BREAKING NEWS
ਪੰਜਾਬ ਦੇ ਵੱਧ ਪ੍ਰਭਾਵਿਤ ਪਿੰਡਾਂ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 8500 ਨੋਡਲ ਅਫ਼ਸਰ ਤਾਇਨਾਤਤਾਲਿਬਾਨ ਖ਼ਿਲਾਫ਼ ਦਹਿਸ਼ਤ ਦੀ ਕਾਰਵਾਈਕੈਨੇਡਾ : ਅੱਜ ਹੋਣਗੀਆਂ ਮੱਧਕਾਲੀ ਸੰਸਦੀ ਚੋਣਾਂਭਾਰਤ : 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮਿਲਣਗੇ ਮੁਫਤ ਵੀਜ਼ੇਭਾਰਤ ’ਚ ਪਿਛਲੇ ਸਾਲ ਸੜਕ ਹਾਦਸਿਆਂ ’ਚ ਗਈਆਂ 1.20 ਲੱਖ ਜਾਨਾਂ : ਰਿਪੋਰਟਸੰਯੁਕਤ ਮੋਰਚੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ’ਚ ਜਾਣ ਤੋਂ ਇਨਕਾਰਉਤਰਾਖੰਡ : ਸਰਕਾਰ ਬਣਦਿਆਂ ਹੀ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ : ਕੇਜਰੀਵਾਲਅੰਮ੍ਰਿਤਸਰ : ਦਿਹਾਤੀ ਪੁਲਿਸ ਵੱਲੋਂ ਤਿੰਨ ਕਿਲੋ ਤੋਂ ਵਧ ਹੈਰੋਇਨ ਬਰਾਮਦਮਾਮਲਾ ਨੈਸ਼ਨਲ ਕਾਨਫਰੰਸ ਆਗੂ ਤ੍ਰਿਲੋਚਨ ਸਿੰਘ ਹੱਤਿਆ ਕਾਂਡ ਦਾਮੌਸਮ ਵਿਭਾਗ ਵੱਲੋਂ ਪੂਰਬੀ ਮੱਧ ਤੇ ਉੱਤਰ-ਪੱਛਮੀ ਭਾਰਤ ’ਚ ਮੀਂਹ ਦੀ ਚੇਤਾਵਨੀ

ਪੰਜਾਬ

ਹਮਲੇ ਦੇ ਮਾਮਲੇ ਨੂੰ ਲੈ ਕੇ ਪੱਤਰਕਾਰਾਂ ਦਾ ਵਫਦ ਐੱਸਐੱਸਪੀ ਨੂੰ ਮਿਲਿਆ

July 30, 2021 01:37 PM

ਅਸਵਨੀ
ਗੁਰਦਾਸਪੁਰ, 29 ਜੁਲਾਈ : ਪ੍ਰੈੱਸ ਕਲੱਬ ਗੁਰਦਾਸਪੁਰ (ਰਜਿ.) ਦੀ ਇਕ ਮੀਟਿੰਗ ਪ੍ਰਧਾਨ ਕੇ.ਪੀ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਖ- ਵੱਖ ਅਖਬਾਰਾਂ ਦੇ ਮੈਂਬਰ ਪੱਤਰਕਾਰਾਂ ਨੇ ਹਿੱਸਾ ਲਿਆ । ਇਸ ਮੌਕੇ ਕਲੱਬ ਦੇ ਕਾਨੂੰਨੀ ਸਲਾਹਕਾਰ ਰਣਬੀਰ ਆਕਾਸ ਦੇ ਭਰਾ ਮਨਜੀਤ ਸਿੰਘ ਉੱਪਰ ਬੀਤੇ ਦਿਨੀਂ ਕੁਝ ਲੁਟੇਰਿਆਂ ਵੱਲੋਂ ਕੀਤੇ ਗਏ ਜਾਨ ਲੇਵਾ ਹਮਲੇ ਉੱਪਰ ਗੰਭੀਰ ਵਿਚਾਰ ਚਰਚਾ ਕੀਤੀ ਗਈ । ਸਮੂਹ ਪੱਤਰਕਾਰਾਂ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਸਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਹਾਲਾਤ ਉੱਪਰ ਵੀ ਚਿੰਤਾ ਜਤਾਈ । ਇਹ ਮਹਿਸੂਸ ਕੀਤਾ ਗਿਆ ਕਿ ਸਹਿਰ ਅਤੇ ਆਸ ਪਾਸ ਇਲਾਕਿਆਂ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋਣ ਨਾਲ ਆਮ ਲੋਕਾਂ ਵਿਚ ਦਹਿਸਤ ਪਾਈ ਜਾ ਰਹੀ ਹੈ । ਸਮੂਹ ਮੈਂਬਰਾਂ ਨੇ ਮਨਜੀਤ ਸਿੰਘ ਉੱਪਰ ਹਮਲਾ ਕਰਨ ਵਾਲਿਆਂ ਦੀ 5 ਦਿਨ ਬਾਅਦ ਵੀ ਗ੍ਰਿਫ਼ਤਾਰੀ ਨਾ ਹੋਣ ‘ਤੇ ਰੋਸ ਦਾ ਪ੍ਰਗਟਾਵਾ ਕੀਤਾ । ਇਸ ਉਪਰੰਤ ਸਮੂਹ ਪੱਤਰਕਾਰਾਂ ਦਾ ਇਕ ਵਫਦ ਐੱਸਐੱਸਪੀ ਨੂੰ ਡਾ. ਨਾਨਕ ਸਿੰਘ ਨੂੰ ਮਿਲਿਆ । ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਪਹਿਲੇ ਦਿਨ ਤੋਂ ਹੀ ਪੂਰੀ ਸਰਗਰਮੀ ਨਾਲ ਅਣਪਛਾਤੇ ਲੁਟੇਰਿਆਂ ਦਾ ਸੁਰਾਗ ਲਗਾਉਣ ਦੀ ਮੁਹਿੰਮ ਆਰੰਭ ਦਿੱਤੀ ਗਈ ਸੀ ਅਤੇ ਕਈ ਅਹਿਮ ਸੁਰਾਗ ਵੀ ਹੱਥ ਲੱਗੇ ਹਨ । ਅਗਲੇ ਕੁਝ ਦਿਨਾਂ ਵਿੱਚ ਸਾਰੇ ਮੁਲਜਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਹਿਰ ਵਿੱਚ ਪੀਸੀਆਰ ਦੀ ਗਸਤ ਵਧਾਈ ਜਾਵੇਗੀ । ਇਸ ਮੌਕੇ ਰਣਬੀਰ ਆਕਾਸ ਤੋਂ ਇਲਾਵਾ ਪੱਤਰਕਾਰ ਹਰਮਨਪ੍ਰੀਤ ਸਿੰਘ, ਸੰਜੀਵ ਸਰਪਾਲ, ਨਿਖਿਲ ਕੁਮਾਰ, ਅਸਵਨੀ ਕੁਮਾਰ, ਰਵੀ ਕੁਮਾਰ, ਸੰਦੀਪ ਕੁਮਾਰ, ਨਿਰਦੋਸ ਸਰਮਾ, ਦੀਕਸ਼ਾਂਤ ਗੁਪਤਾ, ਅਸੋਕ ਕੁਮਾਰ ਥਾਪਾ, ਰਜਿੰਦਰ ਕੁਮਾਰ , ਰਾਹੁਲ ਕੁਮਾਰ ਆਦਿ ਮੌਜੂਦ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ