BREAKING NEWS
ਪੀ.ਐਸ.ਪੀ.ਸੀ.ਐਲ. ਵੱਲੋਂ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96911 ਘਰੇਲੂ ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫਉਪ ਮੁੱਖ ਮੰਤਰੀ ਵੱਲੋਂ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਦੀ ਹਦਾਇਤਮ੍ਰਿਤਕ ਦਾ ਭੋਗ ਪੈਂਦੇ ਸਾਰ ਹੀ ਰਿਸ਼ਤੇਦਾਰਾਂ ਨੇ ਜ਼ਮੀਨ ਵਾਹ ਕੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼ਬੈਰੀਕੇਡਜ਼ ਦਿੱਲੀ ਪੁਲਿਸ ਨੇ ਲਾਏ, ਕਿਸਾਨਾਂ ਨੇ ਨਹੀਂ : ਟਿਕੈਤਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ, ਪਰ ਸੜਕਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟਕੋਵਿਡ-19 : ਦੇਸ਼ ’ਚ ਲੱਗਾ 100 ਕਰੋੜ ਟੀਕਾਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ : ਚੰਨੀਕੈਪਟਨ ਅਮਰਿੰਦਰ ਸਿੰਘ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਨਿਰਮਾਤਾ : ਸਿੱਧੂਉੱਤਰ ਪ੍ਰਦੇਸ਼ : ਕਾਂਗਰਸ ਦੀ ਸਰਕਾਰ ਆਉਣ ’ਤੇ ਵਿਦਿਆਰਥਣਾਂ ਨੂੰ ਮਿਲੇਗਾ ਸਮਾਰਟਫੋਨ ਤੇ ਸਕੂਟੀ : ਪ੍ਰਿਯੰਕਾਬਠਿੰਡਾ : ਦਿਨ-ਦਿਹਾੜੇ ਚੱਲੀ ਗੋਲ਼ੀਬਾਰੀ ’ਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ

ਖੇਡਾਂ

ਟੋਕੀਓ ਪੈਰਾਲੰਪਿਕਸ ਸਮਾਪਤ

September 06, 2021 11:14 AM

- ਚੀਨ ਪਹਿਲੇ, ਬਰਤਾਨੀਆ ਦੂਜੇ, ਅਮਰੀਕਾ ਤੀਜੇ ਸਥਾਨ ’ਤੇ ਰਹੇ, ਭਾਰਤ ਨੂੰ ਮਿਲਿਆ 26ਵਾਂ ਸਥਾਨ
- ਅਵਨੀ ਲੇਖਰਾ ਬਣੀ ਝੰਡਾ ਬਰਦਾਰ

ਏਜੰਸੀਆਂ
ਟੋਕੀਓ/5 ਸਤੰਬਰ : ਟੋਕੀਓ ਪੈਰਾਲੰਪਿਕਸ ਖੇਡਾਂ 2020 ਐਤਵਾਰ ਨੂੰ ਸੰਪੰਨ ਹੋ ਗਈਆਂ। ਇਨ੍ਹਾਂ ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਅਵਿਨ ਲੇਖਰਾ ਭਾਰਤ ਵੱਲੋਂ ਝੰਡਾ ਬਰਦਾਰ ਬਣੀ। 19 ਸਾਲ ਦੀ ਇਸ ਸ਼ੂਟਰ ਨੇ ਟੋਕੀਓ ਵਿੱਚ ਇੱਕ ਗੋਲਡ ਸਣੇ ਦੋ ਤਮਗੇ ਭਾਰਤ ਦੀ ਝੋਲੀ ਪਾਏ। ਲੇਖਰਾ ਨੇ ਐਸਐਚ1 ਕੈਟਾਗਰੀ ਦੇ 10 ਮੀਟਰ ਏਅਰ ਪਿਸਟਲ ’ਚ ਸੋਨ ਅਤੇ 50 ਮੀਟਰ ਰਾਇਫ਼ਲਜ ’ਚ ਚਾਂਦੀ ਦਾ ਤਮਗਾ ਜਿੱਤਿਆ ਹੈ। ਭਾਰਤ ਨੇ ਇਸ ਵਾਰ 5 ਸੋਨ ਤਮਗਿਆਂ ਸਮੇਤ 19 ਤਮਗੇ ਆਪਣੇ ਨਾਂ ਕੀਤੇ। ਇਹ ਪੈਰਾਲੰਪਿਕਸ ’ਚ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ। ਅਗਲਾ ਪੈਰਾਲੰਪਿਕਸ ਹੁਣ 2024 ’ਚ ਪੈਰਿਸ ਵਿਖੇ ਹੋਵੇਗਾ।
ਭਾਰਤ ਲਈ ਇਹ ਖੇਡਾਂ ਕਾਫੀ ਯਾਦਗਾਰ ਬਣ ਗਈਆਂ। ਭਾਰਤ ਨੇ ਇਨ੍ਹਾਂ ਖੇਡਾਂ ਵਿੱਚ 26ਵਾਂ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਖੇਡਾਂ ਵਿੱਚ ਚੀਨ 207 ਤਮਗਿਆਂ ਨਾਲ ਪਹਿਲੇ ਸਥਾਨ ’ਤੇ ਰਿਹਾ। ਉਸ ਦੇ ਖਿਡਾਰੀਆਂ ਨੇ 96 ਸੋਨ ਤਮਗੇ ਜਿੱਤੇ। ਦੂਜੇ ਸਥਾਨ ’ਤੇ ਬਰਤਾਨੀਆ ਰਿਹਾ, ਉਸ ਦੇ ਖਿਡਾਰੀਆਂ ਨੇ 41 ਸੋਨ ਤਮਗਿਆਂ ਸਣੇ ਕੁੱਲ 124 ਤਮਗੇ ਜਿੱਤੇ। ਅਮਰੀਕਾ ਨੂੰ ਤੀਜਾ ਸਥਾਨ ਮਿਲਿਆ, ਉਸ ਦੇ ਖਿਡਾਰੀਆਂ ਨੇ 37 ਸੋਨ ਤਮਗਿਆਂ ਸਣੇ 104 ਤਮਗਿਆਂ ’ਤੇ ਕਬਜ਼ਾ ਕੀਤਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਖੇਡਾਂ ਖ਼ਬਰਾਂ

ਨਿਸ਼ਾਨੇਬਾਜ਼ੀ ਦੀ ਵਿਸ਼ਵ ਜੂਨੀਅਰ ਚੈਪੀਅਨਸ਼ਿੱਪ ’ਚ ਰਾਜਪ੍ਰੀਤ ਸਿੰਘ ਨੇ ਗੋਲਡ ਤੇ ਸਿਲਵਰ ਮੈਡਲ ਜਿੱਤਿਆ

ਕੌਮਾਂਤਰੀ ਹਾਕੀ ਫੈਡਰੇਸ਼ਨ ਪੁਰਸਕਾਰ : ਗੁਰਜੀਤ ਕੌਰ ਤੇ ਹਰਮਨਪ੍ਰੀਤ ਸਿੰਘ ਸਾਲ ਦੇ ਸਰਵੋਤਮ ਖਿਡਾਰੀ ਐਲਾਨੇ

ਬਰਮਿੰਘਮ ਰਾਸ਼ਟਰਮੰਡਲ ਖੇਡਾਂ : ਭਾਰਤ ਹਾਕੀ ਮੁਕਾਬਲੇ ਤੋਂ ਹਟਿਆ

ਹਾਕੀ ਖਿਡਾਰੀ ਰੁਪਿੰਦਰ ਨੇ ਸੰਨਿਆਸ ਲਿਆ

ਭਾਰਤ ਤੇ ਇੰਗਲੈਂਡ ਵਿਚਾਲੇ ਪੰਜਵਾਂ ਟੈਸਟ ਮੈਚ ਰੱਦ

ਕ੍ਰਿਸ਼ਨਾ ਨਾਗਰ ਨੇ ਸੋਨ ਤੇ ਯਥੀਰਾਜ ਨੇ ਜਿੱਤੀ ਚਾਂਦੀ

ਭਾਰਤ ਬਨਾਮ ਇੰਗਲੈਂਡ : ਕੋਚ ਰਵੀ ਸ਼ਾਸਤਰੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

ਟੋਕੀਓ ਪੈਰਾਲੰਪਿਕਸ : ਲੇਖਰਾ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ

ਟੋਕੀਓ ਪੈਰਾਲੰਪਿਕ : ਮਰੀਅੱਪਨ ਤੇ ਸ਼ਰਦ ਕੁਮਾਰ ਨੇ ਹਾਈ ਜੰਪ ’ਚ ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤੇ

ਝਾਝਰੀਆ ਤੇ ਕਥੂਨੀਆਂ ਨੇ ਜਿੱਤੀ ਚਾਂਦੀ, ਸੁੰਦਰ ਸਿੰਘ ਹਿੱਸੇ ਆਈ ਕਾਂਸੀ