BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਪੰਜਾਬ

ਵਿਦੇਸ਼ ਗਏ ਪਤੀ ਖ਼ਿਲਾਫ਼ ਭਦੌੜ ਪੁਲਿਸ ਨੂੰ ਦਿੱਤੀ ਦਰਖਾਸਤ

July 30, 2021 01:23 PM

ਸੁਰਿੰਦਰ ਗੋਇਲ
ਬਰਨਾਲਾ, 29 ਜੁਲਾਈ : ਬਰਨਾਲਾ ਜ਼ਿਲੇ ਦੇ ਕਸਬਾ ਭਦੌੜ ਦੀ ਸਰਬਜੀਤ ਕੌਰ ਪੁੱਤਰੀ ਮਹਿੰਦਰ ਸਿੰਘ ਵਾਸੀ ਭਦੌੜ ਨੇ ਆਪਣੇ ਵਿਦੇਸ਼ੀ ਲਾੜੇ ਦੇ ਖਿਲਾਫ ਥਾਣਾ ਭਦੌੜ ਵਿਖੇ ਦਰਖਾਸਤ ਦੇ ਕੇ ਇਨਸਾਫ ਦੀ ਗੁਹਾਰ ਲਗਾਈ ਹੈ। ਪੀੜਤਾ ਸਰਬਜੀਤ ਕੌਰ ਨੇ ਕਿਹਾ ਕਿ ਉਸ ਦਾ ਵਿਆਹ 6 ਦਸੰਬਰ 2008 ਨੂੰ ਸੰਦੀਪ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਆਈਲੈਟਸ ਕੀਤੀ ਹੋਣ ਕਾਰਨ ਮਈ 2010 ’ਚ ਅਸੀਂ ਦੋਵੇਂ ਪਤੀ-ਪਤਨੀ ਇੰਗਲੈਂਡ ਚਲੇ ਗਏ ਅਤੇ ਉੱਥੇ 4 ਸਾਲ ਰਹਿਣ ਦੇ ਵਿਚਕਾਰ ਹੀ ਸਾਡੇ ਘਰ ਇਕ ਪੁੱਤਰ ਨੇ ਜਨਮ ਲਿਆ। 2014 ’ਚ ਉਹ ਆਪਣੇ ਪੁੱਤ ਨਾਲ ਲੋਹੜੀ ਦਾ ਤਿਉਹਾਰ ਮਨਾਉਣ ਦੇ ਲਈ ਆਪਣੇ ਪਿੰਡ ਵਾਪਸ ਆ ਗਈ ਤੇ ਉਸ ਦਾ ਪਤੀ ਸੰਦੀਪ ਸਿੰਘ 9 ਮਹੀਨੇ ਬਾਅਦ ਇੰਗਲੈਂਡ ਤੋਂ ਵਾਪਸ ਆ ਗਿਆ। ਪੀੜਤਾ ਅਨੁਸਾਰ ਸਹੁਰਾ ਪਰਿਵਾਰ ਨਾਲ ਇਕ ਸਾਲ ਦੋਵੇਂ ਇਕੱਠੇ ਰਹੇ ਅਤੇ ਉਸ ਦੇ ਪਤੀ ਸੰਦੀਪ ਸਿੰਘ ਨੇ 2016 ’ਚ ਸਾਇਪਰਸ ਵਿਖੇ ਜਾਣ ਦੇ ਲਈ ਉਸ ਦੇ ਪੇਕੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਸ ਦੇ ਪੇਕੇ ਪਰਿਵਾਰ ਨੇ 6 ਲੱਖ ਰੁਪਏ ਦੇ ਕੇ ਸਾਇਪਰਸ ਭੇਜ ਦਿੱਤਾ। ਪੀੜਤਾ ਨੇ ਕਿਹਾ ਕਿ ਉਸ ਦਾ ਪਤੀ ਸਾਇਪਰਸ ਪਹੁੰਚਣ ਉਪਰੰਤ ਉਸ ਨੂੰ ਲਿਜਾਣ ਲਈ ਲਾਰੇ ਲਾਉਂਦਾ ਰਿਹਾ। ਸੰਦੀਪ ਸਿੰਘ ਨੇ ਪੀੜਤਾ ਨੂੰ ਇਕ ਪੁਰਾਣਾ ਮੋਬਾਇਲ ਭੇਜਣ ’ਤੇ ਪੀੜਤਾ ਨੇ ਜਿਸ ਦਾ ਪਾਸਵਾਰਡ ਲੱਗਾ ਹੋਣ ’ਤੇ ਦੁਕਾਨਦਾਰ ਨੂੰ ਦਿੱਤਾ ਤੇ ਦੁਕਾਨਦਾਰ ਦੀ ਸੰਦੀਪ ਸਿੰਘ ਨਾਲ ਗੱਲ ਕਰਵਾ ਕੇ ਪਾਸਵਰਡ ਮੰਗਿਆ ਤਾਂ ਸੰਦੀਪ ਨੇ ਦੁਕਾਨਦਾਰ ਨੂੰ ਮੋਬਾਇਲ ਦਾ ਡਾਟਾ ਡਿਲੀਟ ਕਰਕੇ ਦੇਣ ਲਈ ਕਿਹਾ। ਪੀੜਤਾ ਨੇ ਕਿਹਾ ਕਿ ਜਦ ਮੋਬਾਇਲ ਚਾਲੂ ਹੋਣ ’ਤੇ ਡਾਟਾ ਦੇਖਿਆ ਤਾਂ ਸਾਡੇ ਹੋਸ਼ ਉੱਡ ਗਏ ਕਿਉਂਕਿ ਉਸ ਦੇ ਪਤੀ ਦੀਆਂ ਕਿਸੇ ਹੋਰ ਕੁੜੀ ਨਾਲ ਤਸਵੀਰਾਂ ਸਨ। ਪੀੜਤਾ ਨੇ ਸੰਦੀਪ ਨਾਲ ਗੱਲ ਕੀਤੀ ਤਾਂ ਉਸ ਨੇ ਸਾਇਪਰਸ ਵਿਖੇ ਸੈਂਟਲ ਹੋਣ ਦੇ ਲਈ ਦੂਜਾ ਵਿਆਹ ਕਰਵਾਉਣ ਬਾਰੇ ਦੱਸਦਿਆਂ ਕਿਹਾ ਕਿ ਤੂੰ ਵੀ ਦੂਸਰਾ ਵਿਆਹ ਕਰਵਾ ਲੈ, ਮੈਂ ਤੈਨੂੰ ਕੁੱਝ ਖਰਚਾ ਭੇਜ ਦੇਵਾਂਗਾ।
ਪੀੜਤਾ ਦੇ ਪਰਿਵਾਰ ਨੇ ਇਸ ਬਾਰੇ ਸਹੁਰੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਆਪਣੀ ਧੀ ਬਣਾ ਕੇ ਆਪਣੇ ਘਰ ’ਚ ਰੱਖਾਂਗੇ ਤੇ ਸੰਦੀਪ ਨੂੰ ਜਾਇਦਾਦ ਤੋਂ ਬੇਦਖਲ ਕਰਕੇ ਪੋਤੇ ਦੇ ਨਾਂਅ ਜਾਇਦਾਦ ਦਾ ਤੀਜਾ ਹਿੱਸਾ ਲਵਾ ਦਿੰਦੇ ਹਾਂ। ਪਰ ਇਕ ਮਹੀਨਾ ਆਪਣੇ ਸਹੁਰੇ ਪਰਿਵਾਰ ਰਹੀ ਤਾਂ ਸਹੁਰੇ ਪਰਿਵਾਰ ਦੇ ਤੇਵਰ ਬਦਲ ਗਏ ਤੇ ਉਹ ਹੁਣ ਪਿਛਲੇ ਪੰਜ ਸਾਲ ਤੋਂ ਆਪਣੇ ਪੇਕੇ ਘਰ ਰਹਿ ਕੇ ਦਰ-ਦਰ ਦੀਆਂ ਠੋਕਰਾ ਖਾ ਰਹੀ ਹੈ।
ਪੀੜਤਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ, ਐੱਸਐੱਸਪੀ ਬਰਨਾਲਾ, ਐੱਨਆਰਆਈ ਥਾਣਾ ਸੰਗਰੂਰ, ਹਿਊਮਨ ਰਾਇਟਸ ਅਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੁਨੀਸ਼ਾ ਗੁਲਾਟੀ ਨੂੰ ਇਸ ਸਬੰਧੀ ਦਰਖਾਸਤ ਭੇਜ ਕੇ ਇਨਸਾਫ ਦੀ ਗੁਹਾਰ ਲਗਾਈ ਹੈ।
ਇਸ ਸਬੰਧੀ ਥਾਣਾ ਭਦੌੜ ਦੇ ਐੱਸਐੱਚਓ ਮੁਨੀਸ਼ ਗਰਗ ਨੇ ਕਿਹਾ ਕਿ ਇੰਨ੍ਹਾਂ ਦੋਵੇਂ ਪਤੀ-ਪਤਨੀ ਦਾ ਪਿਛਲੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਹੈ ਤੇ ਦਰਖਾਸਤ ਆ ਗਈ ਹੈ। ਜਲਦ ਹੀ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਪੀੜਤਾ ਦੇ ਸਹੁਰੇ ਨਾਜਰ ਸਿੰਘ ਨੇ ਕਿਹਾ ਕਿ ਉਸ ਦੇ ਪੁੱਤਰ ਨੇ ਸਾਇਪਰਸ ’ਚ ਕੋਈ ਵਿਆਹ ਨਹੀਂ ਕਰਵਾਇਆ, ਇਹ ਦੋਸ਼ ਬਿਲਕੁਲ ਬੇ-ਬੁਨਿਆਦ ਹਨ। ਉਨ੍ਹਾਂ ਕਿਹਾ ਕਿ ਸਰਬਜੀਤ ਕੌਰ ਵੱਲੋਂ ਉਸ ਦੇ ਸਾਇਪਰਸ ਗਏ ਪੁੱਤ ਖਿਲਾਫ ਕੇਸ ਦਰਜ ਕਰਵਾਇਆ ਹੋਇਆ, ਉਹ ਵਾਪਸ ਲੈ ਲਵੇ ਤਾਂ ਉਸ ਦਾ ਪੁੱਤ ਸਾਇਪਰਸ ਤੋਂ ਵਾਪਸ ਆਉਣ ਲਈ ਤਿਆਰ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪ

ਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼

27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗ

ਪੰਜਾਬ ਸਰਕਾਰ ਨੇ ਪੰਜਗਰਾਈ ਕਲਾਂ ’ਚ 1 ਕਰੋੜ ਰੁਪਏ ਤੋਂ ਵੱਧ ਵਿਕਾਸ ਕਾਰਜਾਂ ’ਤੇ ਖਰਚ ਕੀਤੇ : ਸਰਪੰਚ

ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਐਸਡੀਐਮ ਬਟਾਲਾ ਨੇ ਸੇਵਾ ਕੇਂਦਰਾਂ ਦੀ ਕੀਤੀ ਚੈਕਿੰਗ

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ’ਤੇ ਹਲਕਾ ਸਾਹਨੇਵਾਲ ਦੇ ਕਾਂਗਰਸੀ ਵਰਕਰਾਂ ’ਚ ਖੁਸ਼ੀ ਦੀ ਲਹਿਰ : ਬੀਬੀ ਬਿੱਟੀ

ਚੰਨੀ ਦੀ ਅਗਵਾਈ ’ਚ ਕਾਂਗਰਸ ਮੁੜ 2022 ’ਚ ਸਰਕਾਰ ਬਣਾਏਗੀ : ਮਿੱਤਲ

ਜ਼ੀਰਕਪੁਰ ’ਚ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ 100 ਤੋਂ ਵੱਧ ਬੈਨਰ ਰਾਤੋ-ਰਾਤ ਗਾਇਬ

‘ਗੁ. ਸ੍ਰੀ ਬੰਗਲਾ ਸਾਹਿਬ ਨੂੰ ਬੰਦ ਕਰਨ ਦਾ ਹੁਕਮ ਕੇਜਰੀਵਾਲ ਸਰਕਾਰ ਦਾ ਨਾਦਰਸ਼ਾਹੀ ਫੈਸਲਾ’

ਜੋਤੀ-ਜੋਤ ਪੁਰਬ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਚੱਲੇ ਨਗਰ ਕੀਰਤਨ ਦੇ ਸੰਗਤਾਂ ਨੇ ਕੀਤੇ ਦਰਸ਼ਨ