BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਖੇਡਾਂ

ਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਰਚਿਆ ਇਤਿਹਾਸ

August 03, 2021 11:06 AM

- ਵਿਸ਼ਵ ਦੀ ਨੰਬਰ ਦੋ ਆਸਟਰੇਲੀਆਈ ਟੀਮ ਨੂੰ 1-0 ਨਾਲ ਹਰਾਇਆ
- ਪੰਜਾਬ ਦੀ ਧੀ ਗੁਰਜੀਤ ਕੌਰ ਨੇ ਕੀਤਾ ਇਕਲੌਤਾ ਗੋਲ
- ਸੈਮੀਫਾਈਨਲ ’ਚ ਭਾਰਤ ਦਾ ਮੁਕਾਬਲਾ 4 ਅਗਸਤ ਨੂੰ ਅਰਜਨਟੀਨਾ ਨਾਲ ਹੋਵੇਗਾ

ਏਜੰਸੀਆਂ
ਟੋਕੀਓ/2 ਅਗਸਤ : ਟੋਕੀਓ ਓਲੰਪਿਕਸ ’ਚ ਭਾਰਤ ਦੀ ਪੁਰਸ਼ ਹਾਕੀ ਟੀਮ ਤੋਂ ਬਾਅਦ ਮਹਿਲਾ ਹਾਕੀ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਪੁਰਸ਼ ਹਾਕੀ ਟੀਮ ਦੇ ਸੈਮੀਫਾਈਨਲ ਵਿੱਚ ਪੁੱਜਣ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਸੈਮੀਫਾਈਨਲ ’ਚ ਥਾਂ ਬਣਾ ਲਈ ਹੈ।
ਪੰਜਾਬ ਦੀ ਧੀ ਗੁਰਜੀਤ ਕੌਰ ਦੇ ਇਕਲੌਤੇ ਗੋਲ ਦੇ ਦਮ ’ਤੇ ਭਾਰਤੀ ਮਹਿਲਾ ਹਾਕੀ ਟੀਮ ਨੇ ਕੁਆਰਟਰ ਫਾਈਨਲ ’ਚ ਵਿਸ਼ਵ ਦੀ ਨੰਬਰ ਦੋ ਅਤੇ 3 ਵਾਰ ਦੀ ਸੋਨ ਤਮਗਾ ਜੇਤੂ ਆਸਟਰੇਲੀਆਈ ਮਹਿਲਾ ਹਾਕੀ ਟੀਮ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਜਿੱਤ ਦੇ ਨਾਲ ਭਾਰਤੀ ਟੀਮ ਟੋਕੀਓ ਓਲੰਪਿਕ ਦੇ ਸੈਮੀਫਾਈਨਲ ’ਚ ਪੁੱਜ ਗਈ ਹੈ। ਭਾਰਤੀ ਮਹਿਲਾ ਹਾਕੀ ਟੀਮ ਦੇ ਸੈਮੀਫਾਈਨਲ ’ਚ ਪਹੁੰਚਣ ’ਤੇ ਪੂਰੇ ਦੇਸ਼ ਵਿੱਚ ਜਸ਼ਨ ਮਨਾਇਆ ਗਿਆ। ਜਿੱਤ ਦੀ ਨਾਇਕਾ ਗੋਲਕੀਪਰ ਸਵਿਤਾ ਪੂਨੀਆ ਰਹੀ ਜਿਨ੍ਹਾਂ ਨੇ ਕੁਲ 9 ਬਚਾਅ ਕੀਤੇ। ਜਦਕਿ ਭਾਰਤ ਲਈ ਇਕਲੌਤਾ ਤੇ ਫੈਸਲਾਕੁੰਨ ਗੋਲ ਗੁਰਜੀਤ ਕੌਰ ਨੇ 22ਵੇਂ ਮਿੰਟ ’ਚ ਪੈਨਲਟੀ ਕਾਰਨਰ ਰਾਹੀਂ ਕੀਤਾ। ਹੁਣ ਸੈਮੀਫਾਈਨਲ ’ਚ ਭਾਰਤ ਦਾ ਸਾਹਮਣਾ 4 ਅਗਸਤ ਨੂੰ ਅਰਜਨਟੀਨਾ ਨਾਲ ਹੋਵੇਗਾ, ਜਿਸ ਨੇ ਜਰਮਨੀ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ ’ਚ ਥਾਂ ਬਣਾਈ ਹੈ।
ਪਹਿਲੇ ਕੁਆਰਟਰ ’ਚ ਭਾਰਤੀ ਖਿਡਾਰੀਆਂ ਨੇ ਕੁਝ ਬਿਹਤਰੀਨ ਮੌਕੇ ਬਣਾਏ, ਪਰ ਉਹ ਗੋਲ ਨਾ ਕਰ ਸਕੀਆਂ। ਖੇਡ ਦੇ ਨੌਵੇਂ ਮਿੰਟ ’ਚ ਵੰਦਨਾ ਕਟਾਰੀਆ ਦਾ ਸ਼ਾਟ ਪੋਸਟ ’ਤੇ ਲੱਗਦੇ ਹੋਏ ਬਾਹਰ ਨਿਕਲ ਗਿਆ। ਆਸਟਰੇਲੀਆਈ ਟੀਮ ਕੋਲ ਵੀ ਗੋਲ ਕਰਨ ਦੇ ਮੌਕੇ ਸਨ, ਪਰ ਭਾਰਤੀ ਡਿਫੈਂਸ ਨੂੰ ਉਹ ਚਕਮਾ ਨਾ ਦੇ ਸਕੀ। ਦੂਜੇ ਕੁਆਰਟਰ ’ਚ ਆਸਟਰੇਲੀਆ ਦਾ ਪਲੜਾ ਸ਼ੁਰੂਆਤੀ ਪੰਜ ਮਿੰਟਾਂ ਤੱਕ ਕਾਫੀ ਭਾਰੀ ਰਿਹਾ। ਆਸਟਰੇਲੀਆ ਨੂੰ ਤਿੰਨ ਪੈਨਲਟੀ ਕਾਰਨਰ ਮਿਲੇ, ਪਰ ਭਾਰਤੀ ਗੋਲਕੀਪਰ ਤੇ ਡਿਫੈਂਡਰਾਂ ਨੇ ਇਨ੍ਹਾਂ ਮੌਕਿਆਂ ਨੂੰ ਅਸਫਲ ਬਣਾ ਦਿੱਤਾ। ਫਿਰ ਭਾਰਤ ਨੂੰ ਮੈਚ ਦੇ 22ਵੇਂ ਮਿੰਟ ’ਚ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਡ੍ਰੈਗ ਫਲਿਕਰ ਗੁਰਜੀਤ ਕੌਰ ਨੇ ਗੋਲ ’ਚ ਤਬਦੀਲ ਕਰ ਦਿੱਤਾ ਤੇ ਭਾਰਤ ਨੂੰ 1-0 ਦੀ ਬੜਤ ਦਿਵਾ ਦਿੱਤੀ। ਤੀਜੇ ਤੇ ਚੌਥੇ ਕੁਆਰਟਰ ’ਚ ਆਸਟਰੇਲੀਆ ਨੂੰ ਕੁੱਲ 6 ਪੈਨਲਟੀ ਕਾਰਨਰ ਮਿਲੇ, ਪਰ ਭਾਰਤੀ ਡਿਫੈਂਸ ਲਾਈਨ ਨੇ ਇਨ੍ਹਾਂ ਮੌਕਿਆਂ ਨੂੰ ਅਸਫਲ ਕਰ ਦਿੱਤਾ। ਹਾਲਾਂਕਿ ਤੀਜੇ ਕੁਆਰਟਰ ਦੇ 43ਵੇਂ ਤੇ 44ਵੇਂ ਮਿੰਟ ’ਚ ਭਾਰਤ ਨੂੰ ਵੀ ਸਕੋਰ ਕਰਨ ਦੇ ਕਈ ਮੌਕੇ ਮਿਲੇ, ਪਰ ਨਵਨੀਤ ਕੌਰ ਤੇ ਰਾਣੀ ਰਾਮਪਾਲ ਇਨ੍ਹਾਂ ਦਾ ਲਾਹਾ ਨਾ ਲੈ ਸਕੀਆਂ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ