BREAKING NEWS
ਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀਕਾਂਗਰਸ ਲੋਕਾਂ ਨਾਲ ਕੀਤੇ ਵਾਅਦੇ ਤੁਰੰਤ ਪੂਰੇ ਕਰੇ : ਕਾਮਰੇਡ ਸੇਖੋਂ

ਪੰਜਾਬ

ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ

July 30, 2021 11:46 AM

ਬਲਵਿੰਦਰ ਸਿੰਘ ਸੇਰਗਿੱਲ
ਅਮਰਗੜ੍ਹ/29 ਜੁਲਾਈ : ਕਮਿਊਨਟੀ ਹੈਲਥ ਸੈਂਟਰ ਅਮਰਗੜ੍ਹ (ਮਲੇਰਕੋਟਲਾ) ਦੇ ਇੰਚਾਰਜ ਸੀਨੀਅਰ ਮੈਡੀਕਲ ਅਫਸਰ ਡਾ ਸੰਜੇ ਗੋਇਲ ਜੀ ਦੇ ਹੁਕਮਾਂ ਤੇ ਵਿਸ਼ਵ ਹੈਪੇਟਾਈਟਸ (ਕਾਲਾ ਪੀਲੀਆ) ਦਿਵਸ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਮੈਡੀਕਲ ਅਫਸਰ ਡਾ ਕਮਲਵੀਰ ਸਿੰਘ, ਹੈਲਥ ਇੰਸਪੈਕਟਰ ਨਿਰਭੈ ਸਿੰਘ ਲੱਡਾ ਅਤੇ ਜਗਤਾਰ ਸਿੰਘ ਸਿੱਧੂ ਨੇ ਹਾਜਰ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਪੀਲੀਆ ਪੰਜ ਕਿਸਮਾਂ ਦਾ ਹੁੰਦਾ ਹੈ। ਹੈਪੇਟਾਈਟਸ ਬੀ ਅਤੇ ਸੀ ਵਿੱਚ ਬੁਖਾਰ ਹੋਣਾ,ਪੇਟ ਦਰਦ, ਜੋੜਾਂ ਦਾ ਦਰਦ, ਭਾਰ ਘਟਣਾ, ਭੁੱਖ ਮਰ ਜਾਣੀ, ਮੂੰਹ ਅਤੇ ਅੱਖਾਂ ਦਾ ਰੰਗ ਹਲਕਾ ਪੀਲਾ ਪੈ ਜਾਣਾ, ਥਕਾਵਟ ਹੋਣਾ ਆਦਿ ਨਿਸਾਨੀਆਂ ਹਨ। ਪੀਲੀਏ ਦੀ ਬੀ ਅਤੇ ਸੀ ਕਿਸਮ ਖੂਨ ਨਾਲ ਸੰਬੰਧਿਤ ਹਨ ਜਦੋਂ ਕਿ ਏ ਅਤੇ ਈ ਕਿਸਮ ਦਾ ਪੀਲੀਆ ਦੂਸਤਿ ਪਾਣੀ, ਖਾਣਾ ਅਤੇ ਗੰਦਗੀ ਭਰੀਆਂ ਥਾਵਾਂ ਨੇੜੇ ਰਹਿਣ ਜਾਂ ਸਫਾਈ ਦਾ ਧਿਆਨ ਨਾ ਰੱਖਣ ਕਾਰਨ ਹੁੰਦਾ ਹੈ। ਅਣਸੁਰੱਖਿਅਤ ਸੰਭੋਗ, ਖੂਨ ਲੈਣ ਜਾਂ ਦੇਣ ਵਿੱਚ ਅਣਗਹਿਲੀ, ਨਸੇੜੀਆਂ ਦਾ ਇੱਕੋ ਸੂਈ ਸਰਿੰਜ ਦਾ ਸੇਵਨ ਵੀ ਪੀਲੀਏ ਦਾ ਕਾਰਨ ਬਣ ਸਕਦਾ ਹੈ। ਜੇਕਰ ਕਿਸੇ ਨੂੰ ਵੀ ਉਪਰੋਕਤ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪੀਲੀਏ ਦੇ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਸੀਨੀਅਰ ਸਹਾਇਕ ਅੰਮ੍ਰਿਤਪਾਲ ਸਿੰਘ, ਨਵਕਿਰਨ ਸਿੰਘ, ਪਰਵਿੰਦਰ ਸਿੰਘ, ਜਸਵੀਰ ਸਿੰਘ ਰੇਡੀਓਗਰਾਫਰ, ਬੇਅੰਤ ਸਰਮਾ, ਸਵੀਟੀ, ਅਮਨਦੀਪ ਕੌਰ, ਗੁਰਜੰਟ ਸਿੰਘ, ਲਖਵਿੰਦਰ ਸਿੰਘ, ਮਨਦੀਪ ਸਿੰਘ, ਵਿਸਾਲ ਬਾਬੂ, ਰੋਹਤਾਸ, ਜੀਵਨਜੋਤ ਕੌਰ ਆਦਿ ਹਾਜਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਪੂਰੀ ਤਨਦੇਹੀ ਨਾਲ ਕਾਮਯਾਬ ਕਰੋ : ਕਾਮਰੇਡ ਭਿੱਖੀਵਿੰਡ

ਸੀਆਈਏ ਸਟਾਫ ਵੱਲੋਂ ਤਿੰਨ ਕਿੱਲੋ ਅਫ਼ੀਮ ਤੇ ਕਾਰ ਸਮੇਤ ਦੋ ਕਾਬੂ

ਮਿਲੀਭੁਗਤ ਨਾਲ ਚਲਦਾ ਹੈ ਨਾਜਾਇਜ਼ ਮਾਈਨਿੰਗ ਦਾ ਧੰਦਾ

ਅੱਜ ਰੱਖਣਾ ਸੀ ਮੁੱਖ ਮੰਤਰੀ ਨੇ ਨੀਂਹ ਪੱਥਰ

ਸੱਪ ਦੇ ਕੱਟਣ ਨਾਲ ਖੇਤ ਮਜ਼ਦੂਰ ਦੀ ਮੌਤ

ਮੌੜ ਖੁਰਦ ’ਚ ਸੀਵਰੇਜ ਸਿਸਟਮ ਠੱਪ, ਗਲੀਆਂ ਨੇ ਧਾਰਿਆ ਛੱਪੜਾਂ ਦਾ ਰੂਪ

ਐਮਪੀ ਮਨੀਸ਼ ਤਿਵਾੜੀ ਵੱਲੋਂ ਨਵਾਂਸ਼ਹਿਰ ਵਿਖੇ ਬਣ ਰਹੇ ਪਾਸਪੋਰਟ ਸੇਵਾ ਕੇਂਦਰ ਦਾ ਨਿਰੀਖਣ

ਮੋਗਾ ਪੁਲਿਸ ਨੇ ਸਤਲੁਜ ਦਰਿਆ ’ਚੋਂ ਹੋ ਰਹੀ ਨਾਜਾਇਜ਼ ਮਾਈਨਿੰਗ ਵਿਰੁੱਧ ਕੀਤੀ ਵੱਡੀ ਕਾਰਵਾਈ

ਅੰਮ੍ਰਿਤਸਰ ਸਿਟੀਜ਼ਨ ਫੋਰਮ ਵਲੋਂ ਜਲ੍ਹਿਆਂਵਾਲਾ ਬਾਗ਼ ਦੀ ਦਿੱਖ ਵਿਗਾੜਨ ਖ਼ਿਲਾਫ਼ ਰੋਸ ਰੈਲੀ

ਪਿੰਡ ਸੀ ਤੋਲ ਨੌਂ ਅਬਾਦ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ