BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਹਰਿਆਣਾ

ਵਿਗਿਆਨਕ ਚੇਤਨਾ ਦੇ ਫੈਲਾਓ ਨਾਲ ਹੋਵੇਗਾ ਦੇਸ਼ ਦਾ ਵਿਕਾਸ : ਸ਼ਮਸ਼ੇਰ ਚੋਰਮਾਰ

August 03, 2021 12:11 PM

- ਦੁਨੀਆ ’ਚ ਕਿਤੇ ਵੀ ਕਿਸੇ ਵੀ ਮਨੁੱਖ ਕੋਲ ਕੋਈ ਗ਼ੈਬੀ ਸ਼ਕਤੀ ਨਹੀਂ

ਸੁਰਿੰਦਰ ਪਾਲ ਸਿੰਘ
ਕਾਲਾਂਵਾਲੀ/2 ਅਗਸਤ : ਸਿਰਸਾ ਜਿਲ੍ਹੇ ਦੇ ਪਿੰਡ ਲੰਬੀ ਵਿਖੇ ਚੌਧਰੀ ਦੇਵੀ ਲਾਲ ਯੂਨੀਵਸਿਟੀ ਦੇ ਮੁਲਾਜ਼ਮ ਰਾਧੇ ਸ਼ਿਆਮ ਅਤੇ ਪਿੰਡ ਦੇ ਸਰਪੰਚ ਓਮ ਪ੍ਰਕਾਸ ਦੀ ਮੰਗ ‘ਤੇ ਤਰਕਸ਼ੀਲ ਸਮਾਗਰਮ ਆਯੋਜਿਦ ਕੀਤਾ ਗਿਆ। ਇਸ ਸਮਾਗਮ ਵਿਚ ਮਾ:ਸ਼ਮਸ਼ੇਰ ਸਿੰਘ ਚੋਰਮਾਰ ਨੇ ਤਰਕਸ਼ੀਲ ਸੁਸਾਇਟੀ ਦੀ ਕਾਰਜ ਸ਼ੈਲੀ ਅਤੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ ਜਾਂ ਕਿਸੇ ਘਟਨਾ ਨੂੰ ਚਮਤਕਾਰ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਜਦੋਂ ਕਿ ਦੁਨੀਆਂ ਵਿੱਚ ਕਿਤੇ ਵੀ ਕਿਸੇ ਵੀ ਮਨੁੱਖ ਕੋਲ ਕੋਈ ਗ਼ੈਬੀ ਸਕਤੀ ਨਹੀਂ। ਕੋਈ ਵਿਅਕਤੀ ਕੁਦਰਤ ਜਾਂ ਵਿਗਿਆਨ ਦੇ ਨਿਯਮਾਂ ਦੇ ਉਲਟ ਕੋਈ ਘਟਨਾਂ ਨਹੀ ਕਰ ਸਕਦਾ।
ਮਾ: ਚੋਰਮਾਰ ਦਾ ਕਹਿਣਾ ਸੀ ਕਿ ਘਰ-ਪਰਿਵਾਰ, ਦੇਸ ਅਤੇ ਸਮਾਜ ਦੀਆਂ ਸਮੱਸਿਆਵਾਂ ਅਤੇ ਬਿਮਾਰੀਆਂ ਨੂੰ ਕਿਸੇ ਪੂਜਾ ਜਾਂ ਤੰਤਰ-ਮੰਤਰ ਦੁਆਰਾ ਨਹੀਂ, ਬਲਕਿ ਵਿਗਿਆਨਕ ਤਰੀਕਿਆਂ ਅਤੇ ਚੰਗੇ ਸਮਾਜਿਕ ਪ੍ਰਬੰਧ ਦੁਆਰਾ ਹੱਲ ਕੀਤਾ ਜਾਣਾ ਹੁੰਦਾ ਹੈ। ਇਸ ਮੌਕੇ ਜਗਤਾਰ ਸਿੰਘੇਵਾਲਾ ਨੇ ਗੁੱਤਾਂ ਕੱਟਣ, ਬਿੱਜੂ ਆਉਣ ਦੀਆਂ ਘਟਨਾਵਾਂ, ਮੂਰਤੀਆਂ ਦੁਆਰਾ ਦੁੱਧ ਪੀਣ,ਤੋਰੀਆਂ ਤੇ ਸੱਪ ਆਦਿ ਘਟਨਾਵਾਂ ਦੀ ਵਿਗਿਆਨਕ ਵਿਆਖਿਆ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਮਾਸ ਫੋਬੀਆ,ਮਾਸ ਹਿਸਟੀਰੀਆ ਅਤੇ ਅਵਿਗਿਆਨਿਕਤਾ ਤੋਂ ਜਾਣੂ ਕਰਵਾਇਆ। ਤਰਕਸਸ਼ੀਲ ਸੁਸਾਇਟੀ ਦੇ ਮੀਡੀਆਂ ਮੁਖੀ ਅਜਾਇਬ ਜਲਾਲਆਣਾ ਨੇ ਵਿਗਿਆਨਕ ਪ੍ਰਯੋਗਾਂ ਅਤੇ ਜਾਦੂ ਦੀਆਂ ਆਈਟਮਾਂ ਦੁਆਰਾ ਅਨੇਕਾਂ ਚਮਤਕਾਰਾਂ ਦੇ ਖੁਲਾਸੇ ਕੀਤੇ।
ਉਨ੍ਹਾਂ ਆਪਣੀ ਕਲਾ ਰਾਹੀਂ ਅਸਮਾਨ‘ਚੋਂ ਰਾਖ ਪੈਦਾ ਕੀਤੀ, ਬਿਨਾਂ ਤੀਲੀ ਤੋਂ ਅੱਗ ਅਤੇ ਜਾਦੂਗਰਾਂ ਵੱਲੋਂ ਅੱਖਾਂ ਦੀ ਨਜ਼ਰਬੰਦੀ ਬਾਰੇ ਮਨੋਵਿਗਿਆਨਕ ਅਭਿਆਸ ਕਰ ਕੇ ਮਨੋਵਿਗਿਆਨ ਦੀ ਜਾਣਕਾਰੀ ਤੋਂ ਜਾਣੂ ਕਰਵਾਇਆ। ਉਹਨਾਂ ਦੱਸਿਆ ਕੁੱਝ ਚਲਾਕ ਲੋਕ ਧਾਰਮਿਕ ਚੋਲ਼ਾ ਪਾਕੇ ਮੈਡੀਟੇਸ਼ਨ,ਸੰਮੋਹਨ ਕਿਰਿਆਵਾਂ ਰਾਹੀਂ ਆਮਜਨ ਦਾ ਆਰਥਕ ਤੇ ਮਾਨਸਿਕ ਸ਼ੋਸ਼ਣ ਕਰਦੇ ਹਨ। ਜਦਕਿ ਇਹ ਮਨੋਵਿਗਿਆਨ ਦੀ ਸਧਾਰਨ ਵਿਧੀ ਹੈ, ਜਿਸ ਦੁਆਰਾ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਵਿਅਕਤੀ ਦੀਆਂ ਸਮੱਸਿਆਵਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਮੌਕੇ ਪ੍ਰਗਤੀਸੀਲ ਸਾਹਿਤ ਦੀ ਪੁਸਤਕ ਪ੍ਰਦਰਸਨੀ ਵੀ ਲਾਈ ਗਈ। ਇਸ ਮੌਕੇ ਹਰਜਿੰਦਰ ਸਿੰਘ, ਪੁਸਪਿੰਦਰ ਸਿੰਘ,ਰਣਧੀਰ ਸਿੰਘ,ਗੁਰਸੇਵਕ ਸਿੰਘ ਦੀ ਟੀਮ ਨੇ ਪ੍ਰੋਗਰਾਮ ਦੇ ਆਯੋਜਨ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ l

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਪੁੱਤਾਂ ਵਾਂਗੂ ਪਾਲੀਆਂ ਫਸਲਾਂ ਦੀ ਬਰਬਾਦੀ ਦੇਖ ਕੇ ਰੋਏ ਤਖ਼ਤਮੱਲ ਦੇ ਕਿਸਾਨ

ਭਾਰਤ ਮਾਲਾ ਐਨਐਚ-754 : ਨਿਗੂਣੇ ਮੁਆਵਜ਼ੇ ਖ਼ਿਲਾਫ਼ ਕਿਸਾਨਾਂ ਨੇ ਕੱਢਿਆ ਰੋਸਮਈ ਟਰੈਕਟਰ ਮਾਰਚ

ਗੁਰਦੁਆਰਾ ਨਾਢਾ ਸਾਹਿਬ ਦੇ ਨਵੇਂ ਮੈਨੇਜਰ ਨੇ ਮੁੱਖ ਸੇਵਾਦਾਰ ਵਜੋਂ ਸੇਵਾ ਸੰਭਾਲੀ

ਜੀਂਦ ’ਚ ਆਯੋਜਿਤ ਹੋਣ ਵਾਲੀ ਸਨਮਾਨ ਰੈਲੀ ਹੋਵੇਗੀ ਇਤਿਹਾਸਕ

ਪੰਚਕੂਲਾ ਸੈਕਟਰ-20 ਦੀਆਂ ਸੜਕਾਂ ਟੋਭੇਨੂੰਮਾ ਬਣੀਆਂ

ਅਗਲੀ ਚੋਣ ਕੁਮਾਰੀ ਸ਼ੈਲਜਾ ਦੀ ਅਗਵਾਈ ਹੇਠ ਲੜੀ ਜਾਵੇਗੀ : ਸੁਭਾਸ ਬੱਤਰਾ

ਕੇਂਦਰੀ ਵਿੱਤ ਮੰਤਰੀ ਸੀਤਾ ਰਮਨ ਨੇ ਪੰਚਕੂਲਾ ਦੇ ਸੈਕਟਰ-17 ’ਚ ਮੈਗਾ ਵੈਕਸੀਨ ਕੈਂਪ ’ਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ

ਅੱਜ ਦੀ ਜੀਂਦ ਰੈਲੀ ’ਚ ਟੁੱਟਣਗੇ ਸਾਰੇ ਰਿਕਾਰਡ : ਕਸ਼ਮੀਰ ਕਰੀਵਾਲਾਂ

ਪਰਿਵਾਰਕ ਪਛਾਣ ਪੱਤਰ ’ਚ 100 ਫੀਸਦੀ ਦਸਤਖ਼ਤ ਅਪਲੋਡ ਕਰੋ : ਏਡੀਸੀ ਯੋਗੇਸ਼ ਕੁਮਾਰ

ਰੋਹ ’ਚ ਆਏ ਕਿਸਾਨਾਂ ਨੇ ਘੇਰਿਆ ਮੰਡੀ ਕਾਲਾਂਵਾਲੀ ਦਾ ਐਸਡੀਐਮ ਦਫ਼ਤਰ