BREAKING NEWS
ਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀਕਾਂਗਰਸ ਲੋਕਾਂ ਨਾਲ ਕੀਤੇ ਵਾਅਦੇ ਤੁਰੰਤ ਪੂਰੇ ਕਰੇ : ਕਾਮਰੇਡ ਸੇਖੋਂ

ਪੰਜਾਬ

ਭਗੌੜੇ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ ਪਾਰਟੀ ਨਾਲ ਪਰਿਵਾਰ ਵੱਲੋਂ ਹੁੱਲੜਬਾਜ਼ੀ, ਦੋਸ਼ੀ ਫਰਾਰ

July 30, 2021 12:53 PM

ਰਾਜੇਸ਼ ਸ਼ਰਮਾ
ਭਿੱਖੀਵਿੰਡ/29 ਜੁਲਾਈ: ਸਰਹੱਦੀ ਪਿੰਡ ਕਾਲੇ ਵਾਸੀ ਦਿਲਬਾਗ ਸਿੰਘ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ ਪਾਰਟੀ ਨਾਲ ਪਰਿਵਾਰ ਦੇ ਮੈਂਬਰ ਉਲਝ ਪਏ। ਦੋਸ਼ੀ ਪਰਿਵਾਰ ਨੇ ਪਹਿਲਾਂ ਮਹਿਲਾ ਐਸਐਚਓ ਸਬ ਇੰਸਪੈਕਟਰ ਸੋਨਾ ਨਾਲ ਹੁੱਲੜਬਾਜ਼ੀ ਕੀਤੀ। ਫਿਰ ਪੰਜਾਬ ਹੋਮ ਗਾਰਡ ਦੇ ਜਵਾਨ ਬਿਕਰਮਜੀਤ ਸਿੰਘ ਨੂੰ ਧੱਕਾ ਮਾਰ ਕੇ ਦੋਸ਼ੀ ਦਿਲਬਾਗ ਸਿੰਘ ਫਰਾਰ ਹੋ ਗਿਆ। ਬਾਅਦ ਵਿੱਚ ਪੁਲਿਸ ਨੂੰ ਪਤਾ ਲੱਗਾ ਕਿ ਜਿਸ ਮੁਕੱਦਮੇ ‘ਚ ਉਹ ਦਿਲਬਾਗ ਸਿੰਘ ਨੂੰ ਗ੍ਰਿਫ਼ਤਾਰ ਕਰਨ ਪਹੁੰਚੇ ਹਨ। ਉਸ ਮੁਕੱਦਮੇ ‘ਚ ਪੰਜ ਜੁਲਾਈ ਨੂੰ ਅਦਾਲਤ ਵਲੋਂ ਜਮਾਨਤ ਦੇ ਦਿੱਤੀ ਗਈ ਸੀ।
ਥਾਣਾ ਕੱਚਾ ਪੱਕਾ ਦੀ ਮੁੱਖੀ ਸਬ ਇੰਸਪੈਕਟਰ ਮੈਡਮ ਸੋਨਾ ਨੇ ਦੱਸਿਆ ਕਿ ਭਗੌੜੇ ਦੋਸ਼ੀਆਂ ਦੇ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਜਾਣਕਾਰੀ ਪ੍ਰਾਪਤ ਹੋਈ ਕਿ ਪਿੰਡ ਕਾਲੇ ਵਾਸੀ ਦਿਲਬਾਗ ਸਿੰਘ ਦੇ ਖਿਲਾਫ਼ ਸਾਲ 2015 ‘ਚ ਲੁੱਟ-ਖੋਹ ਦਾ ਮੁਕੱਦਮਾ ਦਰਜ ਹੋਇਆ ਸੀ। ਇਸ ਮੁਕੱਦਮੇ ‘ਚ ਦੋਸ਼ੀ ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਪੁਲਿਸ ਨੂੰ ਸੂਚਨਾ ਮਿਲੀ ਕਿ ਦੋਸ਼ੀ ਦਿਲਬਾਗ ਸਿੰਘ ਆਪਣੇ ਘਰ ਵਿੱਚ ਮੌਜੂਦ ਹੈ। ਥਾਣਾ ਮੁੱਖੀ ਸਬ ਇੰਸਪੈਕਟਰ ਮੈਡਮ ਸੋਨਾ ਦੀ ਅਗਵਾਈ ਹੇਠ ਪੁਲਿਸ ਨੇ ਸੋਮਵਾਰ ਦੀ ਸ਼ਾਮ ਨੂੰ ਦਿਲਬਾਗ ਸਿੰਘ ਦੇ ਘਰ ‘ਚ ਛਾਪਾਮਾਰੀ ਕੀਤੀ। ਘਰ ‘ਚ ਮੌਜੂਦ ਦਿਲਬਾਗ ਸਿੰਘ ‘ਤੇ ਪਰਿਵਾਰ ਦੇ ਚਾਰ ਹੋਰ ਮੈਬਰਾਂ ਨੇ ਪੁਲਿਸ ਪਾਰਟੀ ਦੇ ਨਾਲ ਹੁੱਲੜਬਾਜ਼ੀ ਕੀਤੀ। ਜਿਸ ਦੌਰਾਨ ਦਿਲਬਾਗ ਸਿੰਘ ਪੁਲਿਸ ਪਾਰਟੀ ‘ਚ ਸ਼ਾਮਲ ਪੰਜਾਬ ਹੋਮ ਗਾਰਡ ਦੇ ਜਵਾਨ ਬਿਕਰਮਜੀਤ ਸਿੰਘ ਨੂੰ ਧੱਕਾ ਮਾਰਕੇ ਭੱਜ ਨਿਕਲਿਆ। ਇਹ ਸਾਰਾ ਘਟਨਾਕ੍ਰਮ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਇਆ। ਇਸ ਬਾਬਤ ਥਾਣਾ ਭਿੱਖੀਵਿੰਡ ਵਿਖੇ ਦੋਸ਼ੀ ਦਿਲਬਾਗ ਸਿੰਘ ਅਤੇ ਪਰਿਵਾਰ ਦੇ ਚਾਰ ਹੋਰ ਮੈਬਰਾਂ ਦੇ ਵਿਰੁੱਧ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਸਬ ਇੰਸਪੈਕਟਰ ਸੋਨਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਪਤਾ ਲੱਗਿਆ ਹੈ ਕਿ ਪੰਜ ਜੁਲਾਈ ਨੂੰ ਦੋਸ਼ੀ ਦਿਲਬਾਗ ਸਿੰਘ ਨੇ ਅਡੀਸ਼ਨਲ ਸ਼ੈਸ਼ਨ ਜੱਜ ਦੀ ਅਦਾਲਤ ਤੋਂ ਜਮਾਨਤ ਕਰਵਾ ਲਈ ਸੀ। ਪ੍ਰੰਤੂ ਜਮਾਨਤ ਹੋਣ ਦੀ ਪੁਲਿਸ ਰਿਕਾਰਡ ‘ਚ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨਾਲ ਉਲਝਨ ‘ਤੇ ਪੰਜਾਬ ਹੋਮ ਗਾਰਡ ਦੇ ਜਵਾਨ ਬਿਕਰਮਜੀਤ ਸਿੰਘ ਨਾਲ ਧੱਕਾ ਮੁੱਕੀ ਕਰਨ ਬਾਬਤ ਦੋਸ਼ੀ ਦਿਲਬਾਗ ਸਿੰਘ ‘ਤੇ ਹੋਰ ਦੋਸ਼ੀਆਂ ਦੇ ਵਿਰੁੱਧ ਮੁਕੱਦਮਾ ਦਰਜ਼ ਕੀਤਾ ਗਿਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ