BREAKING NEWS
ਜ਼ਿਲ੍ਹਾ ਪੁਲਿਸ ਮੁਖੀ ਨੇ ਵਿਦਿਅੱਕ ਸੰਸਥਾਵਾਂ ਦੇ ਪ੍ਰੰਬਧਕਾਂ ਨਾਲ ਕੀਤੀ ਮੀਟਿੰਗਪੰਜਾਬ ਕੈਬਨਿਟ ਦੇ ਫ਼ੈਸਲੇ : ਨਵੇਂ ਸਰਕਾਰੀ ਕਾਲਜਾਂ ’ਚ 160 ਸਹਾਇਕ ਪ੍ਰੋਫੈਸਰਾਂ ਤੇ 17 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਪ੍ਰਵਾਨਗੀਜੀਐਸਟੀ ਕੌਂਸਲ ਦੀ ਮੀਟਿੰਗ : ਪੈਟਰੋਲ-ਡੀਜ਼ਲ ਨੂੰ ਜੀਐਸਟੀ ਅਧੀਨ ਲਿਆਉਣ ਦਾ ਹਾਲੇ ਸਮਾਂ ਨਹੀਂ : ਨਿਰਮਲਾ ਸੀਤਾਰਮਨਸੁਪਰੀਮ ਕੋਰਟ ਕੌਲੇਜੀਅਮ ਵੱਲੋਂ 8 ਹਾਈ ਕੋਰਟਾਂ ’ਚ ਨਵੇਂ ਚੀਫ਼ ਜਸਟਿਸ ਲਾਉਣ ਲਈ ਨਾਵਾਂ ਦੀ ਸਿਫਾਰਸ਼ਐੱਸ. ਜੈਸ਼ੰਕਰ ਨੇ ਚੀਨ ਤੇ ਕਿਰਗਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤਨਵੇਂ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ: ਕੈਪਟਨਖੇਤੀ ਕਾਨੂੰਨਾਂ ਖ਼ਿਲਾਫ਼ ਅਕਾਲੀ ਦਲ ਵੱਲੋਂ ਦਿੱਲੀ ’ਚ ਰੋਸ ਮਾਰਚਬੀਐਸਐਫ ਜਵਾਨਾਂ ਨੇ ਸਰਹੱਦ ’ਤੇ ਉੱਡਦੇ ਪਾਕਿਸਤਾਨੀ ਡਰੋਨ ’ਤੇ ਕੀਤੀ ਫਾਇਰਿੰਗਕੁਪਵਾੜਾ : ਇੱਕ ਘਰ ’ਚ ਹੋਇਆ ਧਮਾਕਾ ਨਾਬਾਲਿਗ ਲੜਕੀ ਦੀ ਮੌਤ, 6 ਜ਼ਖ਼ਮੀਵਾਜੇ ਨੇ ਈਡੀ ਨੂੰ ਦੱਸਿਆ: ਤਬਾਦਲੇ ਰੁਕਵਾਉਣ ਲਈ 10 ਡੀਸੀਪੀਜ਼ ਨੇ ਦੇਸ਼ਮੁਖ ਤੇ ਪਰਬ ਨੂੰ 40 ਕਰੋੜ ਰੁਪਏ ਦਿੱਤੇ

ਲੇਖ

ਕਿਸਾਨਾਂ ਦੀ ਜ਼ਰੂਰਤ ਤੇ ਦਿਖਾਵਾ

August 02, 2021 11:54 AM

 

ਪ੍ਰੋ. ਧਰਮਜੀਤ ਸਿੰਘ ਜਲਵੇੜਾ

ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਹਾਲਤ ’ਚ ਕਾਫੀ ਸੁਧਾਰ ਹੋਇਆ, ਫਸਲਾਂ ਦੇ ਉਤਪਾਦਨ ’ਚ ਹੋਏ ਵਾਧੇ ਅਤੇ ਮੰਡੀਕਰਨ ਨੇ ਕਿਸਾਨਾਂ ਨੂੰ ਸਮੇਂ ਦੇ ਹਾਣ ਦਾ ਬਣਾ ਦਿੱਤਾ। ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਹਰੀ ਕ੍ਰਾਂਤੀ ਨੂੰ ਪੰਜਾਬ ਦੀ ਕਿਸਾਨੀ ਲਈ ਇੱਕ ਮੀਲ ਪੱਥਰ ਮੰਨਦੀ ਹੈ ਜੋ ਕਿਸਾਨਾਂ ਨੂੰ ਹਮੇਸ਼ਾ ਇੱਕ ਮਾਰਗ ਦਰਸ਼ਕ ਵੱਜੋਂ ਦਿਖਦਾ ਰਹੇਗਾ।
ਬੇਸ਼ੱਕ ਕਿਸਾਨ ਖੁਸ਼ਹਾਲ ਹੋਏ ਉਹਨਾਂ ਦੀ ਆਮਦਨ ’ਚ ਵਾਧਾ ਹੋਇਆ, ਸਮੇਂ ਦੀਆਂ ਸਰਕਾਰਾਂ ਨੇ ਫਸਲਾਂ ਦੇ ਭਾਅ ’ਚ ਚਾਹੇ ਘੱਟ ਹੀ ਪਰ ਵਾਧੇ ਵੀ ਕੀਤੇ ਪਰ ਇਸ ਸਭ ਦੇ ਬਾਵਜ਼ੂਦ ਅੱਜ ਪੰਜਾਬ ਦੇ ਜ਼ਿਆਦਾਤਰ ਕਿਸਾਨ ਕਰਜ਼ੇ ’ਚ ਗੱਡੇ ਨਜ਼ਰ ਆ ਰਹੇ ਹਨ। ਉਹਨਾਂ ਵੱਲੋਂ ਪੰਜਾਬ ਸਰਕਾਰ ਤੋਂ ਵਾਰ ਵਾਰ ਕਰਜ਼ਾ ਮੁਆਫੀ ਦੀ ਵੀ ਮੰਗ ਕੀਤੀ ਜਾਂਦੀ ਹੈ, ਧਰਨੇ ਲਗਦੇ ਹਨ ਅਤੇ ਕਰਜ਼ਾ ਨਾ ਮੋੜਣ ਦੀ ਹਾਲਤ ’ਚ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ। ਇਹ ਅਫਸੋਸ ਦੀ ਗੱਲ ਹੈ ਕਿ ਖੁਦਕੁਸ਼ੀਆਂ ਦਾ ਅੰਕੜਾ ਹਜ਼ਾਰਾਂ ਦੀ ਗਿਣਤੀ ’ਤੇ ਜਾ ਅੱਪੜਿਆ ਹੈ, ਕਿਤੇ ਕਿਤੇ ਹਾਲਾਤ ਇਹ ਵੀ ਹਨ ਕਿ ਜਿਸ ਕਰਜ਼ੇ ਕਰਕੇ ਦਾਦੇ ਨੇ ਖੁਦਕੁਸ਼ੀ ਕੀਤੀ ਸੀ ਉਸੇ ਕਰਜ਼ੇ ਨੂੰ ਉਤਾਰਦਾ ਉਤਾਰਦਾ ਬੇਬਸ ਹੋਇਆ ਪੋਤਾ ਵੀ ਖੁਦਕੁਸ਼ੀ ਕਰ ਗਿਆ ਪਰ ਕਰਜ਼ਾ ਨਹੀ ਉਤਰਿਆ ਬੇਸ਼ੱਕ ਅਜਿਹੇ ਕੇਸ ਘੱਟ ਹਨ ਪਰ ਇਹ ਕਿਸਾਨੀ ਲਈ ਖਤਰੇ ਦੀ ਘੰਟੀ ਤੋਂ ਘੱਟ ਨਹੀ।
ਇੱਕ ਸਚਾਈ ਹੈ ਕਿ ਕੋਈ ਵੀ ਸਥਿਤੀ ਇੱਕ ਦਮ ਉਤਪਨ ਨਹੀ ਹੁੰਦੀ ਉਸ ਲਈ ਕਾਫੀ ਸਮਾਂ ਲਗਦਾ ਹੈ। ਕਿਸਾਨਾਂ ਦੀ ਟੁੱਟ ਚੁੱਕੀ ਆਰਥਿਕਤਾ ਲਈ ਜਿੱਥੇ ਸਰਕਾਰਾਂ ਨੂੰ ਪਹਿਲੇ ਨੰਬਰ ’ਤੇ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਉੱਥੇ ਕਿਸਾਨਾਂ ਵੱਲੋਂ ਆਪ ਕੀਤੀਆਂ ਗਲਤੀਆਂ ਵੀ ਇਸ ਦਾ ਇੱਕ ਵੱਡਾ ਕਾਰਨ ਹਨ। ਵਾਧੂ ਖਰਚੇ, ਜਿਹਨਾਂ ਦੀ ਲੋੜ ਨਹੀ ਸੀ, ਉਹਨਾਂ ਕਾਰਨ ਕਿਸਾਨਾਂ ਦੇ ਸਿਰ ਕਰਜ਼ੇ ਦੀਆਂ ਪੰਡਾਂ ਟਿਕਣੀਆਂ ਸ਼ੁਰੂ ਹੋਈਆਂ। ਅੱਜ ਦੇ ਹਾਲਾਤ ਦੀ ਗੱਲ ਕਰਦੇ ਹਾਂ, ਅੰਕੜੇ ਦੱਸਦੇ ਹਨ ਕਿ ਵੀਹ ਤੋਂ ਪੰਜੀ ਕਿੱਲਿਆਂ ਵਾਲ਼ਾ ਕਿਸਾਨ ਵੀ ਇੱਕ ਛੋਟਾ ਕਿਸਾਨ ਹੈ ਪਰ ਪਿੰਡਾਂ ’ਚ ਜਾ ਕੇ ਦੇਖੀਏ ਹਾਲਾਤ ਇਸ ਤੋਂ ਉਲਟ ਹਨ ਉੱਥੇ ਐਨੀ ਜ਼ਮੀਨ ਵਾਲ਼ੇ ਨੂੰ ਇੱਕ ਵੱਡਾ ਜ਼ਿਮੀਂਦਾਰ ਮੰਨਿਆਂ ਜਾਂਦਾ ਹੈ। ਅੰਕੜੇ ਦਸਦੇ ਹਨ ਕਿ ਵੀਹ ਤੋਂ ਪੰਜੀ ਕਿੱਲਿਆਂ ਵਾਲ਼ਾ ਕਿਸਾਨ ਪੁਰਾਣੇ ਟਰੈਕਟਰ ਨਾਲ਼ ਖੇਤੀ ਦਾ ਕੰਮ ਚਲਾਉਣ ਦੀ ਕੋਸ਼ਿਸ਼ ਕਰੇ, ਉਹ ਨਵੇਂ ਟਰੈਕਟਰ ’ਤੇ ਲੱਖਾਂ ਰੁਪਏ ਨਾ ਖਰਚੇ ਪਰ ਕਿਸਾਨ ਥੋੜੀ ਜ਼ਮੀਨ ’ਤੇ ਵੀ ਕਈ ਕਈ ਲੱਖ ਦੇ ਨਵੇਂ ਟਰੈਕਟਰ ਲੈ ਰਹੇ ਹਨ ਹਾਲਾਤ ਇਹ ਹੋ ਗਏ ਹਨ ਕਿ ਆਪਣੇ ਆਪ ਨੂੰ ਵੱਡਾ ਸਰਦਾਰ ਜਾਂ ਕਿਸਾਨ ਕਹਾਉਣ ਵਾਸਤੇ ਜਾਂ ਕਹਿ ਲਵੋ ਕਿ ਪਿੰਡ ’ਚ ਬੱਲੇ ਬੱਲੇ ਕਰਵਾੳੇਣ ਲਈ ਇੱਕ ਤੋਂ ਵੱਧ ਦੋ, ਤਿੰਨ ਜਾਂ ਚਾਰ ਟਰੈਕਟਰ ਰੱਖਣ ਦਾ ਇੱਕ ਨਵਾਂ ਰੁਝਾਨ ਚੱਲ ਪਿਆ ਹੈ, ਕੰਮ ਘੱਟ ਹੈ ਪਰ ਟਰੈਕਟਰ ਇੱਕ ਤੋਂ ਵੱਧ ਰੱਖੇ ਹੋਏ ਹਨ ਇਹ ਮੈਂ ਕਈ ਜਗ੍ਹਾ ਆਪ ਦੇਖਿਆ ਹੈ।
ਇੱਕ ਸੱਚੇ ਵਾਕਿਆ ਜ਼ਰੀਏ ਆਪਣੀ ਗੱਲ ਨੂੰ ਸਪਸ਼ਟ ਕਰਨ ਦੀ ਕੋਸਿਸ਼ ਕਰਦਾ ਹਾਂ, ਮੈਂ ਇੱਕ ਕਿਸਾਨ ਨੂੰ ਮਿਲਿਆ ਉਸਦੇ ਘਰ ਚਾਰ ਟਰੈਕਟਰ ਖੜੇ ਸਨ ਮੈਂ ਉਸ ਨੂੰ ਇਹਨਾਂ ਦਾ ਕਾਰਨ ਅਤੇ ਉਸ ਕੋਲ਼ ਕੁੱਲ ਜ਼ਮੀਨ ਪੁੱਛੀ, ਉਸ ਦਾ ਜਵਾਬ ਕਾਫੀ ਹੈਰਾਨ ਕਰਨ ਵਾਲ਼ਾ ਸੀ। ਉਸ ਨੇ ਦੱਸਿਆ ਕਿ ਉਸ ਕੋਲ਼ ਮਹਿਜ ਪੰਜ ਕਿੱਲੇ ਜ਼ਮੀਨ ਹੈ ਅਤੇ ਕੁੱਝ ਉਹ ਠੇਕੇ ’ਤੇ ਲੈ ਲੈਂਦਾ ਹੈ, ਕੰਮ ਘੱਟ ਹੈ ਪਰ ਲੋਕਾਂ ਨੂੰ ਦਿਖਾਉਣ ਅਤੇ ਉਹਨਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕਾੳੇਣ ਲਈ ਉਸ ਨੇ ਇਹ ਟਰੈਕਟਰ ਰੱਖੇ ਹਨ ਉਹ ਲੋਕਾਂ ਨੂੰ ਜਚਾਉਣਾ ਚਾਹੁੰਦਾ ਹੈ ਕਿ ਉਸ ਕੋਲ਼ ਕਾਫੀ ਪੈਸਾ ਹੈ ਅਤੇ ਉਹ ਇੱਕ ਵੱਡਾ ਕਿਸਾਨ ਹੈ ਇਸ ਲਈ ਉਸ ਨੇ ਇਹ ਚਾਰ ਟਰੈਕਟਰ ਰੱਖੇ ਹਨ। ਉਸ ਦਾ ਜਵਾਬ ਸੁਣ ਇਹ ਪਤਾ ਲੱਗ ਗਿਆ ਕਿ ਪੰਜਾਬ ਦੇ ਕਿਸਾਨਾਂ ਦਾ ਜ਼ਿਆਦਾਤਰ ਕਰਜ਼ਈ ਹੋਣ ਦਾ ਕੀ ਕਾਰਨ ਹੈ। ਪੁੱਛਣ ’ਤੇ ਉਸ ਬੰਦੇ ਬਾਰੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬੈਂਕ ’ਚ ਇਸ ਦੀ ਪੰਤਾਲ਼ੀ ਲੱਖ ਦੀ ਲਿਮਟ ਚਲਦੀ ਹੈ ਜਿਸ ਦੀ ਅਜੇ ਤੱਕ ਇੱਕ ਲੱਖ ਰੁਪਏ ਦੀ ਵੀ ਵਾਪਸੀ ਨਹੀ ਹੋ ਸਕੀ। ਸੋਚੋ ਕਿ ਉਹ ਕਿਸਾਨ ਸਲਾਨਾ ਵਿਆਜ਼ ਦੇ ਕਿੰਨੇ ਪੈਸੇ ਭਰਦਾ ਹੋਵੇਗਾ ਅਤੇ ਅਜਿਹੇ ’ਚ ਉਸ ਦੀ ਆਰਥਿਕ ਹਾਲਤ ਕਿਵੇਂ ਬਿਹਤਰ ਹੋ ਸਕਦੀ ਹੈ।
ਜਿੱਥੇ ਸਰਕਾਰਾਂ ਨੇ ਕਿਸਾਨਾਂ ਨਾਲ਼ ਧੱਕਾ ਕੀਤਾ ਹੈ, ਉਹਨਾਂ ਦੀ ਮਿਹਨਤ ਅਤੇ ਫਸਲ ਦਾ ਸਹੀ ਮੁੱਲ ਨਹੀ ਪਾਇਆ ਉੱਥੇ ਕਿਸਾਨਾਂ ਨੇ ਵੀ ਕਿਸੇ ਹੱਦ ਤੱਕ ਆਪਣਾ ਨੁਕਸਾਨ ਆਪ ਕੀਤਾ ਹੈ। ਲੋੜ ਕਰਜ਼ੇ ’ਤੇ ਟਰੈਕਟਰ ਲਿਆ ਕੇ ਦੂਜੇ ਨੂੰ ਸਾੜਣ ਜਾਂ ਮਚਾਉਣ ਦੀ ਨਹੀ ਬਲਕਿ ਕਰਜ਼ੇ ਦੀ ਦਲਦਲ ’ਚੋਂ ਆਪਣੇ ਆਪ ਨੂੰ ਡੁਬਣੋਂ ਬਚਾਉਣ ਦੀ ਹੈ ਕਿਉਂਕਿ ਜਿਸ ਨੂੰ ਟਰੈਕਟਰ ਦਿਖਾ ਕੇ ਸਾੜਣ ਜਾਂ ਮਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੋ ਸਕਦਾ ਹੈ ਕਿ ਉਹ ਆਪਣੇ ਕੋਲ਼ ਪਏ ਪੈਸੇ ਨਾਲ਼ ਖੁਸ਼ੀ ਅਤੇ ਚਿੰਤਾਮੁਕਤ ਜੀਵਨ ਜਿਊਂ ਰਿਹਾ ਹੋਵੇ।
ਕਿਸਾਨਾਂ ਨੂੰ ਆਪਣਾ ਦਾਇਰਾ ਅਤੇ ਆਰਥਿਕ ਘੇਰਾ ਦੇਖ ਕੇ ਹੀ ਖਰਚਾ ਕਰਨਾ ਚਾਹੀਦਾ ਹੈ। ਉਹਨਾਂ ਨੂੰ ਆਪਣੇ ਨਿਸ਼ਾਨੇ ’ਤੇ ਧਿਆਨ ਰੱਖ ਕੇ ਉਸ ਦੀ ਪੂਰਤੀ ਲਈ ਮਿਹਨਤ ਜ਼ਿਆਦਾ ਦਿਖਾਵਾ ਘੱਟ ਕਰਨਾ ਹੋਵੇਗਾ। ਲੋੜ ਹੈ ਤਾਂ ਟਰੈਕਟਰ ਜ਼ਰੂਰ ਲਏ ਜਾਣ ਪਰ ਦਿਖਾਵੇ ਖਾਤਿਰ ਆਪਣੇ ਸਿਰ ਕਰਜ਼ੇ ਦਾ ਬੋਝ ਵਧਾਉਣਾ, ਸਿਆਣਪ ਨਹੀ। 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ