BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

ਤਹਿਸੀਲ ਜਲਾਲਾਬਾਦ ਦੇ ਪਟਵਾਰੀਆਂ ਅਤੇ ਕਾਨੂੰਨਗੋਜ਼ ਵਲੋਂ ਧਰਨਾ

July 30, 2021 01:34 PM

ਕੇਵਲ ਕ੍ਰਿਸ਼ਨ ਕੰਬੋਜ
ਜਲਾਲਾਬਾਦ, 29 ਜੁਲਾਈ: ਦੀ ਰੈਵੀਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਤਹਿਸੀਲ ਜਲਾਲਾਬਾਦ ਦੇ ਸਮੂਹ ਪਟਵਾਰੀਆਂ ਤੇ ਕਾਨੂੰਗੋ ਵਲੋਂ ਅੱਜ ਇਥੇ ਪੰਜਾਬ ਸਰਕਾਰ ਦੇ ਮਾੜੇ ਵਤੀਰੇ ਕਾਰਨ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਪਟਵਾਰੀ ਅਤੇ ਕਾਨੂੰਗੋ ਦੀਆਂ ਸਾਂਝੀਆਂ ਮੰਗਾਂ ਦਾ ਹੱਲ ਨਾ ਕਰਨ ਦੇ ਰੋਸ਼ ਵਜੋਂ ਮਿਤੀ 21 ਜੂਨ 202 ਨੂੰ ਤੋਂ ਵਾਧੂ ਪਟਵਾਰ/ਕਾਨੂੰਗੋ ਸਰਕਲਾਂ ਦਾ ਕੰਮ ਪੂਰੇ ਪੰਜਾਬ ਵਿਚ ਬੰਦ ਕਰ ਦਿੱਤਾ ਗਿਆ ਹੈ ਅਤੇ ਇਸਦੇ ਨਾਲ ਹੀ ਅੱਜ ਤੀਸਰੇ ਹਫਤੇ ਲਗਾਤਾਰ ਪੰਜਾਬ ਸਰਕਾਰ ਦੇ ਵਿਰੁੱਧ ਤਹਿਸੀਲ ਪੱਧਰੀ ਧਰਨਾ ਦਿੱਤਾ ਗਿਆ. ਇਸ ਮੌਕੇ ਤਹਿਸੀਲ ਪ੍ਰਧਾਨ ਵਜੀਰ ਚੰਦ ਨੇ ਦੱਸਿਆ ਕਿ ਪਟਵਾਰ ਵਰਗ ਅਤੇ ਕਾਨੂੰਗੋ ਦੀਆਂ ਮੰਗਾਂ ਜਿਵੇਂ ਕਿ 3 ਹਜਾਰ ਪਟਵਾਰੀਆਂ ਦੀ ਨਵੀ ਭਰਤੀ ਕੀਤੀ ਜਾਵੇ ਤਾਂ ਜੋ ਬੇਰੁਜਗਾਰ ਨੌਜਵਾਨਾਂ ਨੂੰ ਰੁਜਗਾਰ ਮਿਲ ਸਕੇ ਅਤੇ ਖਾਲੀ ਪਟਵਾਰ ਸਰਕਲਾਂ ’ਤੇ ਪਟਵਾਰੀਆਂ ਦੀ ਤਾਇਨਾਤੀ ਹੋ ਸਕੇ ਅਤੇ ਮਾਲ ਮਹਿਕਮੇ ਦਾ ਕੰਮ ਸਹੀ ਢੰਗ ਨਾਲ ਹੋ ਸਕੇ। ਸਾਲ 1996 ਤੋਂ ਬਾਅਦ ਸੀਨੀਅਰ ਸਕੇਲ ਖਤਮ ਕੀਤੇ ਜਾਣ ਕਰਕੇ ਇਕੋ ਸਮੇਂ ਭਰਤੀ ਹੋਏ ਪਟਵਾਰੀਆਂ ਦੀ ਪੇਅ ਅਨਾਮਲੀ ਦੂਰ ਕੀਤੀ ਕੀਤੀ ਜਾਵੇ। ਨਵੇਂ ਭਰਤੀ ਹੋਏ ਪਟਵਾਰੀਆਂ ਦਾ ਪਰਖ ਕਾਲ ਸਮਾਂ 3 ਸਾਲ ਤੋਂ 2 ਸਾਲ ਕੀਤਾ ਜਾਵੇ ਅਤੇ ਟ੍ਰੇਨਿੰਗ ਪੀਰੀਅਡ ਖਰਖ ਕਾਲ ਵਿਚ ਸ਼ਾਮਿਲ ਕੀਤਾ ਜਾਵੇ। ਮਾਲ ਵਿਭਾਗ ’ਚ ਸਾਰੇ ਪਟਵਾਰੀ ਕੰਪਿਉਟਰ ਦਾ ਪੇਪਰ ਪਾਸ ਕਰ ਚੁੱਕੇ ਹਨ, ਇਸ ਲਈ ਡਾਟਾ ਐਂਟਰੀ ਦਾ ਕੰਮ ਪ੍ਰਾਇਵੇਟ ਕੰਪਨੀ ਤੋਂ ਵਾਪਸ ਲੈ ਕੇ ਪਟਵਾਰੀਆਂ ਨੂੰ ਦਿੱਤਾ ਜਾਵੇ ਅਤੇ ਪਟਵਾਰੀਆਂ ਨੂੰ ਕੰਪਿਉਟਰ/ਲੈਪਟਮ ਮੁਹੱਈਆ ਕਰਵਾਏ ਜਾਣ। ਪਟਵਾਰੀਆਂ ਨੂੰ ਮਹਿੰਗਾਈ ਭੱਤੇ ਜਾਰੀ ਕੀਤੇ ਜਾਣ। ਪੁਰਾਣੀ ਪੈਨਸ਼ਨ ਸਕੀਮ ਸਾਲ 2004 ਤੋਂ ਬਾਅਦ ਨਵੇਂ ਭਰਤੀ ਹੋਏ ਪਟਵਾਰੀਆਂ ’ਤੇ ਵੀ ਲਾਗੂ ਕੀਤੀ ਜਾਵੇ। 7 ਪਟਵਾਰ ਸਰਕਲਾਂ ਪਿੱਛੇ ਇਕ ਫੀਲਡ ਕਾਨੂੰਗੋ ਦੀ ਤਾਇਨਾਤੀ ਕੀਤੀ ਜਾਵੇ। ਪਟਵਾਰੀਆਂ ਨੂੰ ਕਮਰਾ, ਫਰਨੀਚਰ, ਸਟੇਸ਼ਨਰੀ ਆਦਿ ਮੁਹੱਈਆ ਕਰਵਾਏ ਜਾਣ। ਇਸ ਦੌਰਾਨ ਪਟਵਾਰੀਆਂ ਨੇ ਚੇਤਾਵਨੀ ਦਿੱਤੀ ਕਿ ਉਕਤ ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਦੇ ਹੋਏ ਹਰੇਕ ਹਫਤੇ ਵੀਰਵਾਰ ਅਤੇ ਸ਼ੁੱਕਰਵਾਰ ਤਹਿਸੀਲ ਪੱਧਰੀ ਧਰਨੇ ਸਵੇਰੇ 11 ਤੋਂ 2 ਵਜੇ ਤੱਕ ਦਿੱਤੇ ਜਾਣਗੇ ਅਤੇ ਚੱਲ ਰਹੇ ਸੰਘਰਸ਼ ਦੇ ਦੌਰਾਨ ਆਮ ਜਨਤਾ ਦੀ ਹੋਣ ਵਾਲੀ ਖੱਜਲ ਖੁਆਰੀ ਅਤੇ ਨੁਕਸਾਨ ਦੀ ਜ਼ੁੰਮੇਵਾਰ ਪੰਜਾਬ ਸਰਕਾਰ ਹੀ ਹੋਵੇਗੀ। ਇਸ ਮੌਕੇ ਤਹਿਸੀਲ ਪ੍ਰਧਾਨ ਵਜੀਰ ਸਿੰਘ, ਜਿਲ੍ਹਾ ਸਰਪ੍ਰਸਤ ਬਲਦੇਵ ਸਿੰਘ, ਵਰਿੰਦਰ ਕੁਮਾਰ, ਅਸ਼ਵਨੀ ਕੁਮਾਰ ਕਾਨੂੰਗੋ, ਪਰਮਜੀਤ ਸਿੰਘ ਪਟਵਾਰੀ, ਅਸ਼ੀਸ਼ ਕੁਮਾਰ ਪਟਵਾਰੀ ਨੁਮਾਇੰਦਾ ਪੰਜਾਬ, ਗੋਤਮ ਕੰਬੋਜ ਜਨਰਲ ਸਕੱਤਰ, ਮਹਿੰਦਰ ਪ੍ਰਤਾਪ ਸਿੰਘ ਖਜਾਨਚੀ, ਰਣਜੋਧ ਸਿੰਘ ਪਟਵਾਰੀ, ਸੰਦੀਪ ਕੁਮਾਰ ਪਟਵਾਰੀ, ਮਨਦੀਪ ਸਿੰਘ ਪਟਵਾਰੀ, ਗਗਨੀਤ ਪਟਵਾਰੀ ਆਦਿ ਹਾਜਰ ਹੋਏ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ