BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

ਪਿੰਡਾਂ ਦੇ ਵਿਕਾਸ ਕੰਮਾਂ ’ਚ ਸਰਪੰਚ ਵਿਤਕਰੇਬਾਜ਼ੀ ਤੋਂ ਪ੍ਰਹੇਜ ਕਰਨ : ਜੀ.ਪੀ

July 30, 2021 01:36 PM

ਪਵਨਜੀਤ ਸਿੰਘ ਲਾਂਬਾ
ਖਮਾਣੋਂ, 29 ਜੁਲਾਈ: ਬਲਾਕ ਖਮਾਣੋਂ ਦੇ ਸਰਪੰਚਾਂ ਦਾ ਇੱਕ ਵਫਦ ਕਾਂਗਰਸੀ ਆਗੂ ਵਰਿੰਦਰਪਾਲ ਸਿੰਘ ਵਿੰਕੀ ਦੀ ਅਗਵਾਈ ਹੇਠ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਨੂੰ ਮਿਲਿਆ। ਇਸ ਮੌਕੇ ਸਮੂਹ ਸਰਪੰਚਾਂ ਵੱਲੋਂ ਵਿਧਾਇਕ ਨੂੰ ਆਪੋ ਆਪਣੇ ਪਿੰਡਾਂ ’ਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਜਾਣੂ ਕਰਵਾਇਆ ਅਤੇ ਪਿੰਡਾਂ ’ਚ ਬਾਕੀ ਰਹਿੰਦੇ ਕੰਮਾਂ ਨੂੰ ਵੀ ਚਾਲੂ ਕਰਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਵਿਧਾਇਕ ਜੀ.ਪੀ ਨੇ ਆਪਣੇ ਸੰਬੋਧਨ ਦੌਰਾਨ ਸਮੂਹ ਸਰਪੰਚਾਂ ਨੂੰ ਪਿੰਡਾਂ ’ਚ ਆਪਸੀ ਵਿਤਕਰੇਬਾਜੀ ਅਤੇ ਪੱਖਪਾਤ ਤੋਂ ਪਰਹੇਜ ਕਰਨ ਲਈ ਪ੍ਰੇਰਿਆ ਅਤੇ ਉਨ੍ਹਾਂ ਨੂੰ ਰਹਿੰਦੇ ਕੰਮਾਂ ਲਈ ਗ੍ਰਾਂਟਾਂ ਦੇ ਗੱਫੇ ਦੇਣ ਦੀ ਗੱਲ ਵੀ ਆਖੀ। ਇਸ ਮੌਕੇ ਹਾਜਰ ਕਰੀਬ 50 ਤੋਂ ਵੱਧ ਬਲਾਕ ਖਮਾਣੋਂ ਦੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨੇ ਵੀ ਆਗਾਮੀ ਚੋਣਾਂ ’ਚ ਵੀ ਵਿਧਾਇਕ ਜੀ.ਪੀ ਦੇ ਹੱਕ ’ਚ ਆਪਣਾ ਸਮਰਥਨ ਦੇਣ ਦੀ ਗੱਲ ਆਖੀ। ਇਸ ਮੌਕੇ ਹੋਰਨਾਂ ਤੋਂ ਵਰਿੰਦਰਪਾਲ ਸਿੰਘ ਵਿੰਕੀ, ਡਾਕਟਰ ਨਰਿੰਦਰ ਸ਼ਰਮਾਂ, ਸਰਪੰਚ ਲਖਵੀਰ ਸਿੰਘ ਲੱਖਾ, ਕੁਲਦੀਪ ਸਿੰਘ ਬਰਵਾਲੀ ਕਲਾਂ, ਹਰਭਜਨ ਸਿੰਘ ਰਾਜੂ ਗਗੜਵਾਲ, ਰਮਨਜੀਤ ਸਿੰਘ ਹਵਾਰਾਂ ਕਲਾਂ, ਮੋਹਨ ਸਿੰਘ ਅਮਰਾਲਾ, ਮੇਜਰ ਸਿੰਘ ਮਨਸੂਰਪੁਰ, ਮੰਗਲ ਸਿੰਘ ਚਡਿਆਲਾ, ਚਮਨ ਲਾਲ ਫਰੌਰ, ਕਰਨੈਲ ਸਿੰਘ ਠੀਕਰੀਵਾਲ, ਪਿਆਰਾ ਸਿੰਘ ਬਦੇਸ਼ ਖੁਰਦ, ਹਰਦੀਪ ਸਿੰਘ ਸਿਧੂਪੁਰ ਕਲਾਂ, ਮਹਿੰਦਰ ਸਿੰਘ ਸਿਧੂਪੁਰ ਖੁਰਦ, ਹਰਦੀਪ ਸਿੰਘ ਭੁੱਲਰ, ਜਸਵਿੰਦਰ ਸਿੰਘ ਰਿਆ, ਨੀਟੂ ਮਨੈਲਾ, ਹਰਪਿੰਦਰ ਸਿੰਘ ਸ਼ਮਸ਼ਪੁਰ ਤੋਂ ਬਿਨਾਂ ਵੱਡੀ ਗਿਣਤੀ ’ਚ ਵੱਖ ਵੱਖ ਪਿੰਡਾਂ ਦੇ ਸਰਪੰਚ ਹਾਜਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ