BREAKING NEWS
ਪੀ.ਐਸ.ਪੀ.ਸੀ.ਐਲ. ਵੱਲੋਂ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96911 ਘਰੇਲੂ ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫਉਪ ਮੁੱਖ ਮੰਤਰੀ ਵੱਲੋਂ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਦੀ ਹਦਾਇਤਮ੍ਰਿਤਕ ਦਾ ਭੋਗ ਪੈਂਦੇ ਸਾਰ ਹੀ ਰਿਸ਼ਤੇਦਾਰਾਂ ਨੇ ਜ਼ਮੀਨ ਵਾਹ ਕੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼ਬੈਰੀਕੇਡਜ਼ ਦਿੱਲੀ ਪੁਲਿਸ ਨੇ ਲਾਏ, ਕਿਸਾਨਾਂ ਨੇ ਨਹੀਂ : ਟਿਕੈਤਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ, ਪਰ ਸੜਕਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟਕੋਵਿਡ-19 : ਦੇਸ਼ ’ਚ ਲੱਗਾ 100 ਕਰੋੜ ਟੀਕਾਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ : ਚੰਨੀਕੈਪਟਨ ਅਮਰਿੰਦਰ ਸਿੰਘ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਨਿਰਮਾਤਾ : ਸਿੱਧੂਉੱਤਰ ਪ੍ਰਦੇਸ਼ : ਕਾਂਗਰਸ ਦੀ ਸਰਕਾਰ ਆਉਣ ’ਤੇ ਵਿਦਿਆਰਥਣਾਂ ਨੂੰ ਮਿਲੇਗਾ ਸਮਾਰਟਫੋਨ ਤੇ ਸਕੂਟੀ : ਪ੍ਰਿਯੰਕਾਬਠਿੰਡਾ : ਦਿਨ-ਦਿਹਾੜੇ ਚੱਲੀ ਗੋਲ਼ੀਬਾਰੀ ’ਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ

ਕਾਰੋਬਾਰ

ਅਫ਼ਗਾਨੀ ਵਪਾਰ ਠੱਪ ਹੋਣ ਕਰਕੇ ਭਾਰਤ ’ਚ ਮੇਵਿਆਂ ਦਾ ਭਾਅ ਹੋਇਆ ਦੁੱਗਣਾ

August 26, 2021 01:10 PM

ਫਤਿਹ ਪ੍ਰਭਾਕਰ :
ਸੰਗਰੂਰ, 25 ਅਗਸਤ : ਅਫਗਾਨਿਸਤਾਨ ’ਚ ਤਾਲਿਬਾਨ ਦੇ ਤਖਤਾਪਲਟ ਤੋਂ ਬਾਅਦ ਭਾਰਤ ’ਚ ਅਫਗਾਨੀ ਵਪਾਰ ਠੱਪ ਹੋਮ ਉਪੰਰਤ ਤਿਉਹਾਰੀ ਸੀਜਨ ਤੋਂ ਪਹਿਲਾਂ ਹੀ ਸੁੱਕੇ ਮੇਵਿਆਂ ਦੇ ਮੁਲ ਅਸਮਾਨ ਛੂਹਣ ਲੱਗੇਕ ਹਨ। ਅਫਗਾਨਿਸਤਾਨ ਦੇ ਹਾਲਾਤ ਜਲਦ ਨਾ ਸੁਧਰੇ ਤਾਂ ਭਾਰਤ ’ਚ ਤਿਉਹਾਰਾਂ ਦੇ ਸੀਜਨ ’ਚ ਮੇਵਿਆਂ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਾਦਾਮ ਦੀ ਗੱਲ ਕਰੀਏ ਤਾਂ ਇਸ ਵਾਰ ਇਸ ਦੀ ਸਪਲਾਈ ਅਮਰੀਕਾਂ ਤੋਂ ਵੀ ਘੱਟ ਹੋਣ ਦੀ ਸੰਭਾਵਨਾ ਹੈ ਕਿਉਂਕਿ ਸੁੱਕੇ ਕਾਰਨ ਉਥੇ ਬਾਦਾਮ ਦੇ ਉਤਪਾਦਨ ’ਚ ਭਾਰੀ ਕਮੀ ਆਈ ਹੈ। ਅਜਿਹੀ ਹਾਲਤ ’ਚ ਬਾਦਾਮ ਦੇ ਮੁੱਲ ਹੁਣ ਤੋਂ ਹੀ ਕਈ ਗੁਣਾ ਵੱਧਣ ਲੱਗੇ ਹਨ। ਅਫਗਾਨਿਸਤਾਨ ਵੱਲੋਂ ਭਾਰਤ ’ਚ ਬਾਦਾਮ, ਪਿਸਤਾ, ਅੰਜੀਰ, ਮੁਨੱਕਾ, ਕੇਸਰ ਕਿਸ਼ਮਿਸ਼ ਆਦਿ ਮੇਵਿਆਂ ਦੀ ਦਰਾਮਦ ਹੁੰਦੀ ਹੈ ਪਰ ਤਾਲਿਬਾਨ ਨੇ ਪਾਕਿਸਤਾਨ ਸਰਹੱਦ ਸੀਲ ਕਰ ਦਿੱਤੀ ਹੈ, ਜਿਸ ਨਾਲ ਭਾਰਤ ’ਚ ਮੇਵੇ ਨਹੀਂ ਪਹੁੰਚ ਪਾ ਰਹੇ ਹਨ ਕਿਉਂਕਿ ਉਥੇ ਮੇਵਿਆਂ ਦੀ ਸਪਲਾਈ ਪਾਕਿਸਤਾਨ ਦੇ ਰਸਤੇ ਹੀ ਹੁੰਦੀ ਹੈ। ਮੇਵਾ ਕਾਰੋਬਾਰੀ ਦਲਜੀਤ ਸਿੰਘ ਕਹਿੰਦੇ ਹਨ ਕਿ ਭਾਰਤ ’ਚ ਦਰਾਮਦ ਹੋਣ ਵਾਲੇ ਬਾਦਾਮ ’ਚ 80-90 ਫੀਸਦੀ ਹਿੱਸੇਦਾਰੀ ਅਮਰੀਕਾ ਦੇ ਕੈਲੀਫੋਰਨੀਆਂ ਬਾਦਾਮ ਦੀ ਹੈ।
ਸਪਲਾਈ ਠਪ ਹੋਣ ਦਾ ਅਸਰ ਝੱਟਪੱਟ ਵਿੱਖਣ ਲੱਗਾ ਹੈ ਕਿਉਕਿ ਪਿਛਲੇ 10-12 ਦਿਨਾਂ ’ਚ ਅਫਗਾਨੀ ਬਾਦਾਮ ਦੇ ਮੁੱਲ 650-700 ਰੁਪਏ ਤੋਂ ਵਧ ਕੇ 800-900 ਰੁਪਏ ਪ੍ਰਤੀ ਕਿਲੋ ਹੋ ਗਏ ਹਨ। 1400-1500 ਰੁਪਏ ਕਿਲੋ ਦੇ ਭਾਅ ਵਿਕਣ ਵਾਲਾ ਪਿਸਤਾ ਵੀ 1600-1800 ਰੁਪਏ ਵਿੱਚ ਪਹੁੰਚ ਗਿਆ ਹੈ। ਜਦੋਂਕਿ ਅੰਜੀਰ 200 ਰੁਪਏ ਚੜ੍ਹ ਕੇ 1000-1200 ਰੁਪਏ ਕਿਲੋ ਹੋ ਗਈ ਹੈ। ਅਫਗਾਨੀ ਮੇਵਿਆਂ ਦੇ ਪ੍ਰਮੁੱਖ ਕਾਰੋਬਾਰੀ ਬਲਵੀਰ ਬਜਾਜ ਦੇ ਦੱਸਿਆ ਕਿ ਪਹਿਲਾਂ ਅਫਿਗਾਨਿਸਤਾਨ ਤੋਂ ਰੋਜਾਨਾ 6 ਤੋਂ 8 ਟਰੱਕ ਮੇਵਾ ਆਉਂਦਾ ਸੀ ਪਰ ਤਾਲਿਬਾਨ ਦੇ ਕਬਜੇ ਤੋਂ ਬਾਅਦ ਉਹਨਾਂ ਦਾ ਆਉਣਾ ਬੰਦ ਹੋ ਗਿਆ ਹੈ। ਇਸ ਨਾਲ ਦੇਸ਼ ’ਚ ਮੇਵੇ ਮਹਿੰਗੇ ਹੋ ਗਏ ਹਨ। ਬਜਾਜ ਕਹਿੰਦੇ ਹਨ ਕਿ ਸਪਲਾਈ ਬਹਾਲ ਕਹਿੰਦੇ ਹੁੰਦੇ ਹੀ ਮੁੱਲ ਪਹਿਲਾਂ ਵਰਗੇ ਹੋ ਜਾਣਗੇ ਪਰ ਹਾਲਾਤ ਵਿਗੜ ਗਏ ਤਾਂ ਕੁੱਝ ਵੀ ਨਹੀਂ ਕਿਹਾ ਜਾ ਸਕਦਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ