BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

‘ਆਪ’ ਦੇ ਦਫ਼ਤਰ ਦਾ ਕੀਤਾ ਉਦਘਾਟਨ

July 30, 2021 01:08 PM

ਸੁਭਾਸ਼ ਪਾਠਕ, ਸੁਭਾਸ਼ ਚੰਦਰ
ਸਮਾਣਾ/29 ਜੁਲਾਈ: ਹਲਕਾ ਸਮਾਣਾ ਦੇ ਖੇਤਰ ਵਿੱਚ ਪੈਂਦੇ ਕਸਬਾ ਨਵਾਂਗਾਂਓ ਬਲਾਕ ਨੰਬਰ ਇੱਕ ਵਿਖੇ ਆਮ ਆਦਮੀ ਪਾਰਟੀ ਦੇ ਦਫਤਰ ਦਾ ਉਦਘਾਟਨ ਹਲਕਾ ਸਮਾਣਾ ਦੇ ਇੰਚਾਰਜ ਚੇਤਨ ਸਿੰਘ ਜੋੜਾਮਾਜਰਾ ਨੇ ਕੀਤਾ। ਇਸ ਮੋਕੇ ਨਵਾਗਾਂਓ ਦੇ ਆਸੇ ਪਾਸੇ ਇਲਾਕੇ ਅਤੇ ਪਿੰਡਾ ਦਾ ਕਾਫੀ ਇੱਕਠ ਦੇਖਣ ਨੂੰ ਮਿਲਿਆ।
ਚੇਤਨ ਸਿੰਘ ਜੋੜਾਮਾਜਰਾ ਨੇ ਲੋਕਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਹੁਣ ਤੱਕ ਅਕਾਲੀ/ਕਾਂਗਰਸੀ ਜਿਹੜੀਆਂ ਕੀ ਰਿਵਾਇਤੀ ਪਾਰਟੀਆਂ ਲਗਾਤਾਰ 70 ਸਾਲਾਂ ਤੋਂ ਲੁੱਟ ਰਹੀਆਂ ਹਨ। ਇਹ ਗਲੀਆ ਨਾਲੀਆ ਬਣਾਉਣ ਤੱਕ ਸੀਮਤ ਹੋ ਕੇ ਰਹਿ ਗਈਆਂ ਹਨ ਅਤੇ ਮਨੁੱਖਤਾ ਦੇ ਵਿਕਾਸ ਦੇ ਹੋਰਨਾ ਮੁੱਦਿਆਂ ਤੋਂ ਕੋਹਾਂ ਦੂਰ ਹਨ। ਗਰੀਬੀ, ਅਨਪੜਤਾ, ਬੇਰੁਜਗਾਰੀ, ਮਹਿੰਗਾਈ ਅਤੇ ਭਿ੍ਰਸ਼ਟਾਚਾਰ ਅਜਿਹੀਆਂ ਸਮਾਜ ਦਾ ਵਿਕਾਸ ਰੋਕੂ ਅਤੇ ਲੋਕ ਮਾਰੂ ਭਿਆਨਕ ਬਿਮਾਰੀਆਂ ਨੂੰ ਕਾਬੂ ਤੱਕ ਨਹੀ ਕਰ ਸਕੀਆਂ। ਹੋਰਨਾ ਦੀ ਤਾਂ ਗੱਲ ਬਾਅਦ ਦੀ ਹੈ। ਦੇਸ਼ ਦੇ, ਪੰਜਾਬ ਦੇ, ਸਮਾਜ ਦੀ ਤਰੱਕੀ ਦੇ ਲਈ ਤੀਜੇ ਬਦਲ ਦੀ ਆਪਾਂ ਨੂੰ ਲੋੜ ਹੈ। ਉਹ ਹੈ ਆਮ ਆਦਮੀ ਪਾਰਟੀ, ਜਿਸਨੇ ਦਿੱਲੀ ਵਿੱਚ ਤੀਜੀ ਵਾਰ ਸਰਕਾਰ ਬਣਾ ਕੇ ਉਥੇ ਦੇ ਲੋਕਾਂ ਨੂੰ ਅਣਗਿਣਤ ਸਹੂਲਤਾਂ ਦਿੱਤੀਆਂ ਹਨ।
ਮਿਸ਼ਨ 2022 ਦੇ ਤਹਿਤ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਵਿਕਾਸ ਦਾ ਵਿਸ਼ਾਲ ਪੁਲੰਦਾ ਲੈ ਕੇ ਖੜੀ ਹੈ, ਲੋੜ ਹੈ ਆਪਾਂ ਨੂੰ ਅਪਣਾਉਣ ਦੀ, 2022 ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣਾਉਣ ਦੀ।
ਇਸ ਮੋਕੇ ਹਲਕਾ ਇੰਚਾਰਜ ਸਮਾਣਾ ਚੇਤਨ ਸਿੰਘ ਜੋੜਾਮਾਜਰਾ, ਬਲਾਕ ਪ੍ਰਧਾਨ ਬਲਕਾਰ ਗੱਜੁਮਾਜਰਾ, ਸਰਕਲ ਪ੍ਰਧਾਨ ਜਸਪਾਲ ਸਿੰਘ ਬੀਬੀਪੁਰ, ਸਰਕਲ ਪ੍ਰਧਾਨ ਰਵਿੰਦਰ ਸਿੰਘ ਸੋਨੂੰ ਧਰਮਹੇੜੀ, ਜਸਪਾਲ ਘਿਓਰਾ, ਕਾਰਜ ਬਦਨਪੁਰ, ਸੇਵਾ ਸਿੰਘ ਸੱਸਾ ਗੁਜਰਾਂ, ਅਮਰੀਕ ਸਿੰਘ ਗਿੱਲ ਰਾਮਨਗਰ, ਦਰਬਾਰਾ ਸਿੰਘ, ਹਾਕਮ ਸਿੰਘ ਰਾਮਨਰ, ਰਣਜੀਤ ਸਿੰਘ, ਜੰਗ ਸਿੰਘ, ਬਲਜੀਤ ਸਿੰਘ, ਬੀਬੀਪੁਰ, ਮੋਹਨ ਲਾਲ, ਗੁਰਜੰਟ ਸਿੰਘ, ਰਵੀ, ਸਤਨਾਮ ਸਿੰਘ, ਕਰਮਜੀਤ ਸਿੰਘ, ਮੱਖਣ ਸਿੰਘ, ਕੁਲਦੀਪ ਸਿੰਘ ਵਿਰਕ, ਹਰਦੀਪ ਚੀਮਾ ਆਦਿ ਵਰਕਰ/ਵਲੰਟੀਆ ਆਦਿ ਹਾਜਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ