BREAKING NEWS
23 ਸਤੰਬਰ ਨੂੰ 59 ਥਾਵਾਂ ਤੇ ਲਗਾਏ ਜਾਣਗੇ ਕੋਰੋਨਾ ਵੈਕਸੀਨੇਸ਼ਨ ਮੈਗਾ ਡਰਾਈਵ ਕੈਂਪਸਕੂਲ ਸਿੱਖਿਆ ਵਿਭਾਗ ਵੱਲੋਂ ਇਕਹਿਰੇ ਮਾਂ-ਪਿਓ ਦੇ ਬੱਚਿਆਂ ਦਾ ਸਕੂਲਾਂ ’ਚ ਦਾਖਲਾ ਯਕੀਨੀ ਬਨਾਉਣ ਦੇ ਨਿਰਦੇਸ਼27 ਸਤੰਬਰ ਦੇ ਭਾਰਤ ਬੰਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ : ਅਨੁਸੂਚਿਤ ਜਾਤੀਆਂ ਕਮਿਸ਼ਨਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ/ਬਦਲਾਅ ਮੁਹਿੰਮ ਸ਼ੁਰੂ ਕਰੇਗੀ17 ਇੰਡੋ ਕੈਨੇਡੀਅਨਾਂ ਨੇ ਕੀਤੀ ਜਿੱਤ ਦਰਜਕੈਨੇਡਾ : ਐਨਡੀਪੀ ਦੀ ਮਦਦ ਨਾਲ ਬਣੇਗੀ ਟਰੂਡੋ ਦੀ ਸਰਕਾਰਦੇਸ਼ ਦੀਆਂ 13 ਹਾਈ ਕੋਰਟਾਂ ਨੂੰ ਜਲਦ ਮਿਲਣਗੇ ਨਵੇਂ ਚੀਫ਼ ਜਸਟਿਸਊਧਮਪੁਰ ਹੈਲੀਕਾਪਟਰ ਹਾਦਸੇ ’ਚ ਜ਼ਖ਼ਮੀ ਹੋਏ ਦੋਵੇਂ ਪਾਇਲਟਾਂ ਦੀ ਮੌਤਗੁਜਰਾਤ : ਹੈਰੋਇਨ ਦੀ ਵੱਡੀ ਖੇਪ ਬਰਾਮਦ, 7 ਗ੍ਰਿਫ਼ਤਾਰ

ਮਨੋਰੰਜਨ

ਮੈਰੀ ਕੌਮ ਦਾ ਬਾਲੀਵੁੱਡ ਨੇ ਵਧਾਇਆ ਹੌਸਲਾ, ਕਿਹਾ : ਹਾਰ ਕੇ ਵੀ ਹੋਈ ਤੁਹਾਡੀ ਜਿੱਤ

July 30, 2021 03:12 PM

ਏਜੰਸੀ : ਮੁੱਕੇਬਾਜ਼ੀ ਵਿੱਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀ ਕੌਮ ਭਾਵੇਂ ਟੋਕੀਓ ਓਲੰਪਿਕ ਦੇ ਪ੍ਰੀ-ਕੁਆਰਟਰ ਮੈਚ ਵਿੱਚ ਹਾਰ ਗਈ, ਪਰ ਬਾਲੀਵੁੱਡ ਨੇ ਉਨ੍ਹਾਂ ਦੀ ਹਾਰ ਨੂੰ ਜਿੱਤ ਦੱਸਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਦਿੱਲ ਜਿੱਤੇ ਹਨ। ਮੈਰੀ ਕੌਮ ਦੀ ਬਾਇਓਪਿਕ ਵਿੱਚ ਪ੍ਰਿਯੰਕਾ ਚੋਪੜਾ ਨੇ ਉਨ੍ਹਾਂ ਦਾ ਕਿਰਦਾਰ ਨਿਭਾਇਆ ਸੀ। ਪ੍ਰਿਯੰਕਾ ਨੇ ਲਿਖਿਆ - ਇਕ ਮਹਾਨ ਚੈਂਪੀਅਨ ਇਸ ਤਰ੍ਹਾਂ ਦਿਖਾਈ ਦਿੰਦਾ ਹੈ। ਬਹੁਤ ਵਧੀਆ ਮੈਰੀ ਕੌਮ ... ਤੁਸੀਂ ਸਾਨੂੰ ਦਿਖਾਇਆ ਕਿ ਕਿਵੇਂ ਜੋਸ਼ ਅਤੇ ਸਮਰਪਣ ਨਾਲ ਅੱਗੇ ਵਧਣਾ ਹੈ। ਤੁਸੀਂ ਸਾਨੂੰ ਪ੍ਰੇਰਿਤ ਕਰਦੇ ਹੋ ਅਤੇ ਹਰ ਵਾਰ ਸਾਨੂੰ ਮਾਣ ਮਹਿਸੂਸ ਕਰਵਾਉਂਦੇ ਹੋ। #ਲੀਜੈਂਡ।
ਦੱਸ ਦਈਏ ਕਿ ਮੈਰੀਕਾਮ ਦੀ ਬਾਇਓਪਿਕ 2014 ਵਿੱਚ ਰਿਲੀਜ਼ ਕੀਤੀ ਗਈ ਸੀ। ਫਿਲਮ ਦਾ ਨਿਰਦੇਸ਼ਨ ਉਮੰਗ ਕੁਮਾਰ ਨੇ ਕੀਤਾ ਸੀ। ਦਰਸ਼ਨ ਕੁਮਾਰ ਨੇ ਇਸ ਫਿਲਮ ਵਿੱਚ ਮੈਰੀਕਾਮ ਦੇ ਪਤੀ ਦੀ ਭੂਮਿਕਾ ਨਿਭਾਈ ਸੀ। ਇਤਫਾਕ ਨਾਲ, ਫਰਹਾਨ ਅਖ਼ਤਰ ਦੇ ਤੂਫਾਨ ਵਿੱਚ, ਉਹੀ ਦਰਸ਼ਨ ਕੁਮਾਰ ਇਕ ਵਿਰੋਧੀ ਮੁੱਕੇਬਾਜ਼ ਦੀ ਭੂਮਿਕਾ ਵਿੱਚ ਦਿਖਾਈ ਦਿੱਤੇ ਸੀ। ਹਾਲਾਂਕਿ, ਇੱਥੇ ਉਨ੍ਹਾਂ ਦੀ ਭੂਮਿਕਾ ਨਕਾਰਾਤਮਕ ਸੀ। ਤੂਫਾਨ ਵਿੱਚ ਇਕ ਮੁੱਕੇਬਾਜ਼ ਦੀ ਭੂਮਿਕਾ ਨਿਭਾਉਣ ਵਾਲੇ ਫਰਹਾਨ ਅਖ਼ਤਰ ਨੇ ਲਿਖਿਆ - ਵੈੱਲ ਡਨ ਮੈਰੀ ਕੌਮ। ਤੁਸੀਂ ਸਿਰਫ਼ ਇਕ ਮੈਡਲ ਤੋਂ ਇਲਾਵਾ ਕਈ ਤਰੀਕਿਆਂ ਨਾਲ ਚੈਂਪੀਅਨ ਹੋ। ਆਦਰ। ਵਰੁਣ ਧਵਨ ਨੇ ਲਿਖਿਆ - ਹਮੇਸ਼ਾ ਚੈਂਪੀਅਨ। ਗੌਤਮ ਰੋਡੇ ਨੇ ਮੈਰੀਕਾਮ ਲਈ ਲਿਖਿਆ - ਸੱਚਾ ਚੈਂਪੀਅਨ। ਇਸ ਤੋਂ ਇਲਾਵਾ ਕਈ ਹੋਰ ਸਿਤਾਰਿਆਂ ਨੇ ਵੀ ਮੈਰੀ ਕੌਮ ਦਾ ਹੌਸਲਾ ਵਧਾਇਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ