BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਹਰਿਆਣਾ

ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਲੈ ਕੇ ਕਾਂਗਰਸ ਆਗੂ ਪਹੁੰਚੇ ਮਿੰਨੀ ਸਕੱਤਰੇਤ, ਦਿੱਤਾ ਮੰਗ ਪੱਤਰ

August 03, 2021 12:11 PM

ਸੁਨੀਤਾ
ਕਰਨਾਲ/2 ਅਗਸਤ : ਕਰਨਾਲ ਸੀ.ਐਮ. ਸਿਟੀ ਮੀਂਹ ਦੇ ਪਾਣੀ ਨਾਲ ਪਹਿਲੇ 15 ਦਿਨ ਵਿੱਚ ਦੋ ਵਾਰ ਡੁੱਬ ਚੁਕੀ ਹੈ ਪਰ ਬੜੇ ਸਰਮ ਦੀ ਗੱਲ ਹੈ ਕਿ ਕਰਨਾਲ ਦੇ ਵਿਧਾਇਕ ਮੁੱਖ ਮੰਤਰੀ ਲੋਕਾਂ ਦੀ ਕੋਈ ਸਾਰ ਨਹੀਂ ਲਈ ਜਿਸ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸਨ ਕੀਤਾ ਅੱਜ ਕਰਨਾਲ ਰਹੇ ਹਨ । ਮਿੰਨੀ ਸਕੱਤਰੇਤ ਵਿਖੇ ਕਾਂਗਰਸ ਦੇ ਜ਼ਿਲਾ ਸੰਯੋਜਕ ਅਤੇ ਸਾਬਕਾ ਹਰਿਆਣਾ ਘੱਟ ਗਿਣਤੀ ਕਮਿਸਨ ਦੇ ਚੇਅਰਮੈਨ ਸ੍ਰ ਤਰਲੋਚਨ ਸਿੰਘ ਦੀ ਅਗਵਾਈ ਹੇਠ 51 ਮੈਂਬਰੀ ਕਾਂਗਰਸ ਦੇ ਲੀਡਰ ਇਕੱਠਾ ਹੋ ਕੇ ਪ੍ਰਦਰਸਨ ਕੀਤਾ ਕਾਂਗਰਸੀ ਨੇਤਾਵਾਂ ਨੇ ਆਪਣੇ ਹੱਥਾਂ ਵਿੱਚ ਮੁੱਖ ਮੰਤਰੀ ਅਸਤੀਫਾ ਦਿਓ, ਕਰਨਾਲ ਬਣਿਆ ਭ੍ਰਿਸਟਾਚਾਰ ਦਾ ਅੱਡਾ, ਸਮਰਾਟ ਸਿਟੀ ਦੇ ਨਾਂ ਤੇ ਕਰੋੜਾਂ ਰੁਪਏ ਡੁੱਬੇ ਮੁੱਖ ਮੰਤਰੀ ਹਿਸਾਬ , ਕਰਨਾਲ ਵਾਲਿਆਂ ਦੀ ਕੀ ਹੈ ਗਲਤੀ ਮੁੱਖ ਮੰਤਰੀ ਜਵਾਬ ਦਿਓ ਵਰਗੇ ਨਾਅਰਿਆਂ ਨਾਲ ਲਿਖੀਆਂ ਤਖਤੀਆਂ ਲੈ ਕੇ ਆਪਣਾ ਰੋਸ ਪ੍ਰਦਰਸਨ ਕੀਤਾ ਅਤੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਸਰਦਾਰ ਤਰਲੋਚਨ ਸਿੰਘ ਜੀ ਅਗਵਾਈ ਹੇਠ 51 ਮੈਂਬਰੀ ਕਾਂਗਰਸੀ ਨੇਤਾਵਾਂ ਨੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਰਨਾਲ ਦੇ ਡੀ ਸੀ ਦੇ ਜਰੀਏ ਮੁਖ ਮੰਤਰੀ ਨੂੰ ਆਪਣਾ ਮੰਗ ਪੱਤਰ ਦਿੱਤਾ ਇਸ ਮੌਕੇ ਤਰਲੋਚਨ ਸਿੰਘ ਨੇ ਕਿਹਾ ਪਿਛਲੇ ਦਿਨਾਂ ਵਿੱਚ ਪਏ ਮੀਂਹ ਕਾਰਨ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਰਨਾਲ 15 ਦਿਨਾ ਵਿੱਚ ਦੋ ਵਾਰੀ ਡੁੱਬ ਚੁੱਕਾ ਹੈ । ਮੁੱਖ ਮੰਤਰੀ ਅਤੇ ਕਰਨਾਲ ਨਗਰ ਨਿਗਮ ਵੱਲੋਂ ਕਰੋੜਾਂ ਰੁਪਈਏ ਬਰਸਾਤੀ ਪਾਣੀ ਦੀ ਨਿਕਾਸੀ ਦੇ ਖਰਚ ਕੀਤੇ ਗਏ ਹਨ ਜੋ ਸਾਰੇ ਨਾਕਾਮ ਸਾਬਤ ਹੋਏ ਹਨ । ਕਰਨਾਲ ਵਿਚ ਅਫਸਰਸਾਹੀ ਦਾ ਬੋਲਬਾਲਾ ਹੈ ਕਰੋੜਾਂ ਰੁਪਏ ਦੀ ਹੇਰਾ-ਫੇਰੀ ਹੋਈ ਹੈ ਕਰਨਾਲ ਦੀ ਜਨਤਾ ਨੂੰ ਬੇਵਕੂਫ ਬਣਾਇਆ ਗਿਆ ਹੈ ਇਸ ਮੀਂਹ ਦੇ ਪਾਣੀ ਨੇ ਕਰਨਾਲ ਦੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ। ਕਰਨਾਲ ਦੇ ਵਿਧਾਇਕ ਅਤੇ ਮੁੱਖ ਮੰਤਰੀ ਨੇ ਕਰਨਾਲ ਦੇ ਲੋਕਾਂ ਦਾ ਹਾਲੇ ਤੱਕ ਕੋਈ ਸਾਰ ਨਹੀਂ ਲਈ । ਇਸ ਮੌਕੇ ਜ਼ਿਲ੍ਹਾ ਸੰਯੋਜਕ ਤਰਲੋਚਨ ਸਿੰਘ ਵੱਲੋਂ ਮੰਗ ਪੱਤਰ ਦਿੱਤਾ ਗਿਆ ਉਹਨਾਂ ਦੇ ਨਾਲ ਕਾਂਗਰਸੀ ਨੇਤਾ ਕਿ੍ਰਸਨ ਬਸਤਾੜਾ, ਧਰਮਪਾਲ ਕੋਸਕ, ਹੁਸ਼ਿਆਰ ਸਿੰਘ, ਡਾ ਫਤੇ ਸਿੰਘ , ਰਾਣੀ ਕੰਬੋਜ, ਸੁਸਮਾ ਨਾਗਪਾਲ, ਅਮਰਦੀਪ ਕਾਦੀਆਂ, ਨਰਿੰਦਰ ਜੋਗਾ ਅਤੇ ਹੋਰ ਕਾਂਗਰਸੀ ਲੀਡਰ ਮੌਜੂਦ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਪੁੱਤਾਂ ਵਾਂਗੂ ਪਾਲੀਆਂ ਫਸਲਾਂ ਦੀ ਬਰਬਾਦੀ ਦੇਖ ਕੇ ਰੋਏ ਤਖ਼ਤਮੱਲ ਦੇ ਕਿਸਾਨ

ਭਾਰਤ ਮਾਲਾ ਐਨਐਚ-754 : ਨਿਗੂਣੇ ਮੁਆਵਜ਼ੇ ਖ਼ਿਲਾਫ਼ ਕਿਸਾਨਾਂ ਨੇ ਕੱਢਿਆ ਰੋਸਮਈ ਟਰੈਕਟਰ ਮਾਰਚ

ਗੁਰਦੁਆਰਾ ਨਾਢਾ ਸਾਹਿਬ ਦੇ ਨਵੇਂ ਮੈਨੇਜਰ ਨੇ ਮੁੱਖ ਸੇਵਾਦਾਰ ਵਜੋਂ ਸੇਵਾ ਸੰਭਾਲੀ

ਜੀਂਦ ’ਚ ਆਯੋਜਿਤ ਹੋਣ ਵਾਲੀ ਸਨਮਾਨ ਰੈਲੀ ਹੋਵੇਗੀ ਇਤਿਹਾਸਕ

ਪੰਚਕੂਲਾ ਸੈਕਟਰ-20 ਦੀਆਂ ਸੜਕਾਂ ਟੋਭੇਨੂੰਮਾ ਬਣੀਆਂ

ਅਗਲੀ ਚੋਣ ਕੁਮਾਰੀ ਸ਼ੈਲਜਾ ਦੀ ਅਗਵਾਈ ਹੇਠ ਲੜੀ ਜਾਵੇਗੀ : ਸੁਭਾਸ ਬੱਤਰਾ

ਕੇਂਦਰੀ ਵਿੱਤ ਮੰਤਰੀ ਸੀਤਾ ਰਮਨ ਨੇ ਪੰਚਕੂਲਾ ਦੇ ਸੈਕਟਰ-17 ’ਚ ਮੈਗਾ ਵੈਕਸੀਨ ਕੈਂਪ ’ਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ

ਅੱਜ ਦੀ ਜੀਂਦ ਰੈਲੀ ’ਚ ਟੁੱਟਣਗੇ ਸਾਰੇ ਰਿਕਾਰਡ : ਕਸ਼ਮੀਰ ਕਰੀਵਾਲਾਂ

ਪਰਿਵਾਰਕ ਪਛਾਣ ਪੱਤਰ ’ਚ 100 ਫੀਸਦੀ ਦਸਤਖ਼ਤ ਅਪਲੋਡ ਕਰੋ : ਏਡੀਸੀ ਯੋਗੇਸ਼ ਕੁਮਾਰ

ਰੋਹ ’ਚ ਆਏ ਕਿਸਾਨਾਂ ਨੇ ਘੇਰਿਆ ਮੰਡੀ ਕਾਲਾਂਵਾਲੀ ਦਾ ਐਸਡੀਐਮ ਦਫ਼ਤਰ