BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

ਸਾਬਕਾ ਮੰਤਰੀ ਨੇ ਸੁਣਿਆ ਪੁਲਿਸ ਅੱਤਿਆਚਾਰਾਂ ਦੀ ਸ਼ਿਕਾਰ ਧੀ ਦਾ ਦਰਦ

July 30, 2021 12:56 PM

- 12 ਸਾਲਾਂ ਤੋਂ ਮੰਜੇ ’ਤੇ ਤੜਫ ਰਹੀ ਕੁਲਵੰਤ ਕੌਰ
- ਥਾਣਮੁਖੀ ਨੇ ਥਾਣੇ ’ਚ ਲਗਾਇਆ ਸੀ ਕਰੰਟ

ਚਰਨਜੀਤ ਸਿੰਘ ਚੰਨ
ਜਗਰਾਉਂ/29 ਜੁਲਾਈ: ਦਲਿਤ ਪਰਿਵਾਰ ਨਾਲ ਸਬੰਧਤ ਸਥਾਨਕ ਸਿਟੀ ਥਾਣੇ ਦੇ ਮੁਖੀ ਦੇ ਕਰੰਟ ਲਗਾਉਣ ਨਾਲ 12 ਸਾਲਾਂ ਤੋਂ ਮੰਜੇ ‘ਤੇ ਨਕਾਰਾ ਪਈ ਕੁਲਵੰਤ ਕੌਰ ਰਸੂਲਪੁਰ ਦਾ ਦਰਦ ਸੁਣਨ ਲਈ ਪੰਜਾਬ ਦੇ ਸਾਬਕਾ ਮੰਤਰੀ ਤੇ ਹਲਕਾ ਇੰਚਾਰਜ ਮਲਕੀਤ ਸਿੰਘ ਦਾਖਾ ਪੀੜਤਾ ਦੇ ਘਰ ਪਹੁੰਚੇ ।
ਪ੍ਰੈਸ ਨੂੰ ਭੇਜੇ ਇਕ ਨੋਟ ਰਾਹੀਂ ਸਾਬਕਾ ਮੰਤਰੀ ਦੇ ਨਾਲ ਆਏ ਸਪੋਰਟਸ ਵਿੰਗ ਦੇ ਬਲਾਕ ਪ੍ਰਧਾਨ ਯੋਧਾ ਭਲਵਾਨ ਨੇ ਦੱਸਿਆ ਕਿ ਥਾਣਾਮੁਖੀ ਦੇ ਅੱਤਿਆਚਾਰਾਂ ਦੀ ਸ਼ਿਕਾਰ ਹੋਈ ਗਰੀਬ ਧੀ ਦੀ ਹਾਲ਼ਤ ਦੇਖ ਕੇ ਸਾਬਕਾ ਮੰਤਰੀ ਬੇਹੱਦ ਦੁਖੀ ਹੋਏ ਅਤੇ ਤੁਰੰਤ ਪੁਲਿਸ ਅਧਿਕਾਰੀ ਤੋਂ ਦੋਸ਼ੀਆਂ ਖਿਲ਼ਾਫ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਬਾਰੇ ਜਾਣਕਾਰੀ ਹਾਸਲ਼ ਕਰਦਿਆਂ ਜਲ਼ਦ ਇਨਸਾਫ ਦੇਣ ਦੇ ਨਿਰਦੇਸ਼ ਦਿੱਤੇ ।
ਉਨ੍ਹਾਂ ਦੱਸਿਆ ਕਿ ਮੰਜੇ ‘ਤੇ ਨਕਾਰਾ ਪਈ ਧੀ ਨੇ ਰੋ-ਰੋ ਕੇ ਆਪਣਾ ਦੁਖੜਾ ਸੁਣਾਇਆ ਅਤੇ ਸਾਬਕਾ ਮੰਤਰੀ ਨੇ ਪਰਿਵਾਰ ਨੂੰ ਜਲ਼ਦੀ ਇਨਸਾਫ ਦਿਵਾਉਣ ਦਾ ਭਰੋਸਾ ਦਿੰਦਿਆਂ ਮਾਮਲਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ‘ਚ ਦੀ ਗੱਲ਼ ਵੀ ਆਖੀ । ਕਾਬਲ਼ੇਗੌਰ ਹੈ ਕਿ ਮੁੱਖ ਮੰਤਰੀ ਨੂੰ 50 ਰੁਪਏ ਦੇ ਅਸਟਾਂਮ ਪੇਪਰ ‘ਤੇ ਪੱਤਰ ਲ਼ਿਖ ਕੇ ਮੌਤ ਮੰਗਣ ਤੋਂ ਬਾਦ ਲੰਘੀ 23 ਜੂਨ ਨੂੰ ਪੰਜਾਬ ਰਾਜ ਮਹਿਲਾ ਕਮਿਸਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੀ ਪੀੜਤਾ ਦੇ ਘਰ ਪਹੁੰਚੇ ਸਨ ਅਤੇ ਸਪੈਸਲ ਇੰਵੈਸਟੀਗੇਸ਼ਨ ਟੀਮ ਬਣਾ ਕੇ 15 ਦਿਨਾਂ ‘ਚ ਇਨਸਾਫ ਦੇਣ ਗੱਲ਼ ਆਖੀ ਸੀ ਪਰ ਇੱਕ ਮਹੀਨੇ ਤੋਂ ਵਧੇਰੇ ਸਮਾਂ ਲੰਘ ਜਾਣ ਤੇ ਵੀ ਕੋਈ ਕਾਰਵਾਈ ਨਹੀਂ ਹੋਈ । ਇਸ ਸਮੇਂ ਸਾਬਕਾ ਮੰਤਰੀ ਨਾਲ ਯੂਥ ਆਗੂ ਸਾਜਨ ਮਲਹੋਤਰਾ , ਮਨੀ ਗਰਗ ਤੇ ਯੋਧਾ ਵੀ ਹਾਜਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ