BREAKING NEWS
ਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀਕਾਂਗਰਸ ਲੋਕਾਂ ਨਾਲ ਕੀਤੇ ਵਾਅਦੇ ਤੁਰੰਤ ਪੂਰੇ ਕਰੇ : ਕਾਮਰੇਡ ਸੇਖੋਂ

ਪੰਜਾਬ

ਯੂਥ ਕਾਂਗਰਸੀ ਆਗੂ ਦਲਜੀਤ ਸਿੰਘ ਹੈਪੀ ਬਾਜਵਾ ਵੱਲੋਂ ਖ਼ੁਦਕੁਸ਼ੀ

July 30, 2021 12:49 PM

- ਆਡੀਓ ਰਾਹੀਂ ਨਵਜੋਤ ਸਿੱਧੂ ਨੂੰ ਕਿਹਾ ਕਿ ਕਾਂਗਰਸੀਆਂ ਦੀ ਨਹੀਂ ਕੋਈ ਸੁਣਵਾਈ
- ਪਿੰਡ ਦੇ ਹੀ 3 ਵਿਅਕਤੀਆਂ ਨੂੰ ਠਹਿਰਾਇਆ ਦੋਸ਼ੀ

ਸਤਿਨਾਮ ਬੜੈਚ
ਮੁੱਲਾਂਪੁਰ ਦਾਖਾ/29 ਜੁਲਾਈ: ਵਿਧਾਨ ਸਭਾ ਹਲਕਾ ਦਾਖਾ ਅਧੀਨ ਪੈਂਦੇ ਪਿੰਡ ਜਾਂਗਪੁਰ ਨਿਵਾਸੀ, ਟਕਸਾਲੀ ਕਾਂਗਰਸੀ ਅਤੇ ਪਾਰਟੀ ਦੇ ਵੱਖ- ਵੱਖ ਅਹੁਦਿਆਂ ’ਤੇ ਕੰਮ ਕਰ ਚੁੱਕੇ ਸਰਗਰਮ ਵਰਕਰ ਦਲਜੀਤ ਸਿੰਘ ਹੈਪੀ ਬਾਜਵਾ (49) ਪੁੱਤਰ ਸਵ. ਕੁਲਵੰਤ ਸਿੰਘ ਨੇ ਲਾਗਲੇ ਪਿੰਡ ਹਿੱਸੋਵਾਲ ਜਾ ਕੇ ਕੋਈ ਜਹਰੀਲਾ ਪਦਾਰਥ ਨਿਗਲ ਕੇ ਖੁਦਕਸ਼ੀ ਕਰ ਲਈ ।
ਖੁਦਕਸ਼ੀ ਕਰਨ ਤੋਂ ਪਹਿਲਾਂ ਹੈਪੀ ਵੱਲੋਂ ਇੱਕ ਆਡੀਓ ਕਲਿੱਪ ਵੀ ਸ਼ੋਸ਼ਲ ਮੀਡੀਏ ’ਤੇ ਵਾਇਰਲ ਕੀਤਾ ਗਿਆ , ਜਿਸ ਵਿੱਚ ਉਹ ਪੰਜਾਬ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮੁਖਾਤਿਬ ਹੋ ਕੇ ਕਹਿ ਰਿਹਾ ਕਿ ਕਾਂਗਰਸੀ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ । ਇਸ ਆਡੀਓ ਕਲਿੱਪ ਵਿੱਚ ਉਸਨੇ ਪਿੰਡ ਦੇ ਹੀ ਤਿੰਨ ਵਿਅਕਤੀਆਂ ਦੇ ਨਾਮ ਲੈ ਕੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਹੈ। ਹੈਪੀ ਨੇ ਇਸ ਆਡੀਓ ਰਾਹੀਂ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਨੂੰ ਆਪਣਾ ਪੂਰਾ ਦੁੱਖਣਾ ਬਿਆਨ ਕਰਦਿਆਂ ਆਪਣੇ ਭਰਾ ਦੇ ਬੱਚਿਆਂ ’ਤੇ ਆਪਣਾ ਹੱਥ ਰੱਖਣ ਦੀ ਵੀ ਬੇਨਤੀ ਕੀਤੀ । ਜਿਹਨਾਂ ਲਈ ਉਹ ਹਮੇਸ਼ਾ ਦਿਨ ਰਾਤ ਇੱਕ ਕਰਦਾ ਸੀ। ਆਡੀਓ ਵਿੱਚ ਹੈਪੀ ਆਪਣੀ ਜਿੰਦਗੀ ਦੇ ਤੀਹ ਸਾਲ ਕਾਂਗਰਸ ਪਾਰਟੀ ਵਿੱਚ ਗੁਜਾਰਨ ਅਤੇ ਖਾੜਕੂਵਾਦ ਸਮੇਂ ਨਿੱਡਰ ਹੋ ਕੇ ਕੀਤੀ ਸਖਤ ਮਿਹਨਤ ਦਾ ਜਿਕਰ ਵੀ ਕੀਤਾ ਹੈ ਅਤੇ ਖੁਦਕਸ਼ੀ ਕਰਨ ਤੋਂ ਪਹਿਲਾਂ ਇਹ ਵੀ ਆਖ ਰਿਹਾ ਕਿ ਅਜਿਹੇ ਕੰਮ ਜਮੀਰ ਮਾਰਕੇ ਹੁੰਦੇ ਹਨ । ਇਸ ਲਈ ਇਹ ਵੱਡਾ ਕਦਮ ਚੁੱਕਣ ਜਾ ਰਿਹਾ ਹਾਂ। ਖਬਰ ਲਿਖੇ ਜਾਣ ਤੱਕ ਦਾਖਾ ਪੁਲਿਸ ਵਿਭਾਗੀ ਕਾਰਵਾਈ ਕਰਨ ਵਿੱਚ ਲੱਗੀ ਹੋਈ ਸੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਪੂਰੀ ਤਨਦੇਹੀ ਨਾਲ ਕਾਮਯਾਬ ਕਰੋ : ਕਾਮਰੇਡ ਭਿੱਖੀਵਿੰਡ

ਸੀਆਈਏ ਸਟਾਫ ਵੱਲੋਂ ਤਿੰਨ ਕਿੱਲੋ ਅਫ਼ੀਮ ਤੇ ਕਾਰ ਸਮੇਤ ਦੋ ਕਾਬੂ

ਮਿਲੀਭੁਗਤ ਨਾਲ ਚਲਦਾ ਹੈ ਨਾਜਾਇਜ਼ ਮਾਈਨਿੰਗ ਦਾ ਧੰਦਾ

ਅੱਜ ਰੱਖਣਾ ਸੀ ਮੁੱਖ ਮੰਤਰੀ ਨੇ ਨੀਂਹ ਪੱਥਰ

ਸੱਪ ਦੇ ਕੱਟਣ ਨਾਲ ਖੇਤ ਮਜ਼ਦੂਰ ਦੀ ਮੌਤ

ਮੌੜ ਖੁਰਦ ’ਚ ਸੀਵਰੇਜ ਸਿਸਟਮ ਠੱਪ, ਗਲੀਆਂ ਨੇ ਧਾਰਿਆ ਛੱਪੜਾਂ ਦਾ ਰੂਪ

ਐਮਪੀ ਮਨੀਸ਼ ਤਿਵਾੜੀ ਵੱਲੋਂ ਨਵਾਂਸ਼ਹਿਰ ਵਿਖੇ ਬਣ ਰਹੇ ਪਾਸਪੋਰਟ ਸੇਵਾ ਕੇਂਦਰ ਦਾ ਨਿਰੀਖਣ

ਮੋਗਾ ਪੁਲਿਸ ਨੇ ਸਤਲੁਜ ਦਰਿਆ ’ਚੋਂ ਹੋ ਰਹੀ ਨਾਜਾਇਜ਼ ਮਾਈਨਿੰਗ ਵਿਰੁੱਧ ਕੀਤੀ ਵੱਡੀ ਕਾਰਵਾਈ

ਅੰਮ੍ਰਿਤਸਰ ਸਿਟੀਜ਼ਨ ਫੋਰਮ ਵਲੋਂ ਜਲ੍ਹਿਆਂਵਾਲਾ ਬਾਗ਼ ਦੀ ਦਿੱਖ ਵਿਗਾੜਨ ਖ਼ਿਲਾਫ਼ ਰੋਸ ਰੈਲੀ

ਪਿੰਡ ਸੀ ਤੋਲ ਨੌਂ ਅਬਾਦ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ