BREAKING NEWS
ਜ਼ਿਲ੍ਹਾ ਪੁਲਿਸ ਮੁਖੀ ਨੇ ਵਿਦਿਅੱਕ ਸੰਸਥਾਵਾਂ ਦੇ ਪ੍ਰੰਬਧਕਾਂ ਨਾਲ ਕੀਤੀ ਮੀਟਿੰਗਪੰਜਾਬ ਕੈਬਨਿਟ ਦੇ ਫ਼ੈਸਲੇ : ਨਵੇਂ ਸਰਕਾਰੀ ਕਾਲਜਾਂ ’ਚ 160 ਸਹਾਇਕ ਪ੍ਰੋਫੈਸਰਾਂ ਤੇ 17 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਪ੍ਰਵਾਨਗੀਜੀਐਸਟੀ ਕੌਂਸਲ ਦੀ ਮੀਟਿੰਗ : ਪੈਟਰੋਲ-ਡੀਜ਼ਲ ਨੂੰ ਜੀਐਸਟੀ ਅਧੀਨ ਲਿਆਉਣ ਦਾ ਹਾਲੇ ਸਮਾਂ ਨਹੀਂ : ਨਿਰਮਲਾ ਸੀਤਾਰਮਨਸੁਪਰੀਮ ਕੋਰਟ ਕੌਲੇਜੀਅਮ ਵੱਲੋਂ 8 ਹਾਈ ਕੋਰਟਾਂ ’ਚ ਨਵੇਂ ਚੀਫ਼ ਜਸਟਿਸ ਲਾਉਣ ਲਈ ਨਾਵਾਂ ਦੀ ਸਿਫਾਰਸ਼ਐੱਸ. ਜੈਸ਼ੰਕਰ ਨੇ ਚੀਨ ਤੇ ਕਿਰਗਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤਨਵੇਂ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ: ਕੈਪਟਨਖੇਤੀ ਕਾਨੂੰਨਾਂ ਖ਼ਿਲਾਫ਼ ਅਕਾਲੀ ਦਲ ਵੱਲੋਂ ਦਿੱਲੀ ’ਚ ਰੋਸ ਮਾਰਚਬੀਐਸਐਫ ਜਵਾਨਾਂ ਨੇ ਸਰਹੱਦ ’ਤੇ ਉੱਡਦੇ ਪਾਕਿਸਤਾਨੀ ਡਰੋਨ ’ਤੇ ਕੀਤੀ ਫਾਇਰਿੰਗਕੁਪਵਾੜਾ : ਇੱਕ ਘਰ ’ਚ ਹੋਇਆ ਧਮਾਕਾ ਨਾਬਾਲਿਗ ਲੜਕੀ ਦੀ ਮੌਤ, 6 ਜ਼ਖ਼ਮੀਵਾਜੇ ਨੇ ਈਡੀ ਨੂੰ ਦੱਸਿਆ: ਤਬਾਦਲੇ ਰੁਕਵਾਉਣ ਲਈ 10 ਡੀਸੀਪੀਜ਼ ਨੇ ਦੇਸ਼ਮੁਖ ਤੇ ਪਰਬ ਨੂੰ 40 ਕਰੋੜ ਰੁਪਏ ਦਿੱਤੇ

ਪੰਜਾਬ

ਲੋਕ ਕਾਂਗਰਸ ਤੋਂ ਘਰ-ਘਰ ਨੌਕਰੀ ਤੇ ਪੂਰਨ ਕਰਜ਼ਾ ਮੁਆਫ਼ੀ ਦਾ ਹਿਸਾਬ ਮੰਗਣ : ਜਥੇਦਾਰ ਤੋਤਾ ਸਿੰਘ

July 30, 2021 01:35 PM

- 2022 ਵਿੱਚ ਅਕਾਲੀ-ਬਸਪਾ ਗੱਠਜੋੜ ਸਰਕਾਰ ਬਣਾਏਗਾ

ਜੋਗਿੰਦਰਪਾਲ ਮਾਲੜਾ
ਕੋਟ ਇਸੇ ਖਾਂ 28 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਲ ਵਾਈਜ ਸੁਰੂ ਹੋਈਆਂ ਮੀਟਿੰਗਾਂ ਦੇ ਤਹਿਤ ਪਿੰਡ ਜਨੇਰ ਦੇ ਗੁਰਦੁਆਰਾ ਸਾਹਿਬ ਵਿਖੇ ਸਰਕਲ ਖੋਸਾ ਰਣਧੀਰ ਦੇ ਆਗੂਆਂ ਵਰਕਰਾਂ ਦੀ ਇਕ ਵਿਸ਼ਾਲ ਮੀਟਿੰਗ ਹੋਈ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਅਤੇ ਕੋਰ ਕਮੇਟੀ ਮੈਂਬਰ ਜਥੇਦਾਰ ਤੋਤਾ ਸਿੰਘ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਜਿੰਦਰ ਸਿੰਘ ਡੱਲਾ ਪੀ ਏ ਜਥੇਦਾਰ ਤੋਤਾ ਸਿੰਘ, ਬੀਬੀ ਮਨਦੀਪ ਕੌਰ ਖੰਭੇ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਟਰਾਂਸਪੋਰਟ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਗਗਡਾ, ਸਾਬਕਾ ਨਗਰ ਪੰਚਾਇਤ ਕੋਟ ਈਸੇ ਖਾਂ ਦੇ ਪ੍ਰਧਾਨ ਅਸ਼ਵਨੀ ਕੌਰ ਪਿੰਟੁੂ, ਗੁਰਮੇਲ ਸਿੰਘ ਸਿੱਧੂ, ਸਰਕਲ ਪ੍ਰਧਾਨ ਜਸਵੀਰ ਸਿੰਘ ਸੀਰਾ, ਹਰਪ੍ਰੀਤ ਰਿੱਕੀ, ਧਰਮਕੋਟ ਤਾਰ ਸਿੰਘ ਨੈਸਲੇ ਖੋਸਾ ਰਣਧੀਰ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਝੂਠੇ ਵਾਅਦਿਆਂ ਨਾਲ ਸੱਤਾ ਪ੍ਰਾਪਤ ਕਰਨ ਵਾਲੀ ਕਾਂਗਰਸ ਨੇ ਪੰਜਾਬ ਦੇ ਲੋਕਾਂ ਨੂੰ ਖੂਬ ਲੁੱਟਿਆ ਅਤੇ ਆਟਾ ਦਾਲ ਸਕੀਮ ਸ਼ਗਨ ਸਕੀਮ ਬੁਢਾਪਾ ਪੈਨਸ਼ਨ ਵਰਗੀਆਂ ਸਹੂਲਤਾਂ ਤਾਂ ਕੀ ਦੇਣੀ ਸੀ ਉਲਟਾ ਪੱਖਪਾਤ ਕਰਕੇ ਲੋਕਾਂ ਨਾਲ ਧਰੋਹ ਕਮਾਇਆ। ਉਨ੍ਹਾਂ ਕਿਹਾ ਮੌਜੂਦਾ ਕਾਂਗਰਸੀ ਵਿਧਾਇਕ ਪਿਛਲੇ ਸਾਢੇ ਚਾਰ ਸਾਲਾਂ ਦੇ ਵਿੱਚ ਹਲਕੇ ਦੇ ਵਿੱਚ ਇੱਕ ਪ੍ਰਾਜੈਕਟ ਵੀ ਨਹੀਂ ਲਿਆ ਸਕੇ ।
ਉਪਰੰਤ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਬੋਲਦਿਆਂ ਕਿਹਾ ਕਿ ਨਸ਼ਾ, ਬੇਅਦਬੀ, ਤੇ ਹੋਰਨਾਂ ਮੁੱਦਿਆਂ ਤੇ ਕਾਂਗਰਸ ਨੇ ਹਮੇਸ਼ਾਂ ਝੂਠ ਦੀ ਸਿਆਸਤ ਕੀਤੀ ਤੇ ਹੁਣ ਲੋਕ ਇਨ੍ਹਾਂ ਤੋਂ ਸਾਢੇ ਚਾਰ ਸਾਲਾਂ ਦਾ ਹਿਸਾਬ ਮੰਗ ਰਹੇ ਹਨ ਬੈਠਕ ਦੇ ਅੰਤ ‘ਚ ਜਨੇਰ ਟਕਸਾਲ ਦੇ ਮੁਖੀ ਬਾਬਾ ਮਹਿੰਦਰ ਸਿੰਘ ਨੇ ਜਥੇ: ਤੋਤਾ ਸਿੰਘ ਤੇ ਹੋਰਨਾਂ ਸੀਨੀ: ਆਗੂਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਬਾਬਾ ਮਹਿੰਦਰ ਸਿੰਘ ਜਨੇਰ,ਜੋਗਿੰਦਰ ਸਦਰਕੋਟ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ, ਜਗਜੀਵਨ ਲੁਹਾਰਾ ਸਾਬਕਾ ਸਰਪੰਚ, ਰਮਨਦੀਪ ਰਿੰਪੀ ਖੋਸਾ ਸਾਬਕਾ ਸਰਪੰਚ, ਮਾਲਵਿੰਦਰ ਸਿੰਘ ਕਾਲੀ ਸਰਕਲ ਪ੍ਰਧਾਨ ਆਈ ਟੀ ਸੈੱਲ, ਕੁਲਜੀਤ ਕੌਰ ਸਰਕਲ ਪ੍ਰਧਾਨ ਇਸਤਰੀ ਵਿੰਗ, ਜਗਰੂਪ ਰੰਡਿਆਲਾ ਸੀਨੀ: ਮੀਤ ਪ੍ਰਧਾਨ, ਕਮਿੱਕਰ ਔਂਕੜ ਯੂਥ ਸਰਕਲ ਪ੍ਰਧਾਨ, ਪਰਮਾਤਮਾ ਸਿੰਘ ਖੋਸਾ, ਭਗਵਾਨ ਸਿੰਘ ਅਟਾਰੀ ਸਰਕਲ ਪ੍ਰਧਾਨ ਕਿਸਾਨ ਵਿੰਗ,ਜਸਵਿੰਦਰ ਸਿੰਘ ਸਰਕਲ ਪ੍ਰਧਾਨ ਬੀਸੀ ਵਿੰਗ, ਰਣਜੀਤ ਰਾਣਾ ਮਸੀਤਾਂ ਸਾਬਕਾ ਡਾਇ:, ਸਰਕਲ ਪ੍ਰਧਾਨ ਸੁਰਜੀਤ ਸਿੰਘ ਰਾਮਗਡ੍ਹ, ਸਿਕੰਦਰ ਸਿੰਘ ਨੰਬਰਦਾਰ, ਰਾਜਿੰਦਰ ਗੋਰਾ, ਯੂਥ ਦੇ ਸ਼ਹਿਰੀ ਪ੍ਰਧਾਨ ਅਮਨ ਗਾਬਾ, ਪ੍ਰਭ ਚੀਮਾ, ਗੁਰਮੀਤ ਸਿੰਘ ਤੇ ਬਲਦੇਵ ਸਿੰਘ ਸਾਬਕਾ ਪੰਚ, ਮਨਜੀਤ ਤੂਰ ਕੈਨੇਡਾ ਤੋ ਇਲਾਵਾ ਵੱਡੀ ਗਿਣਤੀ ‘ਚ ਅਕਾਲੀ ਵਰਕਰ ਹਾਜ਼ਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਪਿੰਡ ਕੋਟਲਾ ਸੁਲੇਮਾਨ ਤੇ ਸਿੱਧੂਪੁਰ ਹੋਏ 100 ਫ਼ੀਸਦੀ ਕੋਰੋਨਾ ਵੈਕਸੀਨੇਟ : ਡਾ. ਸੁਖਵਿੰਦਰ ਕੌਰ

ਜ਼ਿਲ੍ਹਾ ਪੁਲਿਸ ਮੁਖੀ ਨੇ ਵਿਦਿਅੱਕ ਸੰਸਥਾਵਾਂ ਦੇ ਪ੍ਰੰਬਧਕਾਂ ਨਾਲ ਕੀਤੀ ਮੀਟਿੰਗ

ਗੁਰੂਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ

ਕਿਸਾਨਾਂ-ਮਜ਼ਦੂਰਾਂ ਵੱਲੋਂ 28 ਤੋਂ ਡੀਸੀ ਦਫ਼ਤਰ ਮੋਗਾ ’ਚ ਲੱਗਣ ਵਾਲੇ ਪੱਕੇ ਮੋਰਚੇ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ

ਬੈਂਕ ਆਫ ਇੰਡੀਆ ਦੀ ਬ੍ਰਾਂਚ ’ਚ ਗਾਹਕਾਂ ਨੂੰ ਦਿੱਤੀਆਂ ਜਾਣਕਾਰੀਆਂ

ਗ੍ਰੰਥੀ ਸਭਾ ਦੇ ਪ੍ਰਧਾਨ ਨੂੰ ਕੀਤਾ ਸਨਮਾਨਿਤ

ਭਾਦਸੋਂ ਤੋਂ ਅਕਾਲੀ ਵਰਕਰਾਂ ਨੇ ਦਿੱਲੀ ’ਚ ਕਾਲਾ ਦਿਵਸ ਮਨਾਉਣ ਲਈ ਵੱਡੀ ਗਿਣਤੀ ’ਚ ਕੀਤੀ ਸ਼ਿਰਕਤ

ਅੱਜ ਜੰਗਲਾਤ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰਨਗੇ ਕਾਮੇ

ਜ਼ਿਲ੍ਹਾ ਫਰੀਦਕੋਟ ’ਚ ਪਰਾਲੀ ਦੇ ਪ੍ਰਬੰਧਨ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

27 ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਮੀਟਿੰਗਾਂ