BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਲੇਖ

ਬਾਬਾ ਬਿਜਲੀ

September 14, 2021 11:31 AM

ਬਲਰਾਜ ਸਿੱਧੂ ਕਮਾਂਡੈਂਟ

ਬੰਦੇ ਦੀ ਬਾਹਰੀ ਵੇਸ਼ ਭੂਸ਼ਾ ਤੋਂ ਉਸ ਦੇ ਅਸਲੀ ਚਰਿੱਤਰ ਦਾ ਪਤਾ ਨਹੀਂ ਲੱਗਦਾ। ਪੰਜਾਬੀ ਦੀ ਕਹਾਵਤ ਹੈ ਕਿ ਉੱਪਰੋਂ ਬੀਬੀਆਂ ਦਾਹੜੀਆਂ ਤੇ ਵਿੱਚੋਂ ਕਾਲੇ ਕਾਂ। ਕਈ ਵਾਰ ਲਿਸ਼ਕਦੇ ਟੀਨੋ ਪਾਲ ਲਗਾਏ ਸਫੈਦ ਕੱਪੜੇ ਪਹਿਨ ਕੇ ਸ਼ਰੀਫ ਲੱਗਣ ਵਾਲੇ ਬੰਦੇ ਬਾਅਦ ਵਿੱਚ ਪੱਕੇ ਚੋਰ ਨਿਕਲਦੇ ਹਨ ਤੇ ਦੇਸੀ ਜਿਹੇ ਸਧਾਰਨ ਕੱਪੜਿਆਂ ਵਾਲੇ ਬੰਦੇ ਗੁਣੀ ਗਿਆਨੀ ਸਾਬਤ ਹੁੰਦੇ ਹਨ। ਸਰਕਾਰੀ ਦਫ਼ਤਰਾਂ ਵਿੱਚ ਅਜਿਹੇ ਲਿਸ਼ਕੇ ਪੁਸ਼ਕੇ ਬੰਦਿਆਂ ਦੇ ਕੰਮ ਬਹੁਤ ਅਸਾਨੀ ਨਾਲ ਹੋ ਜਾਂਦੇ ਹਨ ਤੇ ਮੈਲੇ ਪਾਟੇ ਕੱਪੜਿਆਂ ਵਾਲਿਆਂ ਨੂੰ ਚਪੜਾਸੀ ਹੀ ਅੰਦਰ ਨਹੀਂ ਵੜਨ ਦਿੰਦਾ। ਪੁਲਿਸ ਵਾਲੇ ਵੀ ਅਜਿਹੇ ਵਿਅਕਤੀਆਂ ਦੇ ਪ੍ਰਭਾਵ ਹੇਠ ਜਲਦੀ ਆ ਜਾਂਦੇ ਹਨ। ਟਰੈਫ਼ਿਕ ਨਾਕਿਆਂ ’ਤੇ ਮਹਿੰਗੀਆਂ ਵਿਦੇਸ਼ੀ ਗੱਡੀਆਂ ਨੂੰ ਘੱਟ ਹੀ ਰੋਕਿਆ ਜਾਂਦਾ ਹੈ ਤੇ ਸਭ ਤੋਂ ਜ਼ਿਆਦਾ ਸ਼ਾਮਤ ਵਿਚਾਰੇ ਟਰੱਕਾਂ ਅਤੇ ਮੋਟਰ ਸਾਇਕਲ ਵਾਲਿਆਂ ਦੀ ਆਉਂਦੀ ਹੈ। ਵੱਡੀ ਗੱਡੀ ਵਾਲੇ ਨੂੰ ਬਾਊ ਜੀ ਸਰਦਾਰ ਜੀ ਕਹਿ ਕੇ ਪੁਕਾਰਿਆ ਜਾਂਦਾ ਹੈ ਤੇ ਟਰੱਕਾਂ ਟਰੈਕਟਰਾਂ ਵਾਲਿਆਂ ਨੂੰ ਉਏ ਕਹਿ ਕਿ।
1995-96 ਵਿੱਚ ਮੈਂ ਨਵਾਂ ਨਵਾਂ ਕਿਸੇ ਥਾਣੇ ਦਾ ਐਸ.ਐਚ.ਉ. ਲੱਗਾ ਹੋਇਆ ਸੀ। ਇੱਕ ਦਿਨ ਦੁਪਹਿਰੇ ਇੱਕ ਸਿਆਣਾ ਜਿਹਾ ਬੰਦਾ ਮੈਨੂੰ ਮਿਲਣ ਵਾਸਤੇ ਆਇਆ ਜਿਸ ਨੂੰ ਬੰਦੂਕ ਦੇ ਲਾਇਸੰਸ ਸਬੰਧੀ ਕੋਈ ਕੰਮ ਸੀ। ਉਸ ਨੇ ਮੇਰੇ ਨਾਲ ਬਹੁਤ ਹੀ ਸਿਆਣੀਆਂ, ਧਰਮ ਕਰਮ ਅਤੇ ਦਾਨ ਪੁੰਨ ਕਰਨ ਸਬੰਧੀ ਅਧਿਆਤਮਕ ਗੱਲਾਂ ਕੀਤੀਆਂ। ਉਸ ਦੀਆਂ ਲੱਛੇਦਾਰ ਗੱਲਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ। ਉਸ ਦਾ ਕੰਮ ਤਾਂ ਮਿੰਟੋ ਮਿੰਟੀ ਕਰ ਹੀ ਦਿੱਤਾ ਨਾਲੇ ਚਾਹ ਵੀ ਪਿਆਈ। ਉਸੇ ਵੇਲੇ ਥਾਣੇ ਦਾ ਮੁੰਸ਼ੀ ਵੀ ਕਿਸੇ ਕੰਮ ਦਫ਼ਤਰ ਆਣ ਵੜਿਆ। ਬਾਬਾ ਚਲਿਆ ਗਿਆ ਤਾਂ ਮੈਂ ਮੁੰਸ਼ੀ ਕੋਲ ਉਸ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹਣ ਲੱਗਾ ਕਿ ਬਜ਼ੁਰਗ ਕਿੰਨਾ ਸ਼ਰੀਫ ਅਤੇ ਦਾਨੀ ਬੰਦਾ ਹੈ। ਮੁੰਸ਼ੀ ਪੁਰਾਣਾ ਹੰਢਿਆ ਹੋਇਆ ਘੁਲਾਟੀਆ ਸੀ ਤੇ 10-12 ਸਾਲ ਤੋਂ ਘੁੰਮ ਘੁੰਮਾ ਕੇ ਉਸੇ ਥਾਣੇ ਵਿੱਚ ਡਿਊਟੀ ਕਰ ਰਿਹਾ ਸੀ। ਉਹ ਤਾਰੀਫਾਂ ਸੁਣ ਕੇ ਖਚਰਾ ਜਿਹਾ ਹੱਸਣ ਲੱਗ ਪਿਆ। ਮੈਨੂੰ ਉਹ ਗੱਲ ਬਹੁਤ ਅਜੀਬ ਲੱਗੀ, ਪਰ ਮੈਂ ਸਮਝ ਗਿਆ ਕਿ ਦਾਲ ਵਿੱਚ ਕੁਝ ਕਾਲਾ ਹੈ। ਮੈਂ ਮੁੰਸ਼ੀ ਨੂੰ ਪੁੱਛਿਆ ਕਿ ਕੀ ਗੱਲ ਬਾਬਾ ਠੀਕ ਨਹੀਂ ਹੈ? ਮੁੰਸ਼ੀ ਹੱਸ ਕੇ ਬੋਲਿਆ, “ਬੱਸ ਜਨਾਬ, ਠੀਕ ਈ ਆ।” ਉਸ ਦੀਆਂ ਗੋਲ ਮੋਲ ਗੱਲਾਂ ਸੁਣ ਮੈਂ ਕਾਹਲਾ ਪੈ ਗਿਆ ਤੇ ਥੋੜ੍ਹਾ ਜਿਹਾ ਖਿਝ੍ਹ ਕੇ ਬੋਲਿਆ, “ਹੁਣ ਦੱਸ ਵੀ ਦੇ ਕੀ ਗੱਲ ਆ, ਕਿਉਂ ਐਵੇਂ ਬੁਝਾਰਤਾਂ ਜਿਹੀਆਂ ਪਾਈ ਜਾਨਾਂ।”
ਮੁੰਸ਼ੀ ਨਿੱਠ ਕੇ ਕੁਰਸੀ ’ਤੇ ਬੈਠ ਗਿਆ ਤੇ ਕਥਾ ਕਰਨ ਵਾਲਿਆਂ ਵਾਂਗ ਗਲਾ ਸਾਫ ਕਰ ਕੇ ਬੋਲਿਆ, “ਲਉ ਜਨਾਬ ਫਿਰ ਸੁਣ ਈ ਲਉ ਬਾਬੇ ਦੀਆਂ ਸਿਫ਼ਤਾਂ। ਇਸ ਦਾ ਅਸਲੀ ਨਾਮ ਤਾਂ ਤੁਹਾਨੂੰ ਪਤਾ ਹਰਨਾਮ ਸਿੰਘ ਆ ਪਰ ਸਾਰਾ ਇਲਾਕਾ ਇਸ ਨੂੰ ਬਾਬੇ ਬਿਜਲੀ ਦੇ ਨਾਮ ਤੋਂ ਜਾਣਦਾ ਹੈ।” ਮੈਨੂੰ 440 ਵੋਲਟ ਦਾ ਝਟਕਾ ਲੱਗਾ ਤੇ ਤ੍ਰਬਕ ਕੇ ਬੋਲਿਆ, “ਹੈਂ! ਬਾਬਾ ਬਿਜਲੀ?” “ਹਾਂ ਜੀ ਬਾਬਾ ਬਿਜਲੀ, ਬਹੁਤ ਕਰੰਟ ਆ ਜੀ ਬਾਬੇ ਵਿੱਚ। ਇਹ ਸ਼ਾਮਗੜ੍ਹ ਦਾ ਵਾਸੀ ਆ ਤੇ ਬਹੁਤ ਸ਼ੌਕੀਨ ਤੇ ਰੰਗੀਨ ਤਬੀਅਤ ਦਾ ਮਾਲਕ ਹੈ। 20-22 ਕਿੱਲੇ ਦਾ ਮਾਲਕ ਚੰਗਾ ਜ਼ਿੰਮੀਦਾਰ ਹੈ ਤੇ ਇਸ ਦੀ ਘਰ ਵਾਲੀ ਮਰ ਚੁੱਕੀ ਹੈ। ਇਹ ਦਾਨ ਪੁੰਨ ਕਰਦਾ ਤਾਂ ਬਹੁਤ ਹੈ ਪਰ ਗ਼ਰੀਬਾਂ ਨੂੰ ਨਹੀਂ, ਬਲਕਿ ਗ਼ਰੀਬਣੀਆਂ ਨੂੰ। ਪਿੰਡ ਦਾ ਕੋਈ ਸ਼ਰੀਫ ਆਦਮੀ ਇਸ ਨੂੰ ਆਪਣੇ ਘਰ ਨਹੀਂ ਵੜਨ ਦਿੰਦਾ। ਇਹ ਗ਼ਰੀਬ ਘਰਾਂ ਦੀਆਂ ਜਨਾਨੀਆਂ ਦੀ ਕਮਜ਼ੋਰੀ ਦਾ ਨਜਾਇਜ਼ ਫਾਇਦਾ ਉਠਾਉਂਦਾ ਰਹਿੰਦਾ ਹੈ। ਪਿਛਲੇ ਸਾਲ ਇੱਕ ਔਰਤ ਇਸ ਦੇ ਖੇਤ ਪੱਠੇ ਵੱਢ੍ਹਣ ਲਈ ਚਲੀ ਗਈ। ਜਦੋਂ ਉਹ ਵੱਟਾਂ ਤੋਂ ਘਾਹ ਖੋਤਣ ਲੱਗੀ ਤਾਂ ਇਸ ਨੇ ਦਬਕਾ ਮਾਰ ਕੇ ਉਠਾ ਦਿੱਤਾ। ਉਹ ਡਰਦੀ ਮਾਰੀ ਦੂਸਰੇ ਕਿਸਾਨ ਦੇ ਖੇਤਾਂ ਵੱਲ ਜਾਣ ਲੱਗੀ ਤਾਂ ਇਹ ਉਸ ਨੂੰ ਅੱਖ ਦੱਬ ਕੇ ਕਹਿਣ ਲੱਗਾ ਕਿ ਸਾਡੇ ਹੁੰਦੇ ਤੈਨੂੰ ਐਨੀ ਧੁੱਪ ਵਿੱਚ ਘਾਹ ਖੋਤਣ ਦੀ ਕੀ ਜ਼ਰੂਰਤ ਹੈ? ਟੋਕੇ ਅੱਗੋਂ ਕੁਤਰੇ ਪੱਠੇ ਈ ਪਾ ਕੇ ਲੈ ਜਾ। ਉਹ ਪਹਿਲਾਂ ਹੀ ਇਸ ਦੀਆਂ ਕਰਤੂਤਾਂ ਬਾਰੇ ਜਾਣਦੀ ਸੀ। ਵਿਚਾਰੀ ਮਜ਼ਬੂਰੀ ਕਾਰਨ ਇਸ ਦੀ ਗੱਲ ਮੰਨ ਗਈ ਤੇ ਬਾਬਾ ਉਸ ਨੂੰ ਲੈ ਕੇ ਮੋਟਰ ਵਾਲੇ ਕੋਠੇ ਵਿੱਚ ਵੜ ਗਿਆ।”
ਮੁੰਸ਼ੀ ਨੇ ਪਾਣੀ ਦਾ ਗਿਲਾਸ ਪੀਤਾ ਤੇ ਦੁਬਾਰਾ ਲੜੀ ਜੋੜ ਲਈ “ਲਾਗੇ ਹੀ ਕਮਾਦ ਵਿੱਚ ਪਿੰਡ ਦਾ ਇੱਕ ਸ਼ੈਤਾਨ ਨੌਜਵਾਨ ਮੌਕਾ ਸਾਂਭਣ ਲਈ ਲੁਕਿਆ ਬੈਠਾ ਸੀ। ਉਸ ਦੀ ਬਹੁਤ ਦੇਰ ਤੋਂ ਬਾਬੇ ’ਤੇ ਅੱਖ ਸੀ ਕਿਉਂਕਿ ਕੁਝ ਦਿਨ ਪਹਿਲਾਂ ਪਾਣੀ ਦੀ ਵਾਰੀ ਤੋਂ ਹੋਏ ਝਗੜੇ ਵਿੱਚ ਬਾਬੇ ਦੇ ਮੁੰਡਿਆਂ ਨੇ ਉਸ ਨੂੰ ਚੰਗਾ ਕੁਟਾਪਾ ਚਾੜਿ੍ਹਆ ਸੀ। ਬਦਲਾ ਲੈਣ ਲਈ ਉਸ ਨੇ ਹੌਲੀ ਜਿਹੀ ਮੋਟਰ ਦੇ ਕਮਰੇ ਨੂੰ ਬਾਹਰੋਂ ਕੁੰਡਾ ਮਾਰ ਦਿੱਤਾ ਤੇ ਆਪ ਸਾਈਕਲ ਪਿੰਡ ਵੱਲ ਨੂੰ ਛੱਡ ਦਿੱਤਾ। ਉਸ ਨੇ ਨਾਲੇ ਤਾਂ ਪਿੰਡ ਵਾਲਿਆਂ ਨੂੰ ਬਾਬੇ ਦੀ ਕਰਤੂਤ ਦੱਸ ਦਿਤੀ ਤੇ ਨਾਲ ਹੀ ਐਸ.ਟੀ.ਡੀ ਤੋਂ ਬਾਬੇ ਦੇ ਘਰ ਫੋਨ ਕਰ ਦਿੱਤਾ ਕਿ ਤੁਹਾਡੇ ਬੁੱਢੇ ਨੂੰ ਮੋਟਰ ਚਲਾਉਣ ਲੱਗਿਆਂ ਬਿਜਲੀ ਪੈ ਗਈ ਹੈ। ਉਹ ਤਾਰ ਨਾਲ ਚੰਬੜਿਆ ਪਿਆ ਹੈ, ਬਚਦਾ ਹੈ ਤਾਂ ਬਚਾ ਲਉ। ਬਾਬੇ ਦਾ ਸਾਰਾ ਟੱਬਰ ਬਾਬੇ ਨੂੰ ਤਾਰ ਤੋਂ ਛੁਡਵਾਉਣ ਲਈ ਮੋਟਰ ਵੱਲ ਭੱਜ ਉੱਠਿਆ। ਕਿਸੇ ਦੇ ਹੱਥ ਸੋਟੀ, ਕਿਸੇ ਦੇ ਬਾਲਾ ਤੇ ਕੋਈ ਡਾਂਗ ਚੁੱਕੀ ਜਾਵੇ। ਮੌਕਾ ਵੇਖ ਕੇ ਪਿੰਡ ਵਾਲੇ ਵੀ ਮਗਰੇ ਭੱਜ ਉੱਠੇ। ਬਾਬੇ ਦੇ ਵੱਡੇ ਮੁੰਡੇ ਨੇ ਜਦੋਂ ਕਾਹਲੀ ਨਾਲ ਕੁੰਡਾ ਖੋਲ੍ਹਿਆ ਤਾਂ ਅੰਦਰ ਦੀ ਹਾਲਤ ਵੇਖ ਕੇ ਸ਼ਰਮ ਨਾਲ ਥਾਏਂ ਗੱਡਿਆ ਗਿਆ। ਸਾਰੇ ਟੱਬਰ ਦੇ ਸਿਰ ਸੌ ਘੜਾ ਪਾਣੀ ਪੈ ਗਿਆ। ਬਾਬੇ ਨੂੰ ਛੁੱਡਵਾਉਣ ਲਈ ਲਿਆਂਦੇ ਡਾਂਗਾਂ ਸੋਟੇ ਉਸੇ ’ਤੇ ਵਰ੍ਹਨ ਲੱਗ ਪਏ। ਪਿੰਡ ਵਾਲੇ ਹੱਸ ਹੱਸ ਕੇ ਦੂਹਰੇ ਹੋ ਗਏ। ਪਰਿਵਾਰ ਵਾਲੇ ਸ਼ਰਮ ਦੇ ਮਾਰੇ ਬਾਬੇ ਦਾ ਬਿਸਤਰਾ ਮੰਜਾ ਮੋਟਰ ’ਤੇ ਸੁੱਟ ਆਏ ਤੇ ਉਸ ਦਾ ਘਰ ਵਿੱਚ ਦਾਖਲਾ ਬੰਦ ਕਰ ਦਿੱਤਾ। ਇਸ ਕਾਂਡ ਕਰ ਕੇ ਇਸ ਦਾ ਨਾਮ ਬਾਬਾ ਬਿਜਲੀ ਹੀ ਪੱਕ ਗਿਆ ਹੈ। ਪਰ ਬਾਬਾ ਅਜੇ ਵੀ ਨਹੀਂ ਸੁਧਰਿਆ। ਹੁਣ ਵੀ ਇਸ ਦਾ ਕੋਈ ਨਾ ਕੋਈ ਕਾਰਨਾਮਾ ਸਾਹਮਣੇ ਆ ਹੀ ਜਾਂਦਾ ਹੈ।” ਗੱਲ ਸੁਣ ਕੇ ਮੇਰੀਆਂ ਅੱਖਾਂ ਟੱਡੀਆਂ ਗਈਆਂ। ਪਲਾਂ ਵਿੱਚ ਹੀ ਸੰਤ ਸਰੂਪ ਲੱਗਣ ਵਾਲਾ ਬਾਬਾ ਮੈਨੂੰ ਸੱਜਣ ਠੱਗ ਦਿਖਾਈ ਦੇਣ ਲੱਗ ਪਿਆ। ਮੈਂ ਮੁੰਸ਼ੀ ਨੂੰ ਹੁਕਮ ਦਿੱਤਾ ਕਿ ਖ਼ਬਰਦਾਰ ਜੇ ਅੱਗੇ ਤੋਂ ਇਹ ਬਦਕਾਰ ਮੇਰੇ ਦਫ਼ਤਰ ਵੜਿਆ ਤਾਂ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ