BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਦੁਨੀਆ

ਮਾਝਾ ਯੂਥ ਕਲੱਬ ਵੱਲੋਂ ਕਿਸਾਨਾਂ ਦੇ ਹੱਕ ’ਚ ਰੋਸ ਪ੍ਰਦਰਸ਼ਨ

September 14, 2021 01:27 PM

ਪੁਸਪਿੰਦਰ ਤੂਰ
ਬ੍ਰਿਸਬੇਨ, 13 ਸਤੰਬਰ : ਅੱਜ ਮਾਝਾ ਯੂਥ ਕਲੱਬ ਬ੍ਰਿਸਬੇਨ ਦੀ ਅਗਵਾਈ ਹੇਠ ਕਿੰਗ ਜਿਓਰਜ ਸਕੇਅਰ ਬਿ੍ਰਸਬੇਨ ਵਿਖੇ ਭਾਰਤੀ ਕਿਸਾਨਾਂ ਦੇ ਚੱਲ ਰਹੇ ਸਘੰਰਸ ਦੀ ਹਮਾਇਤ ਵਿੱਚ ਰੋਸ ਪ੍ਰਦਰਸਨ ਕੀਤਾ ਗਿਆ। ਜਿਸ ਵਿੱਚ 28 ਅਗਸਤ ਨੂੰ ਕਿਸਾਨਾਂ ਉੱਪਰ ਹੋਏ ਅੱਤਿਆਚਾਰ ਦੀ ਜੋਰਦਾਰ ਨਖੇਦੀ ਕੀਤੀ ਗਈ। ਰੋਸ ਮਾਰਚ ਵਿੱਚ ਪਹੁੰਚੇ ਹੋਏ ਮੁੱਖ ਅਹੁਦੇਦਾਰਾਂ ਨੇ ਅੰਤਰਰਾਸਟਰੀ ਕਾਰਪੋਰੇਸਨਾਂ ਵਿਰੁੱਧ ਆਵਾਜ ਬੁਲੰਦ ਕਰਕੇ ਅੰਤਰਰਾਸਟਰੀ ਏਕਤਾ ਦਾ ਪੈਗਾਮ ਭਾਰਤੀ ਕਿਸਾਨਾਂ ਨੂੰ ਸਾਂਝੇ ਤੌਰ ਉੱਤੇ ਭੇਜਿਆ। ਉਹਨਾਂ ਨੇ ਕਿਸਾਨਾਂ ਦੀ ਇਸ ਮੰਗ ਨੂੰ ਕਿ ਕਰਨਾਲ ਵਿਖੇ ਪੁਲਿਸ ਦੁਆਰਾ ਜਾਨਲੇਵਾ ਹਮਲੇ ਦੀ ਸਰਕਾਰ ਮੁਆਫੀ ਮੰਗੇ ਤੇ ਉਸ ਅਤਿਆਚਾਰੀ ਪੁਲਿਸ ਅਫਸਰ ਨੂੰ ਜੇਲ੍ਹ ਵਿੱਚ ਸੁਟਿਆ ਜਾਵੇ , ਨੂੰ ਸਹੀ ਕਿਹਾ ਹੈ। ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਬਹੁਕੌਮੀ ਕਾਰਪੋਰੇਸਨਾਂ ਹਰ ਦੇਸ ਵਿੱਚ ਕੰਮ ਕਰਨ ਵਾਲਿਆਂ ਤੋਂ ਕੰਮ ਸਬੰਧੀ ਚੰਗੀਆਂ ਸਰਤਾਂ ਨੂੰ ਖਤਮ ਕਰਨਾ ਚਾਹੁੰਦੀਆਂ ਹਨ ਤੇ ਇਹਨਾਂ ਕਾਲੇ ਤਿੰਨਾਂ ਕਨੂੰਨਾਂ ਤਹਿਤ ਵੀ ਭਾਰਤ ਦੇ ਕਿਸਾਨਾਂ ਕੋਲੋਂ ਉਹਨਾਂ ਦੇ ਖੇਤ ਖੋਹ ਕੇ ਕਾਰਪੋਰੇਸਨਾਂ ਦੇ ਹਵਾਲੇ ਕਰਨ ਦਾ ਰਾਹ ਕੱਢਿਆ ਜਾ ਰਿਹਾ ਹੈ। ਇਹ ਜਮਹੂਰੀਅਤ ਦਾ ਘਾਣ ਹੈ ਜਿਸ ਵਿਰੁੱਧ ਸਾਨੂੰ ਅੰਤਰਰਾਸਟਰੀ ਪੱਧਰ ਉੱਤੇ ਏਕਤਾ ਦਾ ਨਾਹਰਾ ਬੁਲੰਦ ਕਰਨ ਦੀ ਲੋੜ ਐ। ਖੇਤੀ ਕਿਸਾਨਾਂ ਲਈ ਮਨੁੱਖੀ ਅਧਿਕਾਰ ਹੈ ਇਸ ਉੱਤੇ ਰਾਜਨੀਤੀ ਨਾ ਕੀਤੀ ਜਾਵੇ। ਕਿਸਾਨੀ ਨੂੰ ਬਚਾਉਣ ਲਈ ਸਹਿਕਾਰੀ ਖੇਤੀ ਵੱਲ ਮੁੜਨ ਦੀ ਲੋੜ ਹੈ ਤੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਧੇਰੇ ਫਸਲਾਂ ਨੂੰ ਲਿਆਉਣ ਦੀ ਲੋੜ ਹੈ ਜਿਸ ਨਾਲ ਖੇਤਰੀ ਖੇਤੀ ਨੂੰ ਸਹਾਇਤਾ ਮਿਲੇਗੀ । ਭਾਰਤ ਵਿੱਚ 70 ਪ੍ਰਤੀਸਤ ਆਬਾਦੀ ਖੇਤੀਬਾੜੀ ਉੱਤੇ ਨਿਰਭਰ ਹੈ ਇਸ ਕਰਕੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਬਚਦਾ ਹੈ। ਪਰ ਜੇ ਸਰਕਾਰ, ਕਿਸਾਨਾਂ ਨੂੰ ਨਜਰ ਅੰਦਾਜ ਕਰਕੇ ਨਿੱਜੀ ਕਾਰਪੋਰੇਸਨਾਂ ਦਾ ਪੱਖ ਪੂਰਦੀ ਹੈ ਤਾਂ ਭਵਿੱਖ ਵਿੱਚ ਭੁੱਖਮਰੀ ਦਾ ਸਾਹਮਣਾ ਕਰਨ ਦੇ ਨਾਲ-ਨਾਲ ਦੇਸ ਵਧੇਰੇ ਗਰੀਬੀ ਵੱਲ ਵਧੇਗਾ। ਇਸ ਉਪਰੰਤ ਮਾਝਾ ਯੂਥ ਕਲੱਬ ਵੱਲੋਂ ਬਲਰਾਜ ਸਿੰਘ ਸੰਧੂ , ਰਣਜੀਤ ਗਿੱਲ, ਮਨ ਖੈਹਿਰਾ, ਅਤਿੰਦਰ ਖੈਹਿਰਾ, ਜੱਗਾ ਵੜੈਂਚ ਤੇ ਹਰਮਨਦੀਪ ਗਿੱਲ ਆਦਿ ਨੇ ਰੋਸ ਪ੍ਰਦਰਸਨ ਵਿਚ ਸਮੂਲੀਅਤ ਕੀਤੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ