BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

ਲਵਪ੍ਰੀਤ ਦੇ ਪਰਿਵਾਰ ਤੇ ਕਿਸਾਨ ਯੂਨੀਅਨ ਵੱਲੋਂ ਕੌਮੀ ਮੁੱਖ ਮਾਰਗ ’ਤੇ ਚੱਕਾ ਜਾਮ

July 30, 2021 01:27 PM

ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 29 ਜੁਲਾਈ : ਧਨੌਲਾ ਦੇ ਬਹੁਚਰਚਿਤ ਮਾਮਲਾ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਨੂੰ ਸਜਾ ਦਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਪਰਿਵਾਰਕ ਮੈਂਬਰਾਂ ਦੇ ਨਾਲ ਕਿਸਾਨ ਯੂਨੀਅਨ ਡਕੌਢਾ ਵੱਲੋਂ ਅੱਜ ਦੂਜੇ ਦਿਨ ਵੀ ਬਠਿੰਡਾ-ਚੰਡੀਗੜ੍ਹ ਕੌਮੀ ਮੁੱਖ ਮਾਰਗ ਤੇ ਜਾਮ ਲਾ ਕੇ ਜਿਲ੍ਹਾ ਬਰਨਾਲਾ ਪੁਲਿਸ ਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ। ਪਰਿਵਾਰ ਦੀ ਹਮਾਇਤ ਲਈ ਪਹੁੰਚੇ ਲੱਖਾ ਸਿਧਾਣਾ ਤੇ ਕਿਸਾਨ ਆਗੂਆਂ ਦਰਸਨ ਦਾਸ ਧਨੌਲਾ, ਸਿਕੰਦਰ ਸਿੰਘ ਭੂਰੇ, ਕਰਨੈਲ ਸਿੰਘ, ਦੇਵ ਸਿੰਘ, ਵਲੈਤੀ ਸਿੰਘ, ਬਲਵੰਤ ਉੱਪਲੀ ਆਦਿ ਨੇ ਕਿਹਾ ਕਿ ਬੇਅੰਤ ਕੌਰ ਨੇ ਦੁਨੀਆਂ ਦੀਆ ਸਾਰੀਆ ਲੜਕੀਆ ਤੇ ਧੋਖਾ ਕਰਨ ਦਾ ਕਲੰਕ ਲਾ ਦਿੱਤਾ। ਕਿਉਕਿ ਬੇਅੰਤ ਕੌਰ ਬਾਹਰ ਗਈ ਤਾ ਪੈਸਾ ਸਿਰਫ਼ ਲਵਪ੍ਰੀਤ ਸਿੰਘ ਦੇ ਪਰਿਵਾਰ ਨੇ ਲਾਇਆ ਸੀ ਸਿਰਫ ਵਿਸਵਾਸ ਕਰਕੇ। ਉਹਨਾਂ ਕਿਹਾ ਕਿ ਇਸ ਸੰਘਰਸ ਦੀ 11 ਮੇਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਲੋੜ ਪਈ ਤਾਂ ਕੈਪਟਨ ਦੀ ਕੋਠੀ ਤੇ ਦਿੱਲੀ ਅੰਬੈਸੀ ਦਾ ਵੀ ਘਿਰਾਓ ਕੀਤਾ ਜਾਵੇਗਾ। ਉਹਨਾਂ ਮੰਗ ਕੀਤੀ ਕਿ ਪੁਲਿਸ ਵੱਲੋ ਬੇਅੰਤ ਕੌਰ ਤੇ ਉਸ ਦੇ ਪਰਿਵਾਰ ਤੇ 306 ਦਾ ਪਰਚਾ ਦਰਜ ਕੀਤਾ ਜਾਵੇ। ਉਥੇ ਪਹੁੰਚੇ ਲਵਪ੍ਰੀਤ ਦੇ ਵਕੀਲ ਐਡਵੋਕੇਟ ਸੁਨੀਲ ਕੁਮਾਰ ਨੇ ਕਿਹਾ ਕਿ ਬੇਅੰਤ ਕੌਰ ਨੂੰ ਸਜਾ ਹਰ ਹਾਲਤ ’ਚ ਦਵਾਕੇ ਹੀ ਦਮ ਲਗਾਗੇ। ਉਨ੍ਹਾਂ ਕਿਹਾ ਕਿ ਇਕੱਲਾ ਲਵਪ੍ਰੀਤ ਸਿੰਘ ਹੀ ਨਹੀ ਪੰਜਾਬ ਦੇ ਬਹੁਗਿਣਤੀ ’ਚ ਅਜਿਹੇ ਨੌਜਵਾਨ ਹਨ ਜਿਨ੍ਹਾਂ ਨੇ ਕਰੋੜਾਂ ਰੁਪਏ ਖਰਚ ਕਰਕੇ ਆਪਣੀਆ ਪਤਨੀਆ ਨੂੰ ਬਾਹਰ ਭੇਜਿਆ ਹੋਇਆ ਹੈ। ਇਸ ਮੌਕੇ ਹਰਵਿੰਦਰ ਸਿੰਘ, ਬਲਵਿੰਦਰ ਸਿੰਘ ਕਾਲਾ, ਦਰਸਨ ਸਿੰਘ, ਜਿੰਦਰ ਸਿੰਘ, ਭਾਨਾ ਸਿੰਘ, ਭੋਲਾ ਸਿੰਘ, ਵੀਰਾ ਸਿੰਘ, ਬਹਾਦਰ ਸਿੰਘ, ਸਰਪੰਚ ਕੇਵਲ ਸਿੰਘ , ਪ੍ਰਧਾਨ ਗੁਰਵਿੰਦਰ ਸਿੰਘ ਵੜਿੰਗ ਤੇ ਹੋਰ ਇਕੱਠੇ ਲੋਕਾਂ ਨੇ ਕਿਹਾ ਕਿ ਜਦ ਤੱਕ ਸਾਨੂੰ ਇਨਸ਼ਾਫ਼ ਨਹੀ ਮਿਲਦਾ ਧਰਨਾ ਜਾਰੀ ਰਹੇਗਾ। ਇਸ ਸੰਬੰਧੀ ਥਾਣਾ ਧਨੌਲਾ ਦੇ ਨਾਇਬ ਤਹਿਸੀਲਦਾਰ ਧਨੌਲਾ ਆਸੂ ਪ੍ਰਭਾਸ ਜੋਸ਼ੀ, ਡੀਐਸਪੀ ਲਖਵੀਰ ਸਿੰਘ ਟਿਵਾਣਾ, ਡੀਐਸਪੀ ਬਿਰਜ ਮੋਹਨ, ਐਸਐਚਓ ਸਿਮਰਨਜੀਤ ਸਿੰਘ ਤੇ ਭਾਰੀ ਗਿਣਤੀ ਪੁਲਿਸ ਬਲ ਮੌਜੂਦ ਸਨ। ਉਹਨਾਂ ਗੱਲਬਾਤ ਕਰਦਿਆਂ ਐਸਐਚਓ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋ ਬੇਅੰਤ ਕੌਰ ਤੇ ਆਫਆਈਆਰ ਨੰਬਰ 97 ਅਧੀਨ 420 ਦਾ ਪਰਚਾ ਦਰਜ ਕਰ ਲਿਆ ਗਿਆ, ਤਫਤੀਸ ਜਾਰੀ ਹੈ, ਲਵਪ੍ਰੀਤ ਦੀ ਵਿਸਰਾ ਰਿਪੋਰਟ ਆਉਂਣੀ ਬਾਕੀ ਹੈ । ਖਬਰ ਲਿਖਦੇ ਤੱਕ ਧਰਨਾ ਕਾਰੀਆ ਵੱਲੋਂ ਸਵੇਰੇ 9 ਵਜੇ ਤੋ ਸਾਮ 6 ਵਜੇ ਤੱਕ ਧਰਨਾ ਜਾਰੀ ਸੀ। ਦੂਜੇ ਪਾਸੇ ਇਸ ਲੱਗੇ ਧਰਨੇ ਤੋਂ ਦੁਖੀ ਬੱਸਾਂ, ਕਾਰਾਂ, ਟਰੱਕਾਂ ਤੇ ਰਾਹਗੀਰਾਂ ਨੇ ਕਿਹਾ ਕਿ ਜਦੋਂ ਇਸ ਪਰਿਵਾਰ ਨੇ ਰਿਸਤਾ ਕਰਿਆ ਸੀ ਤਾਂ ਇਹਨੇ ਲੋਕਾਂ ਨੂੰ ਪੁੱਛ ਕੇ ਕਰਿਆ ਸੀ ਜਿਹਨਾਂ ਨੂੰ ਇਹ ਧਰਨਾ ਲਾ ਕੇ ਪ੍ਰੇਸਾਨ ਕਰ ਰਹੇ ਹਨ ਉਹਨਾਂ ਕਿਹਾ ਇੱਕ ਗਰਮੀ, ਦੂਜਾ ਲਿੰਕ ਸੜਕਾਂ ਤੇ ਲੱਗੇ ਜਾਮ, ਤੀਜਾ ਡੀਜਲ, ਪਟਰੋਲ ਮਹਿੰਗਾ ਉੱਪਰੋ ਖੱਜਲ ਖੁਆਰੀ। ਉਹਨਾਂ ਕਿਹਾ ਜੇਕਰ ਇਹਨਾਂ ਨੇ ਧਰਨਾ ਲਾਉਂਣਾ ਹੈ ਤਾਂ ਐਸਐਸਪੀ, ਡੀਸੀ ਦਫਤਰ ਲਾਉਂਣ, ਨਾ ਕਿ ਰੋਡ ਜਾਮ ਕਰਕੇ ਲੋਕਾਂ ਨੂੰ ਪ੍ਰੇਸਾਨ ਕਰਨ। ਇਹਨਾਂ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਅਜਿਹੇ ਧਰਨੇ ਹਾਈਵੇ ਸੜਕਾਂ ਤੇ ਲਾਉਂਣੇ ਬੰਦ ਕੀਤੇ ਜਾਣ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ