱਥੇ ਵੀ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ।
ਇਸੇ ਤਰ੍ਹਾਂ ਬਰਵਾਲਾ ਵਿੱਚ ਪਈ ਬਰਸਾਤ ਦੇ ਕਾਰਨ ਟਾਂਗਰੀ ਨਦੀ ਵਿੱਚ ਵੀ ਹੜ੍ਹ ਆ ਗਿਆ। ਜਿਸ ਦੇ ਚਲਦੇ ਇੱਕ ਕਾਰ ਪਾਣੀ ਵਿੱਚ ਰੁੜ ਗਈ ਅਤੇ ਕਾਰ ਚਾਲਕ ਨੇ ਬੜੀ ਮੁਸ਼ਕਲ ਨਾਲ ਕਾਰ ਵਿੱਚੋਂ ਨਿਕਲ ਕੇ ਆਪਣੀ ਜਾਨ ਬਚਾਈ। ਕਾਰ ਚਾਲਕ ਤਰੁਣ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਬਤੌੜ ਪਿੰਡ ਤੋਂ ਮੌਲੀ ਜਾ ਰਿਹਾ ਸੀ ਤਾਂ ਰਸਤੇ ਵਿੱਚ ਟਾਂਗਰੀ ਨਦੀ ਨੂੰ ਪਾਰ ਕਰਨ ਲਈ ਜਿਵੇਂ ਹੀ ਉਹ ਨਦੀ ਉੱਤੇ ਬਣਾਏ ਪੁੱਲ ਉੱਤੇ ਪਹੁੰਚਿਆ ਤਾਂ ਉਸਦੀ ਕਾਰ ਖਰਾਬ ਹੋ ਗਈ ਤੇ ਅਚਾਨਕ ਹੀ ਨਦੀ ਵਿੱਚ ਹੜ ਆ ਗਿਆ। ਉਹ ਆਪ ਤਾਂ ਕਾਰ ਵਿੱਚੋਂ ਨਿਕਲ ਕੇ ਸੁਰੱਖਿਅਤ ਜਗ੍ਹਾ ਤੇ ਆ ਗਿਆ ਪ੍ਰੰਤੂ ਉਸਦੀ ਕਾਰ ਹੜ ਵਿੱਚ ਰੁੜ ਗਈ। ਇਸੇ ਤਰ੍ਹਾਂ ਹੀ ਕਾਲਕਾ ਦੇ ਪਿੰਡ ਖੇੜਾ ਸੀਤਾਰਾਮ ਵਿੱਚ ਬਣੇ ਗੁੰਜਨ ਪੈਲੇਸ ਦੀ ਪਿਛਲੇ ਪਾਸੇ ਇੱਕ ਘਰ ਉੱਤੇ ਅਸਮਾਨੀ ਬਿਜਲੀ ਪੈਣ ਕਾਰਨ ਮਕਾਨ ਦੀ ਛੱਤ ਗਿਰ ਗਈ। ਖੁਸ਼ਕਿਸਮਤੀ ਇਹ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਨਕਾਬਪੋਸ਼ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਵਿਅਕਤੀ ’ਤੇ ਚਲਾਈ ਗੋਲੀ

ਚੂਲੇ ਦੀ ਹੱਡੀ ਦਾ ਦੋਹਰਾ ਅਪਰੇਸ਼ਨ ਕਰਕੇ 50 ਸਾਲਾ ਵਿਅਕਤੀ ਨੂੰ ਨਵਾਂ ਜੀਵਨ ਦਿੱਤਾ

ਸਿਰਸਾ ’ਚ ਨੌਜਵਾਨ ਨੇ ਖ਼ੁਦ ਨੂੰ ਮਾਰੀ ਗੋਲੀ

ਕਾਲਾਂਵਾਲੀ ਖੇਤਰ ਦੇ ਕਿਸਾਨਾਂ ਨੇ ਖਰਾਬ ਹੋਈਆਂ ਫਸਲਾਂ ਲਈ ਮੰਗੀ ਸਪੈਸ਼ਲ ਗਿਰਦਾਵਰੀ

ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ’ਤੇ ਖੁਸ਼ੀ ਦੀ ਲਹਿਰ

ਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ

ਮੋਰਨੀ ਦੇ ਪਹਾੜ ਦੀ ਸੜਕ ਧਸੀ

ਨਾਜਾਇਜ਼ ਕਲੋਨੀ ਕੱਟਣ ਦੇ ਦੋਸ਼ ਹੇਠ ਦੋ ਜਣਿਆ ਖ਼ਿਲਾਫ਼ ਮਾਮਲਾ ਦਰਜ

ਪੰਜਾਬ ਨੈਸ਼ਨਲ ਬੈਂਕ ਤਰਾਵੜੀ ’ਚ ਵਣ ਮਹਾਂਉਤਸਵ ਮਨਾਇਆ

ਵਪਾਰ ਮੰਡਲ ਵੱਲੋਂ ਕਮਲਦੀਪ ਰਾਣਾ ਇੰਸਪੈਕਟਰ ਨੂੰ ਦਿੱਤੀ ਵਿਦਾਈ, ਇੰਸਪੈਕਟਰ ਬਲਜੀਤ ਦਾ ਕੀਤਾ ਸਵਾਗਤ