BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

ਬਰਸਾਤੀ ਪਾਣੀ ਕਾਰਨ ਕਈ ਘਰਾਂ ’ਚ ਨੁਕਸਾਨ, ਪੁਲਿਸ ਸਟੇਸ਼ਨ ਤੇ ਪਸ਼ੂ ਹਸਪਤਾਲ ਹੋਏ ਜਲ-ਥਲ

July 30, 2021 01:09 PM

ਅਵਤਾਰ ਸਿੰਘ
ਬਨੂੜ/29 ਜੁਲਾਈ: ਬੀਤੇ ਰਾਤ ਪਈ ਭਾਰੀ ਬਾਰਸ਼ ਜਿਥੇ ਫਸਲਾ ਲਈ ਵਰਦਾਨ ਸਾਬਤ ਹੋਇਆ ਹੈ, ਉਥੋਂ ਸ਼ਹਿਰ ਵਿੱਚ ਬਰਸਾਤ ਦੇ ਪਾਣੀ ਨੇ ਕਈ ਥਾਵਾਂ ਉੱਤੇ ਕਹਿਰ ਮਚਾ ਦਿੱਤਾ। ਸ਼ਹਿਰ ਦੀਆਂ ਸੜਕਾਂ ਝੀਲ ਬਣ ਗਈਆਂ, ਮੁੱਖ ਬਜ਼ਾਰ, ਕੌਂਸਲ ਮਾਰਕੀਟ ਦੀਆਂ ਦੁਕਾਨਾਂ, ਪੁਲਿਸ ਸਟੇਸ਼ਨ ਤੇ ਪਸ਼ੂ ਹਸਪਤਾਲ ਵਿੱਚ ਪਾਣੀ ਭਰ ਗਿਆ ਤੇ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋਇਆ। ਇਸੇ ਤਰਾਂ ਵਾਰਡ ਨੰਬਰ 5, 9, 12 ਦੇ ਵਸਨੀਕਾਂ ਦੇ ਕਈ ਘਰਾਂ ਵਿਚ ਮੀਂਹ ਦਾ ਪਾਣੀ ਭਰ ਗਿਆ ਤੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ। ਕਈ ਘਰਾਂ ਵਿੱਚ 2 ਤੋਂ 3 ਫੁੱਟ ਤਕ ਪਾਣੀ ਭਰ ਗਿਆ। ਜਿਸ ਨਾਲ ਘਰੇਲੂ ਸਮਾਨ ਨੁਕਸਨਿਆ ਗਿਆ।
ਪੁਲਿਸ ਸਟੇਸ਼ਨ ਦੇ ਆਲੇ ਦੁਆਲੇ ਬਣੀ ਨਵੀ ਬਿਲਡਿੰਗਾਂ ਦੀ ਉਸਾਈ ਵੇਲੇ ਪਾਏ ਭਰਤ ਕਾਰਨ ਥਾਣਾ ਡੂੰਘਾ ਹੋ ਗਿਆ। ਜਿਸ ਕਾਰਨ ਪਾਣੀ ਦੇ ਨਿਕਾਸ ਰੁਕ ਗਏ ਤੇ ਥਾਣੇ ਦੇ ਅੰਦਰ ਤੇ ਬਾਹਰ ਪਾਣੀ ਨਾਲ ਨੱਕੋ-ਨੱਕ ਭਰ ਗਏ। ਥਾਣਾ ਮੁੱਖੀ ਨੇ ਦੱਸਿਆ ਕਿ ਮਾਲ ਖਾਨੇ ਵਿਚ ਪਿਆ ਸਮਾਨ, ਪੁਰਾਣਾ ਰਕਾਡ ਅਤੇ ਅਸਲੇ ਵੀ ਪਾਣੀ ਨਾਲ ਭਿੱਜ ਗਿਆ। ਉਨਾਂ ਇਹ ਮਾਮਲਾ ਉੱਚ ਅਧਿਕਾਰੀਆ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ।
ਇਸੇ ਤਰਾਂ ਪਸ਼ੂ ਹਸਪਤਾਲ ਦੀ ਵੀ ਨਿਕਾਸੀ ਨਾ ਬੰਦ ਪਈ ਹੈ। ਜਿਥੇ ਹਸਪਤਾਲ ਪਾਣੀ ਨਾਲ ਡੁੱਬਿਆ ਹੋਇਆ ਹੈ। ਡਾਕਟਰ ਮਨੀਸ਼ ਕੁਮਾਰ ਦਾ ਕਹਿਣਾ ਹੈ, ਕਿ ਥੋੜੀ ਜਿਹੀ ਬਰਸਾਤ ਨਾਲ ਹਸਪਤਾਲ ਝੀਲ ਦਾ ਰੂਪ ਧਾਰਨ ਕਰ ਲੈਂਦਾ ਹੈ। ਉਨਾਂ ਕਿਹਾ ਕਿ ਕੌਂਸਲ ਅਧਿਕਾਰੀਆਂ ਅਤੇ ਕੌਂਸਲਰ ਨੂੰ ਇਸ ਸਮੱਸਿਆ ਸਬੰਧੀ ਜਾਣੂ ਕਰਵਾਇਆ ਗਿਆ, ਪਰ ਕੋਈ ਕਾਰਵਾਈ ਨਹੀ ਹੁੰਦੀ।
ਕੌਂਸਲ ਦੇ ਪ੍ਰਧਾਨ ਜਗਤਾਰ ਸਿੰਘ ਨੇ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਕੀਤੇ ਨਜ਼ਾਇਜ ਕਬਜਿਆਂ ਕਾਰਨ ਅਜਿਹੀ ਮੁਸ਼ਕਿਲ ਆਈ ਹੈ। ਉਨਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਪਾਣੀ ਚੁੱਕਣ ਲਈ ਸੀਵਰੇਜ ਲਾਇਨ ਵਿਚ ਥੈਲੇ ਫਸਾਏ ਗਏ ਹਨ, ਭਾਂਵੇ ਉਨਾਂ ਵੱਡੀ ਮਾਤਰਾਂ ਵਿੱਚ ਕਢਵਾ ਦਿੱਤੇ ਹਨ, ਪਰ ਉਹ ਵੀ ਪਾਣੀ ਵਿੱਚ ਅੜਿੱਕਾ ਬਣੇ। ਉਨਾਂ ਕਿਹਾ ਕਿ ਸਬੰਧਿਤ ਕਿਸਾਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ