BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

ਨਿਯਮਾਂ ਦੀ ਉਲੰਘਣਾ ਕਰਨ ’ਤੇ ਦੋ ਇਕਾਈਆਂ ਨੂੰ ਕੀਤਾ ਬੰਦ, 9 ਯੂਨਿਟਾਂ ਨੂੰ ਜੁਰਮਾਨਾ

July 30, 2021 12:54 PM

ਨਿਰਮਲ ਬਿੱਲਾ
ਲੁਧਿਆਣਾ/29 ਜੁਲਾਈ: ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ, ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ, ਵੱਲੋਂ ਅੱਜ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਕਿ ਪੀ.ਪੀ.ਸੀ.ਬੀ. ਨੂੰ ਕੁੱਝ ਉਦਯੋਗਾਂ ਵੱਲੋਂ ਸਹਿਮਤੀ ਨਾਲ ਸਲਫੁਰਿਕ ਐਸਿਡ ਵਰਤਣ ਦੇ ਬਜਾਏ ਪਿਕਲਿੰਗ ਪ੍ਰੋਸੈਸ ਲਈ ਐਚ.ਸੀ.ਆਈ. ਐਸਿਡ ਦੀ ਵਰਤੋਂ ਬਾਰੇ ਸਿਕਾਇਤ ਮਿਲੀ ਅਤੇ ਬੋਰਡ ਨੇ ਆਪਣੇ ਅਧਿਕਾਰੀਆਂ ਦੁਆਰਾ ਵੱਖ-ਵੱਖ ਐਸਿਡ ਪਿਕਲਿੰਗ ਯੂਨਿਟਾਂ ਦੀ ਜਾਂਚ ਕੀਤੀ. ਬੋਰਡ ਵੱਲੋਂ ਕਾਰਨ ਦੱਸੋ ਨੋਟਿਸ ਅਤੇ ਨਿੱਜੀ ਸੁਣਵਾਈ ਦਾ ਸਮਾਂ ਦਿੱਤਾ ਗਿਆ ਅਤੇ ਉਲੰਘਣਾ ਕਰਨ ਵਾਲੀਆਂ ਇਕਾਈਆਂ ਵਿਰੁੱਧ ਕਾਰਵਾਈ ਵੀ ਕੀਤੀ ਅਤੇ ਦੀ ਉਲੰਘਣਾ ਕਰਨ ਵਾਲੇ 2 ਯੂਨਿਟ ਜਿਸ ਵਿੱਚ ਮੈਸਰਜ ਰਵਿੰਦਰ ਐਲੋਏ ਇੰਡਸਟਰੀਜ, ਗਲੀ ਨੰਬਰ 3, ਜਸਪਾਲ ਬਾਂਗੜ ਰੋਡ, ਇੰਡਸਟ੍ਰੀਅਲ ਏਰੀਆ-ਸੀ, ਲੁਧਿਆਣਾ ਅਤੇ ਮੈਸਰਜ ਸੋਂਡ ਇੰਪੈਕਸ, ਈ-92, ਫੇਜ-4, ਫੋਕਲ ਪੁਆਇੰਟ, ਲੁਧਿਆਣਾ ਨੂੰ ਬੰਦ ਕਰਵਾ ਦਿੱਤਾ ਗਿਆ ਅਤੇ ਉਲੰਘਣਾਂ ਕਰਨ ਵਾਲੇ 8 ਯੂਨਿਟਾਂ ਨੂੰ ਵਾਤਾਵਰਣ ਮੁਆਵਜਾ ਵਜੋਂ 12 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਮੈਸਰਜ ਗਣਪਤੀ ਫਾਸਟਰਜ ਪ੍ਰਾਈਵੇਟ ਲਿਮਟਿਡ ਲਿਮਟਿਡ, ਸਥਾਨ-2, ਇੰਡਸਟ੍ਰੀਅਲ ਏਰੀਆ-ਸੀ, ਲੁਧਿਆਣਾ, ਮੈਸਰਜ ਅਸੋਕਾ ਇੰਡਸਟਰੀਅਲ ਫਾਸਟਰਨਰਜ, ਈ-108, ਫੇਜ-4, ਫੋਕਲ ਪੁਆਇੰਟ, ਲੁਧਿਆਣਾ, ਮੈਸਰਜ ਬਾਂਸਲ ਇੰਡਸਟਰੀਜ, ਸੀ-27, ਫੇਜ -2, ਫੋਕਲ ਪੁਆਇੰਟ, ਲੁਧਿਆਣਾ, ਮੈਸਰਜ ਅਸੋਕਾ ਇੰਡਸਟਰੀਅਲ ਫਾਸਟਰਨਜ, ਈ -116, ਫੇਜ -4, ਫੋਕਲ ਪੁਆਇੰਟ, ਲੁਧਿਆਣਾ, ਮੈਸਰਜ ਅਮਰਜੀਤ ਸਟੀਲ, 1699, ਗਲੀ ਨੰਬਰ 12, ਦਸਮੇਸ ਨਗਰ, ਲੁਧਿਆਣਾ, ਮੈਸਰਜ ਵਿਸਨੂੰ ਵਾਇਰਜ, ਈ-580, ਫੇਜ-7, ਫੋਕਲ ਪੁਆਇੰਟ, ਲੁਧਿਆਣਾ, ਮੈਸਰਜ ਅਸੀਸ ਇੰਟਰਨੈਸਨਲ, ਈ-409, ਫੋਕਲ ਪੁਆਇੰਟ, ਫੇਜ-6, ਲੁਧਿਆਣਾ ਅਤੇ ਮੈਸਰਜ ਅਭੈ ਸਟੀਲਜ ਪ੍ਰਾਈਵੇਟ ਲਿਮਟਿਡ ਐਚ.ਬੀ-19, ਫੇਜ-6, ਫੋਕਲ ਪੁਆਇੰਟ, ਲੁਧਿਆਣਾ (ਹਰੇਕ ਉਲੰਘਣਾ ਕਰਨ ਵਾਲੀ ਇਕਾਈ ਨੂੰ 1.5 ਲੱਖ ਰੁਪਏ) ਸਾਮਲ ਹਨ। ਉਪਰੋਕਤ ਇਕਾਈਆਂ ਵਿਚ ਕਈ ਬੇਨਿਯਮੀਆਂ ਪਾਈਆਂ ਗਈਆਂ। ਇਨ੍ਹਾਂ ਉਦਯੋਗਾਂ ਦੁਆਰਾ ਵਰਤੇ ਜਾ ਰਹੇ ਐਸਿਡ ਦੇ ਨਮੂਨੇ ਵੀ ਲਏ ਗਏ ਹਨ ਉਨ੍ਹਾਂ ਅੱਗੇ ਦੱਸਿਆ ਕਿ ਮੈਸਰਜ ਵੱਲਭ ਸਟੀਲਜ ਲਿਮਟਿਡ, ਪਿੰਡ-ਨੰਦਪੁਰ, ਜੀ.ਟੀ. ਰੋਡ, ਲੁਧਿਆਣਾ ਦੇ ਨਾਮ ਹੇਠ ਚੱਲ ਰਹੀ ਇੱਕ ਦਰਮਿਆਨੇ ਪੈਮਾਨੇ ਦੀ ਇਕਾਈ, ਬੋਰਡ ਦੀ ਮਨਜੂਰੀ ਤੋਂ ਬਿਨਾਂ ਇਕਾਈ ਦਾ ਸੰਚਾਲਨ ਕਰ ਰਹੀ ਸੀ। ਇਸ ਤੋਂ ਇਲਾਵਾ, ਇਕਾਈ ਨੇ ਬਿਨਾਂ ਕਾਰਨ ਦੱਸੇ ਸਬਸਿਡੀ ਦੀ ਖਪਤ ਐਸਿਡ ਦੀ ਮਾਤਰਾ 1,20,000 ਲਿਟਰ ਪ੍ਰਤੀ ਮਹੀਨਾ 29,000 ਲਿਟਰ ਪ੍ਰਤੀ ਮਹੀਨਾ ਘਟਾ ਦਿੱਤੀ ਹੈ. ਇਸ ਲਈ ਯੂਨਿਟ ਨੂੰ ਬੋਰਡ ਵੱਲੋਂ ਵਾਤਾਵਰਣ ਮੁਆਵਜਾ ਵਜੋਂ ਰੁਪਏ 1.5 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਮਾਮੂਲੀ ਉਲੰਘਣਾ ਦੇ ਮਾਮਲੇ ਵਿੱਚ ਬੋਰਡ ਅਧਿਕਾਰੀਆਂ ਨੂੰ ਯੂਨਿਟਾਂ ਦਾ ਦੁਬਾਰਾ ਦੌਰਾ ਕਰਨ ਲਈ ਕਿਹਾ ਗਿਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ