BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਹਰਿਆਣਾ

ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਈਕਲ ’ਤੇ ਕਿਸਾਨੀ ਹੱਕ ’ਚ ਪ੍ਰਚਾਰ ਕਰਕੇ ਆਪਣੇ ਪਿੰਡ ਨੋਰੰਗ ਪੁੱਜਾ ਜਗਤਾਰ ਸਿੰਘ

September 14, 2021 01:37 PM

- ਸਫ਼ਰ ਦੌਰਾਨ ਹੋਏ ਅਨੁਭਵ ਕਿਸਾਨਾਂ ਸਮੇਤ ਮੀਡੀਆ ਨਾਲ ਕੀਤੇ ਸਾਂਝੇ

ਸੁਰਿੰਦਰ ਪਾਲ ਸਿੰਘ
ਕਾਲਾਂਵਾਲੀ, 13 ਸਤੰਬਰ : ਦੇਸ਼ ਵਿਆਪੀ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ 50 ਦਿਨ ਸਾਈਕਲ ਤੇ ਕਿਸਾਨੀ ਦੇ ਹੱਕ ਵਿੱਚ ਸਫਰ ਕਰ ਕੇ ਮੰਡੀ ਕਾਲਾਂਵਾਲੀ ਵਿਖੇ ਪੁੱਜੇ ਪਿੰਡ ਨੌਰੰਗ ਤੇ ਨੌਜੁਆਨ ਜਗਤਾਰ ਸਿੰਘ ਦਾ ਦਾਅਵਾ ਹੈ ਕਿ ਉਹ ਦੇਸ਼ ਦੇ ਬਹੁਤ ਸਾਰੇ ਪ੍ਰਮੁੱਖ ਸੂਬਿਆਂ ਵਿਚੋ ਹੋ ਕੇ ਆਏ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਸਫਲਤਾ ਤੇ ਏਕਤਾ ਨਾਲ ਅੱਗੇ ਵਧ ਰਿਹਾ ਹੈ। ਮੰਡੀ ਕਾਲਾਂਵਾਲੀ ਦੇ ਔਢਾਂ ਰੋਡ ਸਥਿਤ ਕ੍ਰਾਂਤੀਕਾਰੀ ਚੌਂਕ ਵਿੱਚ ਹੋ ਰਹੇ ਸਨਮਾਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗਤਾਰ ਸਿੰਘ ਨੋਰੰਗ ਨੇ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਕਿਸਾਨਾਂ ਉੱਤੇ ਕਾਰਪੋਰੇਟੀ ਗਲਬਾ ਤੇਜ਼ੀ ਨਾਲ ਕੱਸਿਆ ਜਾ ਰਿਹਾ ਹੈ। ਉਨ੍ਹਾਂ ਇਹ ਸੰਕਲਪ ਦੋਹਰਾਇਆ ਕਿ ਕਿਸਾਨੀ ਏਕਤਾ ਨਾਲ ਤਿੰਨੇ ਕਾਲੇ ਕਨੂੰਨ ਜਲਦੀ ਰੱਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਚੜ੍ਹਦੀ ਕਲਾ ਵਿਚ ਹਨ। ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚੋਂ ਕਿਸਾਨਾਂ ਵੱਲੋਂ ਮਿਲੇ ਪਿਆਰ ਨੂੰ ਉਹ ਹਮੇਸ਼ਾ ਯਾਦ ਰੱਖਣਗੇ। ਇਸ ਨੌਜਵਾਨ ਸਾਈਕਲਿਸਟ ਜਗਤਾਰ ਸਿੰਘ ਦਾ ਕਹਿਣਾ ਸੀ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਦੇ ਸਫਰ ਦੌਰਾਨ ਜੋ ਪਿਆਰ ਭਾਰਤ ਵਾਸੀਆਂ ਵੱਲੋਂ ਮਿਲਿਆ ਹੈ ਉਸਨੂੰ ਉਹ ਹਮੇਸ਼ਾਂ ਯਾਦ ਰੱਖਣਗੇ। ਇਸ ਮੌਕੇ ਮੰਡੀ ਕਾਲਾਂਵਾਲੀ ਦੇ ਕ੍ਰਾਂਤੀਕਾਰੀ ਚੌਕ ਇਕੱਤਰ ਹੋਏ ਕਿਸਾਨਾਂ ਨੇ ਇਸ ਨੌਜਵਾਨ ਸਾਇਕਲਿਟ ਦਾ ਮਾਨ ਸਨਮਾਨ ਕਰਨ ਦੇ ਨਾਲ ਕਿਸਾਨੀ ਏਕਤਾ ਜ਼ਿੰਦਾਬਾਦ ਅਤੇ ਇਨਕਲਾਬ ਜ਼ਿੰਦਾਬਾਦ ਸਾਡਾ ਏਕਾ ਜ਼ਿੰਦਾਬਾਦ ਦੇ ਨਾਅਰੇ ਵੀ ਬੁਲੰਦ ਕੀਤੇ। ਇਸ ਮੌਕੇ ਨੌਜਵਾਨ ਸਾਈਕਲਿਸਟ ਜਗਤਾਰ ਸਿੰਘ ਨੌਰੰਗ ਦਾ ਸਨਮਾਨ ਕਰਨ ਵਾਲਿਆਂ ਵਿੱਚ ਬੀਕੇਯੂ ਚੜੂਨੀ ਦੇ ਪ੍ਰਧਾਨ ਸਵਰਨਜੀਤ ਸਿੰਘ, ਗੁਰਮੇਜ ਸਿੰਘ ਨੌਰੰਗ, ਤਜਿੰਦਰ ਸਿੰਘ, ਹਰਜਿੰਦਰ ਸਿੰਘ ਕਲੱਬ ਪ੍ਰਧਾਨ ਕੁਲਵਿੰਦਰ ਸਿੰਘ ਦੇਸੂਜੋਧਾ, ਸਵਰਨਜੀਤ ਸਿੰਘ ਨਾਰੰਗ, ਜਗਦੀਪ ਸਿੰਘ ਰਾਮਸਰਾ, ਗੋਰਾ ਸਿੰਘ ਨੌਰੰਗ, ਬਿੰਦਰ ਸਿੰਘ ਨੌਰੰਗ ਅਮਰ ਸਿੰਘ ਸੋਨੀ ਔਢਾਂ ਕੈਂਚੀਆਂ ਵਾਲਾ ਸਮੇਤ ਵੱਡੀ ਮਾਤਰਾ ਵਿੱਚ ਕਿਸਾਨ ਸ਼ਾਮਲ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਪੁੱਤਾਂ ਵਾਂਗੂ ਪਾਲੀਆਂ ਫਸਲਾਂ ਦੀ ਬਰਬਾਦੀ ਦੇਖ ਕੇ ਰੋਏ ਤਖ਼ਤਮੱਲ ਦੇ ਕਿਸਾਨ

ਭਾਰਤ ਮਾਲਾ ਐਨਐਚ-754 : ਨਿਗੂਣੇ ਮੁਆਵਜ਼ੇ ਖ਼ਿਲਾਫ਼ ਕਿਸਾਨਾਂ ਨੇ ਕੱਢਿਆ ਰੋਸਮਈ ਟਰੈਕਟਰ ਮਾਰਚ

ਗੁਰਦੁਆਰਾ ਨਾਢਾ ਸਾਹਿਬ ਦੇ ਨਵੇਂ ਮੈਨੇਜਰ ਨੇ ਮੁੱਖ ਸੇਵਾਦਾਰ ਵਜੋਂ ਸੇਵਾ ਸੰਭਾਲੀ

ਜੀਂਦ ’ਚ ਆਯੋਜਿਤ ਹੋਣ ਵਾਲੀ ਸਨਮਾਨ ਰੈਲੀ ਹੋਵੇਗੀ ਇਤਿਹਾਸਕ

ਪੰਚਕੂਲਾ ਸੈਕਟਰ-20 ਦੀਆਂ ਸੜਕਾਂ ਟੋਭੇਨੂੰਮਾ ਬਣੀਆਂ

ਅਗਲੀ ਚੋਣ ਕੁਮਾਰੀ ਸ਼ੈਲਜਾ ਦੀ ਅਗਵਾਈ ਹੇਠ ਲੜੀ ਜਾਵੇਗੀ : ਸੁਭਾਸ ਬੱਤਰਾ

ਕੇਂਦਰੀ ਵਿੱਤ ਮੰਤਰੀ ਸੀਤਾ ਰਮਨ ਨੇ ਪੰਚਕੂਲਾ ਦੇ ਸੈਕਟਰ-17 ’ਚ ਮੈਗਾ ਵੈਕਸੀਨ ਕੈਂਪ ’ਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ

ਅੱਜ ਦੀ ਜੀਂਦ ਰੈਲੀ ’ਚ ਟੁੱਟਣਗੇ ਸਾਰੇ ਰਿਕਾਰਡ : ਕਸ਼ਮੀਰ ਕਰੀਵਾਲਾਂ

ਪਰਿਵਾਰਕ ਪਛਾਣ ਪੱਤਰ ’ਚ 100 ਫੀਸਦੀ ਦਸਤਖ਼ਤ ਅਪਲੋਡ ਕਰੋ : ਏਡੀਸੀ ਯੋਗੇਸ਼ ਕੁਮਾਰ

ਰੋਹ ’ਚ ਆਏ ਕਿਸਾਨਾਂ ਨੇ ਘੇਰਿਆ ਮੰਡੀ ਕਾਲਾਂਵਾਲੀ ਦਾ ਐਸਡੀਐਮ ਦਫ਼ਤਰ