BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਦੇਸ਼

ਖੇਤੀ ਕਾਨੂੰਨਾਂ ਖ਼ਿਲਾਫ਼ ਸੰਸਦ 'ਚ ਹਰਸਿਮਰਤ ਕੌਰ ਬਾਦਲ ਨੇ ਕੀਤਾ ਵਿਰੋਧ

July 30, 2021 03:51 PM

ਨਵੀਂ ਦਿੱਲੀ, 30 ਜੁਲਾਈ (ਏਜੰਸੀ) : ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਸੰਸਦ ਮੈਂਬਰਾਂ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਨੂੰ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ।
ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਗੱਠਜੋੜ ਦਾ ਕਿਸਾਨੀ ਮੁੱਦਿਆਂ ਲਈ ਲਗਾਤਾਰ ਸੰਘਰਸ਼ ਦੇਖ, ਮਾਣਯੋਗ ਰਾਸ਼ਟਰਪਤੀ ਜੀ ਨੇ ਸਾਨੂੰ ਮਿਲਣ ਦਾ ਸਮਾਂ ਦਿੱਤਾ ਹੈ।
ਲੋੜ ਹੈ ਕਿ ਵਿਰੋਧੀ ਧਿਰ ਦੀਆਂ ਸਾਰੀਆਂ ਪਾਰਟੀਆਂ ਸਾਡਾ ਸਾਥ ਦੇਣ ਤਾਂ ਜੋ ਕਿਸਾਨ ਵਿਰੋਧੀ ਖੇਤੀ ਕਨੂੰਨ ਰੱਦ ਕਰਵਾਏ ਜਾ ਸਕਣ। ਉਨ੍ਹਾਂ ਨੇ ਬੀਤੇ ਦਿਨ ਕਿਹਾ ਸੀ ਕਿ 8 ਦਿਨਾਂ ਤੋਂ ਖੇਤੀ ਕਨੂੰਨਾਂ ਬਾਰੇ ਲਗਾਤਾਰ ਸਾਡੇ ਕੰਮ ਰੋਕੂ ਮਤੇ ਨੂੰ ਨਾਮਨਜ਼ੂਰ ਕਰਨਾ, ਦਰਸਾਉਂਦਾ ਹੈ ਕਿ ਲੋਕਤੰਤਰ ਦੇ ਮੰਦਰ ਸੰਸਦ 'ਚ ਲੋਕਾਂ ਦੀ, ਜਾਂ ਉਨ੍ਹਾਂ ਦੀ ਗੱਲ ਕਰਨ ਵਾਲਿਆਂ ਦੀ ਕੋਈ ਸੁਣਵਾਈ ਨਹੀਂ। ਪਰ ਨਾ ਅਸੀਂ ਰੁਕਣ ਵਾਲੇ ਹਾਂ, ਤੇ ਨਾ ਥੱਕਣ ਵਾਲੇ, ਕਿਸਾਨਾਂ ਵਾਸਤੇ ਸਾਡਾ ਸੰਘਰਸ਼ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਸੰਸਦ ਵਿੱਚ ਸਾਡੇ ਕੰਮ ਰੋਕੂ ਮਤੇ ਨੂੰ ਪ੍ਰਵਾਨ ਕਰਨ ਤੋਂ ਕੇਂਦਰ ਸਰਕਾਰ ਲਗਾਤਾਰ ਇਨਕਾਰ ਕਰਦੀ ਆ ਰਹੀ ਹੈ। ਵਿਰੋਧੀ ਧਿਰ ਖੇਤੀ ਕਨੂੰਨਾਂ ਅਤੇ ਪੈਗਾਸਸ ਦੇ ਮਸਲੇ 'ਤੇ ਵਿਚਾਰ-ਵਟਾਂਦਰਾ ਕਰਨਾ ਚਾਹੁੰਦੀ ਹੈ, ਪਰ ਭਾਜਪਾ ਸਰਕਾਰ ਇਸ ਤੋਂ ਪਾਸਾ ਵੱਟ ਰਹੀ ਹੈ। ਕੁਝ ਕੁ ਆਪਣੇ ਚਹੇਤਿਆਂ ਦੇ ਫ਼ਾਇਦਿਆਂ ਲਈ ਇਸ ਸਰਕਾਰ ਨੇ ਸੰਸਦ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਹ ਕਿਸਾਨ ਵਿਰੋਧੀ ਸਰਕਾਰ ਹੈ। ਇਹ 3 ਵਿਵਾਦਿਤ ਖੇਤੀ ਕਨੂੰਨਾਂ ਦੇ ਵਿਸ਼ੇ 'ਤੇ ਵਿਚਾਰ-ਵਟਾਂਦਰਾ ਨਹੀਂ ਕਰਨਾ ਚਾਹੁੰਦੀ, ਕਿਉਂ ਕਿ ਉਨ੍ਹਾਂ ਕਨੂੰਨਾਂ ਨੂੰ ਸਰਕਾਰ ਨੇ ਆਪਣੇ ਚਹੇਤੇ ਕਾਰੋਬਾਰੀ ਘਰਾਣਿਆਂ ਦੇ ਫ਼ਾਇਦੇ ਲਈ ਘੜਿਆ ਹੈ। ਪਰ ਵਿਚਾਰ-ਵਟਾਂਦਰੇ ਤੋਂ ਵਾਰ-ਵਾਰ ਇਨਕਾਰ ਕੀਤੇ ਜਾਣ ਦੇ ਬਾਵਜੂਦ, ਸਾਡੀ ਹਿੰਮਤ ਟੁੱਟੇਗੀ ਨਹੀਂ, ਬਲਕਿ ਹੋਰ ਦ੍ਰਿੜ੍ਹ ਹੋਵੇਗੀ। ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ, ਪਾਰਲੀਮੈਂਟ ਵਿੱਚ ਸਾਡਾ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ।
ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਪਣੇ ਬਹੁਮਤ ਦੇ ਹੰਕਾਰ 'ਚ ਕੇਂਦਰ ਸਰਕਾਰ ਇਹ ਭੁੱਲ ਚੁੱਕੀ ਹੈ ਕਿ ਇਹ ਲੋਕਤੰਤਰੀ ਦੇਸ਼ ਹੈ ਨਾ ਕਿ ਤਾਨਾਸ਼ਾਹੀ। ਖੇਤੀ ਕਨੂੰਨਾਂ 'ਤੇ ਬਹਿਸ ਤੋਂ ਭੱਜ ਕੇ, ਇਹ ਸਰਕਾਰ ਜਿੰਨੇ ਜ਼ੋਰ ਨਾਲ ਪੂੰਜੀਪਤੀਆਂ ਦਾ ਪੱਖ ਪੂਰ ਰਹੀ ਹੈ, ਖੇਤੀ ਕਨੂੰਨਾਂ ਵਿਰੁੱਧ ਸਾਡਾ ਸੰਘਰਸ਼ ਵੀ ਓਨਾ ਵੱਧ ਪ੍ਰਚੰਡ ਹੋ ਕੇ ਉੱਭਰੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ