BREAKING NEWS
ਪੀ.ਐਸ.ਪੀ.ਸੀ.ਐਲ. ਵੱਲੋਂ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96911 ਘਰੇਲੂ ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫਉਪ ਮੁੱਖ ਮੰਤਰੀ ਵੱਲੋਂ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਦੀ ਹਦਾਇਤਮ੍ਰਿਤਕ ਦਾ ਭੋਗ ਪੈਂਦੇ ਸਾਰ ਹੀ ਰਿਸ਼ਤੇਦਾਰਾਂ ਨੇ ਜ਼ਮੀਨ ਵਾਹ ਕੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼ਬੈਰੀਕੇਡਜ਼ ਦਿੱਲੀ ਪੁਲਿਸ ਨੇ ਲਾਏ, ਕਿਸਾਨਾਂ ਨੇ ਨਹੀਂ : ਟਿਕੈਤਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ, ਪਰ ਸੜਕਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟਕੋਵਿਡ-19 : ਦੇਸ਼ ’ਚ ਲੱਗਾ 100 ਕਰੋੜ ਟੀਕਾਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ : ਚੰਨੀਕੈਪਟਨ ਅਮਰਿੰਦਰ ਸਿੰਘ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਨਿਰਮਾਤਾ : ਸਿੱਧੂਉੱਤਰ ਪ੍ਰਦੇਸ਼ : ਕਾਂਗਰਸ ਦੀ ਸਰਕਾਰ ਆਉਣ ’ਤੇ ਵਿਦਿਆਰਥਣਾਂ ਨੂੰ ਮਿਲੇਗਾ ਸਮਾਰਟਫੋਨ ਤੇ ਸਕੂਟੀ : ਪ੍ਰਿਯੰਕਾਬਠਿੰਡਾ : ਦਿਨ-ਦਿਹਾੜੇ ਚੱਲੀ ਗੋਲ਼ੀਬਾਰੀ ’ਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ

ਕਾਰੋਬਾਰ

ਫੋਰਡ ਇੰਡੀਆ ਵੱਲੋਂ ਦੋ ਪਲਾਂਟ ਬੰਦ ਕਰਨ ਦਾ ਫੈਸਲਾ

September 10, 2021 11:11 AM

- 4800 ਮੁਲਾਜ਼ਮਾਂ ਦਾ ਭਵਿੱਖ ਖਤਰੇ ’ਚ

ਏਜੰਸੀਆਂ
ਨਵੀਂ ਦਿੱਲੀ/9 ਸਤੰਬਰ : ਅਮਰੀਕਾ ਦੀ ਆਟੋ ਕੰਪਨੀ ਫੋਰਡ ਮੋਟਰ ਭਾਰਤ ਵਿੱਚ ਆਪਣੇ ਦੋ ਨਿਰਮਾਣ ਪਲਾਂਟ ਬੰਦ ਕਰਨ ਦਾ ਫੈਸਲਾ ਕੀਤਾ ਹੈ ਤੇ ਕੰਪਨੀ ਹੁਣ ਦੇਸ ਵਿੱਚ ਸਿਰਫ ਦਰਾਮਦ ਕੀਤੇ ਵਾਹਨ ਹੀ ਵੇਚੇਗੀ। ਕੰਪਨੀ ਦੇ ਇਸ ਫੈਸਲੇ ਨਾਲ 4800 ਕਰਮਚਾਰੀਆਂ ਵਿੱਚ ਦਹਿਸਤ ਫੈਲ ਗਈ ਹੈ। ਕੰਪਨੀ ਨੇ ਆਪਣੇ ਚੇੱਨਈ (ਤਾਮਿਲਨਾਡੂ) ਅਤੇ ਸਾਨੰਦ (ਗੁਜਰਾਤ) ਪਲਾਂਟਾਂ ਵਿੱਚ ਲਗਭਗ 2.5 ਅਰਬ ਡਾਲਰ ਦਾ ਨਿਵੇਸ ਕੀਤਾ ਹੈ, ਇਨ੍ਹਾਂ ਪਲਾਂਟਾਂ ਵਿੱਚ ਈਕੋਸਪੋਰਟ, ਫਿਗੋ ਅਤੇ ਐਸਪਾਇਰ ਵਰਗੇ ਵਾਹਨਾਂ ਦਾ ਉਤਪਾਦਨ ਬੰਦ ਕਰ ਦੇਵੇਗੀ। ਯੂਨੀਅਨ ਦੇ ਅਹੁਦੇਦਾਰ ਨੇ ਕਿਹਾ, ‘ਕੰਪਨੀ ਨੇ ਆਪਣੇ ਦੋ ਭਾਰਤੀ ਪਲਾਂਟ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪ੍ਰਬੰਧਨ ਨੇ ਸਾਡੇ ਭਵਿੱਖ ਬਾਰੇ ਸਾਡੇ ਨਾਲ ਗੱਲ ਨਹੀਂ ਕੀਤੀ। ਸਾਇਦ ਸੋਮਵਾਰ ਨੂੰ ਅਧਿਕਾਰੀ ਸਾਡੇ ਨਾਲ ਗੱਲਬਾਤ ਕਰਨਗੇ।’ ਉਨ੍ਹਾਂ ਦੇ ਅਨੁਸਾਰ ਫੋਰਡ ਇੰਡੀਆ ਦੇ ਚੇੱਨਈ ਪਲਾਂਟ ਵਿੱਚ 2,700 ਸਹਿਯੋਗੀ (ਸਥਾਈ ਕਾਮੇ) ਅਤੇ ਲਗਭਗ 600 ਸਟਾਫ ਮੈਂਬਰ ਹਨ, ਜਦੋਂ ਕਿ ਸਾਨੰਦ ਵਿੱਚ ਕਰਮਚਾਰੀਆਂ ਦੀ ਗਿਣਤੀ ਕਰੀਬ 1,500 ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ