BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਪੰਜਾਬ

ਅੰਮ੍ਰਿਤ ਵੇਲੇ ਹੀ ਖੁੱਲ੍ਹ ਜਾਂਦੇ ਹਨ ਫਿਰੋਜ਼ਪੁਰ ਵਿਖੇ ਸ਼ਰਾਬ ਦੇ ਠੇਕੇ

August 03, 2021 04:03 PM

- ਮੋਟਰ ’ਤੇ ਬਣੇ ਠੇਕੇ ’ਤੇ ਵੀ ਖੜਕਦੀ ਹੈ ਕੱਚ ਦੀ ਗਲਾਸੀ

ਫਿਰੋਜ਼ਪੁਰ, 3 ਅਗਸਤ (ਜਸਪਾਲ ਸਿੰਘ) : ਪੰਜਾਬ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਦੇ ਜਿੰਨੇ ਮਰਜੀ ਦਾਅਵੇ ਅਤੇ ਉਪਰਾਲੇ ਕਰ ਲਵੇ, ਇਹ ਸਿਰੇ ਚੜ੍ਹਦੇ ਨਹੀਂ ਜਾਪ ਰਹੇ। ਬਾਕੀ ਨਸ਼ਿਆਂ ਨੂੰ ਪਾਸੇ ਰੱਖ ਕੇ ਵੀ ਵੇਖੀਏ ਤਾਂ ਕਾਨੂੰਨੀ ਤੌਰ ’ਤੇ ਵੇਚੀ ਜਾਣ ਵਾਲੀ ਸ਼ਰਾਬ ਪ੍ਰਤੀ ਵੀ ਕਾਨੂੰਨ ਸ਼ਿੱਕੇ ਟੰਗੇ ਨਜ਼ਰ ਆਉਂਦੇ ਹਨ।
ਫਿਰੋਜ਼ਪੁਰ ਵਿਖੇ ਬਾਕੀ ਕੁਤਾਹੀਆਂ ਤੋਂ ਇਲਾਵਾ ਠੇਕੇ ਖੁੱਲਣ ਦਾ ਸਮੇਂ ਬਾਰੇ ਭਾਵੇਂ ਪੰਜਾਬ ਸਰਕਾਰ ਨੇ ਇੱਕ ਠੋਸ ਨੀਤੀ ਦਿੱਤੀ ਸੀ, ਪਰ ਕਰੋਨਾ ਦੌਰਾਨ ਇਹ ਤਾਕਤਾਂ ਡਿਪਟੀ ਕਮਿਸ਼ਨਰ ਪੱਧਰ ’ਤੇ ਮਿਲ ਗਈਆਂ, ਜਿਸ ਵਿਚ ਕਦੇ ਤਾਂ ਕਰਫਿਊ ਲੱਗਣ ਤੋਂ ਬਾਅਦ ਵੀ ਇਕ ਘੰਟਾ ਠੇਕੇ ਖੁੱਲ੍ਹੇ ਰੱਖਣ ਦੀ ਇਜਾਜਤ ਮਿਲਦੀ ਰਹੀ ਅਤੇ ਕਈ ਹੋਰ ਸਹੂਲਤਾਂ ਵੀ ਇਸ ਨਸ਼ੇ ਦੇ ਸ਼ੌਕੀਨਾ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਦਿੱਤੀਆਂ ਜਾਂਦੀਆਂ ਰਹੀਆਂ,ਠੇਕੇ ਖੁੱਲ੍ਹਣ ਦਾ ਸਮਾਂ ਵਿਭਾਗ ਜੋ ਵੀ ਦੱਸੇ ਉਹ ਹਕੀਕੀ ਰੂਪ ਵਿੱਚ ਲਾਗੂ ਨਹੀਂ ਹੋ ਰਿਹਾ l
ਬੀਤੀ ਰਾਤ ਪੱਤਰਕਾਰਾਂ ਨੇ ਸ਼ਹਿਰ ਦਾ ਦੌਰਾ ਕਰਕੇ ਦੇਖਿਆ ਤਾਂ ਸਾਹਮਣੇ ਆਇਆ ਕਿ ਕੁਝ ਥਾਵਾਂ ’ਤੇ ਸਵੇਰੇ 4 ਵਜੇ ਤੋਂ ਪਹਿਲਾਂ ਹੀ ਠੇਕੇ ਖੁੱਲੇ ਹੋਏ ਸਨ। ਸ਼ਹੀਦ ਊਧਮ ਸਿੰਘ ਚੌਂਕ ਵਿਖੇ ਅਜਿਹਾ ਕੁਝ ਵੇਖਣ ਨੂੰ ਮਿਲਿਆ, ਅੰਮ੍ਰਿਤ ਵੇਲੇ ਗੁਰੂ ਘਰ, ਮੰਦਰ ਜਾਂ ਹੋਰ ਧਾਰਮਿਕ ਸਥਾਨਾਂ ’ਤੇ ਜਾਣ ਵਾਲੇ ਲੋਕਾਂ ਨੇ ਇਸ ਉੱਪਰ ਕਿੰਤੂ ਵੀ ਕੀਤੇ, ਉਨ੍ਹਾਂ ਕਿਹਾ ਕਿ ਇਹ ਸਧਾਰਨ ਆਦਮੀ ਨੂੰ ਮਾਨਸਿਕ ਤੌਰ ’ਤੇ ਦੁੱਖੀ ਕਰਦਾ ਹੈ।

 
ਇਸ ਤੋਂ ਇਲਾਵਾ ਕਈ ਠੇਕਿਆਂ ਦੇ ਨਿਸ਼ਚਿਤ ਸਥਾਨ ’ਤੇ ਨਾ ਬਣੇ ਹੋਣ ਦੀਆਂ ਸੂਚਨਾਵਾਂ ਵੀ ਮਿਲ ਰਹੀਆਂ ਹਨ। ਫਿਰੋਜ਼ਪੁਰ ਜੀਰਾ ਸੜਕ ’ਤੇ ਪਿੰਡ ਮੇਹਰ ਸਿੰਘ ਵਾਲਾ ਨਜਦੀਕ ਸੜਕ ਤੋਂ ਥੋੜਾ ਹਟਵਾਂ ਟਿਊਬਵੈਲ ਵਾਲੀ ਮੋਟਰ ਦੇ ਕਮਰੇ ਵਿੱਚ ਖੁੱਲਿਆ ਠੇਕਾ ਵੀ ਮਿਲਦਾ ਹੈ, ਜਿਸ ਬਾਰੇ ਵਿਭਾਗ ਦੱਸਦਾ ਹੈ ਕਿ ਇਹ ਸਟੇਟ ਹਾਈਵੇ ਤੋਂ 220 ਮੀਟਰ ਦੂਰ ਹੈ, ਜਦਕਿ ਹਕੀਕੀ ਤੌਰ ’ਤੇ ਇਹ ਠੀਕ ਨਹੀਂ ਲੱਗ ਰਿਹਾ, ਇਸ ਠੇਕੇ ਤੋਂ ਖਰੀਦਦਾਰ ਸ਼ਰਾਬ ਲੈ ਕੇ ਬਹੁਤੀ ਵਾਰ ਇੱਥੇ ਮੋਟਰ ’ਤੇ ਹੀ ਗਲਾਸੀ ਖੜਕਾਉਣ ਲੱਗ ਪੈਂਦੇ ਹਨ। ਇਸਦੇ ਨਾਲ ਹੀ ਸੜਕ ਦੇ ਕੰਢੇ ਇਕ ਖੋਖਾ ਰੱਖ ਕੇ ਪੀਣ ਦੇ ਸ਼ੌਕੀਨਾ ਨੂੰ ਨਮਕੀਨ ਵਗੈਰਾ ਦੀ ਸਹੂਲਤ ਦਿੱਤੀ ਗਈ ਹੈ, ਜੋ ਠੇਕੇ ਨਾਲ ਖੋਲ੍ਹੇ ਜਾਣ ਵਾਲੇ ਆਹਤੇ ਦੀਆਂ ਸ਼ਰਤਾ ਪੁਰੀਆਂ ਨਹੀਂ ਕਰ ਰਿਹਾ, ਇਸ ਠੇਕੇ ਅਤੇ ਖੋਖੇ ਤੋਂ ਰਾਹਗੀਰ ਅਕਸਰ ਹੀ ਪ੍ਰੇਸ਼ਾਨ ਹੁੰਦੇ ਹਨ।
ਆਮ ਲੋਕਾਂ ਨੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਅੰਮ੍ਰਿਤ ਵੇਲੇ ਖੋਲ੍ਹੇ ਜਾਂਦੇ ਠੇਕੇ ਬੰਦ ਕੀਤੇ ਜਾਣ ਅਤੇ ਮੋਟਰਾਂ ਆਦਿ ’ਤੇ ਖੜਕਦੀ ਗਲਾਸੀ ਨੌਜਵਾਨਾਂ ਨੂੰ ਲੋਕ ਗੀਤਾਂ ਵਿੱਚ ਫਿਲਮਾਏ ਜਾਂਦੇ ਸੀਨ ਵਾਂਗ ਸ਼ਰਾਬ ਪੀਣ ਵੱਲ ਅਕਰਸ਼ਿਤ ਕਰਦੀ ਹੈ। ਜਦਕਿ ਵਿਭਾਗੀ ਨਿਯਮਾਂ ਅਨੁਸਾਰ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਠੇਕੇ, ਆਹਤੇ, ਪੋਸਟਰ ਜਾਂ ਅਜਿਹੀਂ ਹੋਰ ਕਿਸੇ ਵੀ ਕਾਰਵਾਈ ਰਾਹੀਂ ਲੋਕਾਂ ਨੂੰ ਸ਼ਰਾਬ ਪੀਣ ਲਈ ਅਕਰਸ਼ਿਤ ਨਹੀਂ ਕੀਤਾ ਜਾ ਸਕਦਾ।
ਇਸ ਸਬੰਧੀ ਜਦ ਈ.ਟੀ.ਓ. ਕਰਨਬੀਰ ਸਿੰਘ ਮਾਹਲਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਐਲ-2 ਅਤੇ ਐਲ-14 ਸ਼੍ਰੇਣੀਆਂ ਤਹਿਤ 251 ਠੇਕੇ ਮਨਜ਼ੂਰ ਹਨ। ਕਿਸੇ ਗਲਤ ਸਮੇਂ ’ਤੇ ਠੇਕਾ ਖੁੱਲਣ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਅਤੇ ਠੇਕੇ ਨਿਯਮਿਤ ਥਾਵਾਂ ’ਤੇ ਹੀ ਬਣੇ ਹੋਏ ਹਨ। ਜੇਕਰ ਫਿਰ ਵੀ ਕਿਤੇ ਕੁਤਾਹੀ ਨਜ਼ਰ ਆਉਂਦੀ ਹੈ ਤਾਂ ਸਾਡੇ ਧਿਆਨ ਵਿੱਚ ਲਿਆਂਦਾ ਜਾਵੇ, ਅਸੀਂ ਕਾਰਵਾਈ ਕਰਾਂਗੇ।
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤ

ਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇ

ਮੰਗਾਂ ਨੂੰ ਲੈ ਕੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕੱਚੇ ਕਾਮਿਆਂ ਵੱਲੋਂ ਧਰਨਾ ਜਾਰੀ

‘ਮੁੱਖ ਮੰਤਰੀ ਸਾਬ੍ਹ ਕੀ ਲੋਕਾਂ ਨੂੰ ਥਾਣਿਆਂ ’ਚ ਮਿਲੂ ਇਨਸਾਫ਼?’

ਗੋਰਾਯਾ ਪ੍ਰੈੱਸ ਕਲੱਬ ਨੇ ‘ਆਹਮੋ-ਸਾਹਮਣੇ’ ਸੈਮੀਨਾਰ ਕਰਵਾਇਆ

ਇਨਕਲਾਬੀ ਸਾਹਿਤ ਵੰਡ ਕੇ ਮਨਾਇਆ ਜਾ ਰਿਹੈ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ

ਭਲਕੇ ਪਿਲਾਈਆਂ ਜਾਣਗੀਆਂ ਮਾਈਗ੍ਰੇਟਰੀ ਤੇ ਸਲੰਮ ਖੇਤਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ

ਸਕੀਮ ਵਰਕਰਾਂ ਦੀ ਹੜਤਾਲ ਨੂੰ ਪੰਜਾਬ ’ਚ ਮਿਲਿਆ ਲਾਮਿਸਾਲ ਹੁੰਗਾਰਾ : ਸੀਟੂ

ਅਕਾਲੀ ਦਲ ਸੰਯੁਕਤ ਵੱਲੋਂ ਨਵੀਂ ਪਾਰੀ ਦੀ ਸ਼ੁਰੂਆਤ

ਪਿੰਡ ਛਾਪਾ ’ਚ ਨੌਜਵਾਨ ਵੱਲੋਂ ਖ਼ੁਦਕੁਸ਼ੀ