BREAKING NEWS
ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤਵਿਦਿਆਰਥੀ ਹੁਣ ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ 'ਚ ਐਮ.ਡੀ.ਐਸ. ਵੀ ਕਰ ਸਕਣਗੇਕਿਸਾਨ ਆਗੂਆਂ ਵੱਲੋਂ ਅਮਰੀਕੀ ਪਰਵਾਸੀ ਭਾਰਤੀਆਂ ਨੂੰ ਅਪੀਲਜਾਖੜ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ, ਰਾਹੁਲ ਦੀ ਕੀਤੀ ਤਾਰੀਫਮੰਤਰੀਆਂ ਦੀ ਸੂਚੀ ਨੂੰ ਅੰਤਿਮ ਛੋਹ ਦੇਣ ਲਈ ਚੰਨੀ ਨੂੰ ਮੁੜ ਦਿੱਲੀ ਸੱਦਿਆ‘ਕੋਵਿਡ ਪੀੜਤਾਂ ਲਈ ਮੁਆਵਜ਼ੇ ਦੀ ਜ਼ਿੰਮੇਵਾਰੀ ਚੁੱਕੇ ਕੇਂਦਰ’ਖੱਬੀਆਂ ਪਾਰਟੀਆਂ ਵੱਲੋਂ 27 ਸਤੰਬਰ ਦੇ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲਯੂਪੀਐੱਸਸੀ ਨੇ ਮਹਿਲਾਵਾਂ ਤੋਂ ਐੱਨਡੀਏ ਲਈ ਅਰਜ਼ੀਆਂ ਮੰਗੀਆਂ‘ਚੋਣਾਂ ਵਾਲੇ 5 ਸੂਬਿਆਂ ’ਚ ਜਨਵਰੀ 2022 ਤੱਕ ਸਾਰੇ ਬਾਲਗਾਂ ਨੂੰ ਲੱਗੇਗੀ ਕੋਵਿਡ ਵੈਕਸੀਨ’ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਦੇਸ਼

ਉੜੀਸ਼ਾ : ਪਟੜੀ ਤੋਂ ਉਤਰੇ ਮਾਲ ਗੱਡੀ ਦੇ 6 ਡੱਬੇ, ਕਈ ਟਨ ਕਣਕ ਹੋਈ ਖ਼ਰਾਬ

September 15, 2021 10:40 AM

ਏਜੰਸੀਆਂ
ਭੁਵਨੇਸ਼ਵਰ/14 ਸਤੰਬਰ : ਓਡੀਸ਼ਾ ਦੇ ਅੰਗੁਲ ਅਤੇ ਤਾਲਚਰ ਵਿਚਾਲੇ ਇਕ ਮਾਲਗੱਡੀ ਦੇ 6 ਡੱਬੇ ਪਟੜੀ ਤੋਂ ਹੇਠਾਂ ਉਤਰ ਗਏ ਅਤੇ ਨਦੀ ’ਚ ਡਿੱਗ ਗਏ। ਮਾਲਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ ਢੇਂਕਨਾਕ-ਸੰਭਲਪੁਰ ਰੇਲ ਡਿਵੀਜ਼ਨ ’ਚ ਰੇਲ ਸੇਵਾਵਾਂ ਪ੍ਰਭਾਵਤ ਹੋਈਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਕਣਕ ਨਾਲ ਲੱਦੇ ਡੱਬੇ ਪਟੜੀ ਤੋਂ ਉਤਰ ਕੇ ਨਦੀ ਵਿਚ ਡਿੱਗ ਗਏ, ਜਿਸ ਕਾਰਨ ਕਈ ਟਨ ਕਣਕ ਖਰਾਬ ਹੋ ਗਈ। ਲੋਕੋ ਪਾਇਲਟ ਅਤੇ ਹੋਰ ਕਾਮਿਆਂ ਦੇ ਸੁਰੱਖਿਅਤ ਹੋਣ ਅਤੇ ਇੰਜਣ ਦੇ ਪਟੜੀ ’ਤੇ ਹੋਣ ਦੀ ਖ਼ਬਰ ਮਿਲੀ ਹੈ। ਪੂਰਬੀ ਤੱਟੀ ਰੇਲਵੇ ਸੂਤਰਾਂ ਨੇ ਦੱਸਿਆ ਕਿ ਅੰਗੁਲ ਸਟੇਸ਼ਨ ਤੋਂ ਨਿਕਲੀ ਅਤੇ ਤਾਲਚਰ ਰੋਡ ਤੋਂ ਲਗਭਗ 2 ਕਿਲੋਮੀਟਰ ਦੂਰ ਅੰਗੁਲ ਅਤੇ ਤਾਲਚਰ ਰੋਡ ਵਿਚਾਲੇ ਰਾਤ ਲਗਭਗ 2.35 ਵਜੇ ਮਾਲਗੱਡੀ ਪਟੜੀ ਤੋਂ ਉਤਰ ਗਈ, ਜਿਸ ਨਾਲ ਰੇਲਵੇ ਅਥਾਰਟੀ ਨੂੰ ਕੁਝ ਟਰੇਨਾਂ ਨੂੰ ਰੱਦ ਕਰਨ, ਮਾਰਗ ’ਚ ਤਬਦੀਲੀ ਅਤੇ ਟਰੇਨ ਦੇ ਸਮੇਂ ਨੂੰ ਮੁੜ ਤੈਅ ਕਰਨਾ ਪਿਆ। ਰੇਲ ਪ੍ਰਬੰਧਕ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ ਹਨ ਅਤੇ ਮੁਰੰਮਤ ਅਤੇ ਪਟੜੀ ਤੋਂ ਉਤਰਨ ਦੇ ਕੰਮਾਂ ਦੀ ਨਿਗਰਾਨੀ ਕੀਤੀ ਗਈ। ਅਧਿਕਾਰੀਆਂ ਮੁਤਾਬਕ ਬੰਗਾਲ ਦੀ ਖਾੜੀ ਵਿਚ ਡੂੰਘੇ ਦਬਾਅ ਕਾਰਨ ਪਏ ਮੀਂਹ ਕਾਰਨ ਨੰਦੀਰਾ ਨਦੀ ’ਤੇ ਬਣੇ ਪੁਲ ’ਤੇ ਇਹ ਹਾਦਸਾ ਵਾਪਰਿਆ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਮਾਲਗੱਡੀ ਫਿਰੋਜ਼ ਨਗਰ ਤੋਂ ਖੁਰਦਾ ਰੋਡ ਵੱਲ ਜਾ ਰਹੀ ਸੀ।
ਦੱਸਣਾ ਬਣਦਾ ਹੈ ਕਿ ਤਾਲਚਰ ਵਿਚ ਸੋਮਵਾਰ ਨੂੰ 160 ਮਿਲੀਮੀਟਰ ਅਤੇ ਅੰਗੁਲ ਵਿਚ 74 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਹਾਦਸੇ ਮਗਰੋਂ ਪੂਰਬੀ ਤੱਟ ਰੇਲਵੇ ਨੇ 12 ਟਰੇਨਾਂ ਰੱਦ ਕਰ ਦਿੱਤੀਆਂ। 8 ਦੇ ਮਾਰਗ ਬਦਲੇ ਗਏ ਅਤੇ ਕਈ ਹੋਰਨਾਂ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ