BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਸਿਹਤ

ਏਮਜ਼ ਸਰਵੋਤਮ ਮੈਡੀਕਲ ਕਾਲਜ ਤੇ ਪੀਜੀਆਈ ਚੰਡੀਗੜ੍ਹ ਦੂਜੇ ਸਥਾਨ ’ਤੇ

September 10, 2021 11:09 AM

ਏਜੰਸੀਆਂ
ਨਵੀਂ ਦਿੱਲੀ/9 ਸਤੰਬਰ : ਸਿੱਖਿਆ ਮੰਤਰਾਲੇ ਦੀ ਸਾਲਾਨਾ ਰੈਂਕਿੰਗ ਵਿੱਚ ਆਈਆਈਟੀ ਮਦਰਾਸ ਪਹਿਲੇ ਤੇ ਉਸ ਤੋਂ ਮਗਰੋਂ ਆਈਆਈਐੱਸਸੀ ਬੰਗਲੌਰ ਤੇ ਆਈਆਈਟੀ ਬੰਬੇ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰੱਖੇ ਹਨ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦੱਸਿਆ ਕਿ ਇੰਜਨੀਅਰਿੰਗ ਕਾਲਜਾਂ ਦੀ ਸਿਖਰਲੀ ਦਸ ਸੂਚੀ ਵਿੱਚ 8 ਆਈਆਈਟੀਜ ਤੇ ਦੋ ਐੱਨਆਈਟੀਜ ਹਨ। ਮਿਰਾਂਡਾ ਹਾਊਸ ਸਰਵੋਤਮ ਕਾਲਜ, ਮਹਿਲਾ ਐੱਲਐੱਸਆਰ ਕਾਲਜ ਦੂਜੇ ਸਥਾਨ ਤੇ ਲੋਯੋਲਾ ਕਾਲਜ ਤੀਜੇ ਸਥਾਨ ’ਤੇ ਹੈ। ਦਿੱਲੀ ਸਥਿਤ ਏਮਜ ਸਰਵੋਤਮ ਮੈਡੀਕਲ ਕਾਲਜ, ਪੀਜੀਆਈ ਚੰਡੀਗੜ੍ਹ ਦੂਜੇ ਤੇ ਕ੍ਰਿਸਚੀਅਨ ਮੈਡੀਕਲ ਕਾਲਜ ਵੈਲੱਰੋ ਤੀਜੇ ਸਥਾਨ ’ਤੇ ਹਨ। ਆਈਆਈਐੱਸਸੀ ਬੰਗਲੌਰ ਸਰਵੋਤਮ ਖੋਜ ਸੰਸਥਾਨ, ਆਈਆਈਟੀ ਮਦਰਾਸ ਤੇ ਆਈਆਈਟੀ ਬੰਬੇ ਇਸ ਵਰਗ ਵਿੱਚ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਹਨ। ਆਈਆਈਐੱਮ ਅਹਿਮਦਾਬਾਦ ਮੈਨੇਜਮੈਂਟ ਲਈ ਸਰਵੋਤਮ ਕਾਲਜ ਜਦ ਕਿ ਜਾਮੀਆ ਹਮਦਰਜ ਫਾਰਮੇਸੀ ਅਧਿਐਨ ਲਈ ਪਹਿਲੇ ਸਥਾਨ ’ਤੇ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ