BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

ਦੋ ਦੋਸਤ ਸੇਮ ਨਹਿਰ ’ਚ ਡਿੱਗੇ, ਇਕ ਦੀ ਮੌਤ, ਇਕ ਤੈਰ ਕੇ ਬਾਹਰ ਆਇਆ

July 30, 2021 01:20 PM

ਅਸਵਨੀ
ਗੁਰਦਾਸਪੁਰ, 29 ਜੁਲਾਈ : ਬੀਤੇ ਦਿਨ ਹੋਈ ਬਰਸਾਤ ਕਾਰਨ ਸੇਮ ਨਹਿਰ ਵਿੱਚ ਪਾਣੀ ਉਵਰ ਫਲੋ ਹੋਣ ਕਾਰਨ ਉਸਾਰੀ ਅਧੀਨ ਪੁੱਲੀ ਦੇ ਉੱਪਰੋਂ ਲੰਘਣ ਕਾਰਨ ਉੱਥੋਂ ਲੰਘ ਰਹੇ ਦੋ ਨੌਜਵਾਨਾਂ ਦੇ ਪੈਰ ਤਿੱਲਕ ਜਾਣ ਕਾਰਨ ਉਹ ਨਹਿਰ ਵਿੱਚ ਡਿੱਗ ਪਏ ਜਿਸ ਕਾਰਨ ਇਕ ਨੌਜਵਾਨ ਦੀ ਨਹਿਰ ਵਿੱਚ ਡੁੱਬ ਜਾਣ ਕਾਰਨ ਮੋਤ ਹੋ ਗਈ ਤੇ ਦੁਜਾ ਤੈਰ ਕੇ ਬਾਹਰ ਆ ਗਿਆ । ਮ੍ਰਿਤਕ ਨੌਜਵਾਨ ਜਿਸ ਦੀ ਪਛਾਨ ਗੁਰਪ੍ਰੀਤ ਸਿੰਘ 29 ਸਾਲ ਪੁੱਤਰ ਦਰਸਨ ਸਿੰਘ ਵਾਸੀ ਪਿੰਡ ਚੰਦਰਭਾਨ ਵਜੋਂ ਹੋਈ ਦੀ ਲਾਸ ਨੂੰ ਅੱਜ ਸਵੇਰੇ ਗੋਤੇਖੋਰਾਂ ਨੇ ਪੁੱਲ ਦੇ ਹੇਠਾਂ ਫੱਸੀ ਸੀ ਨੂੰ ਹੋਈ ਬਾਹਰ ਕੱਢੀਆਂ ਤੇ ਪੋਸਟ-ਮਾਰਟਮ ਕਰਾਉਣ ਲਈ ਸਥਾਨਕ ਸਿਵਲ ਹਸਪਤਾਲ ਵਿੱਖੇ ਭੇਜ ਦਿੱਤੀ ਗਈ ।
ਜਿੱਥੋਂ ਪੋਸਟ-ਮਾਰਟਮ ਕਰਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ । ਜਾਣਕਾਰੀ ਦਿੰਦੇ ਹੋਏ ਮਿ੍ਰਤਕ ਦੇ ਤਾਇਆ ਬਲਵਿੰਦਰ ਸਿੰਘ ਵਾਸੀ ਚੰਦਰਭਾਨ ਨੇ ਦਸਿਆਂ ਕਿ ਬੀਤੇ ਦਿਨ ਲਗਾਤਾਰ ਤੇਜ ਬਰਸਾਤ ਹੋਣ ਕਾਰਨ ਉਹਨਾਂ ਦੇ ਪਿੰਡ ਨੇੜੇ ਤੋ ਲੰਘਦੀ ਸੇਮ ਨਹਿਰ ਵਿੱਚ ਪਾਣੀ ਪੁਰੀ ਤਰਾ ਦੇ ਨਾਲ ਭਰ ਗਿਆ ਇਸ ਕਾਰਨ ਪਾਣੀ ਉਸਾਰੀ ਅਧੀਨ ਪੁਲੀ ਦੇ ਉੱਪਰ ਤੋ ਲੰਘਣਾ ਸੁਰੂ ਹੋ ਗਿਆ ਜਿਸ ਕਾਰਨ ਲੋਕ ਪਾਣੀ ਦੇ ਵਿੱਚੋਂ ਲੰਘ ਕੇ ਆ ਜਾ ਰਹੇ ਸਨ ਕਰੀਬ ਸਾਢੇ ਚਾਰ ਵਜੇ ਗੁਰਪ੍ਰੀਤ ਪਿੰਡ ਦੇ ਹੀ ਰਹਿਣ ਵਾਲੇ ਆਪਣੇ ਦੋਸਤ ਦੇ ਨਾਲ ਮੋਟਰ-ਸਾਈਕਲ ਤੇ ਬੈਠ ਕੇ ਪਿੰਡ ਵੱਲ ਆਉਂਦੇ ਹੋਏ ਮੋਟਰ-ਸਾਈਕਲ ਸਾਈਡ ਤੇ ਲਾ ਕੇ ਪਹਿਲਾ ਪਾਣੀ ਚੈੱਕ ਕਰਨ ਲਈ ਪੈਦਲ ਪੁਲ ਤੇ ਆਏ ਇਸ ਦੋਰਾਨ ਪੈਰ ਤਿੱਲਕ ਜਾਣ ਕਾਰਨ ਦੋਵੇਂ ਨਹਿਰ ਵਿੱਚ ਡਿੱਗ ਪਏ ਗੁਰਪ੍ਰੀਤ ਨੂੰ ਤਰਨਾ ਨਹੀਂ ਆਉਂਦਾਂ ਸੀ ਜਿਸ ਕਾਰਨ ਉਹ ਪਾਣੀ ਵਿੱਚ ਡੁੱਬ ਗਿਆ ਜਿਸ ਕਾਰਨ ਉਸ ਦੀ ਮੋਤ ਹੋ ਗਈ ਜਦੋਕਿ ਉਸ ਦਾ ਦੋਸਤ ਬੱਚ ਗਿਆ । ਰਾਤ ਨੋ ਵਜੇ ਤੱਕ ਪੁਲਿਸ ਦੀ ਮਦਦ ਦੇ ਨਾਲ ਗੁਰਪ੍ਰੀਤ ਦੀ ਭਾਲ ਕਰਦੇ ਰਹੇ ਅਗਲੇ ਦਿਨ ਸਵੇਰ ਸੱਤ ਵਜੇ ਗੋਤੇਖੋਰਾਂ ਨੇ ਗੁਰਪ੍ਰੀਤ ਦੀ ਲਾਸ ਪੁੱਲ ਹੇਠਾਂ ਫੱਸੀ ਹੋਈ ਬਾਹਰ ਕੱਢੀ ਇਸ ਸੰਬੰਧ ਵਿੱਚ ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਗਈ ਹੈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ