BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਹਰਿਆਣਾ

ਕਿਸਾਨੀਂ ਸੰਘਰਸ਼ ਦੌਰਾਨ ਸ਼ਹੀਦ ਹੋਏ ਸਾਥੀਆਂ ਅਤੇ ਕਿਸਾਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਸਮਾਗਮ 7 ਅਗਸਤ ਨੂੰ

August 02, 2021 05:58 PM
 
- ਸਮਾਗਮ ਵਿੱਚ ਕਈ ਸੂਬਿਆਂ ਤੋਂ ਸੰਗਤਾਂ ਹੋਣਗੀਆਂ ਸ਼ਾਮਿਲ : ਸੁਖਵਿੰਦਰ ਸਿੰਘ ਮੰਡੇਬਰ
 
ਜਗਾਧਰੀ, 2 ਅਗਸਤ (ਜਗਜੀਤ ਸਿੰਘ) : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨੀਂ ਸੰਘਰਸ਼ ਦੌਰਾਨ ਸ਼ਹੀਦ ਹੋਏ ਸਾਥੀਆਂ ਦੀ ਯਾਦ ਵਿੱਚ ਅਤੇ ਮਜ਼ਦੂਰ ਕਿਸਾਨ ਏਕਤਾ ਦੀ ਮਜਬੂਤੀ ਲਈ 7 ਅਗਸਤ ਨੂੰ ਦੀਵਾਨ ਹਾਲ, ਗੁਰਦੁਆਰਾ ਸ਼੍ਰੀ ਕਤਲਗੜ ਸਾਹਿਬ, ਚਮਕੌਰ ਸਾਹਿਬ (ਰੂਪਨਗਰ) ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਅਰਦਾਸ ਬੇਨਤੀ ਸਮਾਗਮ ਹੋਵੇਗਾ, ਜਿਸ ਵਿੱਚ ਹਰਿਆਣਾ,ਪੰਜਾਬ ਅਤੇ ਦਿੱਲੀ ਤੋਂ ਇਲਾਵਾ ਹੋਰ ਸੂਬਿਆਂ ਤੋਂ ਵੱਖੋ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਹੋਣਗੀਆਂ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੀਬੀ ਸ਼ਰਨ ਕੌਰ ਚੈਰੀਟੇਬਲ ਟਰੱਸਟ (ਰਜਿ:) ਦੇ ਮੁੱਖੀ ਸ੍ਰ. ਸੁਖਵਿੰਦਰ ਸਿੰਘ ਮੰਡੇਬਰ ਨੇ ਦੱਸਿਆ ਕਿ ਧਰਨੇ ‘ਤੇ ਬੈਠੇ ਕਿਸਾਨਾਂ ਦੀ ਚੜ੍ਹਦੀ ਕਲਾ ਵਾਸਤੇ ਅਤੇ ਕਿਸਾਨੀਂ ਸੰਘਰਸ਼ ਵਿੱਚ ਸ਼ਹੀਦੀਆਂ ਪ੍ਰਾਪਤ ਕਰਨ ਵਾਲਿਆਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ 26 ਜਨਵਰੀ ਨੂੰ ਦਿੱਲੀ ਵਿੱਚ ਸ਼ਹੀਦ ਹੋਏ ਨਵਰੀਤ ਸਿੰਘ ਦੇ ਦਾਦਾ ਜੀ ਸਰਦਾਰ ਹਰਦੀਪ ਸਿੰਘ ਡਿਬਡਿਬਾ ਵੀ ਸ਼ਮੂਲੀਅਤ ਕਰਨਗੇ।ਉਨ੍ਹਾਂ ਦੱਸਿਆ ਗੁਰਮੁੱਖ ਸਿੰਘ ਢੋਲਣ ਮਾਜਰਾ ਆਗੂ ਮਜ਼ਦੂਰ ਕਿਸਾਨ ਸੰਘਰਸ਼ ਅਤੇ ਜਨਰਲ ਸਕੱਤਰ ਨਰੇਗਾ ਵਰਕਰ ਫਰੰਟ (ਪੰਜਾਬ), ਦਲਜੀਤ ਸਿੰਘ ਪ੍ਰਧਾਨ ਇੰਟਰਨੈਸ਼ਨਲ ਪੰਜਾਬੀ ਫ਼ਾਉਂਡੇਸਨ ਕਨੇਡਾ (ਇੰਡੀਆ ਡਵੀਜ਼ਨ) ਅਤੇ ਕੁਲਵੰਤ ਸਿੰਘ ਸੈਣੀ ਪ੍ਰਧਾਨ ਕੀਰਤੀ ਕਿਸਾਨ ਮੋਰਚਾ (ਰੋਪੜ) ਵੱਲੋਂ ਕਈ ਜਥੇਬੰਦੀਆਂ ਦੇ ਸਹਿਯੋਗ ਨਾਲ ਕਿਸਾਨਾਂ ਦੀ ਚੜਦੀ ਕਲਾ ਤੇ ਫ਼ਤਿਹ ਲਈ ਇਹ ਅਰਦਾਸ ਬੇਨਤੀ ਸਮਾਗਮ ਉਲੀਕਿਆ ਗਿਆ ਹੈ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਬਤ ਦੇ ਭਲੇ ਲਈ ਕਰਵਾਏ ਜਾ ਰਹੇ ਇਸ ਅਰਦਾਸ ਬੇਨਤੀ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨ। 
ਸ੍ਰ.ਸੁਖਵਿੰਦਰ ਸਿੰਘ ਮੰਡੇਬਰ ਨੇ ਗੱਲਬਾਤ ਕਰਦਿਆਂ ਅੱਗੇ ਕਿਹਾ ਕਿ ਦੇਸ਼ ਦਾ ਅੰਨਦਾਤਾ ਕੇਂਦਰ ਸਰਕਾਰ ਦੀਆਂ ਕੋਝੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਂਗਾ। ਜਿੰਨੀ ਦੇਰ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀ ਲੈਂਦੀ, ਤੱਦ ਤਕ ਸਰਕਾਰ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਸ਼ਹੀਦ ਹੋ ਚੁੱਕੇ ਹਨ। ਉਨ੍ਹਾਂ ਦੀ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ। ਕੇਂਦਰ ਸਰਕਾਰ ਨੂੰ ਕਿਸਾਨੀ ਹਿੱਤ ਵਿਚ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ। 
 
 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਪੁੱਤਾਂ ਵਾਂਗੂ ਪਾਲੀਆਂ ਫਸਲਾਂ ਦੀ ਬਰਬਾਦੀ ਦੇਖ ਕੇ ਰੋਏ ਤਖ਼ਤਮੱਲ ਦੇ ਕਿਸਾਨ

ਭਾਰਤ ਮਾਲਾ ਐਨਐਚ-754 : ਨਿਗੂਣੇ ਮੁਆਵਜ਼ੇ ਖ਼ਿਲਾਫ਼ ਕਿਸਾਨਾਂ ਨੇ ਕੱਢਿਆ ਰੋਸਮਈ ਟਰੈਕਟਰ ਮਾਰਚ

ਗੁਰਦੁਆਰਾ ਨਾਢਾ ਸਾਹਿਬ ਦੇ ਨਵੇਂ ਮੈਨੇਜਰ ਨੇ ਮੁੱਖ ਸੇਵਾਦਾਰ ਵਜੋਂ ਸੇਵਾ ਸੰਭਾਲੀ

ਜੀਂਦ ’ਚ ਆਯੋਜਿਤ ਹੋਣ ਵਾਲੀ ਸਨਮਾਨ ਰੈਲੀ ਹੋਵੇਗੀ ਇਤਿਹਾਸਕ

ਪੰਚਕੂਲਾ ਸੈਕਟਰ-20 ਦੀਆਂ ਸੜਕਾਂ ਟੋਭੇਨੂੰਮਾ ਬਣੀਆਂ

ਅਗਲੀ ਚੋਣ ਕੁਮਾਰੀ ਸ਼ੈਲਜਾ ਦੀ ਅਗਵਾਈ ਹੇਠ ਲੜੀ ਜਾਵੇਗੀ : ਸੁਭਾਸ ਬੱਤਰਾ

ਕੇਂਦਰੀ ਵਿੱਤ ਮੰਤਰੀ ਸੀਤਾ ਰਮਨ ਨੇ ਪੰਚਕੂਲਾ ਦੇ ਸੈਕਟਰ-17 ’ਚ ਮੈਗਾ ਵੈਕਸੀਨ ਕੈਂਪ ’ਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ

ਅੱਜ ਦੀ ਜੀਂਦ ਰੈਲੀ ’ਚ ਟੁੱਟਣਗੇ ਸਾਰੇ ਰਿਕਾਰਡ : ਕਸ਼ਮੀਰ ਕਰੀਵਾਲਾਂ

ਪਰਿਵਾਰਕ ਪਛਾਣ ਪੱਤਰ ’ਚ 100 ਫੀਸਦੀ ਦਸਤਖ਼ਤ ਅਪਲੋਡ ਕਰੋ : ਏਡੀਸੀ ਯੋਗੇਸ਼ ਕੁਮਾਰ

ਰੋਹ ’ਚ ਆਏ ਕਿਸਾਨਾਂ ਨੇ ਘੇਰਿਆ ਮੰਡੀ ਕਾਲਾਂਵਾਲੀ ਦਾ ਐਸਡੀਐਮ ਦਫ਼ਤਰ