BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

ਪਤੀ ਤੇ ਪੁੱਤ ਦੀ ਮੌਤ ਦਾ ਦਰਦ ਹੰਢਾਉਣ ਵਾਲੀ ਵਿਧਵਾ ਨੌਕਰੀ ਬਹਾਲ ਕਰਵਾਉਣ ਲਈ ਹੋਈ ਬੇਬੱਸ

July 30, 2021 12:52 PM

ਸੁਰਿੰਦਰ ਗੋਇਲ
ਬਰਨਾਲਾ/29 ਜੁਲਾਈ: ਅੱਤ ਦੀ ਗਰਮੀ, ਹੱਥਾਂ ’ਚ ਦਰਖਾਸਤ, ਅੱਖਾਂ ’ਚ ਤਰਲਾ.. ਤੇ ਉਹ ਪੁਲਿਸ ਅਫਸਰਾਂ ਦੇ ਅੱਗੇ ਹੱਥ ਜੋੜਦੀ ਰਹੀ ਕਿ ਮੈਨੂੰ ਮੰਤਰੀ ਨਾਲ ਗੱਲਬਾਤ ਕਰਵਾ ਦਿਉ, ਪਰ ਕਿਸੇ ਨੇ ਵਿਧਵਾ ਦਾ ਨਾ ਦਰਦ ਸਮਝਿਆਂ ਤੇ ਨਾ ਹੀ ਗੱਲ ਸੁਣੀ। ਇੰਨ੍ਹਾਂ ਤਰਲੇ, ਮਿੰਨਤਾਂ ’ਚ ਹੀ ਮੰਤਰੀ ਦੀ ਮੀਟਿੰਗ ਖਤਮ ਹੋਈ, ਗੱਡੀਆਂ ਹੂਟਰ ਮਾਰਦੀਆਂ ਕੋਲ ਦੀ ਲੰਘ ਗਈਆਂ ਤੇ ਪੁਲਿਸ ਨੇ ਇਕ ਪਾਸੇ ਧੱਕ ਦਿੱਤਾ। ਉਸ ਦੀ ਬੇਬੱਸੀ ਹੰਝੂਆਂ ਦਾ ਸਲਾਬ ਬਣ ਗਈ ਤੇ ਉਹ ਹੱਥ ’ਚ ਦਰਖਾਸਤ ਫੜੀ ਰੋਣ ਦੀ ਆਵਾਜ਼ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਹੂਟਰਾਂ ਦੀ ਆਵਾਜ਼ ’ਚ ਗਾਇਬ ਹੋ ਗਈ।
ਇਹ ਵਰਤਾਰਾ ਦੋ ਦਿਨ ਪਹਿਲਾ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਆਉਣ ਸਮੇਂ ਦਾ ਹੈ। ਅੱਖਾਂ ’ਚ ਹੰਝੂ ਤੇ ਭਰੇ ਮਨ ਨਾਲ ਇਹ ਵਿਧਵਾ ਆਪਣੀ ਵਿਥਿਆ ਦੱਸ ਮਨ ਹੌਲਾ ਕਰ ਚੁੰਨੀ ਦੇ ਲੜ ਨਾਲ ਹੰਝੂ ਪੂੰਝਦੀ ਆਪਣੇ ਘਰ ਵੱਲ ਤੁਰ ਗਈ। ਉਸ ਦੇ ਚਿਹਰੇ ’ਤੇ ਇਕ ਉਮੀਦ ਸੀ ਕਿ ਫਿਰ ਕਦੇ ਕੋਈ ਮੰਤਰੀ ਆਵੇਗਾ ਤਾਂ ਸ਼ਾਇਦ ਉਸ ਦਾ ਦੁੱਖੜਾ ਸੁਣ ਲਵੇਗਾ।
ਇਹ ਕਹਾਣੀ ਬਰਨਾਲਾ ਸ਼ਹਿਰ ਦੇ ਗੱਡਾਖਾਨਾ ਚੌਂਕ ਨੇੜੇ ਥਾਣਾ ਸਿਟੀ ਦੇ ਪਿੱਛੇ ਰਹਿੰਦੀ ਵਿਧਵਾ ਔਰਤ ਕਮਲਜੀਤ ਦੀ ਹੈ, ਜਿਸ ਦੇ ਪਤੀ ਸਾਗਰ ਮੱਲ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਪਤੀ ਦੀ ਮੌਤ ਦੇ ਦੁੱਖ ਤੋਂ ਬਾਅਦ ਉਸ ਦੇ ਪੁੱਤ ਦੀ ਮੌਤ ਵੀ ਹੋ ਗਈ ਤੇ ਹੁਣ ਆਪਣੇ ਘਰ ’ਚ ਇਕੱਲੀ ਰਹਿੰਦੀ ਹੈ। ਕਮਲਜੀਤ ਦੇ ਹੱਥਾਂ ’ਚ ਫੜੀ ਦਰਖਾਸਤ ਦੀ ਇਬਾਰਤ ਹੈ ਕਿ ਉਹ ਸਿਵਲ ਹਸਪਤਾਲ ਬਰਨਾਲਾ ਵਿਖੇ ਬਤੌਰ ਸਫਾਈ ਸੇਵਕ ਕੰਮ ਕਰਦੀ ਸੀ। ਉਸ ਨੇ ਕੋਵਿਡ-19 ਦੇ ਸਮੇਂ ਦੌਰਾਨ ਕੇਅਰ ਸੈਂਟਰ ਸੋਹਲ ਪੱਤੀ ਵਿਖੇ ਵੀ ਡਿਊਟੀ ਕੀਤੀ। ਜਦ ਕੋਰੋਨਾ ਦੀ ਲਹਿਰ ਘੱਟ ਹੋਈ ਤਾਂ ਉਸ ਨੂੰ ਡਿਊਟੀ ਤੋਂ ਕੱਢ ਦਿੱਤਾ ਗਿਆ।
ਪ੍ਰਸ਼ਾਸਕੀ ਸਿਤਮਜਰੀਫ਼ੀ ਇਹ ਵੀ ਹੈ ਕਿ ਉਸ ਨੂੰ ਦੋ ਮਹੀਨਿਆਂ ਦੀ ਤਨਖਾਹ ਵੀ ਨਹੀਂ ਦਿੱਤੀ ਗਈ। ਆਪਣੀ ਨੂੰ ਮੁੜ ਬਹਾਲ ਕਰਨ ਤੇ ਦੋ ਮਹੀਨਿਆਂ ਦੀ ਬਕਾਇਆ ਤਨਖਾਹ ਲੈਣ ਲਈ ਉਹ ਕਈ ਅਧਿਕਾਰੀਆਂ ਦੇ ਦਰਵਾਜ਼ੇ ’ਤੇ ਗਈ, ਇਹੀਂ ਨਹੀਂ ਜਦ ਵੀ ਕੋਈ ਮੰਤਰੀ ਬਰਨਾਲੇ ਆਉਦਾ ਹੈ ਤਾਂ ਉਹ ਆਪਣੀ ਫਰਿਆਦ ਲੈ ਕੇ ਜਾਂਦੀ ਹੈ, ਪਰ ਹਰ ਵਾਰੀ ਉਸ ਦੀ ਫਰਿਆਦ ਗੱਡੀਆਂ ਦੇ ਹੂਟਰਾਂ ਦੀ ਆਵਾਜ਼ ਥੱਲੇ ਦਬ ਜਾਂਦੀ ਹੈ ਤੇ ਉਹ ਅਗਲੀ ਵਾਰ ਕਿਸੇ ਮੰਤਰੀ ਦੇ ਆਉਣ ਦੀ ਉਮੀਦ ਲੈ ਕੇ ਮੁੜ ਜਾਂਦੀ ਹੈ। ਇਸ ਤਰਾਂ ਕਮਲਜੀਤ ਕਈ ਮਹੀਨਿਆਂ ਤੋ ਸਰਕਾਰੀ ਦਫਤਰਾਂ ਤੇ ਸਿਆਸੀ ਲੀਡਰਾਂ ਅੱਗੇ ਤਰਲੇ ਕੱਢਦੀ ਫਿਰ ਰਹੀ ਹੈ, ਪਰ ਅਜੇ ਤੱਕ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ